ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੬ )

ਨਾਮੀ ਬਪਾਰੀ ਰਹਿੰਦਾ ਸੀ। ਇੱਕ ਦਿਨ ਰਾਤ ਨੂੰ ਜਦ ਕਿ ਉਹ ਸੁੱਤਾ ਪਿਆ ਸੀ, ਇਹ ਚਿੰਤਾ ਉਪਜੀ ਜੋ ਬਹੁਤ ਸਾਰੇ ਧਨ ਦੇ ਹੁੰਦਿਆਂ ਭੀ ਧਨ ਦੇ ਪੈਦਾ ਕਰਨ ਦਾ ਉਪਾਉ ਸੋਚਣਾ ਚਾਹੀਏ, ਕਿਉਂਕਿ ਕਿਹਾ ਭੀ ਹੈ:

॥ਦੋਹਰਾ॥

ਐਸੋ ਕਛੁ ਨ ਦੇਖੀਏ ਜੋ ਧਨ ਤੇ ਨਹਿੰ ਹੋਇ।

ਤਾਂਤੇ ਬੁਧ ਜਨ ਧਨ ਲੀਏ ਯਤਨ ਕਰੇ ਨਿਤਜੋਇ॥੧॥

ਧਨ ਤੇ ਮਿੱਤ੍ਰ ਸੁ ਬੰਧੁ ਹੈ ਧਨ ਤੇ ਪੰਡਿਤ ਹੋਇ।

ਧਨ ਤੇ ਪੁਰਖ ਕਹਾਵ ਹੀ ਤਾਂਤੇ ਧਨ ਕੋ ਜੋਇ॥੨॥

ਹੁਨਰ,ਦਾਨ,ਵਿੱਦਯਾ,ਕਲਾ,ਧੀਰਜਤਾ ਸੋ ਜਾਨ।

ਕਿੱਛਕ ਜਾਂਕੀ ਉਸਤਤੀ ਕਰ ਹੈ ਸਦਾ ਵਖਾਨ॥ ੩॥

ਨਾਥ ਕਹੇ ਧਨਵਾਨ ਕਾ ਸ਼ਤ੍ਰ ਭੀ ਹਿਤਕਾਰ॥

ਧਨਬਿਹੀਨ ਕਾ ਸਵਜਨ ਭੀ ਕੌਰ ਦੇਵੇ ਤ੍ਰਿਸਕਾਰ॥੪॥

ਧਨ ਕੇ ਹੋਤੇ ਕਿ੍ਆਂ ਸਭ ਹੋਤ ਜਾਤ ਹੈ ਠੀਕ।

ਜਿਮ ਪਰਬਤ ਮੇਂ ਬਰਸਤੇ ਸਰਿਤਾ ਬਢੇ ਸੁਨੀਕ॥੫॥

ਧਨ ਕਰ ਪੂਜੇ ਅਪੁਜਯ ਭੀ ਅਗਮ ਸੁਖਾਲਾਹੋਤ।

ਨੀਚ ਬੰਦਨਾ ਯੋਗਯ ਹੈ ਇਹ ਸਭ ਧਨ ਕੀ ਜੋਤ॥੬॥

ਜੈਸੇ ਭੋਜਨ ਕੇ ਕੀਏ ਸਭ ਦੇ ਸਮਰਥ।

ਹੋਤ ਤਥਾ ਧਨ ਕੇ ਭਏ ਸਬਲ ਹੋਤ ਅਸਮਰਥ॥2