ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/66

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੩ )

ਤੂੰ ਜਿਸ ਤਰ੍ਹਾਂ ਮੇਰਾ ਮਨੋਰਥ ਸਿੱਧ ਹੋਇ ਸੋ ਯਤਨ ਕਰ। ਇਸ ਬਾਤ ਨੂੰ ਸੁਨਕੇ ਇੱਕ ਵਜੀਰ ਬੋਲਿਆ,ਹੇ ਰਾਜਨ ਅਸੀਂ ਸੁਨਦੇ ਹਾਂ ਜੋ ਬਾਰ ਬਰਸਾਂ ਵਿੱਚ ਵਯਾਕਰਣ ੫ੜਿਆ ਜਾਂਦਾ ਹੈ, ਅਰ ਉਸਦੇ ਪਿੱਛੇ ਚਾਨਕਯ ਪੰਡਿਤ ਦੀ ਰਾਜਨੀਤਿ, ਫੇਰਧਰਮ ਸ਼ਾਸਕ੍ਰਾਦਿਕ ਗ੍ਰੰਥ ਪੜੇ ਜਾਂਦੇ ਹਨ, ਤਦ ਪੁਰਖ ਨੂੰ ਗਯਾਨ ਹੁੰਦਾ ਹੈ। ਇਸ ਬਾਤ ਨੂੰ ਸੁਨ ਕੇ ਸੁਸਤਿ ਨਾਮੀ ਵਜੀਰ ਬੋਲ ਉਠਿਆ, ਕਿ ਹੇ ਰਾਜਨ ਜ਼ਿੰਦਗੀ ਦਾ ਕੁਛ ਭਰੋਸਾ ਨਹੀਂ ਅਤੇ ਵਯਾਕਰਣ ਬੜੀਦੇਰਨਾਲਆਉਂਦਾ ਹੈ,ਇਸਬਾਤਲਈ ਆਪ ਆਪਣੇ ਲੜਕਿਆਂ ਲਈ ਕੋਈ ਸੁਖਾਲਾ ਉਪਾਉ ਢੂੰਡੀਏ॥

ਸੋ ਹੇ ਰਾਜਨ, ਇੱਥੇ ਵਿਸ਼ਨੂੰ ਸ਼ਰਮਾ ਨਾਮ ਪੰਡਿਤ ਸੰਪੂਰਨ ਸ਼ਾਸਤ੍ਰੀ ਦਾ ਗਯਾਤਾ ਹੈ ਕਿ ਜਿਸ ਦੀ ਪ੍ਰਸ਼ੰਸਾ ਸਾਰੇ ਵਿੱਦਯਾਰਥੀ ਕਰਦੇ ਹਨ, ਉਸਦੇ ਸਪੁਰਦ ਇਨ੍ਹਾਂ ਨੂੰ ਕਰੋ, ਉਹ ਇਨ੍ਹਾਂਨੂੰ ਜਲਦੀ ਰਾਜਨੀਤੀ ਦਾ ਗਯਾਤਾ ਕਰ ਦੇਵੇਗਾ। ਤਦ ਰਾਜਾ ਨੇ ਵਿਸ਼ਨੂੰ ਸ਼ਰਮਾਂ ਨੂੰ ਬੁਲਾਕੇ ਕਹਿਆ, ਕਿ ਹੇ ਭਗਵਾਨ! ਆਪ ਮੇਰੇ ਉੱਪਰ ਕ੍ਰਿਪਾ ਕਰਕੇ ਇਨ੍ਹਾਂ ਨੂੰ ਜਿਸ ਤਰ੍ਹਾਂ ਹੋ ਸਕੇ,ਜਲਦੀ ਰਾਜਨੀਤਿ ਵਿੱਚ ਪੰਡਿਤ ਕਰੋ,ਅਰ ਮੈਂ ਆਪਦਾ ਪੰਜ ਸੌ ਰੁਪਇਆ ਮਹੀਨਾ ਕਰ ਦੇਵਾਂਗਾ।ਇਹ ਗੱਲ ਸੁਣਕੇ ਵਿਸ਼ਨੂੰ ਸ਼ਰਮਾਂ