ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੫ )

ਉਹ ਰਾਜੇ ਦੇ ਪੁੱਤ੍ਰ ਭੀ ਪੰਚਤੰਤ੍ਰ ਪੜ੍ਹਕੇ ਬੜੇ ਬੁੱਧਿਮਾਨ ਹੋ ਗਏ,ਤਦ ਤੋਂ ਲੈਕੇ ਇਹ ਪੰਚਤੰਤ੍ਰ ਰਾਜਨੀਤਿ ਸੰਸਾਰ ਵਿਖੇ ਟੁਰ ਪਈ॥

॥ਦੋਹਰਾ॥

ਸੁਣੇ ਪੜ੍ਹੇ ਜੋ ਨਿੱਤ ਹੀ ਪੰਚਤੰਤ੍ਰ ਕਰ ਪ੍ਰੇਮ।

ਨਾਹਿ ਨਿਰਾਦਰ ਸੋ ਲਹੇ ਵਰਾਜ ਨੇਮ॥

ਮਿੱਤ੍ਰ ਭੇਦ

ਵਿਸ਼ਨੂੰ ਸ਼ਰਮਾਂ ਬੋਲਿਆ, ਹੇ ਰਾਜਪੁੱਤ੍ਰੋ ਇੱਕ ਮਨ ਹੋਇ ਕਰ ਪੰਚਤੰਤ੍ਰ ਦਾ ਪਹਿਲਾ ਤੰਤ੍ਰ ਜਿਸ ਦਾ ਨਾਮ ਮਿੱਤ੍ਰ ਭੇਦ ਹੈ, ਸ੍ਰਵਣ ਕਰੋ " ਜਿਸਦਾ ਪਹਿਲਾ ਸਲੋਕ ਇਹ ਹੈ:

॥ਦੋਹਰਾ॥

ਸਿੰਘ ਬੈਲ ਕੋ ਪ੍ਰੇਮ ਬਹੁ ਬਨ’ ਮੇਂ ਬਢਿਓ ਪਛਾਨ।

ਲੋਭੀ ਸੁਨ ਗਾਲ ਨੇ ਛਲ ਸੇ ਕੀਨਾ ਹਾਨ॥

ਦੱਖਨ ਦੇਸ ਵਿਖੇ ਇੱਕ ਨਗਰ ਸੀ, ਜਿਸ ਵਿਖੇ ਧਰਮ ਨਾਲ ਧਨ ਇਕੱਠਾ ਕਰਨ ਵਾਲਾ ਵਰਧਮਾਨ