(੧੩੧)
ਲਾਹੌਰ ਵਿਚ ਮੌਤ ੧੧੬੦ ਇਹ ਖਬਰ ਸੁਣ ਕੇ ਉਹ ਲਾਹੌਰ ਵਾਪਸ ਆਇਆ। ਲਾਹੌਰ ਵਿਚ ਉਸ ਨੇ ਪੂਰੇ ਸਤ ਸਾਲ ਤੀਕ ਚੈਨ ਨਾਲ ਰਾਜ ਕੀਤਾ। ਸੰਨ ੧੧੬੦ ਈਸਵੀ ਨੂੰ ਉਹ ਲਾਹੌਰ ਵਿਚ ਚਲਾਣਾ ਕਰ ਗਿਆ ਅਤੇ ਆਪਣੇ ਪਿਛ ਆਪਣੇ ਪੁੱਤਰ ਖੁਸ਼ ਮਲਿਕ ਨੂੰ ਆਪਣਾ ਜਾਨਸ਼ੀਨ ਛਡ ਗਿਆ। ਸੁਲਤਾਨ ਖੁਸਰੌ ਮਲਿਕ ਸੁਵਰਗੀ . ਸੁਲਤਾਨ ਖੁਸਚੌ ਦਾ ਬੇਟਾ ਖੁਸਰੌ ਮਲਿਕ ਤਖਤ ਨਸ਼ੀਨ ਹੋ ਕੇ ਨਿਆ ਅਤੇ ਨਰਮੀ ਨਾਲ ਰਾਜ ਕਰਦਾ ਰਿਹਾ। ਇਹ ਗਜ਼ਨਵੀ ਖਾਨਦਾਨ ਦਾ ਅੰਤਮ ਬਾਦਸ਼ਾਹ ਸੀ ਜਿਸ ਨੇ ਹਿੰਦ ਵਿਚ ਰਾਜ ਕੀਤਾ! ਸ਼ਹਾਬ ਉਦੀਨ ਮੁਹੰਮਦ ਗੌਰੀ ਦਾ ਗਜ਼ਨੀ ਨੂੰ ਫਤਹ ਕਰਨਾ ਇਸ ਬਾਦਸ਼ਾਹ ਦੇ ਰਾਜ ਵਿਚ ਸੁਲਤਾਨ ਸ਼ਹਾਬ ਉਦੀਨ ਮੁਹੰਮਦ ਗੌਰੀ ਨੇ, ਜੋ ਗਿਆਸ ਉਦੀਨ ਸੁਲਤਾਨ ਗੌਰ ਦਾ ਭਾਈ ਤੇ ਆਪਣੇ ਚਚੇਰੇ ਭਰਾਫ ਉਦੀਨ ਮੁੜ ਅਲਾ ਉਦੀਨ ਦਾ ਜਾਨਸ਼ੀਨ ਸੀ। ਗਜ਼ਨੀ ਉਤੇ ਹਲਾ ਖੋਲਿਆ ਤੇ ਉਸ ਨੂੰ ਫਤਹ ਕਰ ਲਿਆ। ਇਸ ਜਿਤ ਨਾਲ ਹੀ ਸੰਤੁਸ਼ਟ ਨਾ ਹੋ ਕੇ ਉਸ ਨੇ ਆਪਣੀ ਫੌਜ ਨਾਲ ਪੰਜਾਬ ਉਪਰ ਧਾਵਾ ਬੋਲਿਆ। ਇਸ ਹਮਲੇ ਵਿਚ ਉਸ ਨੇ ਪਰ, ਅਫਗਾਨਿਸਤਾਨ, ਮੁਲਤਾਨ ਤੇ ਸਿੰਧ ਦੇ ਸਾਰੇ ਸੂਬੇ ਫਤਹ ਕਰ ਲਏ। ਗੌਰੀ ਦਾ ਪੰਜਾਬ ਉਤੇ ਪਹਿਲਾ ਹਮਲਾ ੧੧੮੦ ਈ. ਸੰਨ ੧੧੮੦ ਈਸਵੀ ਵਿਚ ਉਸ ਨੇ ਲਾਹੌਰ ਉਤੇ ਚੜ੍ਹਾਈ ਕੀਤੀ ਜਿਸ ਨੂੰ ਖੁਸਰੋ ਮਲਿਕ ਨੇ ਕਿਲੇ ਬੰਦ ਬਣਾ ਰਖਿਆ ਸੀ। ਹਮਲਾ ਆਵਰਾਂ ਨੇ ਇਸ ਨੂੰ ਜਿਤਨ ਲਈ ਜਿੰਨੇ ਹਲੋ ਬੋਲੇ ਉਹ ਸਭ ਨਿਸਫਲ ਰਹੇ। ਲਾਹੌਰ ਫਤਹ ਨਾ ਹੁੰਦਾ ਵੇਖ ਕੇ ਦੋਵਾਂ ਧਿਰਾਂ ਵਿਚਾਲੋ ਸੁਲਹ ਦੀ ਗਲ ਬਾਤ ਸ਼ੁਰੂ ਹੋਈ। ਸੁਲਾਹ ਦੀ ਸੰਧੀ ਮਗਰੋਂ ਮੁਹੰਮਦ ਗੌਰੀ ਬਾਦਸ਼ ਹ ਦੇ ਪੁਤਰ ਮਲਿਕ ਸ਼ਾਹ ਨੂੰ ਜੋ ਕੇਵਲ ੪ ਸਾਲ ਦਾ ਬਚਾ ਸੀ ਬਰਗ ਪਲ ਵਿਚ ਲੈ ਕੇ ਦੇਸ਼ ਵਿਚੋਂ ਚਲਾ ਗਿਆ। ਦੂਜਾ ਹਮਲਾ ੧੧੮੪ ਈ. ਚਾਰ ਸਾਲ ਮਗਰੋਂ ਮੁਹੰਮਦ ਗੌਰੀ ਨੇ ਮੁੜ ਪੰਜਾਬ ਉਤੇ ਹਮਲਾ ਕੀਤਾ ਅਤ ਲਾਹੌਰ ਨੂੰ ਘੇਰੇ ਵਿਚ ਲੈ ਲਿਆ। ਉਹ ਸ਼ਹਿਰ ਨੂੰ ਫਤਹ ਕਰਨੋ ਅਸਮਰਥ ਰਿਹਾ ਇਸ ਲਈ ਉਸ ਨੇ ਖੁਲ੍ਹੇ ਇਲਾਕੇ ਨੂੰ ਉਜਾੜ ਕੇ ਬਹੁਤ ਸਾਰ ਵਸਨੀਕਾਂ ਨੂੰ ਕਤਲ ਕਰ ਦਿਤਾ। ਫੇਰ ਉਸ ਨੇ ਬਿਆਲ ਕੋਟ ਵਿਚ ਇਕ ਤਕੜੀ ਫੌਜ ਨਿਯਤ ਕੀਤੀ ਜਿਸ ਦੇ ਖ਼ਪੁਰਦ ਰਾਵੀ ਤੇ |
ਚਨਾਬ ਦੇ ਵਿਚਕਾਰਲੇ ਇਲਾਕੇ ਦੀ ਨਿਗਰਾਨੀ ਕੀਤੀ | ਇਹ ਕੰਮ ਕਰ ਕੇ ਉਹ ਗਜ਼ਨੀ ਨੂੰ ਵਾਪਸ ਮੁੜ ਗਿਆ। ਮੁਹੰਮਦ ਗੋਰੀ ਦੀ ਵਾਪਸੀ ਉਤੇ ਖੁਸਰੌ ਮਲਿਕ ਨੇ ਗਾਖੜਾਂ ਦੀ ਸਾਜ਼ਸ਼ ਨਾਲ ਸਿਆਲਕੋਟ ਦੇ ਕਿਲ੍ਹੇ ਦਾ ਘੇਰਾ ਘਤ ਲਿਆ ਪਰ ਉਥੋਂ ਦੇ ਗਵਰਨਰ ਹੁਸੈਨ ਫਿਰਮਾਲੀ ਨੇ ਉਸ ਦਾ ਡਟ ਕੇ ਟਾਕਰਾ ਕੀਤਾ।ਹਮਲਾ ਆਵਰ ਦੇ ਬਾਰੇ ਹਮਲੇ ਅਸਫਲ ਕਰ ਦਿਤੇ। ਅਸਫਲ ਰਹਿ ਕੇ ਹਮਲਾਆਵਰ ਨੇ ਕਿਲੋ ਦਾ ਘੇਰਾ ਚੁਕ ਲਿਆ। ਤੀਜਾ ਹਮਲਾ ੧੧੮੬ ਈ: ਇਸ ਦੇ ਥੋੜਾ ਚਿਰ ਪਿਛੋਂ ਸੰਨ ੧੧੮੬ ਈ: ਵਿਚ ਮੁਹੰਮਦ ਗੌਰੀ ਨੇ ਤੀਜੀ ਵਾਰ ਲਾਹੌਰ ਉਤੇ ਚੜਾਈ ਕੀਤੀ। ਇਸ . ਚੜ੍ਹਾਈ ਨੂੰ ਉਸ ਨੇ ਗੁਪਤ ਰੱਖਿਆ ਅਤੇ ਸਾਰੇ ਸ਼ਕ ਸ਼ਖੇ ਦੂਰ ਕਰਨ ਲਈ ਉਸ ਨ ਜ਼ਾਹਰ ਇਹ ਕੀਤਾ ਕਿ ਇਹ ਮੁਹਿੰਮ ਸਲਜੂਕਾਂ ਦਾ ਸਿਰ ਭੰਨਣ ਲਈ ਤਿਆਰ ਹੋ ਰਹੀ ਹੈ। ਇਸ ਬਿਆਨ ਦੇ ਸਬੂਤ ਵਿਚ ਉਸ ਨੇ ਸੁਲਤਾਨ ਦ ਬੇਟੇ ਮਲਿਕ ਸ਼ਾਹ ਨੂੰ ਸ਼ਾਨਦਾਰ ਬਾਡੀ ਗਾਰਡ ਦੇ ਕੇ ਲਾਹੌਰ ਵਾਪਸ ਭਜ ਦਿਤਾ। ਖੁਸਰੋ ਮਲਿਕ ਆਪਣੇ ਚਿਰ ਦੇ ਵਿਛੋੜੇ ਹੋਏ ਪੁਤਰ ਨੂੰ ਮਿਲਣ ਲਈ ਬੰਸਬਰ ਹੋ ਗਿਆ। ਉਸ ਨੂੰ ਇਸ ਗਦਾਰੀ ਦਾ ਸ਼ਕਤੀਕ ਨਾ ਪਿਆ। ਉਹ ਥੋੜੀ ਜਿਹੀ ਫੌਜ ਲੈ ਕ ਆਪਣੇ ਪੁਤਰ ਨੂੰ ਮਿਲਣ ਲਈ ਲਾਹੌਰੋਂ ਤੁਰ ਪਿਆ, ਪਰ ਇਸ ਦੌਰਾਨ ਵਿਚ ਮੁਹੰਮਦ ਗੌਰੀ ਆਪਣੇ ੨੦ ਹਜ਼ਰ ਘੋੜ ਸਵਾਰਾਂ ਦੀ ਫੌਜ ਲੈ ਕ ੇਜ਼ ਤੇਜ਼ ਮਾਰਚ ਕਰਦਾ ਹੋਇਆ ਪਹਾੜਾਂ ਵਲ ਮੁੜ ਗਿਆ। ਇਸ ਤਰ੍ਹਾਂ ਉਸ ਦੀ ਫੌਜ ਵਲ ਖਾ ਕੇ ਖੁਸਰੌ ਦੇ ਪਿਛੇ ਹੋ ਗਈ ਅਤੇ ਜਦ ਉਹ ਲਾਹੌਰ ਨੂੰ ਵ ਪਸ਼ ਮੁੜ ਰਿਹਾ ਸੀ ਤਦ ਉਹ ਰਸਤੇ ਵਿਚ ਹੀ ਘਰਿਆ ਗਿਆ। ਗੌਰੀ ਦੀਆਂ ਫੌਜਾਂ ਨੇ ਾਤ ਵੇਲੇ ਉਸ ਦੇ ਕੈਂਪ ਨੂੰ ਘਰ ਲਿਆ। ਸਵੇਰੇ ਖੂਬਰੋ ਜਦ ਜਾਗਿਆ ਤਦ ਉਹ ਵਿਰੋਧੀਆਂ ਦੀ ਕੈਦ ਵਿਚ ਸੀ। ਇਸ ਤਰ੍ਹਾਂ ਬਾਦਸ਼ਾਹ ਨੂੰ ਕੈਦ ਕਰ ਕੇ ਮੁਹੰਮਦ ਗੌਰੀ ਨੌ ਉਸ ਪਾਸੋਂ ਲਾਹੌਰ ਦੇ ਫੌਗੇ ਕਬਜ਼ੇ ਦੀ ਮੰਗ ਕੀਤੀ। ਲਾਹੌਰ ਤੇ ਮੁਹੰਮਦ ਗੌਰੀ ਦਾ ਕਬਜ਼ਾ ਇਸ ਤੇ ਸ਼ਹਿਰ ਦੇ ਦਰਵਾਜ਼ੇ ਉਸ ਲਈ ਖੋਲ੍ਹ ਦਿਤੇ ਗਏ ਅਤੇ ਮੁਹੰਮਦ ਗੌਰੀ ਨੇ ਪੰਜਾਬ ਦੀ ਰਾਜਧਾਨੀ ਉਪਰ ਕਬਜ਼ਾ ਆਪਣੇ ਭਰਾ ਮੁਲਤਾਨ ਆਫ ਗੋਰ ਦੇ ਨਾਮ ਉਤੇ ਕਰ ਲਿਆ। ਇਸ ਤਰ੍ਹਾਂ ਗਜਨੀ ਪਰਿਵਾਰ ਦਾ ਜੋ ੯੬੨ ਤੋਂ ੧੨੮੬ ਈਸਵੀ ਤੱਕ ਪੂਰੇ ੨੨੪ ਸਾਲ ਜਾਰੀ ਰਿਹਾ ਸੀ। ਅੰਤ ਹੋ ਗਿਆ ਅਤੇ ਹਕੂਮਤ ਗਜ਼ਨੀ ਦੇ ਹਥੋਂ ਨਿਕਲ ਕੇ ਗੌਰੀ ਦੇ ਕਬਜ਼ੇ ਵਿਚ ਚਲੀ ਗਈ। ਖੂਬਰੋ ਮਲਿਕ ਅਤੇ ਸ ਦਾ ਖਾਨਦਾਨ ਗੌਰ ਭੇਜੇ ਗਏ ਅਤੇ ਉਥੇ ਹੀ ਸਭ ਨੂੰ ਨਜ਼ਰਬੰਦ ਰੱਖਿਆ ਗਿਆ। ਉਸ ਨੇ ੨੮ ਬਰਸ ਤੀਕ ਰਾਜ ਕੀਤਾ ਸੀ।
|