ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/106

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੧੨)

ਦੇ ਜ਼ੋਰ ਨਾਲ ਤਬਾਹ ਕਰਕੇ ਉਸ ਨੇ ਭੀਮ ਦੇ ਪ੍ਰਸਿਧ ਗੜ (ਕਿਲ੍ਹੇ) ਦਾ

ਘੇਰਾ ਘੜ ਲਿਆ। ਇਹ ਪੰਜਾਬ ਵਿਚ ਬੜਾ ਪਵਿਤਰ ਅਸਥਾਨ ਮੰਨਿਆ ਜਾਂਦਾ ਸੀ। ਇਹ ਗੜ੍ਹ ਇਕ ਪਹਾੜ ਉਤੇ ਸੀ ਅਤੇ ਇਸ ਵਿਚ ਬੜਾ ਧਨ ਜਮ੍ਹਾ ਦਸਿਆ ਜਾਂਦਾ ਸੀ। ਇਹ ਅਸਥਾਨ ਉਹੋ ਹੈ ਜਿਥੇ ਅੱਜ ਕਲ ਜਵਾਲਾਮੁਖੀ ਦਾ ਮੰਦਰ ਹੈ ਤੇ ਜਿਥੋਂ ਹਰ ਵੱਲੋਂ ਅੱਗ ਨਿਕਲਦੀ ਰਹਿੰਦੀ ਹੈ। ਉਸ ਸਮੇਂ ਹਿੰਦੁਸਤਾਨ ਦੇ ਉਤਰ ਵਿਚ ਇਹ ਸਭ ਤੋਂ ਵਧ ਮਜ਼ਬੂਤ ਗੜ੍ਹ ਮੰਨਿਆ ਜਾਂਦਾ ਸੀ । ਏਥੇ ਇਕ ਬੜਾ ਪਵਿਤ੍ਰ ਮੰਦਰ ਸੀ । ਜਿਸ ਦੀਆਂ ਛਤਾਂ ਸੋਨੇ ਤੇ ਹੀਰਿਆਂ ਜਤ ਸਨ ।ਏਥੇ ਸ਼ਾਸਤਰ ਦੀ ਪੜ੍ਹਾਈ ਲਈ ਇਕ ਕਾਲਜ ਵੀ ਹੁੰਦਾ ਸੀ । ਇਸ ਕਿਲ੍ਹੇ ਦੀ ਫੌਜ ਮੁਹਿੰਮ ਵਿਚ ਸ਼ਾਮਲ ਹੋਣ ਲਈ ਗਈ ਹੋਈ ਸੀ । ਕਿਲੇ ਦੇ ਅੰਦਰ ਜਿਹੜੇ ਬ੍ਰਾਹਮਣ ਸਨ ਉਹ ਵਿਚਾਰੇ ਜੰਗ ਤੇ ਖੂਨ ਖਰਾਬੇ ਦੇ ਆਦੀ ਨਹੀਂ ਸਨ।

ਬੇਅੰਤ ਲੁੱਟ ਦਾ ਮਾਲ

ਉਹਨਾਂ ਨੇ ਪਹਿਲੇ ਹੀ ਦਿਲ ਛਡ ਦਿਤਾ । ਮੰਦਰ ਦੇ ਦਰਵਾਜ਼ੇ ਵਿਜਈ ਲਈ ਖਲੇ ਛਡ ਦਿਤੇ ਅਤੇ ਸਾਫ਼ਟਾਂਗ ਹੋ ਕੇ ਰਹਿਮ ਦੀ ਭਿਖਿਆ ਮੰਗਣ ਲੱਗੇ । ਵਿਜਈ ਨੇ ਉਹਨਾਂ ਦੀ ਰਹਿਮ ਦੀ ਮੰਗ ਪਰਵਾਨ ਕਰ ਲਈ । ਲੁਟ ਦਾ ਬੇਅੰਤ ਧਨ ਜਿਸ ਵਿਚ ਸੋਨੇ ਤੇ ਚਾਂਦੀ ਦੀਆਂ ਸਲਾਖਾਂ (ਰੈਣੀਆਂ) ਜਵਾਹਾਰਾੜ, ਮੋਤੀ, ਹੀਰੇ, ਨੀਲਮ ਸਨ ਤੇ ਜੋ ਭੀਮ ਦੇ ਜ਼ਮਾਨੇ ਤੋਂ ਹੀ ਮੰਦਰ ਵਿਚ ਗਵਾਂਢੀ ਰਾਜਾਂ ਤੋਂ ਜਮਾਂ ਹੁੰਦੇ ਰਹੇ ਸਨ, ਸਭ ਵਿਜਈ ਦੇ ਹਥ ਲਗੇ । ਉਹ ਸਾਰਾ ਧਨ ਪਦਾਰਥ ਲੈ ਕੇ ਗਜ਼ਨੀ ਵਲ ਮੁੜ ਗਿਆ। ਸੰਨ ੧੭੦੬ ਈਸਵੀ ਵਿਚ ਸੁਲਤਾਨ ਨੇ ਆਪਣੀ ਰਾਜਧਾਨੀ ਦੇ ਬਾਹਰ ਖੁਲੇ ਮੈਦਾਨ ਵਿਚ ਇਕ ਬੜੀ ਇਕਤਰਤਾ ਸਦੀ; ਜਿਸ ਵਿਚ ਉਸ ਨੇ ਆਪਣੇ ਅਮੀਰਾਂ ਵਜ਼ੀਰਾਂ ਤੇ ਇਕਤਰ ਹੋਏ ਲੋਕਾਂ ਨੂੰ ਉਹ ਬੇਅੰਤ ਧਨ ਦਖਾਇਆ ਜਿਸ ਵਿਚ ਸੋਨੇ ਦੇ ਤਖਤਾਂ, ਵਡਮੁਲੇ ਹੀਰੇ ਤੇ ਜਵਾਹਰਾਤ ਤੋਂ ਕੀਮਤੀ ਜ਼ੇਵਰ ਸਨ ਜੋ ਉਹ ਪੰਜਾਬ ਵਿਚੋਂ ਲੁਟ ਕੇ ਲਿਆਇਆ ਜੀ । ਉਸ ਨੇ ਆਪਣੇ ਕਰਮਚਾਰਆਂ ਵਿਚਾਲੇ ਸ਼ਾਹੀ ਜੁਗਾੜਾਂ ਵੰਡੀਆਂ, ਜੋ ਉਹਨਾਂ ਦੀ ਸ਼ਾਨ ਦੇ ਲਾਇਕ ਸਨ।

ਛੇਵਾਂ ਹਮਲਾ ੧੦੧੧

ਸੰਨ ੧੦੧੫ ਈਸਵੀ ਵਿਚ ਮਹਿਮੂਦ ਨੇ ਥਾਨੇਸਰ ਨੂੰ ਫਤਹ ਕਰਨ ਦਾ ਨਿਸ਼ਚਾ ਧਾਰਿਆ । ਇਹ ਉਹੋ ਅਸਥਾਨ ਸੀ ਜਿਸ ਨੂੰ ਹਿੰਦੂ ਉਵੇਂ ਹੀ ਪਵਿਤਰ ਤਪ ਅਸਥਾਨ ਮੰਨਦੇ ਸਨ ਜਿਵੇਂ ਮੁਸਲਮਾਨ ਮਕੇ ਨੂੰ

ਥਾਨੇਸਰ ਦੇ ਮੰਦਰ ਦੀ ਲੁੱਟ

ਅਨੰਗਪਾਲ ਨੇ ਸੁਲਤਾਨ ਨੂੰ ਥਾਨੇਸਰ ਦੇ ਸਾਰੇ ਮਾਲੀਏ ਦੀ ਪੇਸ਼ਕਸ਼ ਕੀਤੀ ਤੇ ਇਹਨੂੰ ਭਰੋਸਾ ਦਵਾਇਆ ਕਿ ਇਹ ਖਰਾਜ ਹਰ ਸਾਲ ਸ਼ਾਹੀ ਖਜ਼ਾਨੇ ਵਿਚ ਭੇਜਿਆ ਜਾਏਗਾ ਪਰ ਸਭ ਵਿਆਰਥ । ਇਸ ਤੋਂ ਛੁਟ ਮੁਹਿੰਮ ਦੇ ਸਾਰੇ ਖਰਚ ਤੇ ੫੦ ਹਾਥੀ ਤੇ ਬਹੁਤ ਸਾਰੇ ਹੀਰੇ ਜਵਾਹਰਾਤ ਦੇਣ ਦੀ ਵੀ ਪੇਸ਼ਕਸ਼ ਕੀਤੀ ਪਰ ਮਹਿਮੂਦ ਨੇ ਇਹ ਪੇਸ਼ਕਸ਼ ਪਰਵਾਨ ਨਾ ਕੀਤੀ ਕਿਉਂਕਿ ਉਹ ਤੇ ਸਾਰੇ ਹਿੰਦੁਸਤਾਨ ਵਿਚੋਂ ਬੁਤ ਪ੍ਰਸਤੀ (ਮੂਰਤੀ ਪੂਜਾ) ਦਾ ਅੰਤ ਕਰਨਾ ਚਾਹੁੰਦਾ ਸੀ । ਉਸ ਨੇ ਹਮਲਾ ਕਰ ਕੇ ਸ਼ਹਿਰ ਉਤੇ ਕਬਜ਼ਾ ਕਰ ਲਿਆ। ਲੋਕਾਂ ਨੂੰ ਲੁਟਿਆ, ਇਥੋਂ ਦਾ ਪਵਿਤਰ ਮੰਦਰ ਤਬਾਹ ਕਰ ਕੇ ਇਸ ਦੀਆਂ ਸਭ ਮੂਰਤੀਆਂ ਤੋੜ ਭੰਨ ਦਿਤੀਆਂ। ਸਭ ਤੋਂ ਮੁਖ ਮੂਰਤੀ ਜਗਸੂਮ ਵੀ ਸੀ ਜਿਸ ਬਾਰੇ ਖਿਆਲ ਕੀਤਾ ਜਾਂਦਾ

ਸੀ ਕਿ ਉਹ ਸੰਸਾਰ ਦੇ ਆਰੰਭ ਤੋਂ ਹੀ ਵਿਦਮਾਨ ਹੈ। ਇਸ ਮੂਰਤੀ ਨੂੰ ਤੋੜ ਕੇ ਟੁਕੜੇ ਟੁਕੜੇ ਕੀਤਾ ਤੇ ਇਸ ਨੂੰ ਗਜ਼ਨੀ, ਮਕੇ, ਬਗਦਾਦ ਵਿਚ ਉਹਨਾਂ ਗਲੀਆਂ ਵਿਚ ' ਸੁਟਵਾ ਦਿਤਾ ਜਿਥੇ ਲੋਕ ਇਹਨਾਂ ਨੂੰ ਪੈਰਾਂ ਨਾਲ ਲਿਤਾੜਦੇ ਸਨ। ਕਿਹਾ ਜਾਂਦਾ ਹੈ ਕਿ ਮਹਿਮੂਦ ਇਸ ਸਮੇਂ ਹਿੰਦ ਵਿਚੋਂ ੨ ਲਖ ਲੋਕਾਂ ਨੂੰ ਕੈਦ ਕਰ ਕੇ ਗਜ਼ਨ) ਲੈ ਗਿਆ । ਇਹਨਾਂ ਕੈਦੀਆਂ ਦਾ ਕੈਂਪ ਐਉਂ ਦਿਖਾਈ ਦਿੰਦਾ ਸੀ ਜਿਵੇਂ ਕੋਈ ਭਾਰਤੀ ਨਗਰ ਵਸਿਆ ਹੋਵੇ ਜੋ ਲੁਟ ਦਾ ਮਾਲ ਮਹਿਮੂਦ ਨੇ ਖੜਿਆ ਉਸ ਦਾ ਕੋਈ ਅੰਤ ਹਿਸਾਬ ਹੀ ਨਹੀਂ ਸੀ।

ਸਤਵਾਂ ਹਮਲਾ ੧੦੧੩ ਈਸਵੀ

ਸੰਨ ੧੦੧੩ ਈਸਵੀ ਨੂੰ ਮਹਿਮੂਦ ਨੇ ਆਪਣੀ ਫੌਜ ਨਾਲ ਕੂਚ ਕੀਤਾ ਤੇ ਨੰਦੂਨਾ ਉਤੇ ਜਾ ਹੱਲਾ ਬੋਲਿਆ। ਇਹ ਬੁਲੂਆਤ ਦੇ ਪਹਾੜਾਂ ਵਿਚ ਵਾਕਿਆ ਸੀ । ਉਸ ਨੇ ਸ਼ਹਿਰ ਦਾ ਘੇਰਾ ਘੜ ਕੇ ਇਥੋਂ ਦੀ ਫੌਜ ਨੂੰ ਹਾਰ ਮੰਨਣ ਲਈ ਮਜਬੂਰ ਕਰ ਦਿਤਾ। ਅਨੰਗਪਾਲ ਦੂਜੇ ਨੇ, ਜੋ ਆਪਣੇ ਪਿਤਾ ਅਨੰਗਪਾਲ ਦੀ ਗਦੀ ਉਤੇ ਬੈਠਾ ਸੀ, ਆਪਣੇ ਆਪ ਨੂੰ ਸੁਲਤਾਨ ਦੇ ਟਾਕਰੇ ਦੇ ਯੋਗ ਨਾ ਸਮਝ ਕੇ ਆਪਣੀਆਂ ਫੌਜਾਂ ਸਮੇਤ ਕਸ਼ਮੀਰ ਵਿਚ ਜਾ ਪਨਾਹ ਲਈ ।

ਕਸ਼ਮੀਰ ਦੀ ਤਬਾਹੀ

ਮਹਿਮੂਦ ਨੇ ਪਹਾੜੀ ਇਲਾਕੇ ਵਿਚ ਆਪਣਾ ਗਵਰਨਰ ਨਿਯਤ ਕਰ ਦਿਤਾ ਅਤੇ ਆਪ ਫੌਜ ਲੈ ਕੇ ਕਸ਼ਮੀਰ ਵਲ ਵਧਿਆ। ਸੁਲਤਾਨ ਦੀ ਪੇਸ਼ਕਦਮੀ ਦੀ ਖਬਰ ਸੁਣ ਕੇ ਕਸ਼ਮੀਰ ਦਾ ਰਾਜਾ ਸੂਬਾ ਛੱਡ ਕੇ ਪਹਾੜਾਂ ਵਲ ਨਸ ਗਿਆ। ਮਹਿਮੂਦ ਨੇ ਕਸ਼ਮੀਰ ਦੀ ਸਾਰੀ ਦੌਲਤ ਲੁਟ ਲਈ ਅਤੇ ਓਥੋਂ ਦੇ ਵਸਨੀਕਾਂ ਨੂੰ ਜਬਰਨ ਮੁਸਲਮਾਨ ਬਣਾਕੇ ਤੇ ਮਾਲਾ ਮਾਲ ਹੋ ਕੇ ਆਪਣੀ ਰਾਜਧਾਨੀ ਵਲ ਵਾਪਸ ਮੁੜ ਗਿਆ।

ਅਠਵਾਂ ਹਮਲਾ ੧੦੧੫ ਈ:

ਇਸਦੇ ਦੋ ਸਾਲ ਮਗਰੋਂ ਸੁਲਤਾਨ ਮਹਿਮੂਦ ਮੁੜ ਕਸ਼ਮੀਰ ਵਿਚ ਆਇਆ। ਇਸ ਵਾਰ ਉਸ ਦੇ ਆਉਣ ਦਾ ਮੰਤਵ ਸੀ ਕੁਛ ਬਾਗੀ ਸਰਦਾਰਾਂ ਨੂੰ ਸਜ਼ਾ ਦੇਣਾ, ਅਤੇ ਉਹਨਾਂ ਕਿਲਿਆਂ ਨੂੰ ਫਤਹ ਕਰਨਾ ਜੋ ਪਿਛਲੇ ਹਮਲੇ ਵਿਚ ਸਰ ਹੋਣੋਂ ਬਚ ਗਏ ਸਨ । ਉਹਨਾਂ ਵਿਚੋਂ ਵਡਾ ਗੜ੍ਹ ਲੋਕੋਟ (ਲੋਹਕੋਟ) ਸੀ ਜੋ ਆਪਣੀ ਉਚਾਈ ਅਤੇ ਪਕਿਆਈ ਲਈ ਬੜਾ ਪ੍ਰਸਿਧ ਸੀ ।

ਲੋਕੋਟ 3 ਅਸਫਲ ਹਮਲਾ

ਬਹਾਰ ਰੁੱਤ ਵਿਚ ਲੋਕੋਟ ਨੂੰ ਫਤਹ ਕਰਨ ਤੇ ਸੁਲਤਾਨ ਦੇ ਸਾਰੇ ਜਤਨ ਅਸਫਲ ਰਹੇ। ਉਸ ਨੂੰ ਮਜਬੂਰਨ ਅਪਣੀ ਮੁਹਿਮ ਸਰਦੀਆਂ ਉਤੇ ਮੁਲਤਵੀ ਕਰਨੀ ਪਈ ਤੇ ਉਹ ਗਜ਼ਨੀ ਨੂੰ ਵਾਪਸ ਮੁੜ ਗਿਆ।

ਨਾਵਾਂ ਹਮਲਾ ੧੦੧੭ ਈਸਵੀ

ਸੰਨ ੧੦੧੭ ਈਸਵੀ ਦੀ ਬਸੰਤ ਰੁੱਤ ਵਿਚ ਸੁਲਤਾਨ ਮਹਿਮੂਦ ਨੇ ਇਕ ਲਖ ਫੌਜ ਘੁੜ ਸਵਾਰ ਤੇ ੨੦ ਹਜ਼ਾਰ ਪੈਦਲ ਫੌਜ ਨਾਲ ਕਨੌਜ ਵਲ ਕੂਚ ਕੀਤਾ । ਇਹ ਕੂਚ ਕਸ਼ਮੀਰ ਦੇ ਉਤਰ ਵਲੋਂ ਪਹਾੜੀ ਰਸਤੇ ਥਾਨੀਂ ਹੋਇਆ ਸੀ ! ਕਨੌਜ ਦਾ ਰਾਜਾ ਕੁਮਾਰ ਰਾਏ ਨੇ ਬਹੁਤ ਕੁਛ ਦਿਖਾਵਾ ਕੀਤਾ ਪਰ ਬਚਾਅ ਲਈ ਤਿਆਰੀ ਨਾ ਹੋਣ ਕਰਕੇ ਉਸ ਨੇ ਸੂਹ ਲਈ ਬੇਨਤੀ ਕੀਤੀ ।

Sri Satguru Jagjit Singh Ji eLibrary Namdhari Elibrary@gmail.com