ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/122

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੩੮)

ਸਮੇਂ ਪੰਜਾਬ ਉਤੇ ਮੁਗਲਾਂ ਨੇ ਕੰਧਾਰ ਤੇ ਤਾਲੀਖਾਂਨ ਵਲੋਂ ਮੰਗੂ ਖਾਂ

ਦੀ ਕਮਾਨ ਹੇਠ ਹਮਲਾ ਕੀਤਾ। ਮੁਗਲ ਫ਼ੌਜਾਂ ਸਿੰਧ ਤੀਕ ਅਗੇ ਵਧ ਆਈਆਂ ਅਤੇ ਉਹਨਾਂ ਨੇ ਉਚ ਸ਼ਹਿਰ ਦਾ ਘੇਰਾ ਘਤ ਲਿਆ ਬਾਦਸ਼ਾਹ ਨੇ ਫ਼ੌਜਾਂ ਦੀ ਕਮਾਨ ਆਪਣੇ ਹਥ ਵਿਚ ਲਈ ਅਤੇ ਵੈਰੀ ਦੇ ਟਾਕਰੇ ਲਈ ਕੂਚ ਬੋਲਿਆ। ਉਹ ਆਪਣੀਆਂ ਫ਼ੌਜਾਂ ਲੈ ਕੇ ਬਿਆਸ ਤੀਕ ਅਪੜਿਆ ਤਦ ਉਸ ਨੂੰ ਪਤਾ ਲਗਾ ਕਿ ਵੈਰੀ ਨੂੰ ਉਥੋਂ ਦੇ ਸਥਾਨਕ ਹਾਕਮਾਂ ਨੇ ਹੀ ਪਿਛੇ ਨਸਾ ਦਿਤਾ ਹੈ। ਮੈਦਾਨ ਖਾਲੀ ਵੇਖਕੇ ਉਹ ਵੀ ਆਪਣੀ ਰਾਜਧਾਨੀ ਨੂੰ ਵਾਪਸ ਮੁੜ ਗਿਆ। ਉਸ ਦੇ ਦਿਲੀ ਪੁਜਣ ਤੇ ਬਾਦਸ਼ਾਹ ਰਾਗ ਰੰਗ ਵਿਚ ਪੈ ਗਿਆ ਅਤੇ ਰਾਜ ਕਾਜ ਦੇ ਕੰਮ ਵਲੋਂ ਅਣਗਹਿਲੀ ਵਰਤਨ ਲਗਾ। ਬਰਦਾਰੀ ਤੇਕਰਮਚਾਰੀ ਉਸ ਦੀਆਂ ਵਧੀਕੀਆਂ ਤੇ ਜ਼ੁਲਮਾਂ ਤੋਂ ਤੰਗ ਆ ਗਏ।

ਨਸੀਰ ਉਦੀਨ ਨੇ ਤਖਤੋਂ ਲਾਹਕੇ ਨਜ਼ਰ ਬੰਦ ਕੀਤਾ ੧੨੪੬ ਈ:

ਉਸ ਦੇ ਜ਼ੁਲਮਾਂ ਤੋਂ ਤੰਗ ਆਏ ਹੋਏ ਦਰਬਾਰੀਆਂ ਨੇ ਉਸ ਦੇ ਚਾਚੇ ਨਸੀਰ-ਉਦੀਨ ਨੂੰ ਭੜਾਇਚ ਵਿਚੋਂ ਸਦ ਭੇਜਿਆ ਕਿ ਉਹ ਆ ਕੇ ਤਾਜਤਖਤ ਸਾਂਭ ਲਏ। ਨਸੀਰ-ਓਦੀਨ ਨੇ ਦਿੱਲੀ ਪਹੁੰਚ ਕੇ ਡਿਠਾ ਕਿ ਮੂਰਖ ਬਾਦਸ਼ਾਹ ਨੂੰ ਉਹਨਾਂ ਲੋਕਾਂ ਨੇ ਪਹਿਲੇ ਹੀ ਗਦੀ ਤੋਂ ਲਾਹਕੇ ਕੈਦ ਕਰ ਰਖਿਆ। ਚਾਰ ਸਾਲ ਤੇ ਇਕ ਮਹੀਨਾ ਰਾਜ ਕਰਨ ਮਗਰੋਂ ਉਹ ਕੈਦ ਵਿਚ ਹੀ ਮਰ ਗਿਆ।

ਨਸੀਰ-ਉਦੀਨ ਮਹਿਮੂਦ

ਨਸੀਰ-ਉਦੀਨ ਦੀ ਦਿਲੀ ਵਿਚ ਗਦੀ ਨਸ਼ੀਨੀ ੧੨੪੬ ਈ;

ਨਸੀਰ-ਉਦੀਨ ੧੦ ਜੂਨ ੧੨੪੬ ਈ: ਨੂੰ ਦਿਲੀ ਦੇ ਸਿੰਘਾਸਨ ਉਤੇ ਬੈਠਾ। ਉਹ ਸ਼ਮਸ-ਉਦੀਨ ਅਲਤਮਸ਼ ਦਾ ਸਭ ਤੋਂ ਛੋਟਾ ਪੁਤ੍ਰ ਸੀ ਜਿਸ ਨੂੰ ਉਸਦੇ ਬਾਪ ਨੇ ਬੰਗਾਲ ਦਾ ਵਾਇਸਰਾਏ ਨਿਯਤ ਕਰ ਰਖਿਆ ਸੀ ਪਰ ਆਪਣੇ ਪਿਤਾ ਦੀ ਮੌਤ ਸਮੇਂ ਜ਼ਾਲਮ ਮਲਕਾ ਸ਼ਾਹ ਤੁਰਕਾਂਨ ਨੇ ਕੈਦ ਵਿਚ ਪਾ ਦਿਤਾ ਅਤੇ ਉਹ ਸ਼ਾਹ ਮਸੂਦ ਦੇ ਤਖਤ ਉਪਰ ਬੈਠਣ ਤੀਕ ਨਜ਼ਰ ਬੰਦ ਹੀ ਰਿਹਾ। ਪਿਛੋਂ ਸ਼ਾਹ ਮਸੂਦ ਨੇ ਉਸ ਨੂੰ ਭੜਾਇਚ ਦਾ ਗਵਾਰਨਰ ਥਾਪ ਦਿਤਾ ਸੀ।

ਗਿਆਸ-ਉਦੀਨ ਬਲਬਨ ਵਜ਼ੀਰ ਬਣਿਆ

ਗੱਦੀ ਨਸ਼ੀਨ ਹੋ ਕੇ ਨਸੀਰ-ਉਦੀਨ ਨੇ ਮਲਿਕ ਖ਼ਿਆਂਸ ਉਦੀਨ ਨੂੰ ਨਾਲੇ ਤੇ ਆਪਣਾ ਵਜ਼ੀਰ ਥਾਪਿਆ ਨਾਲੇ ਉਸ ਨੂੰ ਅਲਾਘ ਖਾਂ ਦਾ ਖਤਾਬ ਬਖਸ਼ਿਆ। ਬਲਬਨ ਅਸਲ ਵਿਚ ਸ਼ਮਸਉਦੀਨ ਅਲਤਮਸ਼ ਦਾ ਇਕ ਗੁਲਾਮ ਸੀ ਜਿਸ ਨਾਲ ਬਾਦਸ਼ਾਹ ਨੇ ਪਿਛੋਂ ਆਪਣੀ ਲੜਕੀ ਦੀ ਸ਼ਾਦੀ ਕਰ ਦਿਤੀ ਸੀ।

ਸ਼ੇਰ ਖਾਂ ਗਵਰਨਰ ਪੰਜਾਬ

ਗਿਆ ਸਉਦੀਨ ਦੇ ਭਤੀਜੇ ਸ਼ੇਰ ਾਂ ਨੂੰ ਵੀ ਮੁਆਜ਼ਮ ਖਾਂ ਦਾ ਖਿਤਾਬ ਦੇ ਕੇ ਪੰਜਾਬ ਦਾ ਗਵਰਨਰ ਥਾਪ ਦਿਤਾ। ਇਸ ਤੋਂ ਉਸ ਨੂੰ ਮੁਲਤਾਨ ਭਟਨੇਰ ਤੇ ਸਿਰਹੋਂਦ ਦਾ ਵੀ ਗਵਰਨਰ ਥਾਪ ਦਿਤਾ ਤੇ ਇਹ ਸਭ ਇਲਾਕੇ ਪੰਜਾਬ ਦੇ ਖ਼ਾਤਹਿਤ ਕਰ ਦਿਤੇ ਸ਼ੇਰ ਖਾਂ ਆਪਣੇ ਸਮੇਂ ਦੇ ਪ੍ਰਸਿਧ ਲੋਕਾਂ ਵਿਚੋਂ ਸੀ। ਉਸ ਵਿਚ ਸ਼ਾਹਛਾਦਿਆਂ ਦੇ ਸਾਰੇ ਗੁਣ ਸਨ। ਮੈਦਾਨਿ ਜੰਗ ਵਿਚ ਉਹ ਸੁਘੜ ਇਕ ਸਿਪਾਹੀ ਅਤੇ ਦਰਬਾਰ ਵਿਚ ਸਿਆਣਾ ਸਲਾਹ ਕਾਰ ਦਰਬਾਰ ਸੀ ਉਸ ਨੇ ਭਟਨੇਰ ਤੋ ਸਰਹਿੰਦ ਦੇ ਕਿਲੇ ਨਵੇਂ ਸਿਰੇ ਉਸਾਰ ਲਏ ਅਤੇ

ਮੁਗਲਾਂ ਦੀ ਆਵਾਜਾਈ ਦੀ ਨਿਗਰਾਨੀ ਕਰਨ ਲਈ ਇਕ ਵਖਰੀ ਫੌਜ ਖੜੀ ਕਰ ਲਈ ਕਿਉਂਕਿ ਹੁਣ ਤੀਕ ਮੁਗਲ ਗਜ਼ਨੀ ਕਾਬਲ, ਕੰਧਾਰ; ਬਲਖ਼ ਤੇ ਹਰਾਤ ਉਤੇ ਅਧਿਕਾਰ ਜਮਾ ਚੁਕੇ ਸਨ।

ਗਖੜਾਂ ਦੀ ਸੋਧ ੧੨੪੭ ਈਸਵੀ

ਜੁਲਾਈ ੧੪੭ ਈਸਵੀ ਵਿਚ ਬਾਦਸ਼ਾਹ ਨੇ ਆਪ ਫੌਜ ਲੈ ਕੇ ਮੁਲਤਾਨ ਵਲੋਂ ਕੁਝ ਬੋਲਿਆਂ ਅਤੇ ਦਰਿਆਂ ਸਿੰਧ ਦੇ ਕਿਨਾਰੇ ਕਿੰਨਾਂ ਚਿਰ ਤੀਕ ਡੇਰੇ ਲਾਈ ਰੱਖੇ। ਇਸ ਦੇ ਮਗਰੋਂ ਉਸ ਨੇ ਸਿੰਧ ਦਾ ਰੁਖ ਕੀਤਾ ਤਾਂ ਜੋ ਗਖੜਾਂ ਨੂੰ ਸੋਧੇ ਜੋ ਹਮਲੇ ਕਰਦੇ ਰਹਿੰਦੇ ਸਨ। ਇਸ ਤੋਂ ਛੁਟ ਉਹਨਾਂ ਨੇ ਮੁਗਲਾਂ ਦੇ ਪੰਜਾਬ ਵਿਚ ਦਾਖਲੇ ਸਮੇਂ ਉਹਨਾਂ ਦੀ ਸਹਾਇਤਾ ਵੀ ਕੀਤੀ ਸੀ। ਬ ਦਸ਼ਾਹ ਨੇ ਹਰ ਉਮਰ ਦੇ ਇਸਤ੍ਰੀ ਤੇ ਮਰਦ ਗਖੜਾ ਨੂੰ ਹਜ਼ਾਰਾਂ ਦੀ ਗਿਣਤੀ ਵਿਚ ਫੜ ਕੇ ਕੈਦ ਕਰ ਲਿਆ ਤੇ ਵਾਪਸੀ ਸਮੇਂ ਆਪਣੇ ਨਾਲ ਦਿਲੀ ਲੈ ਗਿਆ।

ਬਾਦਸ਼ਾਹ ਦੀ ਮੁਲਤਾਨ ਉਪਰ ਚੜ੍ਹਾਈ ੧੨੪੮ ਈਸਵੀ

ਸੰਨ ੧੨੪੮ ਈਸਵੀ ਵਿਚ ਨਸੀਰ ਉਦੀਨ ਨੇ ਆਪਣੇ ਵਜ਼ੀਰ ਗਿਆਸ ਉਦੀਨ ਬਲਬਨ ਦੀ ਬੇਟੀ ਨਾਲ ਸ਼ਾਦੀ ਕਰ ਲਈ ਅਤੇ ਇਸ ਦੇ ਦੂਜੇ ਹੀ ਸਾਲ ਉਸ ਨੇ ਫੌਜ ਲੈ ਕੇ ਮੁਲਤਾਨ ਉਪਰ ਚੜ੍ਹਾਈ ਕਰ ਦਿਤੀ। ਲਾਹੌਰ ਦਾ ਵਾਇਸਰਾਏ ਸ਼ੇਰ ਖਾਂ ਜੋ ਵਜ਼ੀਰ ਦਾ ਭਤੀਜਾ ਸੀ ਉਹ ਵੀ ੨੦ ਹਜ਼ਾਰ ਘੋੜ ਸਵਾਰਾਂ ਦੀ ਫੌਜ ਲੈ ਕੇ ਦਰਿਆ ਬਿਆਸ ਉਤੇ ਉਸ ਨੂੰ ਆਣ ਮਿਲਿਆ।

ਗਜ਼ਨੀ ਦਾ ਦਿਲੀ ਰਾਜ ਨਾਲ ਮੇਲ ੧੨੫੦ ਈ.

ਬਾਦਸ਼ਾਹ ਕੁਝ ਦਿਨ ਮੁਲਤਾਨ ਵਿਚ ਹੀ ਰਿਹਾ ਤੇ ਫੇਰ ਫੋਜ਼ ਉਦੀਨ ਬਲਬਨ ਨੂੰ ਲਾਹੌਰ ਤੋਂ ਉਚ ਦਾ ਗਵਰਨਰ ਥਾਪ ਕੇ ਤੇ ਉਹਨਾਂ ਇਲਾਕਿਆਂ ਵਿਚ ਅਮਨ ਕਾਇਮ ਕਰ ਕੇ ਦਿਲੀ ਮੁੜ ਆਇਆ। ਸੰਨ ੧੨੫੦ ਈਸਵੀ ਵਿਚ ਲਾਹੌਰ ਦੇ ਦਾਨੇ ਵਾਇਸਰਾਏ ਸ਼ੇਰ ਖਾਂ ਨੇ ਫੌਜ ਤਿਆਰ ਕਰ ਕੇ ਗਜ਼ਨੀ ਵਲ ਧਾਵਾ ਬੋਲਿਆ ਅਤੇ ਉਸ ਨੂੰ ਇਕ ਵਾਰ ਫੇਰ ਦਿਲੀ ਦੇ ਰਾਜ ਵਿਚ ਸ਼ਾਮਲ ਕਰ ਲਿਆ। ਉਸ ਨੇ ਮੁਗਲਾਂ ਨੂੰ ਉਥੋਂ ਬਾਹਰ ਕਢ ਦਿਤਾ ਅਤੇ ਨਸੀਰ ਉਦੀਨ ਦੇ ਨਾਮ ਦਾ ਸਿਕਾ ਚਲਾਇਆ। ਉਸ ਸਾਰੇ ਸੂਬੇ ਵਿਚ ਉਹੋ ਹੀ ਬਾਦਸ਼ਾਹ ਮੰਨਿਆ ਜਾਣ ਲਗ ਪਿਆ। ਇਸ ਦੇ ਦੋ ਸਾਲ ਮਗਰੋਂ ਉਸ ਨੇ ਫੇਰ ਮੁਲਤਾਨ ਉਪਰ ਚੜ੍ਹਾਈ ਕੀਤੀ, ਜਿਥੇ ਕਿ ਸਿੰਧ ਦੇ ਬਾਗੀਆਂ ਨੇ ਕਈ ਕਿਲੇ ਆਪਣੇ ਕਬਜ਼ੇ ਵਿਚ ਕਰ ਲਏ ਸਨ। ਬਗਾਵਤ ਦੁਬਾ ਦਿਤੀ ਗ ਅਤੇ ਮੁਲਤਾਲ ਦੀ ਰਾਜਧਾਨੀ ਅਰਸੂਲਾ ਖਾਂ ਦੇ ਸਪੁਰਦ ਕੀਤੀ ਗਈ। ਸੰਨ ੧੨੫੭ ਦੇ ਅੰਤਲੇ ਭਾਗ ਵਿਚ ਇਕ ਮੁਗਲ ਫੌਜ ਨਦਰਿਆ ਸਿੰਧ ਪਾਰ ਕਰ ਕੇ ਪੰਜਾਬ ਵਿਚ ਹਮਲੇ ਕਰਨੇ ਸ਼ੁਰੂ ਕਰ ਦਿਤੇ। ਇਸ ਤੇ ਬਾਦਸ਼ਾਹ ਨੇ ਮੁਗਲ ਫੌਜ ਵਿਰੁਧ ਕੂਚ ਬੋਲਿਆ। ਮੁਗਲਾਂ ਨੇ ਜਦ ਬਾਦਸ਼ਾਹ ਦੀ ਚੜਾਈ ਦੀ ਖਬਰ ਸੁਣੀ ਤਦ ਉਹ ਵਾਪਸ ਮੁੜ ਗਏ।

ਹਲਾਕੂ ਖਾਂ ਦੇ ਰਾਜਦੂਤ ਦਾ ਆਉਣਾ ੧੨੫੮ ਈ.

ਪ੍ਰਸਿਧ ਤਾਤਰੀ ਚੰਗੇਜ਼ ਖਾਂ ਦੇ ਪੋਤੇ ਹਲਕੂ ਖਾਂ ਦੇ ਦਰਬਾਰ ਵਲੋਂ ਮਾਰਚ ੧੨੫੮ ਈਸਵੀ ਵਿਚ ਪੰਜਾਬ ਅੰਦਰ ਇਕ ਰਾਜ ਦੂਤ ਆਇਆ। ਉਹ ਰਾਜਦੂਤ ਦਿਲੀ ਪੂਜਾ ਤਾਂ ਉਥੇ ਉਸ ਦਾ ਬੜਾ ਹ

ਸ਼ਾਨਦਾਰ ਸਵਾਗਤ ਕੀਤਾ ਗਿਆ।