ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/245

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੪੪ )

ਚੂਨੇ ਨਾਲ ਲਾਈ ਤੇ ਪਿਛਲੀ ਚਿਣਾਈ ਦੇ ਨਾਲ ਕੀਤੀ, ਜਦ ਗੁਰੂ ਜੀ ਆਕੇ ਦੇਖਿਆ ਤਾਂ ਜਾਨ ਗਏ ਕਿ ਇਨ੍ਹਾਂ ਨੇ ਭਾਲ ਵਿੱਚ ਕਚਿਆਈ ਕੀਤੀ ਹੈ, ਇਸ ਲਈ ਇਹ ਆਖਿਆ ਕਿ ਇਹ ਤਾਲ ਇੱਕ ਵੇਰੀ ਪੱਟਿਆ ਜਾਏਗਾ ਤੇ ਫੇਰ ਬਣੇਗਾ। ਸੋ ਜਦ ਜ਼ਮਾਨ ਸ਼ਾਹ ਆਇਆ ਚੰਦ ਉਸ ਨੇ ਇਸ ਨੂੰ ਪੁਟਾ ਸਿੱਟਿਆ। ਤੇ ਮਿੱਟੀ ਨਾਲ ਪੁਰਵਾ ਦਿੱਤਾ। ਫੇਰ ਜਦ ਸਿੱਖਾਂ ਦਾ ਜੋਰ ਹੋਇਆ ਤਦ ਫੇਰ ਪੱਕਾ ਬਨਿਆ ਤੇ ਫੇਰ ਮਹਾਰਾਜਾ ਰਣਜੀਤ ਸਿੰਘ ਨੇ ਇਸ ਦੀ ਬਹੁਤ ਟਹਿਲ ਕੀਤੀ, ਸਾਰੇ ਸੰਗ, ਮਰਮਰ ਲਾਇਆ ਤੇ ਮੰਦਰ ਤੇ ਸੋਨਾ ਚੜਾਇਆ ਅਤੇ ਭਾਕ ਬੀ ਚਾਂਦੀ ਦੇ ਬਨਵਾਏ। ਰਣਜੀਤ ਸਿੰਘ ਨੇ ਤਾਂ ਅਕਾਲੲੀ ਗੇ ਤੀਕੂ ਪੱਥਰ ਲਾਇਆ ਸੀ, ਹੁਣਚਾਰ ਚੁਫੇਰੇ ਪਰਕਰਮi ਵਿੱਚ ਰਾਜਿਆਂ, ਮਹਾਰਾਜਿਆਂ, ਸੋਚਾਂ, ਸ਼ਾਹੂਕਾਰਾਂ ਵੱਲੋਂ ਪੱਬਰ ਲੱਗ ਕੇ ਬੜਾ ਸੋਹਣਾ ਬਣ ਗਿਆ ਹੈ ਹਰ ਵਕਤ ਭਜਨ ਕੀਰਤਨ ਜਪਤ ਹੁੰਦਾ ਰਹਿੰਦਾ ਹੈ, ਬਾਹਲਾ ਕੀ ਕਹਿਣਾ ਹੈ ਅਜੇਹਾ ਰਮਨੀਕ ਮਕਾਨ ਹਿੰਦੁਸਤਾਨ ਵਿੱਚ ਦੂਜਾ ਕੋਈ ਨਹੀਂ। ਇਹ ਸਿਰਫ਼ ਤੀਰਥ ਹੀ ਨਹੀਂ ਸਗੋਂ ਬੜੇ ਭਾਰੇ ਬਪਾਰ ਦੀ ਪੈਂਠ ਬ