ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੩੭)

ਉਸ ਦਾ ਪਹਿਲਾ ਜੀਵਨ

ਗਿਆਂਉਦੀਨ ਕਈ ਸਾਲ ਤੀਕ ਲਾਹੌਰ ਦੇ ਵਾਇਸਰਾਏ ਦੇ ਤੌਰ ਉਤੇ ਰਾਜ ਕਰਦਾ ਰਿਹਾ। ਉਸ ਸਮੇਂ ਪੰਜਾਬ ਵਿਚ ਹਿਮਾਲਾ ਤੋਂ ਲੈ ਕੇ ਸਿੰਧ ਤੀਕ ਦੇ ਸਾਰੇ ਸਰਹਈ ਸੂਬੇ ਸ਼ਾਮਲ ਸਨ। ਉਹ ਪੁਖਤਾ ਉਮਰ ਦਾ ਮਨੁਖ ਸੀ। ਉਹਦ ਵਿਚ ਸਿਆਣਪ ਤੇ ਇਨਸਾਫ ਦਾ ਵੀ ਬੜਾ ਵਡਾ ਗੁਣ ਸੀ। ਜਿਹਾ ਕਿ ਪਹਿਲ ਦਸਿਆ ਜਾ ਚੁਕਾ ਹੈ ਉਸ ਨੇ ਨਾ ਕੇਵਲ ਲਗਾਤਾਰ ਹਮਲਿਆਂ ਨੂੰ ਸਫਲ਼ ਤਾ ਨ ਲ ਪਿਛਹ ਮੋੜਿਆ ਸ ੋ ਉਹਨਾਂ ਦੇ ਹੀ ਦੇਸ਼ ਵਿਚ ਜਾ ਕੇ ਆਪ ਹਮਲੇ ਕੀਤੇ। ਉਸ ਨੇ ਬਹਿਰਾਮ ਆਬੀਆ ਨੂੰ ਆਪਣਾ ਭਾਈ ਬਣਾ ਲਿਆ ਕਿਉਂਕਿ ਉਸ ਨੇ ਪਿਛਲੀਆਂ ਲੜਾਈਆਂ ਵਿਚ ਮੁਲਤਾਨ ਤੋਂ ਫੌਜ ਲਿਆ ਕੇ ਬੜੀ ਅਸਰਦਾਰ ਸਹਾਇਤਾ ਕੀਤੀ ਸੀ। ਖ਼ੁਸ਼ ਹੋ ਕੇ ਉਸ ਨੇ ਬਹਿਰਾਮ ਆਬੀਆ ਨੂੰ ਦਰਿਆ ਸਿੰਧ ਦੇ ਕਿਨਾਰੇ ਦੇ ਸਾਰੇ ਸੂਬਿਆਂ ਦਾ ਇਨਚਾਰਜ (ਪ੍ਰਬੰਧਕ) ਨਿਯਤ ਕਰ ਦਿਤਾ।

ਉਸ ਦੀਆਂ ਲੋਕ-ਲਾਭ ਦੀਆਂ ਨਵੀਆਂ ਵਿਉਂਤਾਂ

ਇਸ ਸਮੇਂ ਵਿਚਕਾਰ ਸ ਨੇ ਆਪਣੀਆਂ ਪੱਛਮੀ ਸਰਹਦਾਂ ਨੂੰ ਪਕਿਆਂ ਕਰ ਲਿਆ। ਉਸ ਨੇ ਕਾਬਲ ਦੀ ਸਰਹਦ ਉਪਰ ਕਈ ਨਵੇਂ ਕਿਲੋ ਵੀ ਉਸਾਰੇ ' ਤੇ ਕਈ ਥਾਈਂ ਫੌਜੀ ਚੌਕੀਆਂ ਵੀ ਕਾਇਮ ਕੀਤੀਆ। ਇਸ ਤਰ੍ਹਾਂ ਕਰ ਕੇ ਉਸ ਨੇ ਮੁਗਲਾਂ ਨੂੰ ਵਧੇਰੇ ਚਿਰ ਤੀਕ ਹਮਲੇ ਕਰਨ ਦੇ ਅਸਮਰਥ ਬਣਾ ਦਿੱਤਾ। ਉਹ ਰਾਜ ਪ੍ਰਬੰਧ ਐਸੇ ਸੁਚਜੇ ਢੰਗ ਨਾਲ ਚਲਾਉਂਦਾ ਸੀ ਕਿ ਸਾਰੀ ਪਰਜਾ ਉਸ ਤੇ ਤਨੋਂ ਮਨੋ ਪ੍ਰਸੰਨ ਸੀ। ਉਸ ਨੇ ਕਾਨੂੰਨਾਂ ਵਿਚ ਸੁਧਾਰ ਕੀਤੇ, ਤਿਜਾਰਤ ਦੀ ਹੌਸਲਾ ਅਫਜ਼ਾਈ ਕੀਤੀ, ਆਲਮਾਂ ਤੇ ਵਿਦਵਾਨਾਂ ਦੀ ਸਰਪਰਸਤੀ ਕੀਤੀ ਅਤੇ ਸਰਕਾਰੀ ਇਮਾਰਤਾਂ ਦੀ ਉਸਾਰੀ ਵੀ ਕੀਤੀ।

ਅਚਾਨਕ ਮੌਤ ੧੩੨੫ ਈ:

ਉਸ ਨੇ ਦਿਲੀ ਵਿਚ ਇਕ ਨਵਾਂ ਕਿਲਾ ਉਸਾਰਿਆ ਜਿਸ ਨੂੰ ਉਸ ਨੇ ਤੁਗਲਕ ਆਬਾਦ ਦਾ ਨਾਮ ਦਿਤਾ। ਅੰਤ ਵਿਚ ਉਹ ਦਿਲੀ ਵਿਚ ਆਪਣੇ ਮਹੱਲ ਦੀ ਛੱਤ ਉਦੋਂ ਅਚਾਨਕ ਡਿੱਗ ਕੇ ਫਰਵਰੀ ੧੩੨੫ ਈ: ਵਿਚ ਮਰ ਗਿਆ। ਉਸ ਨ ਕੁਲ ਚਾਰ ਸਾਲ ਦੇ ਕੁਝ ਮਹੀਨੇ ਤੀਕ ਰਾਜ ਕੀਤਾ। ਕਵੀ ਅਮੀਰ ਖੁਸਰੋ ਉਸ ਦੇ ਅੰਤ ਤੀਕ ਜੀਉਂਦਾ ਰਿਹਾ। ਉਸ ਨੇ “ਤੁਗਲਕ ਨਾਮਾ ਦੇ ਨਾਮ ਨਾਲ ਉਸ ਦਾ ਇਤਿਹਾਸ ਲਿਖਿਆ ਹੈ।

ਮੁਹੰਮਦ ਤੁਗਲਕ

ਉਸਦਾ ਜਾਨਸ਼ੀਨ ਅਲਫ ਖਾਂ ਜਾ ਮੁਹੰਮਦ ਤੁਗਲਕ ਗਿਆਸ ਉਦੀਨ ਤੁਗਲਕ ਦੀ ਮੌਤ ਉਪਰੰਤ ਉਸ ਦਾ ਸਭ ਤੋਂ ਵੱਲੋਂ ਪੁਤਰ ਅਲਕੇ ਖਾ, ਮੁਹੰਮਦ ਤੁਗਲਕ ਦੇ ਨਾਮ ਨਾਲ ਗਦੀ ਨਸ਼ੀਨ ਹੋਇਆ। ਉਹ ਆਪਣੇ ਜ਼ਮਾਨੇ ਦਾ ਮੰਨਿਆ ਪਰਮੰਨਿਆਂ ਵਿਦਵਾਨ ਸੀ। ਉਸ ਦੇ ਵਿਚਾਰ ਬੜੇ ਵਿਸ਼ਾਲ ਸਨ ਅਤੇ ਪਾਲਿਸੀ ਮੂਲਹ ਕੁਲ ਸੀ।

ਨਵੇਂ ਬਾਦਸ਼ਾਹ ਦਾ ਚਲਨ

ਮੁਹੰਮਦ ਤੁਗਲਕ ਦੀ ਸਖਾਵਤ ' ਤੇ ਖੁਲ੍ਹ ਦਿਲੀ ਦੀ ਸ਼ੁਹਰ ਦੇ ਕਾਰਨ ਏਸ਼ੀਆ ਭਰ ਦੇ ਆਲਮ ਤੇ ਵਿਦਵਾਨ ਲੋਕ ਉਸ ਦੇ ਦਰਬਾਰ

ਵਲ ਖਿਚੇ ਆਉਂਦੇ ਸਨ। ਉਹ ਆਪਣੇ ਦਰਬਾਰੀਆਂ ਨੂੰ ਐਨੀ ਖੁਲੇਦਿਲੀ ਨਾਲ ਨਿਵਾਜਦਾ ਸੀ ਕਿ ਜਿਸ ਦੀ ਮਿਸਾਲ ਉਸ ਦੇ ਕਿਸੇ ਵਡੇ ਵਿਚ ਨਹੀਂ ਮਿਲਦੀ। ਉਸ ਨੇ ਰੋਗੀਆਂ ਲਈ ਸਵਾਖਾਨੇ ਜਾਰੀ ਕੀਤੇ ਅਤੇ ਵਿਧਵਾਵਾਂ ਤੇ ਨਿਆਸਰੇ ਲੋਕਾਂ ਲਈ ਖੈਰਾਤ ਖਾਨੇ ਵੀ ਖੋਹਲੇ ਉਹ ਬੜਾ ਭਾਈ ਵਕਤਾ ਸੀ ਅਤੇ ਵਾਰਸੀ ਤੇ ਅਰਬੀ ਵਿਚ ਉਸ ਦੀਆਂ ਲਿਖਤਾਂ ਆਪਣੀ ਸ਼ਾਨ ਦੇ ਵਸ਼ੇਸ਼ ਲਿਖਣ ਢੰਗ ਲਈ ਪ੍ਰਸਿੱਧ ਹਨ। ਉਸ ਨੂੰ ਇਤਿਹਾਸ ਨਾਲ ਬੜਾ ਪ੍ਰੇਮ ਸੀ ੇ ਏਸੇ ਨੂੰ ਉਸ ਨੇ ' ਆਪਣੇ ਅਧਿਐਨ ਦਾ ਵਿਸ਼ੇਸ਼ ਵਿਸ਼ਾ ਬਣਾ ਰੱਖਿਆ ਸੀ। ਦਰਸ਼ਨ, ਸਾਇੰਸ ਤੇ ਜੋਤਸ਼ ਵਿਦਿਆ ਵਿਚ ਵੀ ਉਸ ਨੂੰ ਬੜੀ ਨਿਪੁੰਨਤਾ ਪਰਾਪਤ ਸੀ। ਖਾਸ ਖਾਸ ਰੋਗਾਂ ਦੀ ਚਕਿਤਸਾ ਲਈ ਉਹ ਰੋਗੀਆਂ ਪਾਸ ਆਪ ਚਲ ਕੇ ਜਾਂਦਾ ਅਤੇ ਉਹਨਾਂ ਦੇ ਇਲਾਜ ਦੀ ਤਰਕੀ ਨੂੰ ਬੜੇ ਗਹੁ ਨਾਲ ਦੇਖਦਾ ਸੀ। ਉਸ ਨੇ ਯੂਨਾਨ ਦੀ ਫਲਾਸਫੀ ਦਾ ਅਧਿਐਨ ਕੀਤਾ ਅਤੇ ਆਪਣੇ ਸਮੇਂ ਦੇ ਵਿਦਵਾਨਾਂ ਨਾਲ ਦੁਖ ਬਖ ਵਿਸ਼ਿਆਂ ਉਤੇ ਚਰਚਾ ਵੀ ਕੀਤੀ। ਅਸਦ ਮੰਤਕੀ, ਉਬੇਦ ਕਵੀ, ਮੌਲਾਨਾ ਐਨਉਦੀਨ ਸ਼ੀਰਾ ਜੀ, ਨਜਮ ਉਦੀਨ ਜ਼ਤੀਬਰ ਅਤੇ ਹੋਰ ਵੀ ਕਈ ਵਿਦਵਾਨ ਉਸ ਦੇ ਰਾਜ ਸਮੇਂ ਹੀ ਹੋਏ ਹਨ।

ਤੁਰਮੁਸ਼ਰੀਨ ਖਾਂ ਮੁਗਲ ਦਾ ਪੰਜਾਬ ਉਤੇ ਹਮਲਾ ੧੩੨੨ ਈ.

ਉਸ ਦੇ ਰਾਜ ਸਮੇਂ ਦੀ ਪਹਿਲੀ ਵਡੀ ਘਟਨਾ ਹੈ ਮੁਗਲਾਂ ਦਾ ਕਰੜਾ ਹਮਲਾ ਜੋ ਐਤਕੀਂ ਹਿੰਸਤਾਨ ਦੀ ਪੂਰਨ ਫਤਹਿ ਦਾ ਇਰਾਦਾ ਧਾਰ ਕੇ ਆਏ ਸਨ। ਸੰਨ ੧੩੨੭ ਈਸਵੀ ਵਿਚ ਤੁਰਮੁਸ਼ਰੀਨ ਖਾਂ ਨਾਮੀ ਚੁਗਤਾਈ ਕਬੀਲੇ ਦਾ ਸਰਦਾਰ ਤੇ ਪਰਸਿਧ ਮੁਗਲ ਜਰਨੈਲ ਨੇ ਬਹੁਤ ਵਡੀ ਫੌਜ ਨਾਲ ਪੰਜਾਬ ਉਤੇ ਚੜਾਈ ਕੀਤੀ। ਮੁਲਤਾਨ ਲਾਘਮਾਨ ਅਤੇ ਹੋਰ ਉਤਰੀ ਸੂਬਿਆਂ ਨੂੰ ਫਤਹ ਕਰ ਕੇ ਉਹ ਬੜੀ ਤੇਜ਼ੀ ਨਾਲ ਦਿਲੀ ਵਲ ਵਧਿਆ। ਦਿਲੀ ਦੇ ਸ਼ਿਨਸ਼ਾਹ ਨੇ ਅਜੇ ਆਪਣੀ ਗੌਰਮਿੰਟ ' ਨੂੰ ਪਕੇ ਪੈਰਾਂ 'ਤੇ ਖੜੀ ਨਹੀਂ ਸੀ ਕੀਤਾ ਅਤੇ ਉਹ ਜੰਗ ਲਈ ਵੀ ਤਿਆਰ ਨਹੀਂ ਸੀ ਇਸ ਲਈ ਉਸ ਨੇ ਏਸੇ ਵਿਚ ਸਲਾਮਤੀ ਸਮਝੀ ' ਕਿ ਹਮਲਾਆਵਰਾਂ ਤੋਂ ਖਲਾਸੀ ਪਾਈ ਜਾਏ।

ਤਾਵਾਨ ਲੈ ਕੇ ਵਾਪਸੀ

ਇਸ ਮੰਤਵ ਲਈ ਉਸ ਨੇ ਹਮਲਾਆਵਰਾਂ ਨੂੰ ਤਾਵਾਨ ਵਜੋਂ ਇਕ ਚੋਖੀ ਰਕਮ ਦਿਤੀ। ਹਮਲਾਆਵਰ ਇਸ ਵਡਮੁਲੀ ਦਾਤ ਨੂੰ, ਜੋ ਇਕ ਬਾਦਸ਼ਾਹਤ ਦੇ ਮੂਲ ਤੋਂ ਘਟ ਨਹੀਂ ਸੀ, ਪਾ ਕੇ ਵਾਪਸ ਮੁੜ ਗਏ। ਉਹਨਾਂ ਦੀ ਪਸਪਈ ਗੁਜਰਾਤ ਤੇ ਸਿੰਧ ਰਾਹੀਂ ਹੋਈ ਜਿਨ੍ਹਾਂ ਨੂੰ ਉਹਨਾਂ ਨੇ ਜੀ ਭਰ ਕੇ ਲੁੱਟਿਆ ਅਤੇ ਜਾਂਦੇ ਹੋਏ ਉਥੋਂ ਦੇ ਹਜ਼ਾਰਾਂ ਲੋਕਾਂ ਨੂੰ ਵੀ ਗੁਲਾਮ ਬਣਾ ਕੇ ਲੈ ਗਏ।

ਬਾਦਸ਼ਾਹ ਦੇ ਚੀਨ ਫਤਹ ਕਰਨ ਦੇ ਇਰਾਦੇ

ਸੰਨ ੧੩੩੭ ਈਸਵੀ ਵਿਚ ਬਾਦਸ਼ਾਹ ਨੇ ਚੰਨ ਨੂੰ ਫ. ਹੀ ਕਰਨ ਦੀ ਸ਼ੇਖਚਿਲੀ ਵਾਲੀ ਸਮ ਤਿਆਰ ਕੀਤੀ ਸਗੋਂ ਨਿਪਾਲ ਦੀਆਂ ਪੜੀਆਂ ਦੇ ਰਸਤ ਇਕ ਲੱਖ, ਘੁੜ ਸਵਾਰ ਫੌਜ ਰਵਾਨਾ ਵੀ ਕਰ ਦਿ ਇਹ ਫੌਜ ਉਸ ਦੇ ਭਾਣਜੇ ਮਲਿਕ ਸਰੋਂ ਦੀ ਕਮਾਨ ਹੇਠ ਚੀਨ ਨੂੰ ਫਤਹ ਕਰਨ ਲਈ ਭੇਜੀ ਗਈ ਸੀ। ਸ਼ਾਹੀ ਫੌਜ ਹਿਮਾ: ਪਰਬਤਾਂ ਵਿਚ ਦਾਖਲ ਹੋ ਗਈ ਅਤੇ ਰਸਤੇ ਵਿਚ ਜਾਂਦੇ ਜਾਂਦੇ ਉਹਨੇ ਛੋਟੇ ਛੋਟੇ ਕਈ ਕਿਸੇ ਥੋੜੀ ਥੋੜੀ ਵਬ ਉਤ ਕਾਇਮ ਕੀਤੇ ਤਾਂ ਜੋ ਉਹਨਾਂ ਦੀ ਆਵਾਜਾਈ ਦੀ ਲੜੀ ਕਾਇਮ ਰਹੇ। ਚੰਨ ਦੀ ਸਰਹਦ ਉਤੇ ਪੁਜਣ ਤੇ ਹਿੰਦੀ ਫੌਜ ਨੂੰ ਬੇਅੰਤ ਫੌਜ ਨਾਲ ਟਾਕਰਾ ਕਰਨਾ ਪਿਆ। ਹੁਣ ਬਰਸਾਤ ਵੀ