ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/109

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੧੫)


ਮੂਰਤੀ ਛਿਤੀ ਛਿਤੀ ਕੀਤੀ ਗਈ

ਸੁਲਤਾਨ ਅੱਗੇ ਵਧਿਆ ਤੇ ਮੂਰਤੀ ਦੇ ਪਾਸ ਪੂਜਾ ਤੇ ਆਪਣੇ ਗੁਰਜ ਨਾਲ ਪਹਿਲੇ ਮੂਰਤੀ ਦਾ ਨਕ ਤੋੜਿਆ। ਫੇਰ ਇਸ ਦੇ ਟੁਕੜੋਂ ਕੀਤੇ ਗਏ। ਮਹਿਮੂਦ ਨੇ ਹੁਕਮ ਦਿਤਾ ਕਿ ਮੂਰਤੀ ਦੇ ਦੋ ਟੋਟੇ ਗਜ਼ਨੀ ਭੇਜੇ ਜਾਣ। ਇਹਨਾਂ ਵਿਚੋਂ ਇਕ ਤੇ ਜਾਮਾ ਮਸੀਤ ਦੀਆਂ ਪੋੜਿਆਂ ਉਤੇ ਸੁਟ ਦਿਤਾ ਜਾਏ ਅਤੇ ਦੂਜਾ ਉਸ ਦੇ ਆਪਣੇ ਮਹਲ ਦੇ ਦਰਵਾਜ਼ੇ ਮੂਹਰੇ `ਤੇ ਦੋ ਹੋਰ ਟੁਕੜ, ਮਕੇ ਤੇ ਮਦੀਨੇ ਭੇਜੇ ਗਏ ਬ੍ਰਾਹਮਣਾਂ ਨੇ ਸੁਲਤਾਨ ਨੂੰ ਆਖਿਆ ਜੇ ਉਹ ਮੂਰਤੀ ਨਾ ਤੋੜੇ ਤਦ ਉਹ ਇਸਦੇ ਬਦਲੇ ਬੇਅੰਤ ਧਨ ਦੇਣ ਲਈ ਤਿਆਰ ਹਨ। ਉਸ ਦੇ ਦਰਬਾਰੀਆਂ ਨੇ ਵੀ ਬਤੇਰਾ ਆਖਿਆ ਕਿ ਇਕ ਬੂਤ ਦੇ ਤੋੜਨ ਨਾਲ ਬੁਤ ਪ੍ਰਸਤੀ ਖਤਮ ਨਹੀਂ ਹੋ ਜਾਣੀ ਪਰ ਮਹਿਮੂਦ ਨੇ ਇਸ ਵਿਚਾਰ ਨੂੰ ਇਹ ਕਹਿਕੇ ਘਿਰਣਾ ਨਾਲ ਠੁਕਰਾ ਦਿਤਾ ਕਿ ਜੋ ਮੈਂ ਧਨ ਦੇ ਲਾਲਚ ਨਾਲ ਮੂਰਤੀ ਨੂੰ ਨਾ ਤੋੜਿਆ ਤਦ ਮੈਂ ਬਦਨਾਮ ਹੋ ਜਾਵਾਂਗਾਂ ਤੇ ਲੋਕ ਮੈਨੂੰ ਮੂਰਤੀ ਵੇਚਣ ਵਾਲਾ ਆਖਣਗੇ| ਸੁ ਮੈਂ ਬੁਤ ਵੇਚ ਨਹੀਂ ਸਗੋਂ ਬੁਤਸ਼ਿਕਨ (ਮੂਰਤੀ ਤੋੜੂ) ਬਨਣਾ ਚਾਹੁੰਦਾ ਹਾਂ। ਇਹ ਕਹਿਕੇ ਉਸਨੇ ਆਪਣੇ ਸਾਹਮਣੇ ਮੂਰਤੀ ਦੇ ਟੁਕੜੇ ਕਰਾਏ।

ਮੂਰਤੀ ਦਾ ਬੇਅੰਤ ਧਨ

ਮੂਰਤੀ ਦੇ ਅੰਦਰੋਂ ਮਹਿਮੂਦ ਨੂੰ ਬਹੁਤ ਸਾਰੇ ਕੀਮਤੀ ਹੀਰ ਤੇ ਜਵਾਹਰਾਤ ਹਥ ਲਗੇ। ਇਹ ਕੀਮਤੀ ਹੀਰ ਉਸ ਤੋਂ ਕਿਤੇ ਵਧੀਕ ਮੂਲ ਦੇ ਸਨ ਜੋ ਬ੍ਰਾਹਮਣਾਂ ਨੇ · ਉਸ ਨੂੰ ਪੇਸ਼ ਕੀਤੇ ਸਨ। ਸੋਮਨਾਥ ਵਿਚ ਸਮਾਂ ਠਹਿਰਣ ਮਗਰੋਂ ਸੁਲਤਾਨ ਨੇ ਕੱਛ ਦੇ ਸ਼ਹਿਰ ਗੰਭਾਵਾ ਅਤੇ ਅਨੂਲਵਾੜੇ ਦੇ ਆਲੀਸ਼ਾਨ ਸ਼ਹਿਰ ਵੀ ਫਤਹ ਕਰ ਲਏ। ਗੁਜਰਾਤ ਦਾ ਰਾਜ ਉਸ ਨੇ ਏਸੇ ਦੇਸ਼ ਦੇ ਇਕ ਰਾਜੇ ਨੂੰ ਸੌਂਪ ਦਿਤਾ ਅਤੇ ਸਿੰਧ ਦੇ ਰਸਤ ਗਜ਼ਨੀ ਨੂੰ ਵਾਪਸ ਮੁੜ ਗਿਆ ਸੋਮਨਾਥ ਅਤੇ ਗੁਜਰਾਤ ਦੀ ਮੁਹਿਮ ਵਿਚ ਉਸ ਦੇ ਢਾਈ ਸਾਲ ਖਰਚ ਹੋਏ।

ਤੇਰ੍ਹਵਾਂ ਹਮਲਾ ੧੦੨੭ ਈਸਵੀ ਜਟਾਂ ਵਿਰੁਧ ਮੁਹਿਮ

ਮਹਿਮੂਦ ਦੀ ਹਿੰਦ ਵਿਰੁਧ ਅੰਤਮ ਮੁਹਿਮ ੧੦੨੭ ਵਿਚ ਭੇਜੀ ਗਈ। ਇਹ ਮੁਹਿੰਮ ਸਿੰਧ ਦੇ ਕੰਢਿਆਂ ਉਤੇ ਵਸਣ ਵਾਲੇ ਉਹਨਾਂ ਜਟਾਂ ਵਿਰੁਧ ਸੀ ਜਿਨ੍ਹਾਂ ਨੂੰ ਗੁਜਰਾਤ ਤੋਂ ਗਜ਼ਨੀ ਵਾਪਸ ਜਾਂਦਾ ਹੋਇਆ ਮੁਸਲਮਾਨ ਫ਼ੌਜ ਉਤੇ ਹਮਲਾ ਕੀਤਾ ਸੀ। ਮਹਿਮੂਦ ਨੇ ਜਾਟਾਂ ਦੀਆਂ ਸਭ ਜਾਤੀਆਂ ਨੂੰ ਫਤਹ ਕਰ ਲਿਆ। ਇਸਦੇ ਮਗਰੋਂ

ਭਾਰਤ ਵਿਰੁਧ ਕੋਈ ਵਡਾ ਹਮਲਾ ਨਾ ਕੀਤਾ ਗਿਆ।

(੧੧੪ ਸਫੇ ਦੀ ਬਾਕੀ)

ਪੁਜਾਰੀ ਮੂਰਤੀ ਮੂਹਰੇ ਸਾਸ਼ਟਾਂਗ ਪਰਨਾਮ ਕਰਦੇ ਅਤੇ ਹੀਰੇ ਜਵਾਹਾਰਾਤ ਜੜਤ ਪੁਸ਼ਾਕਾਂ ਵਾਲੀਆਂ ਨਰਤਕੀਆਂ ਮੂਰਤੀ ਸਾਹਵੇਂ ਨਰਿਤ ਕਰਦੀਆਂ ਸਨ। ਇਕ ਸਮੇਂ ਰਾਜਿਆਂ ਵਿਚ ਇਹ ਰਿਵਾਜ ਸੀ ਕਿ ਉਹ ਆਪਣੀਆਂ ਰਾਜਕੁਮਾਰੀਆਂ ਨੂੰ ਇਸ ਧਾਰਮਕ ਆਸ਼ਰਮ ਦੀ ਸੇਵਾ ਲਈ ਅਰਪਨ ਕਰਦੇ ਸਨ ਤਾਂ ਜੁ ਉਹਨਾਂ ਨੂੰ ਦੇਵਤਿਆਂ ਦੀਆਂ ਖੁਸ਼ੀਆਂ ਪਰਾਪਤ ਹੋਣ। ਇਸ ਮੰਦਰ ਵਿਚ ਸੋਮਨਾਥ ਦੀ ਮੂਰਤੀ ਤੋਂ ਛੁਟ ਸੈਂਕੜੇ ਦੂਜੀਆਂ ਮੂਰਤੀਆਂ ਸੋਨੇ ਤੇ ਚਾਂਦੀ ਨਾਲ ਮੜ੍ਹੀਆਂ ਹੋਈਆਂ ਸਨ। ਉਹਨਾਂ ਸਭਨਾਂ ਨੂੰ ਮਹਿਮੂਦ ਨੇ ਪਿਘਲਾ ਕੇ ਰੌਣੀਆਂ ਬਣਾਈਆਂ ' ਤੇ ਉਸ ਤਰ੍ਹਾਂ ਇਹ ਸਾਰਾ ਸੋਨਾ ਚਾਂਦੀ ਗਜ਼ਨੀ ਨੂੰ ਢੋਇਆ।

ਮਹਿਮੂਦ ਦੀ ਮੌਤ ੧੦੩੦ ਈਸਵੀ

ਇਸ ਦੇ ਥੋੜਾ ਚਿਰ ਮਗਰੋਂ ਮਹਿਮੂਦ ਪਬਰਾਂ ਦੇ ਰੋਗ ਨਾਲ ਮੰਜੇ ਤੇ ਪੈ ਗਿਆ। ਉਹ ੨੯ ਅਪਰੈਲ ੧੦੩੦ ਈਸਵੀ ਨੂੰ ਆਪਣੀ ਉਮਰ ਦੇ ੬ੜਵੇਂ ਸਾਲ ਵਿਚ ੩੩ ਸਾਲ ਰਾਜ ਕਰ ਕੇ ਏਸੇ ਰੋਗ ਨਾਲ ਚਲਾਣਾ ਕਰ ਗਿਆ। ਗਜ਼ਨੀ ਦੇ ਕਸਰਿ ਫਿਰੋਜ਼ੀ ਵਿਚ ਉਸ ਨੂੰ ਦਫਨਾਇਆ ਗਿਆ। ਇਸ ਸਮੇਂ ਉਥੋਂ ਦੇ ਮੁਸਲਮਾਨਾਂ ਨੇ ਬੜਾ ਸੋਗ ਮਨਾਇਆ ਤੇ ਇਸ ਦੀ ਮੌਤ ਤੇ ਹੰਜੂ ਵਗਾਏ।

ਸ਼ਕਲ ਸੂਰਤ

ਉਹ ਦਰਮਿਆਨੇ ਕਦ ਦਾ ਗਠੀਲਾ ਪੁਰ ਜੋਸ਼ ਅਤੇ ਆਪਣੇ ਸਾਥੀਆਂ ਨਾਲੋਂ ਕਿਤੇ ਵਧੀਕ ਸਖਤ ਜਾਨ ਸੀ। ਉਸ ਦੀ ਫੌਜ ਵਿਚ ਬਹੁਤ ਥੋੜੇ ਆਦਮੀ ਸਨ ਜੋ ਉਸ ਦੇ ਗੁਰਸ ਤੇ ਉਸ ਦੇ ਬਰਛੇ ਦੀ ਵਰਤੋਂ ਕਰ ਸਕਣ। ਉਸ ਦੇ ਚਿਹਰੇ ਉਤੇ ਮਾਂਤਾ (ਚੇਦਕ) ਦੇ ਡੂੰਘ ਦਾਗ ਸਨ। ਇਕ ਦਿਨ ਸ਼ੀਸ਼ੇ ਵਿਚ ਆਪਣਾ ਮੂੰਹ ਵੇਖ ਕੇ ਉਸ ਨੇ ਆਪਣ ਇਕ ਵਜ਼ੀਰ ਨੂੰ ਆਖਿਆ “ਮੈਂ ਆਪਣੇ ਸ਼ੀਸ਼ੇ ਨੂੰ ਮੁੜ ਕਲਈ ਕਰਾਇਆ ਹੈ ਜਿਸ ਕਰ ਕੇ ਮੈਨੂੰ ਆਪਣੇ ਚਿਹਰੇ ਵਿਚ ਕਈ ਨੁਕਸ ਜਾਪਦੇ ਹਨ ਏਸੇ ਕਰ ਮੈਂ ਦੂਜਿਆਂ ਦੇ ਨੁਕਸ ਨਹੀਂ ਛਾਂਟਦਾ। ਬਾਦਸ਼ਾਹ ਦਾ ਚਿਹਰਾ ਐਸਾ ਹੋਣਾ ਚਾਹੀਦਾ ਹੈ ਜਿਸ ਨੂੰ ਵੇਖ ਕੇ ਦੂਜੇ ਖੁਸ਼ ਹੋ ਜਾਣ, ਪਰ ਮੇਰਾ ਚਿਹਰਾ ਤੇ ਬਹੁਤ ਈ ਭੈੜਾ ਹੈ।” ਸੁਣ ਕੇ ਵਜ਼ੀਤ ਨੇ ਉਤਰ ਦਿਤਾ “ਆਪ ਦਾ ਚਿਹਰਾ ਤੇ ਦਸ ਹਜ਼ਾਰ ਲੋਕਾਂ ਵਿਚੋਂ ਸ਼ਾਇਦ ਇਕ ਅਧ ਆਦਮੀ ਨੂੰ ਹੀ ਵੇਖਣ ਦਾ ਹੌਸਲਾ ਹੁੰਦਾ ਹੋਵੇਗਾ ਪਰ ਆਪ ਦੇ ਗੁਣਾਂ ਨੂੰ ਤ ਬੱਚਾ ਬੱਚਾ ਜਾਣਦਾ ਹੈ 1

ਉਸ ਦਾ ਚਲਣ

ਮਹਿਮੂਦ ਦੋ ਪਰਾਈਵੇਟ ਜੀਵਨ ਬਾਰੇ ਕਿਸੇ ਨੂੰ ਕੁਝ ਪਤ ਨਹੀਂ। ਉਸਦੀ ਚਾਹਤੀ ਬੇਗਮ ਦਾ ਨਾਮ ਹਰਮ ਨੂਰ ਸੀ ਕਿਉਂਕਿ ਉਹ ਅਤਿਅੰਤ ਸੁੰਦਰੀ ਸੀ ਤੇ ਲੋਕਾਂ ਵਿਚ ‘ਨੂਢ ਦਾ ਸੂਰਜ ਕਰਕੇ ਪ੍ਰਸਿਧ ਸੀ। ਉਹ ਕਾਸ਼ਗਰ ਦੇ ਉਜ਼ਬਕ ਬਾਦਸ਼ਾਹ ਦੀ ਪੁਤਰੀ ਸੀ। ਪਰ ਸੁਲਤਾਨ ਧਰਮ ਨੂਰ ਤੇ ਹੀ ਬਸ ਨਹੀਂ ਸੀ, ਉਹਦੇ ਪਾਸ ਹੋਰ ਵੀ ਸੁੰਦਰੀਆਂ ਸਨ ਜਿਨ੍ਹਾਂ ਨਾਲ ਉਹ ਦਿਲ ਪਰਚਾਉਂਦਾ ਸੀ। ਉਹ ਅੰਗੂਰੀ ਸ਼ਰਾਬ ਦੀ ਖੁਲੀ ਭੂਲੀ ਵਰਤੋਂ ਕਰਦਾ ਸੀ, ਭਾਵੇਂ ਬੜਾ ਸੁਰਈ ਮੰਨਿਆ ਜਾਂਦਾ ਸੀ। ਉਹ ਸਾਹਿਤ ਤੇ ਇਲਮ ਦਾ ਸਚਾ ਪ੍ਰੇਮੀ ਸੀ। ਪ੍ਰਸਿਧ ਅਬੁਲਫਜ਼ਲ ਦੇ ਕਥਨ ਅਨੁਸਾਰ ਉਸ ਦੇ ਦਰਬਾਰ ਵਿਚ ਜਿੰਨੇ ਆਲਮ ਫਾਜ਼ਲ ਸਨ, ਉਹਦੇ ਪਾਸ ਜਿੰਨੀ ਵਧੀਆ ਫੌਜ ਸੀ, ਉਸਦੀ ਜਿੰਨੀ ਸ਼ਾਨ ਸੀ ਉਨੀ ਹੋਰ ਕਿਸੇ ਬਾਦਸ਼ਾਹ ਨੂੰ ਨਸੀਬ ਨਹੀਂ ਸੀ ਹੋਈ।

ਨਿਆਂ ਕਾਰੀ

ਨਿਆਂ ਦੇ ਮਾਮਲੇ ਵਿਚ ਉਹ ਬੜਾ ਸਖਤ ਸੀ। ਉਸ ਦੀ ਬਾਬਤ ਤੇ ਇਹ ਵੀ ਕਹਾਵਤ ਪ੍ਰਚਲਤ ਹੈ ਕਿ ਉਸਦੇ ਰਾਜ ਵਿਚ ਸ਼ੇਰ ਤੇ ਬਕਰੀ ਇਕੋ ਘਾਟ ਤੇ ਪਾਣੀ ਪੀਂਦੇ ਸਨ। ਆਪਣੀ ਮੌਤ ਤੋਂ ਦੋ ਦਿਨ ਪਹਿਲੇ ਉਸ ਨੇ ਹੁਕਮ ਦਿਤਾ ਉਸਦੀ ਸਾਰੀ ਦੌਲਤ ਸੋਨਾ ਹੀਰੇ ਜਵਾਹਾਰਾਤ ਤੇ ਮੋਤੀ ਉਸ ਨੂੰ ਵਖਾਏ ਜਾਣ।

ਖਜ਼ਾਨੇ ਤੇ ਫ਼ੌਜ ਦੇ ਅੰਤਮ ਦਰਸ਼ਨ

ਉਸ ਨੇ ਆਪਣੇ ਕੀਤੇ ਕਾਰਨਾਮੇ ਚੇਤੇ ਕੀਤੇ, ਘਾਲੀਆਂ ਘਾਲਾਂ