ਪੰਨਾ:ਪੰਜਾਬੀ ਮਿਡਲ ਕੋਰਸ ਪਹਿਲਾ ਭਾਗ.pdf/70

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੭ )

ਬ੍ਰਿਧ ਪੁਰਖ ਕੇ ਜੋ ਮਿਲੇ ਧਨ ਤਬ ਹੋਤ ਜਵਾਨ।

ਧਨ ਬਿਨ ਯੁਵਾ ਸੁਬਿ੍ਧ ਹੈ ਐਸੇ ਲਖ ਸੁਜਾਨ॥੮॥

ਇਸਲਈ ਪੁਰਖ ਨੂੰ ਧਨ ਪੈਦਾ ਕਰਨਾਚਾਹੀਦ ਹੈ ਅਰ ਇਸ ਧਨ ਨੂੰ ਕਮਾਨ' ਵਾਸਤੇ ਭਾਵੇਂ ਛੇ (੧ ਭਿੱਛਿਆ, ੨ ਨੌਕਰੀ, ੩ ਖੇਤੀ, ੪ ਵਿੱਦਯਾ, ੫ ਵਿਆਜ, ੬ ਵਪਾਰ) ਤਰੀਕੇ ਹਨ, ਪ੍ਰੰਤੂ ਸਬ ਤੋਂ ਸ਼੍ਰੇਸ਼ ਉਪਾਇ ਧਨ ਇਕੱਤ੍ਰ ਕਰਨ ਦਾ ਵਪਾਰ ਹੈ, ਕਿਉਂਕਿ ਇਸ ਪੁਰ ਕਿਹਾ ਭੀ ਹੈ:

॥ਦੋਹਰਾ॥

ਧਨ ਕੇ ਹੇਤ ਉਪਾਇ ਜੋ ਸਭ ਹੈਂ ਸੰਸਯ ਰੂਪ।

ਵਸਤੂ ਸੰਗ੍ਰਹ ਕਾਰ ਜੋ ਸੋ ਹੈ ਸਭ ਕਾ ਭੁਪ॥

ਸੋ ਵਪਾਰ ਭੀ ਸੱਤਾਂ ਤਰ੍ਹਾਂ ਦਾ ਹੈ, ਯਥਾ-੧ ਗਾਂਧੀ ਦਾ ਵਪਾਰ ਅਰਤਾਤ ਖੁਸ਼ਬੋ ਵਾਲੀਆਂ ਚੀਜ਼ਾਂ ਦਾ ਇਕੱਠਾ ਕਰਨਾ। ੨ ਅਮਾਨਤ ਰੱਖਣੀ, ਅਰਥਾਤ ਸਰਾਫੀ,ਕਿ ਮੈਂ ਆਪਦੇ ਪਾਸ ਇਤਨਾ ਧਨ ਰੱਖਦਾ ਹਾਂ ਇਸਦੇ ਬਦਲੇ ਇਹ ਮਹੀਨਾਂ ਤੁਸੀਂ ਦੇਣਾ। ਪਸ਼ੂਆਂ ਦੀ ਖ਼ਰੀਦ ਫਰੋਖਤ | 8 ਪਰਿਚਿਤ ਗਾਹਕਾਂ ਦਾ ਆਉਣ, ਅਰਥਾਤ ਆਪਣੇ ਮੇਲ ਵਾਲੇ,ਗਾਹਕਾਂ ਨਾਲ ਵਣਜਨਾ | ੫ ਮਿੱਥਯਾ ਕ੍ਰਿਯਾ ਗਠਨ; ਅਰਥਾਤ ਥੋੜੇ