ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/107

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

((੧੧੩))

ਕਨੌਜ, ਮਿਰਥ ਤੇ ਮਥੁਰਾ ਦੀ ਜਿਤ

ਇਥੋਂ ਸੁਲਤਾਨ ਨੇ ਮਿਰਬ ਵਲ ਚੜ੍ਹਾਈ ਕੀਤੀ। ਇਥੋਂ ਦ ਰਾਜੇ ਹਰਦਿਤ ਨੇ ਵੀ ਇਸ ਦੀ ਈਨ ਮੰਨ ਲਈ। ਫੇਰ ਮਹਿਮੂਦ ਮਹਾਵਾਨ ਵਿਰੁਧ ਹਲਾ ਬੋਲਿਆ ਜੋ ਜਮਨਾ ਦੇ ਕੰਢੇ ਉਤੇ ਸੀ ਅੰਤ ਉਸ ਅਸਥਾਨ ਨੂੰ ਵੀ ਫਤਹ ਕਰ ਲਿਆ। ਇਥੋਂ ਦੇ ਰਾਜਾ ਕੇਲ ਚੰਦ ਨੇ ਨਿਰਾਸ ਹੋ ਕੇ ਪਹਿਲੇ ਆਪਣੀ ਰਾਣੀ ਤੇ ਬਚਿਆਂ ਨੂੰ ਕਤਲ ਕਰ ਦਿਤਾ। ਫੇਰ ਆਪਣੀ ਤਲਵਾਰ ਦੀ ਨੋਕ ਆਪਣੇ ਪੇਟ ਵਿਚ ਖੋਥ ਲਈ ਤੇ ਮਰ ਗਿਆ।

ਮੰਦਰਾਂ ਤੇ ਮੂਰਤੀਆਂ ਵੀ ਬਰਬਾਦੀ

ਇਥੋਂ ਮਹਿਮੂਦ ਮਥੁਰਾ ਦੇ ਮਾਲਦਾਰ ਸ਼ਹਿਰ ਵਲ ਵਧਿਆ ਜੋ ਸ੍ਰੀ ਕਰਿਸ਼ਨ ਵਾਸਦੇਵ ਦੀ ਪਵਿਤ੍ਰ ਯਾਦਗਾਰ ਹੈ। ਏਥੇ ਕਿਸੇ ਨੇ ਉਸ ਦਾ ਟਾਕਰਾ ਨ ਕੀਤਾ। ਇਸ ਲਈ ਉਹਨੇ ਸ਼ਹਿਰ ਨੂੰ ਖੂਬ ਲੁਟਿਆ। ਇਥੋਂ ਦੇ ਸਾਰੋਂ ਮੰਦਰਾਂ ਦੀਆਂ ਮੂਰਤੀਆਂ ਤੋੜ ਦਿਤੀਆਂ ਯਾ ਸਾੜ ਦਿਤੀਆਂ। ਬਹੁਤ ਸਾਰੇ ਮੰਦਰ ਬਰਬਾਦ ਕਰ ਦਿਤੇ ਅਤੇ ਉਹਨਾਂ ਵਿਚੋਂ ਬੇ ਹਿਸਾਬ ਚਾਂਦੀ ਤੇ ਸੋਨਾ ਲੁਟਿਆ। ਮਹਿਮੂਦ ਕਨੌਜ ਵਿਚ ਪੂਰੇ ੨੦ ਦਿਨ ਠਹਿਰਿਆ। ਇਸ ਸਾਰੇ ਸਮੇਂ ਵਿਚ ਸ਼ਹਿਰ ਅਗ ਤੇ ਲੁਟ ਮਾਰ ਦਾ ਸ਼ਿਕਾਰ ਹੁੰਦਾ ਰਿਹਾ।

ਗਜ਼ਨੀ ਨੂੰ ਵਾਪਸੀ

ਛੋਟੇ ਮੋਟੇ ਰਾਜਪੂਤ ਰਾਜਿਆਂ ਨੂੰ ਆਪਣੇ ਅਧੀਨ ਕਰਨ ਮਗਰੋਂ ਸੁਲਤਾਨ ਮਹਿਮੂਦ ਗਜ਼ਨੀ ਨੂੰ ਵਾਪਸ ਮੁੜ ਗਿਆ। ਜਾਂਦਾ ਹੋਇਆ। ਆਪਣੇ ਨਾਲ ਲੁਟ ਦਾ ਮਾਲ ਬਹੁਤ ਸਾਰੇ ਕੈਦੀ ਵੀ ਲੈ ਗਿਆ। ਉਸ ਦੀ ਫੌਜ ਨੇ ਜੋ ਆਮ ਲੁੱਟ ਮਚਾਈ ਉਹ ਵੀ ਉਸ ਲੁਟ ਤੋਂ ਘਟ ਨਹੀਂ ਸੀ ਜੋ ਸਰਕਾਰੀ ਖਜ਼ਾਨੇ ਵਿਚ ਜਮਾਂ ਕਰਾਈ ਗਈ। ਹਿੰਦੁਸਤਾਨ ਵਿਚ ਆਪਣੇ ਠਹਿਰਾਓ ਦੇ ਸਮੇਂ ਵਿਚ ਸੁਲਤਾਨ ਹਿੰਦੁਸਤਾਨੀ ਇਮਾਰਤਾਂ ਦੀ ਕਾਰੀਗਰੀ ਵੇਖ ਕੇ ਹੈਰਾਨ ਰਹਿ ਗਿਆ। ਰਾਜਧਾਨੀ ਵਿਚ ਵਾਪਸੀ ਮਗਰੋਂ ਉਸ ਨੇ ਪਥ 3 ਤੇ ਸੰਗਮਰਮਰ ਦੀ ਇਕ ਬੜੀ ਆਲੀਸ਼ਾਲ ਮਸੀਤ ਤਿਆਰ ਕਰਵਾਈ ਜਿਸ ਵਿਚ ਵਡਮੂਲੀਆਂ ਦਰੀਆਂ ਤੇ ਸੋਨੇ ਚਾਂਦ ਦਾ ਫਰਨੀਚਰ ਰਖਿਆ। ਇਸ ਦਾ ਨਾਮ ਉਸ ਨੇ ਮੁਕੱਦਸ ਦੁਲਹਨ ਰਖਿਆ। ਉਸ ਦੇ ਦਰਬਾਰੀ ਆਂ ਨੇ ਵੀ ਉਸ ਦੀ ਵੇਖਾ ਵੇਖੀ ਰਾਜਧਾਨੀ ਵਿਚ ਆਪਣੇ ਸ਼ਾਨਦਾਰ ਮਹਲ ਤੇ ਵਡੀਆਂ ਵਡੀਆਂ ਕੋਠੀਆਂ ਉਸਾਰੀਆਂ। ਸ਼ਾਹੀ ਮਸੀਤ ਦੇ ਪਾਸ ਹੀ ਮਹਿਮੂਦ ਨੇ ਇਕ ਬੜੀ ਵਡੀ ਯੂਨੀਵਰਸਿਟੀ ਵਡੇ ਵਡੇ ਵਿਦਵਾਨਾਂ ਦੀਆਂ ਪੁਸਤਕਾਂ ਦੀ ਲਾਏਬਰੇਰੀ ਅਤੇ ਕੁਦਰਤੀ ਚੀਜ਼ਾਂ ਤੇ ਹਲਰਾਂ ਤੇ ਕਾਰੀਗਰਾਂ ਦੇ ਸ਼ਾਹਕਾਰਾਂ ਦਾ ਅਜਾਇਬ ਘਰ ਵੀ ਕਾਇਮ ਕੀਤਾ ਇਹਨਾਂ ਚੀਜ਼ਾਂ ਲਈ ਉਸ ਨੇ ਸਰਕਾਰੀ ਖਜ਼ਾਨੇ ਦੇ ਮੂੰਹ ਖੋਲ ਦਿਤੇ।

ਮਹਿਮੂਦ ਦੀ ਰਾਜਧਾਨੀ ਦੀਆਂ ਇਮਾਰਤੀ ਯਾਦਗਾਰਾਂ

ਇਹਨਾਂ ਸਰਗਰਮੀਆਂ ਦਾ ਸਿੱਟਾ ਇਹ ਨਿਕਲਿਆ ਕਿ ਯਾਦਗਾਰੀ ਇਮਾਰਤਾਂ ਦਾ ਲੋਕਾਂ ਅੰਦਰ ਸ਼ੌਕ ਜਾਗ ਪਿਆ। ਅਤੇ ਥੋੜੇ ਜਿਹੇ ਸਮੇਂ ਦੇ ਅੰਦਰ ਹੀ ਅੰਦਰ ਸੁਲਤਾਨ ਮਹਿਮੂਦ ਦੀ ਰਾਜਧਾਨੀ ਵਿਚ ਹਰ ਪਾਸੇ ਸੁੰਦਰ ਮਸੀਤਾਂ, ਫੁਹਾਰੇ ਝੋਲਾ, ਖੇਡਾਂ ਦੇ ਅੱਡੇ ਆਦਿਕ ਨਜ਼ਰ ਆਉਣ ਲਗ ਪਏ। ਕਾਰੀਗਰੀ ਤੇ ਸਜਾਵਟ ਵਿਚ ਗ਼ਜ਼ਨੀ ਪਿਛਲੇ ਸਮਿਆਂ ਦੀ ਸੁੰਦਰਤਾ ਨੂੰ ਮਾਤ ਕਰ ਗਈ। ਸੰਨ ੧੦੧੯ ਵਿਚ ਸੁਲਤਾਨ ਮਹਿਮੂਦ ਨੇ ਖਲੀਫਾ ਬਗਦਾਦ

ਅਲਕਾਦਰ ਬਿਲਾਹ ਨੂੰ ਆਪਣੀਆਂ ਜਿੱਤਾਂ ਦਾ ਵੇਰਵਾ ਲਿਖ ਭੇਜਿਆ, ਜਿਸ ਨੇ ਇਸ ਵਿਸਥਾਰ ਨੂੰ ਸ਼ਹਿਰ ਦੇ ਮੁਸਲਮਾਨਾਂ ਦੇ ਭਾਰੀ ਇਕਠ ਵਿਚ ਪੜਕੇ ਸੁਣਾਇਆ। ਇਥੋਂ ਦੇ ਮੁਸਲਮਾਨਾਂ ਨੇ ਦਿਨ ਆ ਦੇ ਦੂਰ ਦੁਰਾਡੇ ਦੇਸਾਂ ਵਿਚ ਮੁਸਲਮਾਨੀ ਸ਼ਮਸ਼ੀਰ ਦੀਆਂ ਜਿੱਤਾਂ ਉਤੇ ਭਾਰੀ ਜਸ਼ਨ ਮਨਾਇਆ।

ਦਸਵਾਂ ਹਮਲਾ ੧੦੨੧ ਈਸਵੀ

ਮਹਿਮੂਦ ਨਾਲ ਮੇਲ ਕਰਨ ਕਰਕੇ ਹਿੰਦੂ ਰਾਜਿਆਂ ਦੀ ਕਾਨਫੀਡਰੇਸ਼ਨ (ਗਠਜੋੜ) ਨੇ ਕੁਵਾਰ ਰਾਏ, ਰਾਜਾ ਕਨੌਜ ਉਤੇ ਹਲਾ ਬੋਲ ਦਿਤਾ। ਇਸ ਤੇ ਸੁਲਤਾਨ ਨੇ ਮੁੜ ਹਿੰਦ ਵਲ ਕਢ ਕੀਤਾ,ਪਰ ਉਸਦੇ ਹਿੰਦ ਵਿਚ ਪਹੁੰਚਣ ਤੋਂ ਪਹਿਲੇ ਹੀ ਬੁਧੌਲ ਖੇਡ ਵਿਚਲੇ ਕਾਲਿੰਜਰ ਦੇ ਰਾਜਾ ਨੰਦ ਨੇ ਕਨੌਜ ਨੂੰ ਅਧੀਨ ਕਰ ਲਿਆ ਅਤੇ ਕੁਵਾਰ ਦਾਏ ਤੇ ਉਸ ਦੇ ਵੱਡੇ ਵੱਡੇ ਸਰਦਾਰਾਂ ਨੂੰ ਸਰ ਦਿੱਤਾ। ਉਸ ਦੀ ਮੌਤ ਦਾ ਬਦਲਾ ਲੈਣ ਲਈ ਸੁਲਤਾਨ ਨੇ ਕਾਲਿੰਜਰ ਉਤੇ ' ਚੜਾਈ ਕੀਤੀ ਅਤੇ ਓਥੋਂ ਨੰਦ ਰਾਏ ਨੂੰ ਨਸਾ ਦਿਤਾ। ਇਸ ਜਿੱਤ ਦੇ ਮਗਰੋਂ ਮਹਿਮੂਦ ਨੇ ਕਸ਼ਮੀਰ ਵਲ ਕੂਚ ਕੀਤਾ। ਕਸ਼ਮੀਰ ਜਾਂਦੇ ਜਾਂਦੇ ਰਸਤੇ ਵਿਚ ਲਕੋਟ ਦੇ ਅਜਿਤ ਕਿਲ੍ਹੇ ਨੂੰ ਵੀ ਫਤਹ ਕਰਦਾ ਗਿਆ।

ਲਾਹੌਰ ਦੀ ਬਰਬਾਦੀ

ਇਸ ਦੇ ਮਗਰੋਂ ਉਹ ਲਾਹੌਰ ਵਿਚ ਜਾ ਦਾਖਲ ਹੋਇਆ ਉਸ ਨੇ ਆਪਣੀਆਂ ਫੌਜਾਂ ਨੂੰ ਲਾਹੌਰ ਵਿਚ ਲੁਟ ਮਾਰ ਮਚੌਣ ਦੀ ਲ ਦੇ ਦਿਤੀ, ਕਾਰਨ ਇਹ ਸੀ ਕਿ ਲਾਹੌਰ ਦਾ ਰਾਜਾ ਅਨੰਗ ਪਾਲ ਉਸ ਜੰਡੀ ਵਿਚ ਸ਼ਾਮਲ ਹੋ ਗਿਆ ਸੀ ਜੋ ਕਨੌਜ ਦੇ ਰਾਜੇ ਵਿਰੁਧ ਕਾਇਮ ਕੀਤੀ ਗਈ ਸੀ। ਲਾਹੌਰ ਵਿਚੋਂ ਬੇਅੰਤ ਧਨ ਉਸ ਦੇ ਹਥ ਲਗਾ ਇਥੋਂ ਦਾ ਰਾਜਾ ਟਾਕਰਾ ਕਰਨ ਦੇ ਅਸਮਰਥ ਹੋਣ ਕਰਕੇ ਆਪਣੀ ਰਖਿਆ ਲਈ ਅਜਮੇਰ ਵਲਨਸ ਗਿਆ। ਐੱਸ ਸਾਲ ਦੀ ਬਸੰਤ ਰੁਤੇ ਮਹਿਮੂਦ ਅਧੀਨ ਕੀਤੇ ਹੋਏ ਸੂਬਿਆਂ ਵਿਚ ਆਪਣੇ ਗਵਰਨਰ ਨਿਯਤ ਕਰਕੇ ਗਜ਼ਨੀ ਵਾਪਸ ਮੁੜ ਗਿਆ।

ਲਾਹੌਰ ਦਾ ਇਨਚਾਰਜ ਮਲਿਕ ਅਬਾਜ਼

ਮਹਿਮੂਦ ਨੇ ਆਪਣੇ ਉਸ ਚੋਣਵੇਂ ਵਜ਼ੀਰ ਜਨਰਲ ਮਲਿਕ ਅਬਾਜ਼ ਨੂੰ ਲਾਹੌਰ ਦਾ ਰਾਜ ਪ੍ਰਬੰਧ ਸਪੁਰਦ ਕੀਤਾ ਜਿਸਦਾ ਨਾਮ ਆਪਣੇ ਸ਼ਾਹੀ ਪਾਲਕ ਦੀਆਂ ਕਈ ਕਥਾਵਾਂ ਤੇ ਰਵਾਇਤਾਂ ਨਾਲ ਸੰਬੰਸਤ ਹੈ। ਏਸੇ ਮਲਿਕ ਨੇ ਲਾਹੌਰ ਉਦਾਲੇ ਕੰਧ ਬਣਾਈ ਤੇ ਲਾਹੌਰ ਦਾ ਕਿਲ੍ਹਾ ਉਸਾਰਿਆ ਸੀ। ਇਸ ਤੋਂ ਛੁਟ ਲਾਹੌਰ ਵਿਚ ਬਹੁਤ ਸਾਰਾ ਹੋਰ ਵੀ ਵਾਧਾ ਕੀਤਾ ਤੇ ਉਸ ਨੂੰ ਹੋਰ ਸੁੰਦਰ ਬਣਾਇਆ ਸੀ। ਇਸ ਹਰਮਨ ਪਿਆਰੇ ਗਜ਼ਨਵੀ ਗਵਰਨਰ ਦੇ ਸਮੇਂ ਲਾਹੌਰ ਵਿਦਿਅਕ ਸਰਗਰਮੀਆਂ ਦਾ ਕੇਂਦਰ ਬਣ ਗਿਆ। ਗਜ਼ਨੀ ਵਿਚੋਂ ਬਹੁਤ ਸਾਰੇ ਲੋਕ ਆ ਕੇ ਏਥੇ ਵਸ ਗਏ ਜਿਨ੍ਹਾਂ ਵਿਚ ਮਖ਼ਦੂਮ ਸ਼ੇਖ਼ ਅਲੀ ਗੰਜ ਬਖਸ਼, ਹੁਜ਼ਵੇਰੀ ਵੀ ਸੀ, ਜਿਸਦਾ ਪੰਜਾ ਜ਼ਾ ਦਾਤਾ ਗੰਜ ਬਖਸ਼ ਦੇ ਨਾਮ ਵਾਲਾ ਸ਼ਹਿਰੋਂ ਬਾਹਦ ਹੁਣ ਤੀਕ

ਕਾਇਮ ਹੈ ਅਤੇ ਮੁÁਲਮਾਨ ਵਸੋ[1]ਇਸਦੀ ਬੜੀ ਮਾਨਤਾ ਕਰਦਾ ਹੈ।
  1. ਏਥੇ ਹਰ ਮੇਂ ( ਸ਼ੁਕਰਵਾਰ} ਨੂੰ ਮੇਲਾ ਲਗਦਾ ਹੈ। ਮਲਿਕ ਅਬਾਜ਼ ਦਾ ਮਕਬਰਾ ਟਕਸਾਲੀ ਦਰਵਾਜ਼ੇ ਹੈ ਅਤੇ ਲੋਕ ਇਸਨੂੰ ਲਾਹੌਰ ਦੇ ਮੋਢੀ ਦਾ ਮਕਬਰਾ ਸਮਝ ਕੇ ਇਸਦੀ ਜ਼ਿਆਹੜ ਦਰਸ਼ਨ) ਕਰਦੇ ਹਨ।