ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੧੧)

ਵਿਚ ਟਿਕਦਾਂ ਪਰ ਉਸ ਨੂੰ ਖਬਰ ਪਹੁੰਚ ਗਈ ਕਿ ਉਸ ਦੇ ਸਹੁਰੇ

ਅਲੋਕ ਖਾਂ ਨੇ, ਜੋ ਕਾਸ਼ਗਰ ਦਾ ਬਾਦਸ਼ਾਹ ਸੀ, ਉਸ ਦੇ ਪਛਮੀ ਇਲਾਕੇ ਉਤੇ ਚੜ੍ਹਾਈ ਕਰ ਦਿਤੀ ਹੈ। ਇਸ ਖਬਰ ਨੇ ਉਸ ਨੂੰ ਹਿੰਦੁਸਤਾਨ ਛਡਣ ਲਈ ਮਜਬੂਰ ਕਰ ਦਿਤਾ। ਇਥੋਂ ਦਾ ਰਾਜ ਕਾਜ ਇਕ ਹਿੰਦੂ ਰਾਜੇ ਸੇਵਕ ਪਾਲ ਨੂੰ ਸੌਂਪ ਕੇ ਉਹ ਤੁਰਦਾ ਹੋਇਆ । ਸੇਵਕ ਪਾਲ ਨੇ ਅਬੂ ਅਲੀ ਗਵਰਨਰ ਪਿਸ਼ਾਵਰ ਦੇ ਅਸਰ ਰਸੂਖ ਨਾਲ ਮੁਸਲਮਾਨੀ ਧਰਮ ਧਾਰਨ ਕਰ ਲਿਆ ਸੀ।

ਚੌਥਾ ਹਮਲਾ ੧੦੦੫-੬ ਈ:

ਮਹਿਮੂਦ ਦੇ ਡਿਪਟੀ ਸੇਵਕ ਪਾਲ ਨੇ ਬਗਾਵਤ ਕਰ ਦਿਤੀ ਅਤੇ ਸੁਲਤਾਨ ਦੇ ਨਿਯਤ ਕੀਤੇ ਸਭ ਅਫਸਰਾਂ ਨੂੰ ਇਕ ਇਕ ਕਰਕੇ ਬਾਹਰ ਕਢ ਦਿਤਾ। ਇਹ ਹਾਲਤ ਵੇਖਕੇ ਮਹਿਮੂਦ ਮੁੜ ਸੰਨ ੧੦੦੫-੬ ਵਿਚ ਫ਼ੌਜ ਲੈ ਕੇ ਹਿੰਦੁਸਤਾਨ ਵਿਚ ਆਇਆ।

ਸੇਵਕ ਪਾਲ ਦੀ ਬਗਾਵਤ

ਮਹਿਮੂਦ ਨੇ ਆਪਣੇ ਰਿਸਾਲੇ ਦੇ ਇਕ ਭਾਗ ਨੂੰ ਹਰਾਵਲ ਦਸਤਾ ਬਣਾਕੇ ਅੱਗੇ ਰਵਾਨਾ ਕੀਤਾ । ਇਸ ਦਸਤੇ ਦਾ ਸਾਹਮਣਾ ਅਚਾਨਕ ਹਿੰਦੂ ਫ਼ੌਜ ਨਾਲ ਹੋ ਗਿਆ । ਇਸ ਨੇ ਉਸ ਨੂੰ ਲੜਾਈ ਵਿਚ ਹਾਰ ਦਿਤੀ ਤੇ ਸੇਵਕ ਪਾਲ ਨੂੰ ਕੈਦ ਕਰ ਲਿਆ । ਉਸ ਪਾਸੋਂ ੪ ਲਖ ਦਿਰਮ ਹਰਜਾਨਾ ਵਸੂਲ ਕੀਤਾ ਅਤੇ ਉਸ ਨੂੰ ਸਾਗੋ ਉਮਰ ਲਈ ਨਸ਼ਰ ਬੰਦ ਕਰ ਦਿਤਾ ।

ਪੰਜਵਾਂ ਹਮਲਾ ੧੦੦੮ ਈਸਵੀ

ਮੁਲਤਾਨ ਦੀ ਬਗਾਵਤ ਸਮੇਂ ਰਾਜਾ ਅਨੰਗ ਪਾਲ ਨੇ ਜੋ ਵਿਰੋਧੀ ਵਤੀਰਾ ਧਾਰਨ ਕੀਤਾ ਉਹ ਮਹਿਮੂਦ ਦੀ ਛਤੀ ਵਿਚ ਕੰਡਾ ਬਣ ਕੇ ਰੜਕਦਾ ਸੀ । ਉਸ ਨੇ ਨਬਚਾ ਧਾਰ ਲਿਆ ਕਿ ਇਸ ਗਦਾਰੀ ਦੀ ਉਸ ਨੂੰ ਕਰੜੀ ਸਜ਼ਾ ਦਿਤੀ ਜਾਏ । ਸੰਨ ੨੦੦੮ ਈਸਵੀ ਦੀ ਬਸੰਤ ਰੁਤ ਉਹ ਇਕ ਵਡੀ ਮੁਹਿਮ ਲੈ ਕੇ ਹਿੰਦੁਸਤਾਨ ਉਤੇ ਚੜ੍ਹ ਆਇਆ। ਅਨੰਗਪਾਲ ਮੁਸਲਮਾਨਾਂ ਦੀ ਸ਼ਕਤੀ ਤੋਂ ਚੰਗੀ ਤਰਾਂ ਜਾਣੂੰ ਸੀ। ਉਸ ਨੂੰ ਆਪਣੀਆਂ ਪਹਿਲੀਆਂ ਹਾਰਾਂ ਭੁਲੀਆਂ ਨਹੀਂ ਸਨ । ਇਸ ਲਈ ਉਸ ਨੇ ਹਿੰਦੀ ਰਾਜਿਆਂ ਦੇ ਧਾਰਮਕ ਜੋਸ਼ ਨੂੰ ਉਭਾਰਨ ਲਈ ਅਪੀਲ ਕੀਤੀ ਕਿ ਉਹ ਭਾਰਤ ਦੀ ਪਵਿਤਰ ਧਰਤੀ ਤੋਂ ਸਾਂਝੇ ਵੈਰੀ ਨੂੰ ਦਰ ਰਖਣ ਲਈ ਮਿਲਵੀਂ ਕਾਰਵਾਈ ਕਰਨ

ਹਿੰਦੂ ਰਾਜਿਆਂ ਪਾਸ ਅਪੀਲ

ਇਸ ਅਪੀਲ ਦਾ ਚੰਗਾ ਅਕਰ ਹੋਇਆ। ਉਜੈਨ, ਗਵਾਲੀਅਰ ਕਨੌਜ, ਦਿਲੀ, ਅਜਮੇਰ ਅਤੇ ਕਾਲੰਜਰ ਦੇ ਰਾਜਿਆਂ ਨੇ ਆਪੋ ਆਪਣੀਆਂ ਫੌਜਾਂ ਲੈ ਕੇ ਸਿੰਧ ਵਲ ਕੂਚ ਬੋਲ ਦਿਤਾ । ਪੰਜਾਬ ਵਿਚ ਇਸ ਤੋਂ ਵਡੀ ਫੌਜ ਪਹਿਲੇ ਕਦੇ ਇਕਤਰ ਨਹੀਂ ਸੀ ਹੋਈ । ਇਹ ਮਹਾਨ ਵਡੀ ਫੌਜ ਨੇ ਪਿਸ਼ਾਵਰ ਦੇ ਖੁਲ੍ਹੇ ਮੈਦਾਨਾਂ ਵਿਚ ਡਰੇ ਲਾ ਦਿਤਾ। ਦਿਨੋ ਦਿਨ ਇਸ ਲਸ਼ਕਰ ਵਿਚ ਵਾਧਾ ਹੁੰਦਾ ਗਿਆ। ਇਸ ਮੁਹਿੰਮ ਲਈ ਭਾਰਤ ਦੇ ਕੋਨੇ ਕੋਨੇ ਵਿਚੋਂ ਆਰਥਕ ਸਹਾਇਤਾ ਪੂਜੀ । ਇਸ ਸਮੇਂ ਹਿੰਦੂਆਂ ਦੇ ਦਿਲ ਵਿਚ ਦੇਸ਼ ਭਗਤੀ ਦਾ ਅਥਾਹ ਸਮੁੰਦਰ ਠਾਠਾਂ ਮਾਰਦਾ ਸੀ । ਇਥੋਂ ਤੀਕ ਕਿ ਹਿੰਦੂਆਂ ਤੀਵੀਆਂ ਨੇ ਜੋ ਭਾਰਤ ਦੇ ਦੂਰ ਦੁਰਾਡੇ ਦੇਸ਼ਾਂ ਵਿਚ ਬੈਠੀਆਂ ਸਨ ਉਹਨਾਂ ਵੀ ਆਪਣੇ ਗਹਿਣੇ ਉਤਾਰ ਕੇ ਇਸ ਕੰਮ ਲਈ ਦੇ ਦਿਤੇ ਇਸ ਤਰ੍ਹਾਂ ਇਸ ਕੌਮੀ ਮੰਤਵ ਲਈ ਬੇਅੰਤ ਸੋਨਾ ਤੇ ਚਾਂਦੀ ਪਰਾਪਤ ਹੋਇਆ।

ਅਪੀਲ ਦਾ ਅਸਰ

ਪੰਜਾਬ ਦੇ ਉਤਰ ਪਛਮ ਵਲ ਵਸਣ ਵਾਲੀ ਜੰਗ ਜੂ ਪਹਾੜੀ ਜਾਝੀ ਗਖੜ ਵੀ ਰਾਜਿਆ ਦੀ ਫੌਜ ਨਾਲ ਸ਼ਾਮਲ ਹੋ ਗਈ । ਇਸ ਜਾਤੀ ਨੇ ੩੦ ਹਜ਼ਾਰ ਲੜਾਕੇ ਜਵਾਨ ਜੰਗ ਲਈ ਦਿਤੇ । ਹਿੰਦ ਦੀਆਂ ਫੌਜਾਂ ਨੇ ਮੁਸਲਮਾਨੀ ਫੌਜ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ। ਉਨਾਂ ਨੂੰ ਡਰ ਸੀ ਕਿ ਭਾਰਤੀ ਫੌਜਾਂ ਵਡਾ ਹਮਲਾ ਨਾ ਕਰ ਦੇਣ, ਇਸ ਲਈ ਉਹ ਮੋਰਚੇ ਬੰਦ ਹੋ ਕੇ ਬੈਠ ਗਈ। ਪੂਰੇ ੪੦ ਦਿਨ ਤੀਕ ਦੋਵੇਂ ਫੌਜਾਂ ਆਮੋ ਸਾਹਮਣੇ ਖੜੀਆਂ ਰਹੀਆਂ । ਅਗੇ ਵਧ ਕੇ ਹਮਲਾ ਕਰਨ ਤੋਂ ਦੋਵੇਂ ਧਿਰਾਂ ਸੰਕੋਚ ਕਰਦੀਆਂ ਰਹੀਆਂ । ਅੰਤ ਹਿੰਦੂਆਂ ਨੇ ਇਹ ਚੁਪ ਉਦੋਂ ਤੋੜੀ ਜਦ ਮੁਸਲਮਾਨਾਂ ਦੇ ੬ ਹਜ਼ਾਰ ਤੀਰ ਅੰਦਾਜ਼ ਮੈਦਾਨ ਜੰਗ ਵਿਚ ਅਗੇ ਵਧੇ। ਉਹ ਚਾਹੁੰਦੇ ਸਨ ਕਿ ਭਾਰਤੀ ਫੌਜ ਉਹਨਾਂ ਦੇ ਮੋਰਚਿਆਂ ਵਲ ਵਧੇ । ਜੰਗਲੀ ਗਖੜਾਂ ਨੇ ਇਹਨਾਂ ਭੀਰ ਅੰਦਾਜ਼ਾਂ ਉਤੇ ਹਲਾ ਬੋਲ ਦਿਤਾ। ਭਾਵੇਂ ਸੁਲਤਾਨ ਉਹਨਾਂ ਵਿਚ ਸ਼ਾਮਲ ਸੀ ਉਹਨਾਂ ਨੂੰ ਹਲਾ ਸ਼ੇਰੀ ਦੇ ਰਿਹਾ ਸੀ ਪਰ ਇਸ ਗਲ ਦੇ ਬਾਵਜੂਦ ਉਹਨਾਂ ਨੂੰ ਪਿਛੇ ਹਟਣਾ ਪਿਆ। ਹਿੰਦੂ ਬੜੀ ਤੇਜ਼ੀ ਨਾਲ ਮੁਸਲਮਾਨ ਪੁਜੀਸ਼ਨਾਂ ਵਿਚ ਘੁਸ ਗਏ। ਇਸ ਮੌਕੇ ਬੜੀ ਲਿਆਣਕ ਕਟਾ ਵਢ ਹੋਈ। ਥੋੜੇ ਜਿਹੇ ਸਮੇਂ ਦੇ ਅੰਦਰ ਹੀ ਅੰਦਰ ਪੰਜ ਹਜ਼ਾਰ ਮੁਸਲਮਾਨ ਮਾਰੇ ਗਏ। ਇਸ ਤੇ ਮੁਸਲਮਾਨਾਂ ਨੇ ਇਕੱਠੇ ਹੋਕੇ ਟਾਕਰਾ ਕਰਨਾ ਸ਼ੁਰੂ ਕੀਤਾ ਤਦ ਜਾ ਕੇ ਉਹ ਹਿੰਦੂਆਂ ਦੀ ਪੇਸ਼ਕਦਮੀ ਨੂੰ ਰੋਕ ਸਕੇ। ਹਿੰਦੂ ਵੀ ਭਾਰੀ ਗਿਣਤੀ ਵਿਚ ਕਤਲ ਹੋਏ। ਇਸ ਦੌਰਾਨ ਵਿਚ ਇਕ ਐਸੀ ਘਟਨਾ ਵਾਪਰੀ ਜੋ ਹਿੰਦੂਆਂ ਲਈ ਬਰਬਾਦੀ ਦਾ ਕਾਰਨ ਸਾਬਤ ਹੋਈ । ਲਾਹੌਰ ਦਾ ਰਾਜਾ ਇਕ ਹਾਥੀ ਉਤੇ ਸਵਾਰ ਹੋ ਕੇ ਫ਼ੌਜਾਂ ਦੀ ਕਮਾਨ ਕਰ ਰਿਹਾ ਸੀ। ਤੀਰਾਂ ਦੀ ਵਾਛੜ ਅਤੇ ਆਤਸ਼ੀ ਗੋਲਿਆਂ ਦੀ ਆਵਾਜ਼ ਤੋਂ ਡਰਕੇ ਉਸ ਦਾ ਹਾਥੀ ਮੈਦਾਨ ਵਿਚੋਂ ਨਸ ਗਿਆ ।

ਹਿੰਦੂਆਂ ਵਿਚ ਦਹਿਸ਼ਤ

ਇਹ ਵੇਖ ਕੇ ਹਿੰਦੂ ਫੌਜਾਂ ਵਿਚ ਦਹਿਸ਼ਤ ਅਤੇ ਹਫੜਾ-ਦਫੜੀ ਫੈਲ ਗਈ।ਉਹਨਾਂ ਨੇ ਸਮਝਆ ਰਾਜਾ ਉਹਨਾਂ ਨੂੰ ਮੈਦਾਨਿ ਜੰਗ ਵਿਚ ਛਡਕੇ ਨਸ ਗਿਆ ਹੈ । ਇਹ ਸਮਝਕੇ ਉਹ ਵੀ ਮੈਦਾਨ ਛਡਕੇ ਨਸ ਤੁਰੇ। ਇਸ ਤਰ੍ਹਾਂ ਜੋ ਹਫੜਾ ਦਫੜੀ ਮਚੀ ਉਸਤੋਂ ਲਾਭ ਉਠਾ ਕੇ ਅਬਦੁਲਾ ਭਾਈ ੬੦੭੦ ਅਰਬੀ ਘੋੜ ਸਵਾਰ ਅਰਸਲਾ ਜਜ਼ੀਬ ੧੦੦੦੦ਤੁਰਕ ਅਫਗਾਨ ਅਤੇ ਖਿਲਜੀ ਲੈਕੇ ਆਪਣੇ ਮੋਰਚਿਆਂ ਵਿਚੋਂ ਬਾਹਰ ਨਿਕਲ ਆਏ ਅਤੇ ਨਸਦੇ ਹੋਏ ਹਿੰਦੂਆਂ ਦਾ ਪਿਛਾ ਕੀਤਾ ।

ਹਿੰਦੂਆਂ ਦੀ ਹਾਰ

ਉਹਨਾਂ ਨੇ ਭਜਦੀ ਹੋਈ ਹਿੰਦੂ ਫ਼ੌਜ ਵਿਚ ਕਤਲ ਆਮ ਮਚਾ ਦਿਤਾ। ਵਿਜਈਆਂ ਨੇ ਬੇਅੰਤ ਲੁੱਟ ਦਾ ਮਾਲ ਲੁੱਟਿਆ ਅਤੇ ਨਾਲ ਹੀ ੩੦ ਹਾਥੀ ਵੀ ਉਹਨਾਂ ਦੇ ਹਥ ਲਗੇ । ਦੀਨ ਇਸਲਾਮ ਨੂੰ ਫੈਲਾਉਣ ਅਤੇ ਹਿੰਦੂ ਮੂਰਤੀਆਂ ਨੂੰ ਤਬਾਹ ਕਰਨ ਦਾ ਮਹਿਮਦ ਦੇ ਦਿਲ ਵਿਚ ਬੇਪਨਾਹ ਜੋਸ਼ ਸੀ। ਇਸ ਫੜ ਬ ਦੇ ਮਗਰੋਂ ਉਸ ਦੇ ਨਗਰ ਕੋਟ ਦੇ ਪਵਿਤ੍ਰ ਸ਼ਹਿਰ ਵਲ ਕੂਚ ਬੋਲ ਦਿਤਾ ਅਤੇ ਪਹਿਲੀ ਵਾਰ ਉਸ ਮੰਦਰ ਦੀਆਂ ਮੂਰਤੀਆਂ ਨੂੰ ਤੋੜਿਆ ਅਤੇ ਉਹਨਾਂ ਦੇ ਮੰਦਰ ਨੂੰ ਢਾ ਕੇ ਪਧਰ ਕੀਤਾ ।

ਭੀਮ ਕਿਲ੍ਹੇ ਦੀ ਫਤਹ

ਇਸ ਇਲਾਕੇ ਦੇ ਇਰਦ ਗਿਰਦ ਦੇ ਦੇਸ ਨੂੰ ਅਗ ਅਤੇ ਤਲਵਾਰ

Sri Satguru Jagjit Singh Ji eLibrary Namdhari Elibrary@gmail.com