ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/67

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੪ )

ਬੋਲਿਆ, ਹੇਰਾਜਨ! ਮੈਂ ਕੋਈ ਵਿੱਦਯਾਨੂੰ ਵੇਚਦਾ ਨਹੀਂ ਹਾਂ, ਭਾਵੇਂ ਆਪ ਹਜ਼ਾਰ ਰੁਪਯਾ ਦਿਓ, ਪਰਇਨ੍ਹਾਂ ਨੂੰ ਜੇ ਮੈਂ ਛੇ ਮਹੀਨੇ ਵਿੱਚ ਰਾਜਨੀਤਿ ਦਾ ਪੰਡਿਤ ਨਾ ਕਰਾਂ ਤਾਂ ਮੈਂ ਆਪਣਾ ਨਾਮ ਵਟਾ ਦੇਵਾਂਗਾ | ਅਤੇ ਬਹੁਤਾ ਕਹਿਣਾ ਚੰਗਾ ਨਹੀਂ ਹੁੰਦਾ ਪਰ ਮੇਰਾ ਇਹ ਬਚਨ ਸੁਣੋ, ਮੈਂ ਜਿਤੇਂਦਿ੍ਯ ਅੱਸੀ ਬਰਸ ਦਾ ਬੁੱਢਾ ਹਾਂ, ਮੈਨੂੰ ਕੋਈਧਨ ਦੀ ਇੱਛਾ ਨਹੀਂ, ਪ੍ਰੰਤੂ ਆਪ ਦੀ ਪ੍ਰਾਰਥਨਾ ਦੇ ਸਿੱਧ ਕਰਨ ਲਈਸਰਸਵਤੀ ਦੇਵੀ ਦੀ ਅਰਾਧਨਾ ਕਰਾਂਗਾ,ਇਸ ਵਾਸਤੇ ਅੱਜ ਦੀ ਤਰੀਕ ਲਿਖ ਛੱਡੋ, ਜੇਕਰ ਮੈਂ ਆਪਦੇ ਪੁੱਤ੍ਰਾਂ ਨੂੰ ਨੀਤਿ ਸ਼ਾਸਤ੍ਰ ਵਿਖੇ ਸਭ ਤੋਂ ਅਧਿਕ ਨਾ ਕਰਾਂ; ਤਾਂ ਪਰਮੇਸ਼ਰ ਮੇਰੀ ਚੰਗੀ ਗਤਿ ਨ ਕਰੇ। ਤਦ ਰਾਜ ਉਸ ਬ੍ਰਾਹਮਣ ਦੀ ਅਨੋਖੀ ਜਹੀ ਬਾਤ ਨੂੰ ਸੁਨਕੇ ਬਹੁਤ ਹੈਰਾਨ ਹੋਇਆ, ਅਰ ਖੁਸ਼ੀ ਹੋ ਕੇ ਤਿੰਨੇ ਪੁੱਤ੍ਰ ਉਸਦੇ ਹਵਾਲੇ ਕਰ ਦਿੱਤੇ |

ਵਿਸ਼ਨੂ ਸ਼ਰਮਾਂ ਪੰਡਿਤ ਨੇ ਬੀ ਉਨ੍ਹਾਂ ਰਾਜ ਪੁੱਤ੍ਰਾਂ ਨੂੰ ਲੈਕੇ ਉਨ੍ਹਾਂ ਲਈ ਇਹ ਪੰਚਤੰਤ੍ਰ ਜਿਸ ਵਿੱਚ ਮਿੱਤ ਭੇਦ ਤੇ ਮਿੱਤ ਸੰਪ੍ਰਾਪਤਿ, ਕਾਕੋਲੂਕੀਯ, ਲਭਧਪ੍ਰਨਾਸ ਅਤੇ ਅਪਰੀਖਯਤ ਕਾਰਕ, ਇਹ ਪੰਜ ਤੰਤ੍ਰ ਹਨ, ਗ੍ਰੰਥ ਬਨਾਇਆ, ਅਰ ਉਨ੍ਹਾਂ ਰਾਜ ਪੁੱਤ੍ਰਾਂ ਨੂੰ ਪੜ੍ਹਾਇਆ॥