(੧੧੪)
ਲਾਹੌਰ ਦਾ ਨਾਮ ਮਹਿਮੂਦ ਪੁਰ ਮਹਿਮੂਦ ਲਾਹੌਰ ਨੂੰ ਆਪਣੇ ਨਾਮ ਉਪਰ ਮਹਿਮੂਦਪੁਰ ਆਖਦਾ ਸੀ। ਲਾਹੌਰ ਵਿਚ ਸਿੱਕਾ ਜਾਰੀ ਉਸ ਨੇ ਲਾਹੌਰ ਵਿਚ ਟਕਸਾਲ ਜਾਰੀ ਕਰਕੇ ਸਿੱਕਾ ਵੀ ਜਾਰੀ ਕੰਤਾ ਜਿਸ ਉਤੇ ਅਰਬੀ ਤੇ ਹਿੰਦੀ ਵਿਚ ਇਹ ਲਫਜ਼ ਦਰਜ ਸਨ— ਅਲਕਾਦਰ ਬਿਲਾਲ[1] ਲਾਇਲਾਇਲਲਿਲਾ ਮੁਹੰਮਦ ਉਲ ਰਸੂਲ ਅਲਾ ਯਮੀਨ ਉਲਦੌਲਾ ਓ ਅਮੀਨ ਉਲ ਮਲਾਕ ਮਹਿਮੂਦ ਆਦਿ ਅਭਿਆਕ ਤਾਮਕ ਮੁਹਮੰਦ ਅਵਤਾਰ ਨਰੀਤੜੀ ਮਹਿਮੂਦ ਨਾ ਦਿਸਣ ਵਾਲੇ ਦੇ ਨਾਮ ਇਹ ਟੰਕ[2]ਾ ੪੧੮ ਵਿਚ ਮਹਿਮੂਦ ਪੁਰੀ ਵਿਖੇ ਜਾਰੀ ਕੀਤਾ ਗਿਆ। ਯਾਰਵਾਂ ਹਮਲਾ ੧੦੨੩ ਈਸਵੀ ਇਸ ਦੇ ਠੀਕ ਦੋ ਸਾਲ ਮਗਰੋਂ ਮਹਿਮੂਦ ਨੇ ਫੇਰ ਹਿੰਦ ਵਲ ਇਸ ਲਈ ਕੂਚ ਬੋਲਿਆ ਤਾਂ ਜੁ ਰਾਜਾ ਕਾਲੰਜਰ ਨੰਦ ਰਾਏ ਦੀ ਭੁਗਤ ਸਵਾਰੀ ਜਾਏ, ਜੋ ਪਹਿਲੀ ਮੁਹਿਮ ਸਮੇਂ ਸਜ਼ਾ ਤੋਂ ਬਚ ਨਿਕਲਿਆ ਸੀ। ਉਹਨੇ ਲਾਹੌਰ ਦੇ ਰਸਤੇ ਚੜ੍ਹਾਈ ਕੀਤੀ ਅਤੇ ਗਵਾਲੀਆਰ ਪਾਰ ਕਰਕੇ ਉਥੋਂ ਦੇ ਕਿਲੇ ਦਾ ਘੇਰਾ ਘਤ ਲਿਆ ਪਰ ਰਾਜੇ ਨੇ ਈਨ ਮੰਨ ਕੇ ਖਲਾਸੀ ਪਾ ਲਈ ਰਾਜਾ ਕਾਲਿੰਜਰ ਦਾ ਈਨ ਮੰਨਣਾ ਨੰਦਮ ਰਾਏ ਨੇ ਵੀ ਆਉਣ ਵਾਲੀ ਬਲਾ ਤੋਂ ਖਲਾਸੀ ਪਾਉਣ ਲਈ ਵੇਲੇ ਸਿਰ ਈਨ ਮੰਨ ਲਈ ਅਤੇ ਵਡ ਮੂਲੀਆਂ ਸੁਗਾਤਾਂ ਦਾ ਢੋਆ ਪੇਸ਼ ਕਰਕੇ ਮਾਫੀ ਪ੍ਰਾਪਤ ਕਰ ਲਈ। ਜਿਸ ਤੇ ਂ ਮਹਿਮੂਦ ਨੇ ਉਸਦਾ ਇਲਾਕਾ ਉਸੇ ਦੇ ਪਾਸ ਰਹਿਣ ਦਿਤਾ। ਬਾਰ੍ਹਵਾਂ ਹਮਲਾ ੧੦੨੪ ਈ. ਕਾਠੀਆਵਾੜ ਦੇ ਕੰਢੇ ਉਤੇ ਇਕ ਨਗਰ ਸੋਮ ਨਾਥ ਹੈ ਜਿਥੇ ਹਿੰਦੁਸਤਾਨ ਦੇ ਕੋਨੇ ਕੋਨੇ ਤੋਂ ਹਿੰਦੂ ਯਾਤਰੀ ਪੂਜਾ ਲਈ ਹਾਜ਼ਰ ਹੁੰਦੇ ਹਨ ਇਥੋਂ ਦੇ ਸੋਮ ਨਾਥ ਮੰਦਰ ਦੀ ਪਵਿਤਰਤਾ ਤੇ ਦੌਲਤ ਬਾਰੇ ਮਹਿਮੂਦ ਮੁਦਤ ਤੋਂ ਸੁਣ ਰਿਹਾ ਸੀ। ਸੋਮ ਨਾਥ ਦਾ ਮੰਦਰ ਇਹ ਮੰਦਰ ਦੇਵਤਾ ਸੋਮ ਦੇ ਨਾਮ ਉਤੇ ਉਸਾਰਿਆ ਗਿਆ ਸੀ। ਕਿਹਾ ਜਾਂਦਾ ਹੈ ਕਿ ਸੋਮ ਦੇਵਤਾ ਨੂੰ ਸਭ ਜੀਵਾਂ ਦੇ ਆਤਮਾਵਾਂ ਉਤੇ ਪੂਰਨ ਅਧਿਕਾਰ ਹੈ। ਇਹ ਵੀ ਕਿਹਾ ਜਾਂਦਾ ਸੀ ਕਿ ਉਹ ਪੁਨਰ ਜਨਮਾਂ ਦਾ ਦਾਤਾ ਸੀ ਅਤੇ ਮਿਰਤ ਆਤਮਾਵਾਂ ਨੂੰ ਸਰਾਪ ਜਾਂ ਵਰ ਦੇ ਸਕਦਾ ਸੀ। ਇਹ ਮੰਦਰ ਬੜਾ ਹੀ ਸ਼ਾਨਦਾਰ ਸੀ। ਇਸ ਉਤੇ ਭਗਤਾਂ ਨੂੰ ਬੜੀ ਹੀ ਸ਼ਰਧਾ ਸੀ। |
ਮਹਿਮੂਦ ਵਲੋਂ ਮੰਦਰ ਦੀ ਤਬਾਹੀ ਦਾ ਪਰਣ ਮੂਰਤੀ ਪੂਜਾ ਦੇ ਇਸ ਪ੍ਰਸਿਧ ਕੇਂਦਰ ਨੂੰ ਤਬਾਹ ਕਰਨ ਦਾ ਪੂਣ ਧਾਰ ਕੇ ਮਹਿਮੂਦ ਨੇ ਗਜ਼ਨੀ ਤੋਂ ਸਤੰਬਰ ੧੦੨੪ ਈਸਵੀ ਵਿਚ ਕੂਚ ਬੋਲਿਆ। ਉਸ ਨੇ ਆਪਣੇ ਨਾਲ ਤੁਰਕਿਸਤਾਨ ਅਤੇ ਨਾਲ ਲਗਦੇ ਇਲਾਕੇ ਦੇ ੩੦ ਹਜ਼ਾਰ ਜਵਾਨ ਵਾਲੰਟੀਅਰ ਲਏ। ਇਹ ਵਾਲੰਟੀਅਰ ਬਾਦਸ਼ਾਹ ਨਾਲ ਬਿਨਾ ਤਨਖਾਹ ਹੀ ਉਠ ਤੁਰੇ ਸਨ। ਇਹਨਾਂ ਦੇ ਅੰਦਰ ਮੰਦਰ ਨੂੰ ਤਬਾਹ ਕਰਨ ਦਾ ਬੇਪਨਾਹ ਜਜ਼ਬਾ ਸੀ। ਮੁਲਤਾਨ ਦਾ ਮਾਰੂ ਥਲ ਪਾਰ ਕਰ ਕੇ ਮਹਿਮੂਦ ਅਜਮੇਰ ਪੁਜਾ। ਏਥੇ ਉਸ ਨੇ ਂ ਬੜੀ ਲੁਟ ਮਚਾਈ ਹੋਰ ਵੀ ਕਈ ਕਿਲੇ ਫਤਹ ਕੀਤੇ ਅਤੇ ਮਾਰੋ ਮਾਰ ਕਰਦਾ ਹੋਇਆ ਸੋਮ ਨਾਥ ਪੂਜਾ। ਕਿਸੇ ਨੇ ਰਾਹ ਵਿਚ ਉਸ ਨੂੰ ਨਾ ਰੋਕਿਆ। ਮੰਦਰ ਦੇ ਕਿਲੇ ਦੀ ਰੱਖਿਆ ਦਾ ਰਾਜਪੂਤਾਂ ਨੇ ਬੜਾ ਜ਼ਬਰਦਸਤ ਪ੍ਰਬੰਧ ਕਰ ਰਖਿਆ ਸੀ। ਉਹ ਸੂਰਮੇ ਤਿੰਨ ਦਿਨ ਤੀਕ ਲਗਾਤਾਰ ਮੁਸਲਮਾਨ ਦੇ ਹਮਲੇ ਰੋਕਦੇ ਅਤੇ ਮੁਸਲਮਾਨੀ ਫੌਜਾਂ ਦਾ ਬੜਾ ਨੁਕਸਾਨ ਕਰਦੇ ਰਹੇ। ਅੰਤ ਨੂੰ ਮਹਿਮੂਦ ਆਪਣੇ ਘੋੜੇ ਤੋਂ ਹੇਠ ਉਤਰ ਆਇਆ ਅਤੇ ਧਰਤੀ ਉਤੇ ਗੋਢਿਆਂ ਭਾਰ ਹੋ ਕੇ ਖਦਾ ਪਾਸੋਂ ਸਹਾਇਤਾ ਮੰਗਣ ਲਗ ਪਿਆ। ਦੁਆ ਕਰ ਕੇ ਉਹ ਮੁੜ ਘੋੜੇ ਉਤੇ ਸਵਾਰ ਹੋ ਗਿਆ ਅਤੇ ਆਪਣੇ ਜਰਨੈਲ ਅਬੁਲ ਹਸਨ ਦਾ ਹਥ ਫੜ ਕੇ ਉਸ ਨੇ ਫੌਜਾਂ ਦਾ ਹੌਸਲਾ ਬਣਾਇਆ। ਇਸ ਤੋਂ ਫੌਜਾਂ ਵਿਚ ਬੜਾ ਜੋਸ਼ ਵਧ ਗਿਆ ਰਾਜਪੂਤ ਫੌਜਾਂ ਦਾ ਕਤਲਿ-ਆਮ ਮਹਿਮੂਦ ਦੀਆਂ ਤੁਰਕੀ ਫੌਜਾਂ ਨੇ ਜੋਸ਼ ਵਿਚ ਆ ਕੇ ਕਿ ਉਤੇ ਐਨਾਂ ਸਖਤ ਧਾਵਾ ਬੋਲਿਆ ਕਿ ਕਤਲਿ-ਆਮ ਮਚ ਗਈ। ਕਿਸੇ ਦੀਆਂ ਰਾਜਪੂਤ ਫੌਜਾਂ ਦੇ ੫੦੦੦ ਜਵਾਨ ਮਾਰੇ ਗਏ। ਬਾਕੀ ਦੇ ਰਾਜਪੂਤ ਜਾਨਾਂ ਬਚਾਉਣ ਲਈ ਬੇੜੀਆਂ ਉਤੇ ਸਵਾਰ ਹੋ ਗਏ ਪਰ ਮੁਸਲਮਾਨਾਂ ਨੇ ਉਹਨਾਂ ਨੂੰ ਵੀ ਜਾ ਲਿਆ ਅਤੇ ਬਹੁਤ ਸਾਰੀਆਂ ਬੇੜੀਆਂ ਡੋਬ ਦਿਤੀਆਂ। ਹੁਣ ਜਿੱਤ ਪ੍ਰਾਪਤ ਕਰ ਕੇ ਮਹਿਮੂਦ ਮੰਦਰ ਵਿਚ ਦਾਖਲ ਹੋਇਆ। ਉਸ ਦੇ ਨਾਲ ਉਹਦਾ ਬੇਟਾ ਅਤੇ ਚੋਣਵੇਂ ਉਮਰਾ ਤੇ ਸਰਦਾਰ ਵੀ ਸਨ। ਮੰਦਰ ਦੇ ਵਿਸ਼ਾਲ ਹਾਲਕਮਰੇ ਵਿਚ ਦਾਖਲ ਹੋ ਕੇ ਉਸ ਨੇ ਆਪਣੇ ਸਾਹਮਣੇ ਪੱਥਰ ਦੀ ਮੂਰਤੀ[3] ਡਿਠੀ ਜੋ ੯ ਫੁੱਟ ਉਚੀ ਸੀ। |
(ਬਾਕੀ ਦੇਖੋ ਸਫਾ ੧੧੫)
- ↑ ਮਾਲੂਮ ਹੁੰਦਾ ਹੈ ਕਿ ਇਸਲਾਮ ਦੇ ਸਭ ਤੋਂ ਪਵਿਤ ਲੀਡਰ ਖਲੀਫਾ ਬਗਦਾਦ ਦਾ ਨਾਮ ਤੇ ਖਤਾਬ ਸੁਲਤਾਨ ਦੇ ਨਾਮ ਤੋਂ ਪਹਿਲੇ ਉਸ ਸ਼ਰਧਾ ਕਰਕੇ ਜੋੜਿਆ ਜਾਂਦਾ ਜੀ ਜੋ ਉਸ ਨੂੰ ਸਾਰੀ ਮੁਸਲਮ ਦੁਨੀਆ ਵਿਚ ਪ੍ਰਾਪਤ ਸੀ
- ↑ ਥਾਮਸ ਰਚਿਤ ਪਠਾਨ ਕਿੰਗਮ ਆਫ ਦਿਹਲੀ ਸਫਾ 48
- ↑ ਸੋਮ ਨਾਥ ਦਾ ਮੰਦਰ ਵਡੇ ਵਡੇ ਪਥਰਾਂ ਦੀ ਬਣੀ ਹੋਈ ਅਦੁਤੀ ਯਾਦਗਾਰ ਸੀ। ਇਸ ਮੰਦਰ ਦੇ ਖਰਚਾਂ ਲਈ ਹਿੰਦੁਸਤਾਨ ਦੇ ਹਿਸਿਆਂ ਦੇ ਰਾਜਿਆਂ ਵਲੋਂ ੨੦੦੦ ਪਿੰਡਾਂ ਦੀ ਜਾਗੀਰ ਲਗੀ ਹੋਈ ਸੀ। ਇਸ ਦੇ ਪਰਬੰਧਕ ਬਹੁਤ ਕਰ ਕੇ ਬਰਾਹਮਣ ਹੀ ਸਨ। ਸਾਰੇ ਭਾਰਤ ਵਰਸ਼ ਵਿਚੋਂ ਹਿੰਦੂ ਯਾਤਰੀ ਦਰਸ਼ਨਾਂ ਲਈ ਆਉਂਦੇ ਸਨ ਅਤੇ ਬੇਅੰਤ ਚੜ੍ਹਾਵਾ ਚੜ੍ਹਾਉਂਦੇ ਸਨ। ਗ੍ਰਹਿਣ ਸਮੇਂ ਦੋ ਤੇ ਤਿੰਨ ਲਖ ਦੇ ਵਿਚਕਾਰ ਸ਼ਰਧਾਲੂ ਮੰਦਰ ਦੀ ਯਾਤਰਾ ਕਰਦੇ ਸਨ। ਇਥੋਂ ਦੀ ਮੂਰਤੀ ਨੂੰ ਹਰ ਰੋਜ਼ ਦੋ ਵੇਲੇ ਗੰਗਾ ਜਲ ਨਾਲ ਅਸ਼ਨਾਨ ਕਰਾਇਆ ਜਾਂਦਾ ਸੀ। ਇਹ ਗੰਗਾ ਜਲ ੧੨੦੦ ਮੀਲ ਦੀ ਦੂਰੀ ਤੋਂ ਵਸ਼ੇਸ਼ ਕਰਕੇ ਅਸ਼ਨਾਨ ਲਈ ਲਿਆਂਦਾ ਜਾਂਦਾ ਸੀ। ਇਸ ਤੋਂ ਛੁਟ ਦੂਜਾ ਪਾਣੀ ਅਸ਼ਨਾਨ ਲਈ ਬਿਲਕੁਲ ਨਹੀਂ ਸੀ ਵਰਤਿਆ ਜਾਂਦਾ। ਭਗਤਾਂ ਨੂੰ ਪੂਜਾ ਲਈ: ਸਦਣ ਲਈ ਜਿਹੜਾ ਵਡਾ ਘੜਿਆਲ ਸੀ, ਉਸ ਨੂੰ ਸੋਨੇ ਦੀ ਜ਼ੰਜੀਰ ਲਗੀ ਹੋਈ ਸੀ। ਅਤੇ ਉਸ ਦਾ ਵਜ਼ਨ ੨੦੦ ਮਣ ਸੀ। ਮੰਦਰ ਦੇ ਪੂਜਾ ਪਾਠ ਤੇ ਸੇਵਾ ਲਈ ੨ ਹਜ਼ਾਰ ਬਰਾਹਮਣ ੫੦੦ ਨਰਤਕੀਆਂ, ੩੦੦ ਰਾਗੀ ਗਵਈਏ ਅਤੇ ੩੦੦ ਨਾਈ ਨੌਕਰ ਸਨ, ਜੋ ਮੰਦਰ ਵਿਚ ਦਾਖਲ ਹੋਣ ਵਾਲੇ ਯਾਤਰੀਆਂ ਦੇ ਸਿਰ ਮੰਨਦੇ ਸਨ। ਸਿਰ ਮੁੰਨੇ ਹੋਏ ਬਰਾਹਮਣ