ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੧੬)

ਨੂੰ ਯਾਦ ਕੀਤਾ, ਆਪਣੀ ਸਾਰੀ ਸ਼ਾਨ ਸ਼ੌਕਤ ਦਾ ਅਤੇ ਮੌਤ ਅਗੇ

ਬੇਬਸੀ ਦੀ ਪੜਚੋਲ ਕੀਤੀ। ਆਪਣੀ ਦੌਲਤ ਤੇ ਖਜ਼ਾਨਿਆਂ ਤੋਂ ਵਿਛੋੜੇ ਨੂੰ ਤਕ ਕੇ ਉਸ ਦੇ ਹੰਜੂ ਥਿਰ ਪਏ। ਉਸ ਵੇਲੇ ਹੁਕਮ ਦਿਤਾ ਸਭ ਖਜ਼ਾਨੇ ਵਾਪਸ ਲੈ ਜਾਉ। ਭਾਵੇਂ ਇਹ • ਦੌਲਤ ਥੋੜੇ ਚਿਰ ਮਗਰੋਂ ਸਾਰੀ ਦੀ ਸਾਰੀ ਏਥੇ ਰਹਿ ਜਾਣੀ ਸੀ ਫੇਰ ਵੀ ਉਸਦਾ ਹੰਸਲਾ ਨ ਪਿਆ ਕਿ ਇਸਦਾ ਕੁਛ ਭਾਗ ਜਾਂਦੀ ਵਾਰ ਆਪਣੇ ਕਰਮਚਾਰੀਆਂ ਵਿਚ ਹੀ ਵੰਡ ਦੇਵੇ। ਦੂਜੇ ਦਿਨ ਉਸ ਨੇ ਹੁਕਮ ਦਿਤਾ ਕਿ ਫ਼ੌਜ, ਹਾਥੀ, ਘੋੜੇ, ਊਠ ਅਤੇ ਰਥ ਆਦਕ ਸਭ ਜੰਗੀ ਸਾਮਾਨ ਦੀ ਨੁਮਾਇਸ਼ ਕੀਤੀ ਜਾਏ। ਸਫਰੀ ਤਖਤ ਉਤੇ ਬੈਠ ਕੇ ਉਸ ਨੇ ਉਹਨਾਂ ਸਭ ਦੌਲਤਾਂ ਤੇ ਅਪਾਰਧਨ ਨੂੰ ਹਸਰਤ ਨਾਲ ਤਕਿਆ। ਇਕ ਲਖ ਪੈਦਲ ੫੭ ਹਜ਼ਾਰ ਘੜ ਸਵਾਰ ਅਤੇ ੧੩੦੦ ਹਾਥੀਆਂ ਦੀ ਕਤਾਰ ਉਸ ਦੇ ਅਗੋਂ ਲੰਘਦੀ ਹੋਈ ਕੰਚ ਉਤੇ ਢਾਸਣਾ ਲਾਈ ਬੈਠੇ ਮਹਿਮੂਦ ਨੇ ਤਕ। ਜਦ ਉਸ ਦੀਆਂ ਅਖਾਂ ਇਹ ਸਭ ਕੁਝ ਵੇਖ ਚੁਕੀਆਂ ਤਦ ਉਸ ਦਿਆਂ ਨੇਤਰਾਂ ਵਿਚੋਂ ਨੀਰ ਚਲ ਪਿਆ ਅਤੇ ਉਹ ਆਪਣੇ ਮਹਲ ਵਿਚ ਜਾਕੇ ਲੇਟ ਗਿਆ ਅਤੇ ਪ੍ਰਾਣ ਤਿਆਗ ਦਿਤੇ।

ਉਸ ਦੇ ਰਾਜ ਦੀ ਵਿਸ਼ਾਲਤਾ

ਆਪਣੀ ਮੌਤ ਪਿਛੇ ਮਹਿਮੂਦ ਇਕ ਐਡਾ ਵਿਸ਼ਾਲ ਰਾਜ ਛੱਡ ਗਿਆ ਜੋ ਉਸ ਸਮੇਂ ਦੇ ਜੀਉਂਦੇ ਸਭ ਬਾਦਸ਼ਾਹ ਤੋਂ ਵਡੀ ਸੀ। ਉਸ ਦਾ ਰਾਜ ਕਸ਼ਮੀਰ ਤੋਂ ਲੈ ਕੇ ਅਸਫਹਾਨ ਤੀਕ ਅਤੇ ਕੈਸਮੀਅਨ ਸਾਗਰ ਤੋਂ ਲੈ ਕੇ ਗੰਗਾ ਤੀਕ ਪਸਰਿਆ ਹੋਇਆ ਸੀ। ਸਾਰਾ ਮੁਸਲਿਮ ਜਗਤ ਉਸ ਨੂੰ ਆਪਣਾ ਸਰਦਾਰ (ਲੀਡਰ) ਮੰਨਦਾ ਸੀ ਉਹ ਸਭ ਤੋਂ ਵਡਾ ਏਸ਼ਿਆਈ ਬਾਦਸ਼ਾਹ ਹੋਇਆ ਹੈ। ਦੁਨੀਆ ਦੇ ਬਹੁਤੇ ਘਟ ਵਿਜਈਆਂ ਨੂੰ ਉਸ ਜਿੰਨੀ ਕੀਰਤੀ ਵੇਖਣੀ ਨਸੀਬ ਹੋਈ ਹੈ।

ਸੁਲਤਾਨ ਮਹਿਮੂਦ ਦਾ ਮਕਬਰਾ

ਗਜ਼ਨੀ ਤੋਂ ਤਿੰਨ ਮੀਲ ਦਖਣ ਵਲ ਦੇ ਪਾਸੇ ਸੁਲਤਾਨ ਮਹਿਮੂਦ ਦਾ ਮਕਬਰਾ ਅਜੇ ਤੀਕ ਵੇਖਿਆ ਜਾ ਸਕਦਾ ਹੈ। ਮੰਦਰ ਜਗਨ ਨਾਥ ਦੇ ਸੰਸਾਰ ਪ੍ਰਸਿਧ ਚੰਦਨ ਦੇ ਦਰਵਾਜ਼ੇ, ਜੋ ਉਹ ਗਜ਼ਨੀ ਲੈ ਗਿਆ ਸੀ ਉਸ ਦੇ ਮਕਬਰੇ ਵਿਚ ਲਾਏ ਗਏ ਹਨ।

ਸੋਮਨਾਥ ਦੇ ਦਰਵਾਜੇ

੪੬ ਕੁ ਸਾਲ ਹੋਏ ਕਿ ਇਹ ਦਰਵਾਜ਼ੇ ਹਿੰਦੁਸਤਾਨ ਵਿਚ ਉਮ ਕੌਮ ਦੀਆਂ ਫੌਜਾਂ ਨੇ ਲਿਆਂਦੇ ਜਿਸ ਦਾ ਪੂਰਬ ਵਿਚ ਉਦੋਂ ਕੋਈ ਨਾਂ ਵੀ ਨ ਸੀ ਜਾਣਦਾ, ਇਥੋਂ ਵੀ ਇਹ ਦਰਵਾਜ਼ ਲਿਜਾਏ ਗਏ ਅਤੇ ਹੁਣ ਉਹ ਲੰਦਨ ਦੇ ਅਜਾਇਬ ਘਰ ਵਿਚ ਸਾਂਭ ਕੇ ਰਖੇ ਹੋਏ ਹਨ। ਅਜ ਦਿਨ ਤੀਕ ਸੁਲਤਾਨ ਦੇ ਮਕਬਰੇ ਉਪਰ ਮੁਸਲਮਾਨ ਮੁਲਾਂ ਕੁਰਾਨ ਖਾਨ ਕਰਦੇ ਹਨ।

ਸੁਲਤਾਨ ਮਸੂਦ ਪਹਿਲਾ ਦੇ ਮਹਿਮੂਦ ਦੇ ਪੁਤਰ ਮੁਹੰਮਦ ਦੀ ਤਖਤ ਨਸ਼ੀਨੀ

ਸੁਲਤਾਨ ਮਹਿਮੂਦ ਆਪਣੇ ਪਿਛੇ ਦੋ ਬੇਟੇ ਛਡ ਗਿਆ ਸੀ। ਮੁਹੰਮਦ ਅਤੇ ਮਸੂਦ। ਇਹ ਦੋਵੇਂ ਜੋੜੇ ਸਨ। ਮਸੂਦ ਆਪਣੇ ਬਾਪ ਦੀ ਮੌਤ ਸਮੇਂ ਅਸਫਹਾੜ ਵਿਚ ਸੀ। ਮਹਿਮੂਦ ਦੇ ਸਹੁਰੇ ਕਜ਼ਿਲ

ਅਰਸਲਾਨ ਦੇ ਪੁਤਰ ਅਮੀਰ ਅੱਲੀ ਨੇ ਮੁਹੰਮਦ ਨੂੰ ਗਜ਼ਨੀ ਦੇ ਤਖਤ ਉਤੇ ਬਿਠਾ ਦਿਤਾ।

ਪਰ ਮਸੂਦ ਨੇ ਅੰਨ੍ਹਿਆਂ ਕਰਕੇ ਤਖਤੋਂ ਲਾਹ ਦਿਤਾ ੧੧੩੩ ਈਸਵੀ

ਮੁਹੰਮਦ ਨੇ ਅਜੇ ਪੰਜ ਮਹੀਨੇ ਈ ਰਾਜ ਕੀਤਾ ਸੀ ਕਿ ਮਸੂਦ ਨੇ ਉਸ ਨੂੰ ਅੰਨ੍ਹਿਆਂ ਕਰ ਕੇ ਤਖਤ ਉਤੋਂ ਬਲੇ ਉਤਾਰ ਦਿਤਾ ਅਤੇ ਆਪ ਗਜ਼ਨੀ ਦਾ ਸੁਲਤਾਨ ਬਣ ਬੈਠਾ।

ਮਸੂਦ ਦਾ ਹਿੰਦ ਉਤੇ ਹਮਲਾ ੧੦੩੩ ਈਸਵੀ

ਸਲਜੂਕ ਤਾਤਾਰੀਆਂ ਨੂੰ ਆਪਣਾ ਬਾਜ਼ਗੁਜ਼ਾਰ ਬਣਾਉਣ ਮਗਰੋਂ ਮਸੂਦ ਨੇ ਆਪਣਾ ਰੁਖ਼ ਹਿੰਦੁਸਤਾਨ ਵਲ ਫੇਰਿਆ ਅਤੇ ੧੦੩੩ ਈਸਵੀ ਨੂੰ ਕਸ਼ਮੀਰ ਦੀਆਂ ਪਹਾੜੀਆਂ ਵਿਚਲੇ ਸੂਰਸਤੀ ਕਿਲੇ ਉਤੇ ਹੱਲਾ ਬੋਲਿਆ। ਕਿਲੇ ਦੀ ਫੌਜ ਨੇ ਬੜੀ ਬਹਾਦਰੀ ਨਾਲ ਟਾਕਰਾ ਕੀਤਾ। ਮਸੂਦ ਨੇ ਕਿਲੇ ਦੀਆਂ ਕੰਧਾਂ ਨੂੰ ਪੌੜੀਆਂ ਲਾ ਕੇ ਫੌਜਾਂ ਉਪਰ ਚੜਾਂ ਦਿਤੀਆਂ ਅਤੇ ਬੜੀ ਲਹੂ ਡੋਲਵੀਂ ਲੜਾਈ ਪਿਛੋਂ ਕਿਲਾ ਫਤਹ ਕਰ ਲਿਆ। ਕਿਲ੍ਹੇ ਦੀ ਸਾਰੀ ਫੌਜ ਸਵਾਏ ਤੀਵੀਆਂ ਤੇ ਂ ਬਚਿਆਂ ਦੇ ਤਲਵਾਰ ਦੇ ਘਾਟ ਉਤਾਰੀ ਗਈ ਅਤੇ ਤੀਵ ਆਂ ਤੇ ਬਚ ਗੁਲਾਮ ਬਣ ਕੇ ਗਜ਼ਨੀ ਲਿਜਾਏ ਗਏ। ਸਲਜੂਕਾਂ ਹਥੋਂ ਆਪਣੇ ਜਰਨੈਲ ਦੀ ਹਾਰ ਦੀ ਖਬਰ ਸੁਣ ਕੇ ਮਸੂਦ ਆਪਣੇ ਂ ਇਲ ਕੇ ਵਲ ਵਾਪਸ ਮੁੜ ਗਿਆ ਤਾਂ ਜੁ ਉਥੇ ਅਮਨ ਕਾਇਮ ਕਰੇ। ਸੰਨ ੧੦੩੬ ਵਿਚ ਉਸ ਨੇ ਫੇਰ ਆਪਣੀਆਂ ਵਾਗਾਂ ਹਿੰਦ ਵਲ ਮੋੜੀਆਂ ਅਤੇ ਸ਼ਵਾਕ ਦੀ ਰਾਜਧਾਨੀ ਹਾਂਸੀ ਦਾ ਅਜਿਤ ਕਿਲਾ ਫਤਹ ਕੀਤਾ। ਫੇਰ ਦਿਲੀ ਦੇ ਨੇੜੇ ਸੋਨੀ ਪਤ ਵਲ ਕੂਚ ਬੋਲ ਦਿਤਾ। ਉਸ ਨੂੰ ਵੀ ਜਿਤ ਲਿਆ। ਉਥੋਂ ਦਾ ਗਵਰਨਰ ਆਪਣਾ ਸਤ ਖਜ਼ਾਨਾਂ ਛੱਡ ਛੁਡਾ ਕੇ ਜੰਗਲਾਂ ਵਿਚ ਨਸ ਗਿਆ। ਉਸ ਦਾ ਸਾਰਾ ਮਾਲ ਖਜ਼ਾਨਾ ਵਿਜਈ ਨੇ ਆਪਣ ਕਬਜ਼ੇ ਵਿਚ ਕਰ ਲਿਆ।

ਲਾਹੌਰ ਦਾ ਰਾਜ ਮੌਦੂਦ ਦੇ ਹਵਾਲੇ

ਲਾਹੌਰ ਵਿਚ ਵਾਪਸੀ ਉਤੇ ਸੁਲਤਾਨ ਨੇ ਆਪਣੇ ਪੁੱਤਰ ਮੌਜੂਦ ਨੂੰ ਸੂਬੇ ਦੀ ਗੌਰਮਿੰਟ: ਸਪੁਰਦ ਕਰ ਕੇ ਬਾਦਸ਼ਾਹੀ ਅਖਤਿਆਰ ਦੇ ਦਿਤੇ। ਆਪ ਨਿਕਟ ਵਰਤੀ ਤੇ ਸਲਾਹਕਾਰ ਖਵਾਜੀ ਅਬਾਜ਼ ਨੂੰ ਉਹਦੇ ਪਾਸ ਛਡ ਕੇ ਆਪ ਗਜ਼ਨੀ ਵਾਪਸ ਮੁੜ ਗਿਆ। ਸੰਨ ੧੦੪੨ ਈਸਵੀ ਵਿਚ ਸਲਜੂਕ ਤੁਰਕਮਾਨਾਂ ਨੇ ਬੜਾ ਜ਼ੋਰ ਫੜ ਲਿਆ। ਆਪਣੇ ਜਰਨੈਲਾਂ ਦੀ ਗਦਾਰੀ ਦੇ ਕਾਰਨ ਉਸ ਦਾ ਹੌਸਲਾ ਟੁਟ ਗਿਆ ਉਸ ਨੇ ਗਜ਼ਨੀ ਦੇ ਕਿਲੇ ਵਿਚਲੀ ਸਭ ਦੌਲਤ ਇਕੱਠੀ ਕਰ ਲਈ ਤੇ ਉਸ ਨੂੰ ਊਠਾਂ ਉਤੇ ਲਦ ਕੇ ਉਸੇ ਸਾਲ ਲਾਹੌਰ ਚਲਾ ਆਇਆ। ਉਸ ਨੇ ਇਹ ਨਿਸਚਾ ਧਾਰ ਲਿਆ ਸੀ ਕਿ ਬਾਕੀ ਦੀ ਸਾਰੀ ਉਮਰ ਹਿੰਦੁਸਤਾਨ ਵਿਚ ਬਤਾਏਗਾ। ਕੇ

ਫੌਜ ਨੇ ਸੁਲਤਾਨ ਮਹਿਮੂਦ ਨੂੰ ਤਖਤੋਂ ਲਾਹ ਕੇ ਮਾਰ ਦਿਤਾ

ਲਾਹੌਰ ਪਹੁੰਚ ਕੇ ਉਸ ਨੇ ਆਪਣੇ ਬਾਹਜ਼ਾਦੇ ਮੌਜੂਦ ਨੂੰ ਬਲਖ ਦਾ ਗਵਰਨਰ ਬਣਾਕੇ ਉਥੇ ਭੇਜ ਦਿਤਾ। ਦਰਿਆ ਜਿਹਲਮ ਦੇ ਕਿਨਾਰੇ ਉਸ ਦੇ ਫੌਜੀ ਸਿਪਾਹੀਆਂ ਤੇ ਗੁਲਾਮਾਂ ਨੇ ਬਗਾਵਤ ਕਰ ਦਿਤੀ। ਉਸ ਨੂੰ ਤਖਤ ਤੋਂ ਉਤਾਰ ਕੇ ਉਸ ਦੇ ਅੰਨ੍ਹੇ ਭਰਾਂ ਮੁਹੰਮਦ ਨੂੰ ਤਖਤ ਉਤੇ ਬਿਠਾ ਦਿਤਾ। ਮਸੂਦ ਨੂੰ ਨਜ਼ਰ ਬੰਦ ਕਰ ਦਿਤਾ