ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੧੭

ਗਿਆ। ਇਸ ਦੇ ਥੋੜਾ ਚਿਰ ਮਗਰੋਂ ਉਸ ਦੇ ਚਚੇਰੇ ਭਲਾ ਸੁਲੇਮਾਨ

ਨੇ ਉਸ ਨੂੰ ਕਤਲ ਕਰ ਦਿਤਾ। ਮਹਿਮੂਦ ਨੇ ੯ ਸਾਲ ਤੱਕ ਰਾਜ ਕੀਤਾ

ਮਸੂਦ ਦਾ ਚਲਨ

ਉਸਦਾ ਸੁਭਾ ਬੜਾ ਜੰਗਜੂ ਅਤੇ ਉਹਦੇ ਅੰਦਰ ਕਮਾਲ ਦੀ ਦਲੇਰੀ ਪਰ ਇਸਦੇ ਨਾਲ ਹੀ ਉਹ ਪਰਲੇ ਦਰਜੇ ਦ' ਭੋਲਾ ਤੇ ਸਖੀ ਸੀ ਆਪਣੇ ਮਹਾਨ ਵਡੇ ਪਿਤਾ ਵਾਂਗ ਉਹ ਵਿਦਵਾਨਾਂ ਦਾ ਵੀ ਬੜਾ ਕਦਰਦਾਨ ਸੀ। ਉਸ ਨੇ ਕਈ ਸ਼ਾਨਦਾਰ ਸੋਹਣੀਆਂ ਮਸੀਤਾਂ ਅਤੇ ਮਹਲ[1] ਉਸਾਰੇ ਅਤੇ ਕਾਲਜਾਂ ਤੇ ਸਕੂਲਾਂ ਦੀ ਆਰਥਕ ਸਹਾਇਤਾ ਵੀ ਕੀਤੀ।

ਸੁਲਤਾਨ ਮੌਜੂਦ

ਮੌਦੂਦ ਦੀ ਗਦੀ ਨਸ਼ੀਨੀ ਤੋਂ ਲਾਹੌਰ ਵਲ ਕੂਚ

ਆਪਣੇ ਪਿਤਾ ਦੇ ਕਤਲ ਦੀ ਖਬਰ ਸੁਣਕੇ ਮੌਜੂਦ ਛੇਤੀ ਛੇਤੀ ਗਜ਼ਨੀ ਪੂਜਾ, ਜਿੱਥੇ ਬਤੌਰ ਸੁਲਤਾਨ ਦੇ ਉਸ ਦੀ ਗਦੀ ਨਸ਼ੀਨੀ ਦੀ ਰਸਮ ਲੋਕਾਂ ਨੇ ਬੜੀਆਂ ਖੁਸ਼ੀਆਂ ਮਨਾ ਕੇ ਕੀਤੀ: ਏਧਰੋਂ ਵਿਹਲਾ ਹੋ ਕੋ ਉਸ ਦੇ ਆਪਣੇ ਬਾਪ ਦੀ ਮੌਤ ਦਾ ਬਦਲਾ ਲੈਣ ਲਈ ਲਾਹੌਰ ਵਲ ਕੂਚ ਬੋਲ ਦਿਤਾ। ਨੇਤ੍ਰ ਹੀਨ ਮੁਹੰਮਦ ਆਪਣੇ ਛੋਟੇ ਸ਼ਹਿਜ਼ਾਦੇ ਨਾਮੀ ਨੂੰ ਪਸ਼ਾਵਰ ਅਤੇ ਮੁਲਤਾਨ ਦਾ ਰਾਜ ਪ੍ਰਬੰਧ ਸੌਂਪ ਕੇ ਆਪ ਫੌਜ ਸਮੇਤ ਦਰਿਆ ਸਿੰਧ ਵਲ ਵਧਿਆ ਤਾਂ ਜੁ ਮੌਜੂਦ ਨਾਲ ਜੰਗ ਲੜੇ।

ਮੁਹੰਮਦ ਦੀ ਮੌਤ

ਚਾਚੇ ਅਤੇ ਭਤੀਜੇ ਵਿਚਾਲੇ ਧਨਤੋੜ ਦੇ ਅਸਥਾਨ ਉਤੇ ਜੰਗ ਹੋਈ ਜਿਹ ਵਿਚ ਮੌਜੂਦ ਨੂੰ ਜਿਤ ਪ੍ਰਾਪਤ ਹੋਈ। ਮੁਹੰਮਦ ਉਸਦੇ ਬੇਟੇ ਅਤੇ ਕੁਝਕੁ ਉਹ ਅਫਸਰ ਜਿਨ੍ਹਾਂ ਨ ਮੌਜੂਦ ਨੂੰ ਗਦੀ ਤੋਂ ਉਤਾਰਨ ਵਿਚ ਹਿੱਸਾ ਲਿਆ ਕੈਦੀ ਬਣਾਏ ਗਏ, ਸਵਾਏ ਅਬਦੁਲ ਰਹੀਮ ਪੁੜ ਨਾਬੀਨਾ ਸ਼ਾਹ ਮੁਹੰਮਦ ਦੇ ਉਹਨਾਂ ਸਭਨਾਂ ਨੂੰ ਕਤਲ ਕੀਤਾ ਗਿਆ। ਜਿਸ ਅਸਥਾਨ ਉਤੇ ਉਸ ਨੂੰ ਜਿਤ ਪਰਾਪਤ ਹੋਈ ਉਥੋ ਮੌਜੂਦ ਨੇ ਇਕ ਨਗਰ ਵਸਾਇਆ ਅਤੇ ਇਸਦਾ ਨਾਮ ਫਤਹ

ਦੀ ਯਾਦ ਵਿਚ ਫਤਹ ਆਬਾਦ ਰੱਖਿਆ। ਮਸੂਦ ਤੇ ਉਸ ਦੇ ਖਾਨਦਾਨ ਦੇ ਮਿਤਕ ਸਰੀਰ ਗਜ਼ਨੀ ਵਿਜਾ ਕੇ ਦਫਨਾਏ ਗਏ। ਅੰਧ ਬਾਦਸ਼ਾਹ ਮੁਹੰਮਦ ਦੇ ਪੁਤ ਸ਼ਾਹਜ਼ਾਦਾ ਨਾਮੀ ਨੇ ਮੁਲਤਾਨ ਵਿਚ ਬਗਾਵਤ ਖੜੀ ਕਰ ਦਿਤੀ। ਉਸਦ ਬਗਾਵਤ ਨੂੰ ਦਬਾਉਣ ਲਈ ਬਾਦਸ਼ਾਹ ਨੇ ਵਜ਼ੀਰ ਅਹਿਮਦ ਨੂੰ ਫ਼ੌਜ ਦੇ ਕੇ ਭੇਜਿਆ ਜੰਗ ਵਿਚ ਸ਼ਾਹਜ਼ਾਦੇ ਨੂੰ ਹਾਰ ਹੋਈ ਅਤੇ ਉਹ ਕਤਲ ਕੀਤਾ ਗਿਆ। ਹੁਣ ਉਸ ਦੇ ਆਪਣੇ ਹੀ ਭਰਾ ਦੂਦ ਤੋਂ ਛੁਟ ਉਸ ਦਾ ਹੋਰ ਕੋਈ ਵਿਰੋਧੀ ਨਹੀਂ ਸੀ ਰਿਹਾ। ਉਹ ਲਾਹੌਰ ਦਾ ਗਵਰਨਰ ਸੀ ਤੇ ਉਸ ਦਾ ਈਨ ਮੰਨਣਾ ਨਹੀਂ ਸੀ ਚਾਹੁੰਦਾ। ਉਸ ਨੂੰ ਫਤਹ ਕਰਨ ਲਈ ਮੌਜੂਦ ਨੇ ਭਾਰੀ ਫੌਜ ਲੈ ਕੇ ਚੜ੍ਹਾਈ ਕੀਤੀ। ਕਿਸੇ ਫੈਸਲਾ ਕਰ ਜੰਗ ਹੋਣ ਤੋਂ ਪਹਿਲੇ ਹੀ ਈਦ ਕੁਰਬਾਨ ਵਾਲੀ ਸਵੇਰ ਨੂੰ ਮਦਦ ਆਪਣੇ ਬਿਸਤਰ ਉਤੇ ਮੁਰਦਾ ਪਾਇਆ ਗਿਆ ਸੁ ਹੁਣ ਸਾਰੀ ਵਿਰੋਧਤਾ ਖਤਮ ਹੋ ਗਈ।

ਹਿੰਦੂ ਰਾਜਿਆਂ ਦੀ ਬਗਾਵਤ ੧੦੪੩ ਈ.

ਸੰਨ ੧੦੪੩ ਈਸਵੀ ਨੂੰ ਉਤਰੀ ਹਿੰਦੁਸਤਾਨ ਦੇ ਹਿੰਦੂ ਰਾਜਿਆਂ ਨੇ ਮੌਦੂਦ ਦੇ ਗਜ਼ਨੀ ਵਿਚ ਜਾਣ ਦਾ ਲਾਭ ਉਠਾ ਕੇ ਜਿਥੇ ਉਹ ਮਲਕੂਕ ਬਗਾਵਤ ਨੂੰ ਦਬਾਉਣ ਲਈ ਗਿਆ ਸੀ, ਆਪੋ ਵਿਚ ਮੇਲ ਤੇ ਸਾਜ਼ਸ਼ ਕਰ ਲਈ। ਉਹਨਾਂ ਨੇ ਇਕੱਠੇ ਹੋ ਕੇ ਹਾਂਸੀ ਅਤੇ ਥਾਨੇਸਰ ਤੇ ਉਹਨਾਂ ਦੇ ਮਾਤਹਿਤ ਇਲਾਕੇ ਸਭ ਵਾਪਸ ਲੈ ਲਏ ਅਤੇ ਨਗਰ ਕੋਟ ਦੇ ਮੰਦਰ ਨੂੰ ਬੜੀ ਧੂਮ ਨਾਲ ਨਵੇਂ ਸਿਰੇ ਉਸਾਰ ਲਿਆ।

ਰਾਜਿਆਂ ਦਾ ਲਾਹੌਰ ਨੂੰ ਘੇਰਾ ਘਤਨਾ

ਇਹਨਾਂ ਸਫਲਤਾਵਾਂ ਨੇ ਪੰਜਾਬ ਦੇ ਰਾਜਿਆਂ ਅੰਦਰ ਐਨਾ ਤਸ਼ਾਹ ਭਰ ਦਿਤਾ ਕਿ ਉਹਨਾਂ ਵਿਚੋਂ ਤਿੰਨ ਰਾਜਿਆਂ ਨੇ ੧੦ ਹਜ਼ਾਰ ਘੋੜ ਚੜ੍ਹੇ ਅਤੇ ਬੇਅੰਤ ਪੌਦਲ ਫੌਜ ਲੈ ਕੇ ਲਾਹੌਰ ਨੂੰ ਫਤਹ ਕਰਨ ਲਈ ਚੜਾਈ ਕਰ ਦਿਤੀ। ਇਸ ਫੌਜ ਨੇ ਲਾਹੌਰ ਦਾ ਘੇਰਾ ਘਤ ਲਿਆ। ਸ਼ਹਿਰ ਦੀਆਂ ਖਸਤਾ ਹੋਈਆਂ ਕੰਧਾਂ ਢਹਿ ਢੇਰੀ ਕਰ ਦਿਤੀਆਂ। ਸ਼ਹਿਰ ਵਿਚਲੀ ਮੁਸਲਮਾਨੀ ਫੌਜ ਨੇ ਸ਼ਹਿਰ ਦੀ ਰਖਿਆ ਕੀਤੀ ਤੇ ਗਲੀ ਗਲੀ ਵਿਚ ਲੜਾਈ ਆਰੰਭ ਹੋ ਗਈ। ਉਹ ਲੋਕ ਅਪਣੇ ਮਜ਼੍ਹਬ, ਬਚਿਆਂ ਤੇ ਜੈਦਾਦ ਦੀ ਰਖਿਆ ਹਿਤ ਐਨੇ ਜਾਨ ਹੀਲ ਕੇ ਲੜੇ ਕਿ ਪੂਰੇ ਸਤ ਮਹੀਨੇ ਤੀਕ ਸ਼ਹਿਰ ਨੂੰ ਫਤਹ ਹੋਣ ਤੋਂ ਬਚਾਈ ਰਖਿਆ। ਜਦ ਇਸ ਸਮੇਂ ਵਿਚਕਾਰ ਵੀ ਬਾਹਰੋਂ ਕੋਈ ਸਹਾਇਤਾ ਨਾ ਪੁਜੀ ਅਤੇ ਅੰਦਰ ਚੀਜ਼ਾਂ ਦਾ ਕਾਲ ਪੈ ਗਿਆ ਤਦ ਉਹਨਾਂ ਨੇ ਦਰਿੜ ਨਿਸ਼ਚਾ ਧਾਰਿਆ ਕਿ ਜਾਂ ਤੇ ਫ਼ਤਹ ਪ੍ਰਾਪਤ ਕਰਾਂਗੇ ਜਾਂ ਲੜਦੇ ਹੋਏ ਸ਼ਹੀਦਾਂ ਦੀ ਮੌਤ ਮਰ ਜਾਵਾਂਗੇ।

ਹਾਰ

ਉਹ ਟੁਕੜੀ ਬਣਾ ਕੇ ਐਨੇ ਜੋਸ਼ ਨਾਲ ਲੜੇ ਕਿ ਹਿੰਦੂ ਮੈਦਾਨ ਛਡ ਕੇ ਦੌੜ ਗਏ। ਉਹਨਾਂ ਭਜਦੇ ਹੋਇਆਂ ਹਿੰਦੂਆਂ ਦਾ ਪਿਛਾ ਕਰ ਕੇ ਬੜੀ ਕਤਲ ਆਮ ਮਚਾਈ।ਇਸ ਹਾਰ ਨੇ ਹਿੰਦੂਆਂ ਦੇ ਮੇਲ ਨੂੰ ਖਤਮ ਕਰ ਦਿਤਾ। ਇਸ ਤਰ੍ਹਾਂ ਮਸੂਦ ਦੇ ਬਾਕੀ ਜੀਵਨ ਤੀਕ ਗਜ਼ਨੀ ਖਾਨਦਾਨ ਦੇ ਹਿੰਦੀ ਇਲਾਕੇ ਅਮਨ ਚੈਨ ਨਾਲ ਰਹੇ।

ਮੌਸੂਦ ਦੀ ਮੌਤ ੧੦੦੯ ਈ.

ਇਸ ਦੇ ਥੋੜਾ ਹੀ ਚਿਰ ਮਗਰੋਂ ਮੌਜੂਦ ਨੂੰ ਪੇਸ਼ਾਬ ਦਾ ਅਸਾਧ

  1. ਇਹਨਾਂ ਵਿਚੋਂ ਇਕ ਮਹਲ ੧੦੩੬ ਵਿਚ ਗਜ਼ਨੀ ਵਿਖੇ ਉਸਾਰਿਆ ਗਿਆ ਇਸ ਵਿਚ ਇਕ ਬੜਾ ਆਲੀਸ਼ਾਨ ਹਾਲ ਸੀ ਜਿਹਦੇ ਐਨ ਵਿਚਕਾਰ ਸੋਨੇ ਦਾ ਤਖਤ ਰਖਿਆ ਗਿਆ। ਜੋ ਕੀਮਤੀ ਹੀਰੇ ਜਵਾਹਰਾਤ ਨਾਲ ਜਗਮਗਾ ਰਿਹਾ ਸੀ ਤਖਤ ਦੇ ਐਨ ਉਪਰ ਸੁਨਹਿਰੀ ਜੰਜੀਰ ਨਾਲ ਤਾਜ ਲਟਕ ਰਿਹਾ ਸੀ। ਇਹ ਤਾਜ ਬੇ ਅੰਤ ਹੀਰਿਆਂ ਨਾਲ ਜਗਮਗਾ ਰਿਹਾ ਸੀ। ਜੋ ਸ਼ਾਹੀ ਦਰਬਾਰ ਸਮੇਂ ਬਾਦਸ਼ਾਹ ਦੇ ਛਤਰ ਦਾ ਕੰਮ ਦੇਂਦਾ ਸੀ- ਫਰਿਸ਼ਤਾ ਮਿਸਟ ਗੁਜਰ ਨੇ ਮਸੂਦ ਪਹਿਲੇ ਦੇ ਸਿਕੇ ਅਮ੍ਰਿਤਸਰੋਂ ਬਾਅਦ ਕੀਤੋ ਸਨ। ਉਹਨਾਂ ਉਤੇ ਘੋੜੇ ਤੇ ਬੈਲ ਦਾ ਚਿਤ੍ਰ, ਸੀ। ਘੋੜੇ ਦੇ ਐਨ ਉਪਰ ਉਸ ਦਾ ਨਾਮ ਮਾਸ਼ਊਦ ਲਿਖਿਆ ਸੀ। ਕਈਆਂ ਛੇ ਮਸੂਦ ਮੁਹਮਦ ਤੇ ਮਸੂਦ ਮਹਿੰਮੂਦ ਵੀ ਦਰਜ ਸੀ। ਜਗਰ ਦਾ ਕਥਨ ਹੈ ਕਿ ਤੇ ਇਹ ਸਿਕਾ ਲਾਹੌਰ ਵਿਚ ਢਾਲਿਆ ਗਿਆ ਸੀ। ਜਗਲ ਆਫ ਏਸ਼ਿਆਟਿਕ ਸੁਸਾਈਟੀ ਆਫ ਬੰਗਾਲ ਨੰ: 1 ਜਨਵਰੀ ੧੮੮੧ | ਮਿਸਟਰ ਥਾਮਸਨੋਅ ਆਪਣੀ ਰਚਨਾ ਪਠਾਨ ਕਿੰਗਮ ਅਫ਼ ਦਿਲੀ ਦੇ ਸਫਾ 58 ਉਤੇ ਮਾਸੂਦ ਦੇ ਸਿਕੇ ਦੇ ਚਿਤਰ ਲਕੜੀ ਦਾ ਬਲਾਕ ਛਾਪਿਆ ਹੈ ਜੋ ਕੁਫੀ ਹਰਫੀ ਵਿਚ ਸਾਫ ਤੇ ਘੋੜੇ ਦੇ ਸਿਰਦੇ ਉਪਰ ਹੈ।