(੧੪੩)
ਉਸ ਨੇ ਆਪਣੇ ਪੋਤੇ ਮਿਰਜ਼ਾ ਪੀਰ ਮੁਹੰਮਦ ਨੂੰ ੩੦ ਹਜ਼ਾਰ ਘੁੜ ਸਵਾਰ
ਫ਼ੌਜ ਦੀ ਕਮਾਨ ਭੇਜੀ। ਜਿਹਾ ਕਿ ਪਹਿਲਾਂ ਦਸਿਆ ਜਾ ਚੁਕਾ ਹੈ ਪੀਰ ਮੁਹੰਮਦ ਨੇ ਮੁਲਤ ਨ ਨੂੰ, ਤੇ ਫਤਹ ਕਰ ਲਿਆ ਸੀ ਪਰ ਉਥੋਂ ਦੇ ਵਸਨੀਕਾਂ ਨੇ . ਉਸ ਨੂੰ ਬੜਾ ਪਰੇਸ਼ਾਨ ਕਰ ਰੱਖਿਆ ਸੀ। ਉਹਨਾਂ ਨੇ ਸ਼ਾਹਜ਼ਾਦੋ ਦੀ ਰਸਦ ਦੀ ਆਵਾਜਾਈ ਉਕੀ ਬੰਦ ਕਰ ਦਿਤੀ ਸੀ। ਇਸ ਦੇ ਛੇਤੀ ਹੀ ਮਗਰੋਂ ਤੈਮੂਰ ਆਪ ਵੀ ਸ਼ਹਿਜ਼ਾਦੇ ਨੂੰ ਜਾ ਮਿਲਿਆ। ਅਜੁਧਲ (ਪਾਕਪਟਨ) ਇਸ ਲਈ ਲੁਟ ਮਾਰ ਤੋਂ ਬਚ ਗਿਆ, ਕਿਉਂਕਿ ਉਥੇ ਸ਼ੇਖ ਫਰੀਦ ਸ਼ਕਰ ਗੰਜ ਦਾ ਮਕਬਰਾ ਸੀ, ਜਿਸ ਨਾਲ, ਉਸ ਨੂੰ ਬੜੀ ਸ਼ਰਧਾ ਸੀ। ਫੇਰ ਵੀ ਇਥੋਂ ਦੇ ਬਹੁਤ ਸਾਰੇ ਵਸਨੀਕ ਹਮਾਲਾਆਵਰ ਦੇ ਪਹੁੰਚਣ ਦੀ ਖਬਰ ਸੁਣ ਕੇ ਹੀ ਸ਼ਹਿਰ ਖਾਲੀ ਕਰ ਗਏ। ਭਟਨੇਰ ਵਲ ਕੂਚ ਇਸ ਦੇ ਮਗਰੋਂ ਤੈਮੂਰ ਨੇ ਭਟਨੇਰ ਵਲ ਧਾਵਾ ਬੋਲਿਆ ਕਿਉਂਕਿ ਓਬ ਦੇ ਰਾਜੇ ਨੇ ਸ਼ਾਹਜ਼ਾਦੇ ਨੂੰ ਬਹੁਤ ਔਖਿਆਂ ਕੀਤਾ ਸੀ। ਇਸ ਅਸਥਾਨ ਉਪਰ ਦੀਪਾਲਪੁਰ ਤੇ ਆਸ ਪਾਸ ਦੇ ਲੋਕ ਭਾਰੀ ਗਿਣਤੀ ਵਿਚ ਇਕਠੇ ਹੋ ਗਏ ਤਾਂ ਜੁ ਵਧ ਿਆ ਰਹੀ ਮੁਗਲ ਫੌਜ ਤੋਂ ਸਭ ਮਿਲ ਕੇ ਰੱਖਿਆ ਕਰਨ ਸ਼ਹਿਰ ਵਿਚ ਐਨੀ ਖਲਕਤ ਦੇ ਰਹਿਣ ਲਈ ਥਾਂ ਨਹੀਂ ਸੀ ਰਹੀ। ਇਸ ਲਈ ਬਹੁਤ ਸਾਰ ਲੋਕਾਂ ਨੇ ਸ਼ਹਿਰੋਂ ਬਾਹਰ ਕੰਧਾਂ ਨਾਲ ਜਾਂ ਡਰੇ ਲਾਏ। ਇਹਨਾਂ ਵਿਚੋਂ ਬਹੁਤ ਬੜੇ ਲੋਕ ਤੈਮੂਰ ਦੀ ਤਲਵਾਰ ਤੋਂ ਸਹੀ ਸਲਾਮਤ ਬਚ ਸਕੇ, ਕਿਉਂਕਿ ਤੈਮੂਰੀ ਫੌਜ ਨੇ ਉਨ੍ਹਾਂ ਉਤੇ ਵੀ ਹਲਾ ਬੋਲ ਕੇ ਹਜ਼ਾਰਾਂ ਨੂੰ ਤਲਵਾਰ ਦੇ ਘਾਟ ਉਤਾਰ ਦਿਤਾ। ਗਵਰਨਰ ਭਟਨੇਰ ਨ ਥੌੜਾ ਜਿਹਾ ਟਾਕਰਾ ਕੀਤਾ ਪਰ ਤੈਮੂਰ ਨੇ ਫੌਜ ਦੀ ਕਮ ਨ ਆਪਣੇ ਹੱਥ ਲੈ ਕੇ ਵੈਰੀ ਤੇ ਐਨਾ ਦਬਾਉ ਪਾਇਆ ਕਿ ਉਹ ਪਿਛੇ ਹਟਣ ਲਈ ਮਜਬੂਰ ਹੋ ਗਿਆ। ਸ਼ਹਿਰ ਤੇ ਕਬਜ਼ਾ ਤੇਮੂਰੀ ਫੌਜਾਂ ਮਾਰੋ ਮਾਰ ਕਰਦੀਆਂ ਸ਼ਹਿਰ ਦੇ ਦਰਵਾਜ਼ੇ ਮੂਹਰੇ ਪਹੁੰਚ ਗਈਆਂ। ਮੂਰ ਨੇ ਫੌਜ ਨੂੰ ਸ਼ਹਿਰ ਉਤੇ ਹਲੇ ਦਾ ਹੁਕਮ ਦੇ ਦਿਤਾ ਤੇ ਫੌਜ ਨੇ ਗੱਲੀ ਗੱਲੀ ਵਿਚ ਜਾ ਕੇ ਂ ਵਿਰੋਧੀਆਂ ਨੂੰ ਚੁਣ ਚੁਣ ਕੇ ਕਤਲ ਕੀਤਾ। ਥੋੜੇ ਜਿਹੇ ਘੰਟਿਆਂ ਵਿਚ ਹੀ ਤੈਮੂਰ ਬਾਰੇ ਸ਼ਹਿਰ ਦਾ ਮਾਲਕ ਬਣ ਗਿਆ। ਕਿਲੇ-ਬੰਦ ਫੌਜ ਨੇ ਆਪਣੀ ਮਰਜ਼ੀ ਨਾਲ ਈਨ ਮੰਨ ਲਈ ਅਤੇ ਗਵਰਨਰ ਨੇ ਬੈਮੂਰ ਨੂੰ ੩੦੦ ਅਰਬੀ ਘੋੜੇ ਭੇਟਾ ਕੀਤੇ। ਜਿਸ ਤੇ ਖੁਸ਼ ਹੋ ਕੇ ੰਮੂਰ ਨੇ ਉਸ ਨੂੰ ਸਿਰੋਪਾਓ ਦਿਤਾ। ਮੂਰ ਨ ਸੁਲੇਮਾਨ ਸ਼ਾਹ ਅਤੇ ਅਮੀਰ ਅਲਾਹਦਾਦ ਨੂੰ ਹੁਕਮ ਦਿਤਾ ਕਿ ਉਹ ਕਿਲੇ ਉਤੇ ਕਬਜ਼ਾ ਕਰ ਲੈਣ ਮਗਰੋਂ ਜਿਨ੍ਹਾਂ ਲੋਕਾਂ ਨੇ ਸ਼ਾਹਜ਼ਾਦਾ ਪੀਰ ਮੁਹੰਮਦ ਦੀ ਵਿਰੋਧਤਾ ਤਾਂ ਸੀ, ਉਹਨਾਂ ਸਭਨਾ ਨੂੰ ਤਲਵਾਰ ਦੇ ਘਾਟ ਉਤਾਰ ਦਿਤਾ ਜਾਏ। ਇਸ ਹੁਕਮ ਅਨੁਸਾਰ 1ਮਿੰਟਾਂ ਸਕਿੰਟਾਂ ਦੇ ਅੰਦਰ ਅੰਦਰ ੫੦ ਵਸਨੀਕ ਜਾਨ ਮਾਰ ਦਿਤੇ ਗਏ। ਭਿਆਨਕ ਜੰਗ ਕਿਲ੍ਹੇ ਦੇ ਵਿਚਲੇ ਲੋਕਾਂ ਨੇ ਇਹ ਕਮਾਰਵਾਈ ਆਪਣੀਆਂ ਅਖਾਂ ਨਾਲ ਡਿੱਠੀ ਤਦ ਉਹ ਇਸ ਦਰਿਸ਼ ਤੋਂ ਬੜੇ ਡਰ। ਹਨਾਂ ਨੂੰ ਆਪਣਾ ਅੰਤ ਵੀ ਇਹੋ ਹੁੰਦਾ ਨਜ਼ਰ ਆਇਆ ਤ ਉਹ ਲੋਕ-ਜੀਵਨ ਤੋਂ ਨਿਰਾਸ ਹੋ ਗਏ। ਇਸ ਲਈ ਉਹਨਾਂ ਨੇ ਆਪਣੀ ਇਸਤਰੀਆਂ ਤੇ ਬਚਿਆਂ ਨੂੰ ਆਪ ਹੀ ਕਤਲ ਕਰ ਕੇ ਉਸ ਥਾਂ ਨੂੰ ਅੱਗ ਲਾ ਦਿਤੀ। ਫੇਰ ਉਹ ਭੁੱਖੇ ਬਘਿਆੜਾਂ ਵਾਂਗ ਲਹੂ ਦੇ ਤਿਹਾਏ ਮੁਗਲਾਂ ਉਪਰ ਟੂਟ |
ਕੇ ਜਾ ਪਏ ਤੇ ਹਜ਼ਾਰਾਂ ਮੁਗਲਾਂ ਨੂੰ ਜਾਨੋਂ ਮਾਰ ਮੁਕਾਇਆ। ਉਹ ਨਿਯਮਤ ਜੰਗ ਦ ਆਦੀ ਨਹੀਂ ਸਨ, ਇਸ ਲਈ ਤੇਮੂਰ ਦੀ ਜਥੇਬੰਦ ਫੌਜ ਨੇ ਉਹਨਾਂ ਨੂੰ ਛੇਤੀ ਹੀ ਕਾਬੂ ਕਰ ਲਿਆ ਅਤੇ ਂ ਪਿਛੋਂ ਇਕ ਇਕ ਨੂੰ ਚੁਣ ਚੁਣ ਕੇ ਮਾਰਿਆ। ਭਿਆਨਕ ਕੰਤਲਿ ਆਮ ਕਤਲਿਆਮ ਦਾ ਇਹ ਦਰਿਸ਼ ਬੜਾ ਹੀ ਡਰਾਉਣਾ ਸੀ। ਦੋਵਾਂ ਧਿਰਾਂ ਦੀਆਂ ਹਜ਼ਾਰਾਂ ਲਾਸ਼ਾਂ ਧਰਤੀ ਉਤੇ ਰੁਲ ਰਹੀਆਂ ਸਨ। ਤੈਮੂਰ ਜਿਸ ਨੂੰ ਫਰਿਸ਼ਤੇ ਨੇ ‘ਸੰਸਾਰ ਦੀ ਅੱਗ ਦਾ ਭਬੁਕ' ਦਸਿਆ ਹੈ, ਉਥੋਂ ਦੇ ਲੋਕਾਂ ਦੇ ਰਵਈਏ ਤੇ ਐਨਾ ਭੜਕਿਆ ਕਿ ਉਸ ਨੇ ਭਟਨੇਰ ਦੇ ਇਕ ਜੀਵ ਨੂੰ ਜੀਉਂਦ ਨਾ ਰਹਿਣ ਦਿਤਾ। ਸਾਰੇ ਦੇ ਸਾਰੇ ਵਸਨੀਕਾਂ ਨੂੰ ਕਤਲ ਕਰਨ ਮਗਰੋਂ ਸ਼ਹਿਰ ਨੂੰ ਅੱਗ ਲਾ ਕੇ ਰਾਖ ਦਾ ਢੇਰ ਬਣਾ ਦਿਤਾ ਗਿਆ। ਇਸ ਦੇ ਮਗਰੋਂ ਤੈਮੂਰ ਨੇ ਸ਼ਹਿਰ ਸਰਸੁਤੀ ਉਪਰ ਹਲਾ ਬੋਲਿਆ ਅਤੇ ਉਥੇ ਦੇ ਸਾਰੇ ਵਸਨੀਕਾਂ ਨੂੰ ਕਤਲ ਕਰਕੇ ਸ਼ਹਿਰ ਨੂੰ ਲੁਟ ਪੁਟ ਲਿਆ। ਫੇਰ ਫਤਹ ਆਬਾਦ ਜ਼ਿਲੇ ਦੀ ਵਾਰੀ ਆਈ, ਉਸ ਨੂੰ ਵੀ ਖੂਬ ਲੁਟਿਆ। ਆਸ ਪਾਸ ਦੇ ਸ਼ਹਿਰ ਰਾਜਪੁਰ, ਆਹਰੂਨੀ, ਅਤੇ ਤੁਹਾਨਾ ਨੂੰ ਵੀ ਚੰਗੀ ਤਰ੍ਹਾਂ ਲੁਟ ਪੁਟਕੇ ਤਬਾਹ ਕੀਤਾ। ਤੁਹਾਨਾ ਦੇ ਅਸਥਾਨ ਤੇ ਤੈਮੂਰ ਨੇ ਜ਼ਾਤੀ ਤੌਰ ਉਤੇ ਦੇਸ਼ ਦੀ ਦੇਖ ਭਾਲ ਕੀਤੀ। ਉਸ ਨੇ ਹਕੀਮ ਇਰਾਕੀ ਦੇ ਮਾਤਹਿਤ ਪਹਜ਼ਾਰ ਘੁੜ ਜਵਾਰ ਰਵਾਨਾ ਕੀਤੇ ਜਿੰਨਾਂ ਨੇ ਜਾ ਕੇ ਸਾਮਾਨਾ ਸ਼ਹਿਰ ਉਤੇ ਕਬਜ਼ਾ ਕਰ ਲਿਆਂ। ਮੁਲਤਾਨ ਤੇ ਲਾਹੌਰ ਦੇ ਸੂਬਿਆਂ ਦੀ ਤਬਾਹੀ ਤੈਮੂਰ ਨੇ ਆਪਣੀ ਫੌਜ ਨੂੰ ਵਖ ਵਖ ਸਰਦਾਰਾਂ ਵਿਚਕਾਰ ਵੰਡ ਦਿਤਾ। ਉਹਨਾਂ ਸਰਦਾਰਾਂ ਨੇ ਮੁਲਤਾਨ ਤੇ ਲਾਹੌਰ ਦੇ ਸੂਬਿਆਂ ਵਿਚ ਲੁਟ ਮਾਰ ਤੇ ਤਬਾਹੀ ਜਾ ਮਚਾਈ। ਉਹ ਜ਼ਿਬੇ ਵੀ ਗਏ ਆਪਣੇ ਨਾਲ ਤਲਵਾਰ ਤੇ ਅੱਗ ਲੈ ਕ ਗਏ। ਇਸਦੇ ਮਗਰੋਂ ਤੈਮੂਰ ਨੇ ਪਾਨੀਪਤ ਦੇ ਰਸਤੇ ਦਰਿਆ ਜਮਨਾ ਪਾਰ ਕੀਤਾ ਅਤੇ ਲੇਨੀ ਦ ਕਿਲ ਉਤੇ ਹਮਲਾ ਕਰ ਕੇ ਉਥੋਂ ਦੀ ਸਾਰੀ ਫ਼ੌਜ ਨੂੰ ਕਤਲ ਕਰ ਦਿਤਾ। ਤੈਮੂਰ ਦੀ ਦਿਲੀ ਉਤੇ ਚੜਾਈ ਇਸ ਦੇ ਮਗਰੋਂ ਤੇਮੂਰੀ ਫ਼ੌਜ ਦੇਖ ਭਾਲ ਲਈ ਦਿਲੀ ਵਲ ਵਧੇ। ਉਸ ਦੇ ਟਾਕਰੇ ਲਈ ਸ਼ਹਿਨਸ਼ਾਹ ਮਹਿਮੂਦ ਤੁਗਲਕ ਆਪਣੇ ਵਜ਼ੀਰ ਇਕਬਾਲ ਖਾਂ ਸਮੇਤ ੫੦੦੦ ਸਵਾਰ ਤੇ ਪੈਦਲ ਫ਼ੌਜ ਅਤੇ ੨੭ ਹਾਥੀ ਲੈ ਕ ਸ਼ਹਿਰੋਂ ਬਾਹਰ ਆਇਆ। ਦੋਵਾਂ ਫ਼ੌਜਾਂ ਵਿਚਾਲੇ ਝੜਪ ਹੋਈ ਜਿਸ ਵਿਚ ਹਿੰਦੀ ਫੌਜ ਪਿਛੇ ਧਕ ਦਿਤੀ ਗਈ ਤੇ ਉਸਦਾ ਵਡਾ ਅਫਸਰ ਮੁਹੰਮਦ ਸੇਫ ਬੈਗ ਕੈਦ ਕਰ ਕੇ ਤੈਮੂਰ ਦੇ ਹੁਕਮ ਨਾਲ ਕਤਲ ਕੀਤਾ ਗਿਆ। ਇਕ ਲਖ ਕੈਦੀਆਂ ਦਾ ਕਤਲਿ ਆਮ ਤੈਮੂਰ ਦੇ ਕੈਂਪ ਵਿਚ ਇਕ ਲਖ ਉਹ ਕੈਦੀ ਸਨ ਜਿਹੜੇ ਉਸ ਨੇ ਸਿੰਧ ਪਾਰ ਕਰਨ ਮਗਰੋਂ ਕੈਦ ਕੀਤੇ ਸਨ। ਕਿਹਾ ਜਾਂਦਾ ਹੈ ਕਿ ਜਿਸ ਦਿਨ ਦਿਲੀ ਦੇ ਸ਼ਹਿਨਸ਼ਾਹ ਨੇ ਹਮਲਾ ਸ਼ੁਰੂ ਕੀਤਾ ਉਸ ਦਿਨ ਇਹਨਾਂ ਬਦਕਿਸਮਤ ਲੋਕਾਂ ਇਸ ਗਲ ਤੇ ਖੁਸ਼ੀ ਪਰਗਟ ਕੀਤੀ ਸੀ ਕਿ ਇਹਨਾਂ ਵੀ ਬੰਦ ਖਲਾਸ ਦਾ ਸਮਾਂ ਨੜੇ ਆ ਗਿਆ ਹੈ। ਇਹ ਖਬਰ ਮੂਰ ਨੂੰ ਪਹੁੰਚੀ ਤਦ ਉਸ ਨੇ ਹੁਕਮ ਦੇ ਦਿਤਾ ਕਿ ੧੨ ਸਾਲ ਤੋਂ ਵਧ ਉਮਰ |