ਪੰਨਾ:ਪੰਜਾਬੀ ਸਭਿਆਚਾਰ ਦੀ ਆਰਸੀ - ਸੁਖਦੇਵ ਮਾਦਪੁਰੀ.pdf/68

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਮੇਰੀ ਸੱਸ ਦੇ ਸਤਾਰਾਂ ਕੁੜੀਆਂ

ਮੱਥਾ ਟੇਕਦੀ ਨੂੰ ਬਾਰਾਂ ਵੱਜ ਜਾਂਦੇ
 

ਡੱਬਾ ਕੁੱਤਾ ਮਿੱਤਰਾਂ ਦਾ

ਥਾਣੇਦਾਰ ਦੀ ਕੁੜੀ ਨੂੰ ਚੱਕ ਲਿਆਵੇ
 

ਬਾਪੂ ਤੇਰੇ ਮੰਦਰਾਂ 'ਚੋਂ
ਸਾਨੂੰ ਮੁਸ਼ਕ ਚੰਨਣ ਦਾ ਆਵੇ

ਗਿੱਧੇ ਦੀ ਇੱਕ ਲੰਬੀ ਬੋਲੀ ਪੇਸ਼ ਹੈ:ਸੁਣ ਨੀ ਕੁੜੀਏ ਮਛਲੀ ਵਾਲੀਏ

ਤੇਰੀ ਭੈਣ ਦਾ ਸਾਕ ਲਿਆਵਾਂ
ਤੈਨੂੰ ਬਣਾਵਾਂ ਸਾਲੀ
ਫੇਰ ਆਪਾਂ ਚੜ੍ਹ ਚੱਲੀਏ
ਮੇਰੀ ਬੋਤੀ ਝਾਂਜਰਾਂ ਵਾਲੀ
ਬੋਤੀ ਮੇਰੀ ਐਂ ਚਲਦੀ
ਜਿਵੇਂ ਚਲਦੀ ਡਾਕ ਸਵਾਰੀ
ਬੋਤੀ ਨੇ ਛਾਲ ਚੱਕਲੀ
ਜੁੱਤੀ ਡਿੱਗ ਪਈ ਸਤਾਰਿਆਂ ਵਾਲੀ
ਡਿੱਗਦੀ ਨੂੰ ਡਿੱਗ ਪੈਣ ਦੇ
ਪਿੰਡ ਚੱਲ ਕੇ ਸਮਾਦੂੰ ਚਾਲੀ
ਲਹਿੰਗੇ ਤੇਰੇ ਨੂੰ
ਲੌਣ ਲਵਾਚੂੰ ਕਾਲੀ

ਪੰਜਾਬੀਆਂ ਦਾ ਮੁੱਖ ਧੰਦਾ ਖੇਤੀਬਾੜੀ ਰਿਹਾ ਹੈ। ਤੜਕਸਾਰ ਔਰਤਾਂ ਨੇ ਚੱਕੀਆਂ ਝੋ ਦੇਣੀਆਂ, ਕੋਈ ਦੁੱਧ ਰਿੜਕਣ ਲੱਗ ਜਾਂਦੀ, ਮਰਦੇ ਤਾਰਿਆਂ ਦੀ ਛਾਂਵੇਂ ਹਲ਼ ਜੋੜ ਕੇ ਤੁਰ ਜਾਂਦੇ, ਕਿਧਰੇ ਹਲਟ ਚਲਦੇ। ਬਲਦਾਂ ਅਤੇ ਬੋਤਿਆਂ ਦੀਆਂ ਘੁੰਗਰਾਲਾਂ ਦੀ ਛਣਕਾਰ ਨਾਲ ਇੱਕ ਅਨੂਠਾ ਰਾਗ ਉਤਪੰਨ ਹੋ ਜਾਂਦਾ। ਘੁੰਗਰੂਆਂ, ਟੱਲੀਆਂ ਅਤੇ ਹਲਟ ਦੇ ਕੁੱਤੇ ਦੀ ਟਕ ਟਕ ਨਾਲ ਤਾਲ ਦੇਂਦੇ ਹਾਲੀ ਅਤੇ ਨਾਕੀ ਵਜਦ ਵਿੱਚ ਆ ਕੇ ਦੋਹੇ ਤੇ ਕਲੀਆਂ ਲਾਉਣ ਲੱਗ ਜਾਂਦੇ। ਸ਼ਾਂਤ ਵਾਤਾਵਰਨ ਵਿੱਚ ਬ੍ਰਿਹਾ ਦੀਆਂ ਕੂਹਲਾਂ ਵਹਿ ਟੁਰਦੀਆਂ:-

ਸੁਪਨਿਆਂ ਤੈਨੂੰ ਕਤਲ ਕਰਾਵਾਂ
ਮੇਰਾ ਝੋਰੇ ਪਾ ਲਿਆ ਚਿੱਤ
ਰਾਤੀਂ ਸੁੱਤੇ ਦੋ ਜਣੇ

ਦਿਨ ਚੜ੍ਹਦੇ ਨੂੰ ਇੱਕ
 

ਨੈਣ ਲਲਾਰੀ ਨੈਣ ਕਸੁੰਭਾ
ਨੈਣ ਨੈਣਾਂ ਨੂੰ ਰੰਗਦੇ

62/ਪੰਜਾਬੀ ਸਭਿਆਚਾਰ ਦੀ ਆਰਸੀ