(੧੩੯)
ਸ਼ਹਿਨਸ਼ਾਹ ਦੀ ਮੌਤ ੧੨੬੬ ਈ, ਸੰਨ ੧੩੨੬੪ ਈਸਵੀ ਵਿਚ ਸ਼ਹਿਨਸ਼ਾਹ ਬੀਮਾਰ ਹੋ ਗਿਆ। ਅਤੇ ਮੁਦਤ ਤੀਕ ਅਲੀਆਂ ਰਗੜ ਰਗੜ ਕੇ —੮ ਫਰਵਰੀ ੧੨੬੬ ਈਸਵੀ ਨੂੰ ੨੦ ਸਾਲ ਤੀਕ ਰਾਜ ਕਰਨ ਮਗਰੋਂ ਚਲਾਣਾਂ ਕਰ ਗਏ। ਉਸ ਦਾ ਚਲਨ ਨਸੀਰ ਉਦੀਨ ਮਹਿਮੂਦ ਹਿੰਦੁਸਤਾਨ ਦਾ ਸਭ ਤੋਂ ਵਧ ਯੋਗ ਹਮਦਰਦ ਤੇ ਸਖ਼ੀ ਬਾਦਸ਼ਾਹ ਹੋਇਆ ਹੈ। ਉਸ ਦਾ ਸੁਭਾ ਬੜਾ ਹੀ ਸਾਦਾ ਸੀ। ਉਹਨੂੰ ਜ਼ਾਹਰੀ ਨੁਮਾਇਸ਼ ਤੋਂ ਵੀ ਸਖਤ ਨਫਰਤ ਸੀ। ਭਾਭਾਰੀ ਬਾਦਸ਼ਾਹ ਹਲਾਕ ਖਾਂ ਦਾ ਸਫੀਰ ਜਦ ਦਿਲੀ ਪੁਜਾ ਤਦ ਏਸ਼ੀਆ ਦੇ ੨੫ ਰਾਜੇ ਤੋਂ ਬਾਦਸ਼ਾਹ ਦਰਬਾਰ ਵਿਚ ਹਾਜ਼ਰ ਸਨ। ਇਹਨਾਂ ਨਾਲ ਬੇਅੰਤ ਅਮਲਾ ਫੈਲਾ ਵੀ ਸੀ ਤੇ ਇਹ ਸਭ ਚੰਗੇਜ਼ ਖਾਂ ਦੀਆਂ ਫੌਜਾਂ ਤੋਂ ਰਖਿਆ ਪ੍ਰਾਪਤ ਕਰਨ ਲਈ ਦਿਲੀ ਆਏ ਹੋਏ ਸਨ ਇਹਨਾਂ ਤੋਂ ਛੁਟ ਬਹੁਤ ਸਾਰੇ ਬਾਜਗੁਜ਼ਾਰ ਹਿੰਦੀ ਰਾਜੇ ਵੀ ਸ਼ਾਹੀ ਤਖਤ ਸਾਹਵੇਂ ਹਥ ਜੋੜੀ ਖੜੇ ਸਨ। ਇਹੋ ਜਿਹੀ ਸ਼ਾਨੋ-ਸ਼ੌਕਤ ਵਿਚਾਲੇ ਬਾਦਸ਼ਾਹ ਸਾਦਾ ਪੁਸ਼ਾਕ ਵਿਚ ਸਿੰਘਾਸਨ ਉਤੇ ਬੈਠਾ ਸੀ। ਜਦੋਂ ਇਹੋ ਬਾਦਸ਼ਾਹ ਨਜ਼ਰਬੰਦ ਸੀ, ਉਹ ਕੁਰਾਨ ਲਿਖ ਕੇ ਆਪਣਾ ਨਿਰਬਾਹ ਕਰਦਾ ਸੀ ਅਤੇ ਉਸ ਨੇ ਸ਼ਾਹੀ ਖਜ਼ਾਨੇ ਵਿਚੋਂ ਅਲਾਉਂਸ ਲੈਣ ਤੋਂ ਵੀ ਇਨਕਾਰ ਕਰ ਦਿਤਾ ਸੀ। ਉਹ ਆਖਦਾ ਹੁੰਦਾ ਸੀ ਜਿਹੜਾ ਮਨੁਖ ਇਹ ਵੀ ਨਹੀਂ ਜਾਣਦਾ ਕਿ ਰੋਜ਼ੀ ਕਿਵੇਂ ਕਮਾਈ ਜਾਂਦੀ ਹੈ, ਉਸ ਨੂੰ ਰਿਜ਼ਕ ਖਾਣ ਦਾ ਕੋਈ ਹੱਕ ਨਹੀਂ। ਤਖਤ ਉਤੇ ਬੈਠਣ ਮਗਰੋਂ ਵੀ ਉਹ ਅਪਣੀ ਰੋਜ਼ੀ ਲਈ ਕਰਾਨ ਦੀਆਂ ਬੀੜਾਂ ਆਪਣੇ ਹੱਥ ਨਾਲ ਲਿਖਦਾ ਸੀ। ਆਪਣੇ ਵਡਿਆਂ ਦੇ ਰਿਵਾਜ ਦੇ ਉਲਟ ਉਹਨੇ ਆਪਣੇ ਹਰਮ ਨੂੰ ਬੇਗਮਾਂ ਬਾਂਦੀਆਂ ਨਾਲ ਨਹੀਂ ਸੀ ਭਰ ਰਖਿਆ। ਉਸ ਦੀ ਕੇਵਲ ਇਕੋ ਪਤਨੀ (ਮਲਕਾ) ਸੀ। ਜਿਸ ਨੂੰ ਘਰ ਦਾ ਸਾਰਾ ਕੰਮ ਕਾਜ ਆਪ ਹੀ ਕਰਨਾ ਪੈਂਦਾ ਸੀ। ਉਸ ਦੇ ਜ਼ਾਤੀ ਗੁਣ ਇਸ ਮੌਕੇ ਉਤੇ ਬਾਦਸ਼ਾਹ ਦੀ ਪਤਨੀ ਨੇ ਸ਼ਕਾਇਤ ਕੀਤੀ ਕਿ ਰੋਟੀ ਪਕਾਉਂਦਿਆਂ ਉਸ ਦੀ ਉਂਗਲ ਜਲ ਗਈ ਹੈ, ਲਈ ਉਸ ਨੂੰ ਇਕ ਨੇ ਰਾਣੀ ਕੰਮ ਕਾਰ ਲਈ ਦਿਤੀ ਜ ਵੋ ਬਾਦਸ਼ਾਹ ਨੇ ਉਸ ਨੂੰ ਹੌਸਲਾ ਤੇ ਸੱਬਰ ਕਰਨ ਦਾ ਉਪਦੇਸ਼ ਦਿਤਾ ਤੇ ਆਖਿਆ, ਇਸ ਦਾ ਸਵਾਬ (ਬਦਲਾ) ਉਸ ਨੂੰ ਕਿਆਮਤ ਦੇ ਦਿਨ ਮਿਲੇਗਾ। ਫੇਰ ਅਖਿਆ, ਸਰ ਖ਼ਾਰੀ ਧਨ ਰੱਬ ਵਲੋਂ ਸਾਨੂੰ ਅਮਾਨਤ ਮਿਲਿਆ ਹੋਇਆ ਹੈ। ਇਹ ਖੁਦਾ ਦੇ ਬੰਦਿਆਂ 'ਤੇ ਹੀ ਖਰਚ ਕਰਨ ਲਈ ਹੈ ਤੇ ਇਸ ਅਮਾਨਤ ਨੂੰ ਮੈਂ ਬੇ ਲੋੜੇ ਕੰਮਾਂ ਉਤੇ ਖਰਚ ਨਹੀਂ ਕਰ ਸਕਦਾ। ਇਕ ਵੇਰ ਇਕ ਦਰਬਾਰੀ ਅਮੀਰ ਬਾਦਸ਼ਾਹ ਦੇ ਹੱਥ ਦੀ ਲਿਖੀ ਹੋਈ ਕੁਰਾਨ ਦੀ ਕਾਪੀ ਬਾਦਸ਼ਾਹ ਦੇ ਹਜ਼ੂਰ ਵੇਖ ਰਿਹਾ ਸੀ। ਉਸ ਨੇ ਇਕ ਥਾਂ ਤੇ ਹੱਥ ਰਖ ਕੇ ਆਖਿਆ, ਇਹ ਹਰਫ ਦੇ ਵਾਰ ਲਿਖਿਆ ਗਿਆ ਹੈ। ਬਾਦਸ਼ਾਹ ਉਸ ਨੂੰ ਵਖ ਕੇ ਮੁਸਫ਼ਾਇਆ ਅਤੇ ਉਸ ਹਲਫ ਦੇ ਉਦਾਲੇ ਗੋਲ ਘੇਰਾ ਵਾਹ ਦਿਤਾ। ਜਦ ਉਹ ਦਰਬਾਰ ਦਰਬਾਰ ਵਿਚੋਂ ਚਲਾ ਗਿਆ ਤਦ ਬਾਦਸ਼ਾਹ ਨੇ ਉਸ ਦਾਇਰੇ ਨੂੰ ਮੇਟਣਾ ਸ਼ੁਰੂ ਕਰ ਦਿਤਾ। ਪਾਸ ਖਲੋਤੇ ਇਕ ਅਮੀਰ ਨੇ ਐਸਾ ਕਰਨ ਦਾ ਕਾਰਨ ਪੁਛਿਆ, ਤਦ ਬਾਦਸ਼ਾਹ ਨੇ ਉਤਰ ਦਿਤਾ, “ਮੈਨੂੰ ਪਤਾ ਸੀ ਕਿ ਹਰਫ ਅਸਲ ਵਿਚ ਠੀਕ ਹੈ ਪਰ ਮੈਂ ਜਾਭਾ ਇਸ ਨੂੰ ਕਾਗਜ਼ ਉਤੋਂ ਉਡਾ ਦੇਣਾ ਚੰਗਾ ਸੀ, ਪਰ ਗਰੀਬ ਆਦਮੀ ਨੂੰ ਸ਼ਰਮਿੰਦਾ ਕਰ ਕੇ ਉਸ ਦਾ ਦਿਲ ਦੁਖਾਉਣਾ ਯੋਗ ਨਹੀਂ। |
ਇਹ ਉਸਦੇ ਅਨੇਕਾਂ ਜਾਤੀ ਗੁਣਾਂ ਵਿਚੋਂ ਕੇਵਲ ਥੋੜੇ ਜਿਹੇ ਉਦਾਹਰਨ ਮਾਤਰ ਹਨ। ਉਸਦਾ ਸਰਕਾਰੀ ਵਿਹਾਰ ਭਾਵੇਂ ਬਤੌਰ ਬਾਦਸ਼ਾਹ ਦੇ ਉਹ ਕਰੜੇ ਹਥਾਂ ਨਾਲ ਰਾਜ ਕਰਦਾ ਸੀ, ਉਸ ਵਿਚ ਜੋਸ਼ ਤੇ ਬਹਾਦਰੀ ਦੀ ਵੀ ਕੋਈ ਘਾਟ ਨਹੀਂ ਸੀ, ਜੋ ਕਿ ਬਾਦਸ਼ਾਹ ਦਾ ਲੂੜੀਂਦਾ ਗੁਣ ਹੈ। ਇਸ ਦੇ ਸਬੂਤ ਵਲੋਂ ਉਸ ਦੀਆਂ ਉਹ ਅਨੇਕਾਂ ਜਿਤਾਂ ਪੇਸ਼ ਕੀਤੀਆਂ ਜਾਂ ਸਕਦੀਆਂ ਹਨ ਜੋ ਉਸ ਨੇ ਆਪਣੇ ਰਾਜ ਦੀ ਉਤਰ ਪਛਮੀ ਸਰਹਦ ਵਿਚ ਪ੍ਰਾਪਤ ਕੀਤੀਆਂ ਜਾਂ ਉਸ ਨੂੰ ਹਿੰਦ ਦੀਆਂ ਹਿੰਦੂ ਰਿਆਸਤਾਂ ਵਿਰੁਧ ਹਾਸਲ ਹੋਈਆਂ ਤੇ ਜਿਨ੍ਹਾਂ ਦਾ ਵਿਸਥਾਰ ਸਾਹਿਤ ਹਾਲ ਇਥੇ ਲਿਖਣ ਦੀ ਗੁੰਜਾਇਸ਼ ਨਹੀਂ। ਤਹਾਕਤੀ ਨਸੀਰੀ ਜੋ ਲਬੀਰ-ਉਦੀਨ ਦੇ ਨਾਮ ਉਤੇ ਭੇਟਾ ਕੀਤੀ ਗਈ। ਮਿਨਹਾਜ ਉਸ ਸਰਾਜ ਸੂਰਜਾਨੀ ਨੇ ਉਸੇ ਰਾਜ ਸਮੇਂ ਸੰਚਿਤ ਕੀਤਾ ਸੀ। ਗਿਆਸ਼-ਉਦੀਨ ਬਲਬਨ ਗਿਆਸ-ਉਦੀਨ ਦਾ ਆਰੰਭ ਹਾਲ ਗਿਆਸ · ਉਦੀਨ ਆਪਣੇ ਸਮੇਂ ਦੇ ਅਨੇਕਾਂ ਵਡੇ ਆਦਮੀਆਂ ਵਾਂਗ ਅਸਲ ਵਿਚ ਤੁਰਕੀ ਗਲਾਮ (ਦਾਸ) ਸੀ। ਉਹ ਕਾਰਾ ਖਾਤਾ ਦਾ ਰਹਿਣ ਵਾਲਾ ਅਤੇ ਅਲਬਰੀ ਕਬੀਲੇ ਨਾਲ ਸੰਬੰਧਤ ਸੀ। ਬਰੇ ਦੇ ਖਵਾਜਾ ਜਮਾਲ-ਉਦੀਨ ਨੇ ਉਸ ਨੂੰ ਬਗਦਾਦ ਵਿਚੋਂ ਖਰੀਦਿਆ ਤੇ ਦਿੱਲੀ ਲੈ ਆਇਆ ਜਿਥੇ ਉਸ ਨੂੰ ਸ਼ਖ਼ਸ ਉਦੀਨ ਅਲਤਮ ਪਾਸ ਵੇਚ ਦਿਤਾ। ਸਭ ਤੋਂ ਪਹਿਲੇ ਉਸ ਨੂੰ ਸ਼ਾਹੀ ਬਾਗ਼ਾਂ ਦਾ ਦਰੋਗਾ ਥਾਪਿਆ ਗਿਆ ਕਿਉਂਕਿ ਉਹ ਇਸ ਕੰਮ ਦਾ ਬੜਾ ਮਾਹਰ ਸੀ ਉਸ ਨੇ ਆਪਣੀ ਵਫਾਦਾਰੀ ' ਤੇ ਕੰਮ ਦੀ ਹੁਸ਼ਿਆਰੀ ਸਦਕਾ ਸ਼ਾਹੀ ਮਾਲਕ ਨੂੰ ਰਿਝਾ ਲਿਆ, ਜਿਸ ਤੇ ਉਸ ਨੂੰ ਦਰਬਾਰੀ ਥਾਪਿਆ ਗਿਆ। ਰੁਕਨਉਦੀਨ ਫਿਰੋਜ਼ ਦੇ ਰਾਜ ਸਮੇਂ ਉਸ ਨੇ ਪੰਜਾਬ ਦਾ ਰਾਜ ਪ੍ਰਬੰਧ ਬੜੀ ਸੁਘੜਤਾ ਨਾਲ ਕੀਤਾ ਜਿਸ ਤੋਂ ਉਸ ਨੂੰ ਅਲਾ-ਓਦੀਨ ਮਸੂਦ ਦੇ ਅਹਿਦ ਵਿਚ ਅਮੀਰ ਹਜੀਬ ਥਾਪਿਆ ਗਿਆ। ਫ਼ੇਰ ਨਸੀਰ ਉਮੀਨ ਮਹਿਮੂਦ ਦੇ ਰਾਜ ਸਮੇਂ ਉਹ ਮਹਾਂਮੰਤਰੀ ਥਾਪਿਆ ਗਿਆ। ਸ਼ਹਿਨਸ਼ਾਹ ਦਾ ਲਾਹੌਰ ਆਉਣਾ ੧੨੬੬ ਈ: ਬੰਗਾਲ ਦੇ ਝਗੜੇ ਨਜਿਠਣ ਮਗਰੋਂ ਬਾਦਸ਼ਾਹ ੧੨੬੬: ਵਿਚ ਪਹਿਲੀ ਵਾਰ ਲਾਹੌਰ ਆਇਆ। ਮੁਗਲਾ ਦੇ ਹਮਲਿਆਂ ਨਾਲ ਇਸ ਸ਼ਹਿਰ ਨੂੰ ਬਹੁਤ ਹਾਲੀ ਪੂਜੀ ਸ`। ਬਾਦਸ਼ਾਹ ਨੇ ਹੁਕਮ ਦਿਤਾ ਕਿ ਸ਼ਹਿਰ ਦੀ ਰੱਖਿਆ ਦਾ ਤੁਰਤ ਬੰਦੋ ਬਸਤ ਕੀਤਾ ਜਾਏ ਤੇ ਸ਼ਹਿਰ ਦੀਆਂ ਕੰਧਾਂ ਦੀ ਨਵੀਂ ਮੁਰਮਤ ਕਰਾਈ ਜਾਏ। ਏਥੇ ਕੁਝ ਹੋਰ ਸਰਕਾਰੀ ਇਮਾਰਤਾਂ ਉਸਾਰਨ ਮਗਰੋਂ ਬਾਦਸ਼ਾਹ ਦਿਲੀ ਨੂੰ ਵਾਪਸ ਮੁੜਿਆ। ਸ਼ੇਰ ਖਾਂ ਦੀ ਮੌਤ ਅਗਲੇ ਸਾਲ ੧੨੬੭ ਈਸਵੀ ਵਿਚ ਲਾਹੌਰ ਦਾ ਉਦਮੀ ਵਾਇਸਰਾਏ ਸ਼ੇਰ ਖਾਂ ਜਿਸ ਨੇ ਮੁਗਲਾਂ ਦੇ ਹਮਲੇ ਬੜੀ ਯੋਗਤਾ ਨਾਲ ਰੋ ਕੇ ਸਨ, ਚਲਾਣਾਂ ਕਰ ਗਿਆਂ ਉਸ ਨੂੰ ਭੲ ਨਰ ਵਿਚ ਇਕ ਸ਼ਾਨਦਾਰ ਮਕਬਰੋ ਅੰਦਰ ਦਫਨਾਇਆ ਗਿਆ, ਜੋ ਉਸ ਨੇ ਆਪ ਹੀ ਏਸੇ ਮਤਲਬ ਲਈ ਆਪਣੀ ਜਿੰਦਗੀ ਵਿਚ ਬਣਵਾਈਆਂ ਸੀ |