ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੨)

ਸ਼ਾਸਤ੍ਰ ਬਿਮੁਖੀ ਹੋਨ ਕਰਕੇ ਬਿਬੇਕ ਰਹਿਤ ਹਨ, ਜਿਨ੍ਹਾਂ ਨੂੰ ਦੇਖਕੇ ਮੇਰਾ ਰਾਜ ਮੈਨੂੰ ਅਤਿ ਦੁਖਦਾਈ ਪਤੀਤ ਹੋ ਰਹਿਆ ਹੈ, ਜੋ ਇਹ ਬਾਤ ਕਿਸੇ ਮਹਾਤਮਾ ਨੇ ਠੀਕ ਹੀ ਕਹੀ ਹੈ, ਯਥਾ:

॥ ਕੁੰਡਲੀਆਂ ਛੰਦ॥

ਤੀਨੋਂ ਸੁਤ ਹੈਂ ਨਰਨ ਕੇ ਇਕ ਨਾ ਉਪਜਿਆ ਜਾਨ ਦੂਜਾ ਉਤਪਤਿ ਹੋ ਮਰਾ ਤੀਜਾ ਮੂੜ੍ਹ ਪਛੁਾਨ। ਤੀਜਾਮੂੜਾ ਪਛਾਣ ਪ੍ਰਿਥਮ ਦੋਕਾ ਦੁਖ ਥੋੜਾ। ਪਿਛਲੇ ਕਾ ਦਾ ਬਹੁਤ ਹੋਤ ਪਗ ਪਗ ਮੇਂ ਕੌੜਾ | ਕਹਿ ਸ਼ਿਵ ਨਾਥ ਬਿਚਾਰ ਜਿਸੇ ਤਪ ਬਹੁਤੋ ਕੀਨੋ। ਤਾਕੋ ਸੁਤ ਸੁਖ ਦੇਭ ਕਹੇ ਜੋ ਸੁਤ ਹੈਂ ਤੀਨੋਂ॥

॥ਦੋਹਰਾ॥

ਨਹਿ ਪ੍ਰਸਵੈ ਨਹਿ ਦੁਗਧ ਦੇ ਸੋ ਧੇਨੂੰ ਨੂੰ ਕਿਹ ਕਾਮ॥ ਧਾਰਮਿਕ ਵਿੱਦਯਾ ਰਹਿਤ ਜੋ ਸੋ ਸੁਭਤ ਅਹੈ ਅਕਾਮ॥ ਜਾ ਪਰ ਪਰੇ ਚ ਉਂਗਲੀ ਬੁਧਿ ਜਨ ਗਨਨਾ ਮਾਹਿ। ਤਾਂ ਕਰ ਜਨਨੀ ਸੁਤਵਤੀ ਤੌ ਬੰਧਯਾ ਕਹੁ ਕਾਹਿ॥

ਇਸ ਲਈ ਹੈ ਮੰਤੀ੍ ਜਿਸ 'ਪ੍ਰਕਾਰ ਇਨ੍ਹਾਂ ਨੂੰ ਬੁੱਧ ਉਪਜੇ ਸੋ ਉਪਾਓ ਕਰ। ਇੱਥੇ ਮੇਰੇ ਪਾਸ ਪੰਜ ਸੋ ਦੁਪਏ ਦੀ ਤਨਖਾਹ ਵਾਲੇ ਵਿਦਾਨ ਮਜੂਦ ਹਨ, ਸੋ