ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/182

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

? ਸਮਾਜ ਵਿੱਚ ਮਨੁੱਖੀ ਕਦਰਾਂ-ਕੀਮਤਾਂ ਦੇ ਅਰਥ ਬਦਲਦੇ ਜਾ ਰਹੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਵੀ ਸਭਿਆਚਾਰਕ ਰਸਾਤਲ ਦਾ ਸ਼ਿਕਾਰ ਹੁੰਦਾ ਜਾ ਰਿਹਾ ਹੈ। ਪੰਜਾਬੀ ਦੇ ਮਨੋਰੰਜਨਾਂ, ਲੋਕ-ਕਿੱਤਿਆਂ, ਖਾਣ-ਪੀਣ ਅਤੇ ਪਹਿਰਾਵਿਆਂ ਜਾਂ ਸਮੁੱਚੀ ਰਹਿਤਲ ਵਿੱਚ ਆਏ ਪਰਿਵਰਤਨ ਬਾਰੇ ਤੁਹਾਡਾ ਕੀ ਨਜ਼ਰੀਆ ਹੈ?

- ਕਿਸੇ ਵੀ ਖਿੱਤੇ ਦਾ ਸੱਭਿਆਚਾਰ ਖ਼ਤਮ ਨਹੀਂ ਹੁੰਦਾ। ਇਹ ਗਤੀਸ਼ੀਲ ਹੈ। ਮਨੁੱਖੀ ਕਦਰਾਂ ਕੀਮਤਾਂ ਕਦੀ ਨਹੀਂ ਬਦਲਦੀਆਂ। ਮੈਂ ਹਾਂ ਪੱਖੀ ਸੋਚ ਦਾ ਧਾਰਨੀ ਹਾਂ। ਸੱਭਿਆਚਾਰ ਨੂੰ ਸ਼ਹਿਰਾਂ ਦੇ ਮਾਪਦੰਡਾਂ ਅਨੁਸਾਰ ਮਾਪਿਆ ਨਹੀਂ ਜਾ ਸਕਦਾ। ਸਾਡੇ ਅੱਸੀ ਫੀਸਦੀ ਤੋਂ ਵੱਧ ਲੋਕ ਪਿੰਡਾਂ 'ਚ ਰਹਿੰਦੇ ਹਨ। ਲੋਕ ਆਪਣੇ ਵਿਰਸੇ ਤੋਂ ਮੂੰਹ ਨਹੀਂ ਮੋੜਦੇ।ਅਜੋਕੀ ਲਿੱਪਾ-ਪੋਚੀ ਥੋੜ੍ਹ ਚਿਰੀ ਹੈ। 'ਮੈਰਿਜ ਪੈਲਿਸਾਂ' ਵਿੱਚ ਹੋ ਰਹੇ ਵਿਆਹਾਂ ਦੀ ਲਿਸ਼ਕ-ਪੁਸ਼ਕ ਅਤੇ ਢੋਲ-ਢਮੱਕੇ ਤੋਂ ਆਮ ਲੋਕ ਤੰਗ ਆ ਚੁੱਕੇ ਹਨ। ਉਹ ਹੁਣ ਸਧਾਰਨ ਢੰਗ ਨਾਲ ਆਪਣੇ ਘਰਾਂ ਦੇ ਵਿਹੜਿਆਂ ਵਿੱਚ ਵਿਆਹ ਕਰਨ ਲੱਗ ਪਏ ਹਨ। ਲੋਕਾਂ ਦੀ ਸੋਚ ਵਿੱਚ ਤਬਦੀਲੀ ਆ ਰਹੀ ਹੈ। ਟੈਲੀਵਿਜ਼ਨ ਤੇ ਵਿਖਾਏ ਜਾਂਦੇ ਅਸ਼ਲੀਲ ਪ੍ਰੋਗਰਾਮਾਂ ਵਿਰੁੱਧ ਪਿੰਡਾਂ ਵਿੱਚ ਲਹਿਰ ਚੱਲਣੀ ਸ਼ੁਰੂ ਹੋ ਗਈ ਹੈ, ਲੋਕ ਜਾਗਰੂਕ ਹੋ ਰਹੇ ਹਨ। ਸਰਕਾਰ ਤਾਂ ਅੱਖਾਂ ਮੀਚੀ ਬੈਠੀ ਹੈ।

? ਉਹ ਪੁਰਾਣੀ ਪੀੜ੍ਹੀ, ਜਿਸ ਨੇ ਪੰਜਾਬ ਦੇ ਅਮੁੱਲ ਵਿਰਾਸਤੀ ਖਜ਼ਾਨੇ ਨੂੰ ਆਪਣੀਆਂ ਹਿੱਕੜੀਆਂ ਵਿੱਚ ਸਾਂਭਿਆ ਹੋਇਆ ਸੀ, ਉਹ ਖ਼ਤਮ ਹੁੰਦੀ ਜਾ ਰਹੀ ਹੈ ਅਤੇ ਨਵੀਂ ਪੀੜੀ ਨੂੰ ਇਸ ਪਾਸੇ ਕੋਈ ਲਗਾਉ ਜਾਂ ਝੁਕਾਅ ਨਹੀਂ। ਇਸ ਚਿੰਤਾਜਨਕ ਸਥਿਤੀ ਵਿੱਚ ਪੰਜਾਬ ਦਾ ਕਿਹੋ-ਜਿਹਾ ਭਵਿੱਖ ਹੋਵੇਗਾ?

- ਭਾਸ਼ਾ ਅਤੇ ਸਭਿਆਚਾਰ ਦੀ ਬੜ੍ਹੋਤੀ ਲਈ ਕਾਰਜ ਕਰਨੇ ਲੋਕ ਹਿੱਤੂ ਸਰਕਾਰਾਂ ਦੇ ਕੰਮ ਹਨ ਪਰੰਤੂ ਸਰਕਾਰਾਂ ਨੂੰ ਲੋਕ ਹਿੱਤਾਂ ਨਾਲ ਕੋਈ ਸਰੋਕਾਰ ਨਹੀਂ।ਚਿੰਤਾ ਕਰਨ ਦੀ ਲੋੜ ਨਹੀਂ। ਹਨੇਰਿਆਂ ਵਿੱਚ ਟਟਹਿਣੇ ਟਿਮਟਿਮਾਂਦੇ ਹੀ ਰਹਿਣਗੇ।

? ਤੁਸੀਂ ਹੁਣ ਤੱਕ ਕਿਹੜੇ-ਕਿਹੜੇ ਲੋਕ-ਸਾਹਿਤ ਰੂਪਾਂ ਨੂੰ ਆਪਣੀਆਂ ਪੁਸਤਕਾਂ ਵਿੱਚ ਸੰਭਾਲ ਚੁੱਕੇ ਹੋ?

- ਬੁਝਾਰਤਾਂ, ਲੋਕ ਕਹਾਣੀਆਂ, ਲੋਕ ਗੀਤਾਂ, ਲੋਕ ਖੇਡਾਂ, ਮੇਲਿਆਂ, ਤਿਉਹਾਰਾਂ ਅਤੇ ਕਿਸਾਨੀ ਲੋਕ ਸਾਹਿਤ ਨੂੰ ਆਪਣੀਆਂ ਪੁਸਤਕਾਂ ਵਿੱਚ ਸਾਂਭਣ ਦਾ ਕਾਰਜ ਕੀਤਾ ਹੈ। ਇਹ ਸਾਰਾ ਕੁਝ 'ਕੱਲੇ ਕਾਰੇ ਨੇ ਬਿਨਾਂ ਕਿਸੇ ਸਰਕਾਰੀ ਮਦਦ ਦੇ ਆਪਣੇ ਵਸੀਲਿਆਂ ਨਾਲ ਕੀਤਾ ਹੈ। ਨਾ ਹੀ ਕਦੀ ਝਾਕ ਰੱਖੀ ਹੈ।

? ਸੇਵਾ ਮੁਕਤੀ ਉਪਰੰਤ ਅੱਜ-ਕੱਲ੍ਹ ਕਿਹੜੇ ਸਾਹਿਤਕ ਰੁਝੇਵਿਆਂ ਵਿੱਚੋਂ ਲੰਘ ਰਹੇ ਹੋ?

- ਮੇਰੀ ਫ਼ਿਤਰਤ ਹੈ ਕਿ ਮੈਂ ਕਦੇ ਵਿਹਲਾ ਨਹੀਂ ਬਹਿ ਸਕਦਾ। ਪੰਜਾਬ ਸਕੂਲ ਸਿੱਖਆ ਬੋਰਡ ਵਿੱਚ ਜਦੋਂ ਸ੍ਰ.ਭਰਪੂਰ ਸਿੰਘ ਮੈਨੂੰ ਲੈ ਕੇ ਗਏ ਸਨ ਤਾਂ ਸਕੂਲੀ ਪਾਠ ਪੁਸਤਕਾਂ ਅਤੇ ਸਿਲੇਬਸਾਂ ਦੀ ਤਬਦੀਲੀ ਦਾ ਕਾਰਜ ਦੋ ਕੁ ਸਾਲਾਂ ਵਿੱਚ ਹੀ ਨਿਬੇੜ ਦਿੱਤਾ ਤਾਂ ਮੇਰੇ ਕੋਲ ਹੋਰ ਕੋਈ ਕੰਮ ਨਹੀਂ ਸੀ। ਮੈਂ ਸ. ਭਰਪੂਰ ਸਿੰਘ ਨੂੰ ਕਿਹਾ ਕਿ ਕੰਮ ਖ਼ਤਮ ਹੋ ਗਿਆ ਹੈ।ਵਿਹਲਾ ਬਹਿ ਕੇ ਮੇਰਾ ਸਿਰ ਦੁਖਦਾ ਰਹਿੰਦੈ। ਮੈਂ ਮੁੜ ਸਿੱਖਆ ਵਿਭਾਗ ਵਿੱਚ ਪਹਿਲੀ ਪੋਸਟ 'ਤੇ ਜਾ ਰਿਹਾ ਹਾਂ ਤਾਂ ਉਹਨਾਂ ਮੈਗਜ਼ੀਨਾਂ ਦਾ ਕੰਮ ਸੌਂਪ ਦਿੱਤਾ। ਰਿਟਾਇਰ

178/ਪੰਜਾਬੀ ਸਭਿਆਚਾਰ ਦੀ ਆਰਸੀ