ਪਰਕਰਨ-੩
ਗੌਰੀ ਖਾਨਦਾਨ
ਮੁਹੰਮਦ ਗੌਰੀ ਮੁਹੰਮਦ ਗੌਰੀ ਦਾ ਮੁਲਤਾਨ ਤੇ ਉਚ ਫਤਹ ਕਰਨਆਪਣੇ ਚਚੇਰੇ ਭਾਈ ਸੈਫ ਉਦੀਨ ਦੀ ਮੌਤ ਤੇ ਗਜ਼ਨੀ ਦੇ ਸਿੰਘਾਸਨ ਉਤੇ ਬੈਠਣ ਮਗਰੋਂ ਗਿਆਸ ਉਦੀਨ ਨੇ ਆਪਣੇ ਭਾਈ ਸ਼ਹਾਬ ਉਦੀਨ ਮੁਹੰਮਦ ਨੂੰ, ਜੋ, ਮੁਹੰਮਦ ਗੋਰੀ ਦੇ ਨਾਮ ਨਾਲ ਪ੍ਰਸਿਧ ਹੋਇਆ, ਆਪਣਾ ਜਰਨੈਲ ਥਾਪਿਆ। ਸੰਨ ੧੧੭੬ ਈਸਵੀ ਵਿਚ ਇਸ ਸਿਧ ਹਸਤੀ ਨੇ ਫ਼ੌਜ ਲੈ ਕੇ ਮੁਲਤਾਨ ਉਤੇ ਚੜ੍ਹਾਈ ਕੀਤੀ ਅਤੇ ਉਸ ਨੂੰ ਪੂਰੀ ਤਰਾਂ ਅਧੀਨ ਕਰ ਲਿਆ । ਮੁਲਤਾਨ ਦੀ ਫਤਹ ਮਗਰੋਂ ਉਸ ਨੇ ਉਚ ਪਰ ਧਾਵਾ ਬੋਲਿਆ, ਇਹ ਹੋ ਉਚ ਸੀ ਜਿਸ ਉਤੇ ਸਿਕੰਦਰ ਨ ਵੀ ਇਤਿਹਾਸਕ ਹਲਾ ਬੋਲੀਆਂ ਸੀ ਅਤੇ ਜਿਦੇ ਕਿਲੇ ਦੀ ਗੰਧ ਚੜ੍ਹਦਾ ਹੋਇਆ ਉਹ ਬਹੁਤ ਬੁਰੀ ਤਰ੍ਹਾਂ ਫੜ ਹੋਇਆ ਸੀ। ਉਚ ਦੇ ਰਾਜ ਨੇ ਆਪਣੇ ਆਪ ਨੂੰ ਕਿਲੇ ਦੇ ਅੰਦਰ ਬੰਦ ਕਰ ਲਿਆ ਇਸ ਤੇ ਕਿਲੇ ਦਾ ਘੇਰਾ ਘਤ ਲਿਆ ਗਿਆ । ਮੁਹੰਮਦ ਨ ਇਹ ਜਾਣ ਕੇ ਕਿਲਾ ਅਜਿਤ ਹੈ, ਰਾਜ ਦੀ ਰਾਣੀ ਨਾਲ ਖੁਫੀਆ ਗਲ ਬਾਤ ਛੇੜੀ । ਅਤ ਉਸ ਨਾਲ ਇਹ ਇਕਰਾਰ ਕੀਤਾਂ ਕਿ ਜੇ ਉਹ ਆਪਣੇ ਪਤੀ ਦਾ ਸਾਥ ਛੱਡ ਦੇਵੇ ਤਾਂ ਉਹ ਉਹਦੇ ਨਾਲ਼ ਹੀ ਸ਼ਾਦੀ ਕਰ ਲਏਗਾ । ਰਾਜੇ ਦੀ ਰਾਣੀ ਦੀ ਗਦਾਰੀ ਇਸ ਬਦਚਲਨ ਰਾਣੀ ਨਂ ਸੁਲਤਾਨ ਨੂੰ ਉਤਰ ਭੇਜਿਆ ਕਿ ਉਹਦੀ ਆਪਣੀ ਜਵਾਨੀ ਤੇ ਖਤਮ ਹੋ ਚੁੱਕੀ ਹੈ ਪਰ ਉਸ ਦੀ ਧੀ ਅਤਿ ਸੁੰਦਰ ਤੇ ਮੁਟਿਆਰ ਹੈ । ਜੇ ਸੁਲਤਾਨ ਦੇਸ਼ ਦਾ ਰਾਜ ਤੇ ਧਨ ਰਾਣੀ ਦੇ ਕਬਜ਼ੇ ਵਿਚ ਰਹਿਣ ਦੇਵੇ ਤਦ ਉਹ ਆਪਣੀ ਪੁਤਰੀ ਦਾ ਵਿਆਂਹ ਸੁਲਤਾਨ ਨਾਲ ਕਰ ਦੇਵ ਗੀ । ਮੁਸਲਮਾਨ ਜਰਨੈਲ ਦੇ ਇਹ ਸ਼ਰਤ ਮਨ ਲੈਣ ਤੇ ਉਹ ਰਾਜੇ ਨੂੰ ਅਗਲੇ ਜਹਾਨ ਤੋਰ ਦਵੇਗੀ । ਮੁਹੰਮਦ ਨੇ ਉਸ ਦੀ ਤਜਵੀਜ਼ ਪਰਵਾਨ ਕਰ ਲਈ ਅਤੇ ਵਿਭਚਾਰਨ ਰਾਣੀ ਨ ਕਿਸੇ ਨ ਕਿਸੇ ਬਾਹਨੇ ਆਪਣੇ ਪਤੀ ਨੂੰ ਜਾਨੋਂ ਮਰਵਾ ਦਿਤਾ । ਰਾਣੀ ਨੇ ਕਿਲੇ ਦੇ ਦਰਵਾਜ਼ੇ ਵੇਰੀ ਲਈ ਖੋਹਲ ਦਿਤੇ। ਮੁਹੰਮਦ ਨੇ ਬਗੈਰ ਕਿਸੇ ਲੜਾਈ ਤੇ ਰੁਕਾਵਟ ਦੇ ਉਸ ਿਲੇ ਉਤੇ ਕਬਜ਼ਾ ਕਰ ਲਿਆ । ਆਪਣੇ ਇਕਰਾਰ ਨੂੰ ਪੂਰਾ ਕਰਨ ਲਈ ਮੁਹੰਮਦ ਨ ਰਾਜੇ ਦੀ ਲੜਕੀ ਨਾਲ ਸ਼ਾਦੀ ਕਰ ਲਈ ਤੇ ਉਸ ਨੂੰ ਮੁਸਲਮਾਨੀ ਬਣਾ ਲਿਆ ਪਰ ਜਿਥੋਂ ਤੀਕ ਉਸ ਦੀ ਮਾਂ ਦਾ ਸੰਬੰਧ ਸੀ ਉਸ ਨੇ ਆਪਣੇ ਕੌਲ ਤੇ ਕਾਇਮ ਰਹਿਣ ਦੀ ਪ੍ਰਵਾਹ ਨ ਕੀਤੀ । ਉਸ ਤੀਵੀ ਮੰਮਨ ਰਾਜ ਦੀ ਗਜ਼ਨੀ ਬਜਾਏ ਰਵ ਨਾ ਕਰ ਦਿਤਾ । ਉਥੇ ਹੀ ਉਸ ਦਾ ਨਿਰਾਸਤਾ ਤੇ ਪਛਤਾਵੇ ਵਿਚ ਚਲਾਣਾ ਹੋ ਗਿਆ । ਉਸ ਦੇ ਮਗਰੋਂ ਉਹਦੀ ਲੜਕੀ ਵੀ ਬਹੁਤ ਚਿਰ ਜੀਉਂਦੀ ਨਾ ਰਹੀ ਅਤੇ ਤਿੰਨ ਸਾਲ ਦੇ ਸੰਖੇਪ ਜਿਹੇ ਸਮੇਂ ਵਿਚ ਹੀ |
ਦਸ਼ ਦਾ (922) ਉਹ ਵੀ ਦਿਲ ਟੁਟ ਜਾਣ ਕਰ ਕੇ ਚਲਦੀ ਬਣੀ । ਮੁਲਤਾਨ ਤੇ ਉਚ ਦਾ ਰਾਜ ਪ੍ਰਬੰਧ ਇਕ ਅਲੀ ਕਿਰਮਾਨੀ ਨੂੰ ਸੌਂਪ ਕੇ ਮੁਹੰਮਦ ਗੌਰੀ ਗਜ਼ਨੀ ਨੂੰ ਵਾਪਸ ਮੁੜ ਗਿਆ। ਪੰਜਾਬ ਦਾ ਗਵਰਨਰ ਅਲੀ ਕਿਰਮਾਨੀ ੧੧੮੦, ੧੧੮੪ ਅ ੧੧੮੬ ਦੀਆਂ ਲਾਹੌਰ ਵਿਰੁਧ ਮੁਹੰਮਦ ਦੀਆਂ ਮੁਹਿਮਾਂ ਦਾ ਵਰਨਣ ਪਿਛਲੇ ਪਰਕਰਨ ਵਿਚ ਦਰਜ ਹੋ ਚੁਕਾ ਹੈ । ਉਸ ਨੇ ਲਾਹੌਰ ਦੇ ਸੂਬੇ ਨੂੰ ਕਾਬੂ ਕਰ ਕੇ ਉਸ ਦਾ ਰਾਜ ਪਰਬੰਧ ਅਲੀ ਕਿਰਮਾਨੀ ਨੂੰ ਸੌਂਪਿਆ ਅਤੇ ਆਪ ਗਜ਼ਨੀ ਨੂੰ ਵਾਪਸ ਮੁੜ ਗਿਆ। ਹਿੰਦੁਸਤਾਨ ਦੇ ਸੂਬਿਆਂ ਵਿਰੁਧ ਉਸ ਦੀਆਂ ਮੁਹਿਮਾਂ ਦਾ ਸੰਬੰਬ ਭਾਰਤ ਦੇ ਇਤਿਹਾਸ ਨਾਲ ਸੰਬੰਧਤ ਹੈ। ਨਾਰਾਇਨ ਦੀ ਵੱਡੀ ਜੰਗ ੧੧੯੩ ਈਸਵੀ ਸੰਨ ੧੧੯੩ ਈਸਵੀ ਵਿਚ ਨਾਰਾਇਨ ਦੀ ਮਹਾਨ ਵੱਡੀ ਜੰਗ ਦਰਿਆ ਸਰਸਵਤੀ ਦੇ ਕਿਨਾਰਿਆ ਉਤੇ ਲੜੀ ਗਈ । ਇਸ ਜੰਗ ਵਿਚ ਦੇਸ਼ ਚੋਣਵਾਂ ਨੇ ਅਤੇ ਆਰੀਅਨ ਸੂਰਮਤਾਈ ਦੇ ਪ੍ਰਤੀਨਿਧ ਹਿੰਦੂ ਪਖ ਲਈ ਲੜੇ ਅਤ ਇਸ ਜੰਗ ਨ ਹਿੰਦੁਸਤਾਨ ਦੀ ਕਿਸਮਤ ਦਾ ਫੈਸਲਾ ਕਰ ਦਿਤਾ । ਲੜਾਈ ਦੇ ਫਲ ਰੂਪ ਪ੍ਰਿਥੀ ਰਾਜ ਰਾਜਾ ਅਜਮੇਰ ਤੇ ਚੌਹਾਨ ਰਾਜਪੂਤਾਂ ਦਾ ਸਰਦਾਰ ਜੋ ਆਬੂ ਪਰਬਤ ਦੇ ਰਾਜਿਆਂ ਦੀ ਔਲਾਦ ਸੀ, ਬੰਦ ਕਰ ਲਿਆ ਗਿਆ ਤੇ ਪਿਛੋਂ ਉਸ ਨੂੰ ਮੌਤ ਦੀ ਘਾਟ ਉਤਾਰ ਦਿਤਾ ਗਿਆ । ਕੇਵਲ ਏਥੇ ਹੀ ਬਸ ਨਹੀਂ ਸਗੋਂ ਹਜ਼ਾਰਾਂ ਦੀ ਗਿਣਤੀ ਵਿਚ ਓਥੋਂ ਦੇ ਵਸਨੀਕ ਵੀ ਕਤਲ ਕੀਤੇ ਗਏ । ਬਿਥੋਂ ਅਨ ਿਣਤ ਮਾਲ ਦੌਲਤ ਵਿਜਈ ਦੇ ਹਥ ਲਗਾ ਦਿਲੀ ਫਤਹਿ ਕਰ ਕੇ ਮੁਸਲਮ ਰਾਜ ਦੀ ਰਾਜਧਾਨੀ ਬਣਾਈ ਗਈ ੧ ੩੯੩ ਈਸਵੀ ਏਸੇ ਸਾਲ ਹੀ ਮੁਹੰਮਦ ਜਰਨੈਲ ਕੁਤਬ-ਉਦੀਨਐਬਕ ਦੇ ਮੀਰਾਥ ਦਾ ਗੜ੍ਹ (ਕਿਲਾ) ਅਤ ਦਿਲੀ ਦਾ ਸ਼ਹਿਜ਼ ਚਵੰਦ ਰਾਏ ਨੇ ਪਰਿਵਾਰ ਪਾਸੋਂ ਫਤਹਿ ਕਰ ਲਿਆ। ਇਸ ਸਮੇਂ ਤੋਂ ਹੀ ਦਿਲੀ ਹਿੰਦੂ ਵਿਚਲੇ ਮੁਸਲਮਾਨੀ ਰਾਜ ਦੀ ਰਾਜਧਾਨੀ ਬਣ ਗਈ ਅਤੇ ਇਸ ਦੇ ਇਰਦ ਗਿਰਦ ਦੇ ਜ਼ਿਲ੍ਹਿਆਂ ਦੇ ਸਭ ਵਸਨੀਕਾਂ ਨੂੰ ਇਸਲਾਮ ਕਬੂਲ ਕਰਨ ਲਈ ਮਜਬੂਰ ਕੀਤਾ ਗਿਆ। |
Sri Satguru Jagjit Singh Ji eLibrary
Namdhari Elibrary@gmail.com
(੧੨੨)