(੧੪੨)
ਹਿੰਦ ਉਤੇ ਤੈਮੂਰ ਦਾ ਹਮਲਾ ੧੩੯੮ ਈ: ਇਸ ਸਮੇਂ ਵਿਚਕਾਰ ਦਿਲੀ ਦੇ ਦਰਬਾਰ ਵਿਚ ਦੋ ਪਾਰਟੀਆਂ ਬਣ ਗਈਆਂ। ਇਕ ਪਾਰਟੀ ਦਾ ਲੀਡਰ ਇਕਬਾਲ ਖਾਂ ਅਤੇ ਦੂਜੀ ਦਾ ਮੁਕਰਬ ਖਾਂ ਸੀ। ਬਾਦਸ਼ਾਹ ਇਕਬਾਲ ਖਾਂ ਦੇ ਹਥ ਵਿਚ ਕਠਪੁਤਲੀ ਬਣ ਚੁਕਾ ਸੀ ਇਸ ਲਈ ਉਹਨੇ ਮੁਕਰਬ ਖਾਂ ਤੇ ਉਸ ਦੇ ਹਾਮੀਆਂ ਨੂੰ ਸ਼ਹਿਰ ਵਿਚੋਂ ਬਾਹਰ ਕਢ ਦਿਤਾ। ਅਜੇ ਰਾਜਧਾਨੀ ਵਿਚ ਅਮਨ |
ਕਾਇਮ ਕਰਨ ਦੇ ਜਤਨ ਹੀ ਹੋ ਰਹੇ ਸਨ ਕਿ ਹਿੰਦੁਸਤਾਨੀਆਂ ਉਪਰ ਇਕ ਹੋਰ ਬਿੰਜ ਆ ਪਈ। ਇਸ ਬਿੱਜ ਤੈਮੂਰ ਬੇਗ ਗੋਰਕਨ ਦੇ ਹਮਲੇ ਦੇ ਰੂਪ ਵਿਚ ਪ੍ਰਗਟ ਹੋਈ। ਤੈਮੂਰ ਨੂੰ ਕਿਸੇ ਤਰ੍ਹਾਂ ਹਿੰਦ ਦੀ ਅੰਦਰਲੀ ਭੈੜੀ ਹਾਲਤ ਦਾ ਪਤਾ ਚਲ ਗਿਆ ਸੀ ਇਸ ਲਈ ਉਸ ਨੇ ਸਰੇ ਹਿੰਦ ਨੂੰ ਆਪਣੇ ਕਬਜ਼ੇ ਵਿਚ ਕਰ ਲੈਣ ਦਾ ਮਤਾ ਪਕਾ ਕੇ ਹਿੰਦ ਉਤੇ ਹਲਾ ਬੋਲ ਦਿਤਾ। |
ਪਰਕਰਨ ੭
ਤੈਮੂਰ ਦਾ ਹਮਲਾ
ਹਿੰਦ ਵਿਚ ਘਰੋਗੀ ਜੰਗ ਤੇ ਦਰਬਾਰੀਆਂ ਦੀ ਖਹਿਬੜ ਤੇ ਬੇਚੈਨੀ
ਦੀਆਂ ਖਬਰਾਂ ੰਮੂਰ ਨੂੰ ਸਮਰਕੰਦ ਵਿਚ ੧੩੯੬ ਤੀਕ ਪੁਜ ਚੁਕੀਆਂ ਸਨ। ਉਸ ਨੇ ਇਸ ਪਾਟੋਧਾੜ ਤੋਂ ਲਾਭ ਉਠਾ ਕੇ ਆਪਣੇ ਪੌੜੇ ਪੀਰ ਮੁਹੰਮਦ ਦੀ ਕਮਾਨ ਹੇਠ ਫ਼ੌਜ ਰਵਾਨਾ ਕੀਤੀ ਪੀਰ ਮੁਹੰਮਦ ਨੇਧ ਦੇ ਪੱਛਮੀ ਦੇਸ਼ਾਂ ਵਿਚ ਦਿਲ ਖੋਹਲ ਕੇ ਮਾਰ ਧਾੜ ਕੀਤੀ। ਤੈਮੂਰ ਦਾ ਸਿੰਧ ਪਾਰ ਕਰਨਾ ੧੩੯੮ ਈ. ਉਸ ਦੇ ਮਗਰੇ ਮਗਰ ਤੈਮੂਰ (ਤਿਮਰ ਲਿੰਗ) ਆਪ ਵੀ ਹਿੰਦ ਉਤੇ ਚੜ ਆਇਆ। ਉਸ ਨੇ ੧੨ ਸਤੰਬਰ ੧੩੯੮ ਈਸਵੀ ਨੂੰ ਦਰਿਆ ਸਿੰਧ ਪਾਰ ਕੀਤਾ ਅਤੇ ਮਾਰੋ ਮਾਰ ਕਰਦਾ ਹੋਇਆ ਲਾਹੌਰ ਆ ਪੂਜਾ। ਉਸ ਨੇ ਸ਼ੇਖ ਨੂਰ ਓਦੀਨ ਦੇ ਮਤਿਹਤ ਇਕ ਹਰਾਵਲ ਫੌਜ ਪੰਜਾਬ ਦੇ ਗਵਰਨਰ ਸ਼ਹਾਬ ਓਦੀਨ ਮੁਬਾਰਕ ਖਾਂ ਨੂੰ ਬਾਜ ਗੁਜਾ ਬਣਾਉਣ ਲਈ ਭੇਜੀ। ਮੁਬਾਰਕ ਖਾਂ ਵੀ ਹਮਲਾ ਆਵਰ ਨੂੰ ਰੋਕਣ ਲਈ ਦਰਿਆ ਚਨਾਬ ਤੀਕ ਅੱਗੇ ਵਧਿਆ। ਮੁਬਾਰਕ ਖਾਂ ਦਾ ਚਨਾਬ ਤੇ ਹਮਲਾ ਆਵਰ ਨੂੰ ਰੋਕਣਾ ਗਵਰਨਰ ਮੁਬਾਰਕ ਖਾਂ ਨੇ ਦਰਿਆ ਦੇ ਕਿਨਾਰੇ ਇਕ ਉਜਾੜ ਥਾਂ ਤੇ ਮੋਰਚੇ ਗਡ ਦਿਤੇ। ਉਸ ਨੇ ਆਪਣੇ ਕੈਂਪ ਦੇ ਉਦਾਲੇ ਡੂੰਘੀ ਖਾਈ ਪਾਣੀ ਦੀ ਪੁਟ ਲਈ ਤੇ ਉਥੇ ਹੀ ਕਿਲਾ ਬਣਾ ਕੇ ਕਿਲੇ ਬੰਦ ਹੋ ਬੈਠਾ। ਹਿੰਦੁਸਤਾਨੀਆਂ ਵਲੋਂ ਹਮਲਾ ਆਵਰ ਫੌਜਾਂ ਵਿਰੁੱਧ ਵਾਰ ਵਾਰ ਹਮਲੇ ਕੀਤੇ ਗਏ ਜੋ ਮੁਗਲਾਂ ਨੇ ਹਰ ਵਾਰ ਰੋਕ ਲਏ ਨਾਵਲ ਹਮਲੇ ਰੋਕੇ ਸਗੋਂ ਇਹਨਾਂ ਹਮਲਿਆਂ ਨੂੰ ਪਸਪਾ ਵੀ ਕੀਤਾ। ਪਸਪਾਈ ਅੰਤ ਨੂੰ ਤੈਮੂਰ ਨੇ ਆਪਣੀ ਫੌਜ ਇਕਠੀ ਕਰਕੇ ਇਕੋ ਵਾਰ ਵਡਾ |
ਹਲਾ ਬੋਲਿਆ ਮੁਬਾਰਕ ਖਾਂ ਵੈਰੀ ਦੀ ਐਡੀ ਵਡੀ ਫ਼ੌਜ ਨੂੰ ਵੇਖਕੇ ਡਰ ਗਿਆ। ਉਹ ਆਪਣੇ ਪਰਿਵਾਰ ਤੇ ਖਜ਼ਾਨੇ ਨੂੰ ਲੈ ਕੇ ਖੁਫੀਆ ਚ ਉਤੇ ਦਰਿਆ ਲੰਘੜੇ ਵਾਪਸ ਮੁੜ ਆਇਆ ਅਤੇ ਆਪਣੀ ਕਿਲੇ ਬੰਦ ਫ਼ੌਜ ਨੂੰ ਉਹਦੀ ਕਿਸਮਤ ਉਤੇ ਛਡ ਗਿਆ। ਫ਼ੌਜ ਨੇ ਜਦ ਡਿਠਾ ਕਿ ਉਸਦਾ ਲੀਡਰ ਆਪ ਹੀ ਫਸ ਗਿਆ ਹੈ ਤਦ ਉਸ ਨੇ ਬਿਨਾ ਸ਼ਰਤ ਹਾਰ ਮੰਨ ਲਈ। ਫਤਹ ਪਾਉਣ ਮਗਰੋਂ ਤੈਮੂਰ ਦਰਿਆ ਦੇ ਕੰਢੇ ਕੰਢੇ ਚਲ ਕੇ ਉਸ ਥਾਂ ਉਤੇ ਪੂਜਾ ਜਿਥੇ ਚਨਾਬ ਅਤੇ ਰਾਵੀ ਦਰਿਆ ਦਾ ਸੰਗਮ ਹੈ। ਉਹਦੀ ਫੌਜ ਨੇ ਦਰਿਆ ਨੂੰ ਬੇੜੀਆਂ ਦੇ ਉਸ ਪੁਲ ਰਾਹੀਂ ਪਾਰ ਕੀਤਾ ਜੋ ਏਸੇ ਮੰਤਵ ਲਈ ਬਣਾਇਆ ਗਿਆ ਸੀ। ਦਰਿਆ ਪਾਰ ਕਰ ਕੇ ਉਸ ਨੇ ਨਗਰ ਤਲੰਬਾ ਦੇ ਬਾਹਰ ਡੇਰੇ ਲਾ ਦਿੱ ਤਲੰਬਾ ਦੀ ਲੁਟ ਮਾਰ ਤੇ ਲੋਕਾਂ ਦਾ ਕਤਲਿ ਆਮ ਫੌਜ ਪਾਸ਼ ਰਸਦ ਮੁਕ ਜਾਣ ਕਰ ਕੇ ਰਸ: ਪਰਾਪਤ ਕਰਨ ਲਈ ਇਕ ਫੌਜੀ ਪਾਰਟੀ ਸ਼ਹਿ ਵਿਚ ਗਈ। ਪਰ ਬੇਸਬਰੇ ਫੌਜੀਆਂ ਨੇ ਸ਼ਹਿਰ ਨੂੰ ਲੁਟਣਾ ਸ਼ੁਰੂ ਕਰ ਦਿਤਾ। ਜਿਨ੍ਹਾਂ ਵਸਨੀਕਾਂ ਨੇ ਉਹਨਾਂ ਫੌਜੀਆਂ ਨੂੰ ਲੁਟ ਮਾਰ ਤੋਂ ਹੋੜਿਆ ਉਹ ਸਭ ਕਤਲ ਕੀਤੇ ਗਏ। ਇਸ ਖਿਅਲ ਨਾਲ ਕਿ ਉਹਨਾਂ ਦੀ ਚਾਲ ਰੁਕ ਨਾ ਜਾਏ ਤੈਮੂਰ ਨੇ ਤਲੰਬਾ ਦਾ ਘੇਰਾ ਘਤਨ ਦੀ ਉਡੀਕ ਕੀਤੇ ਬਿਨਾ ਹੀ ਸ਼ਾਹ ਨਵਾਜ਼ ਵਲ ਕੂਚ ਬੋਲ ਦਿਤਾ। ਏਥੇ ਰਖੜਾਂ ਦੇ ਸਰਦਾਰ ਨੇ ਉਸ ਦਾ ਡਟ ਕੇ ਟਾਕਰਾ ਕੀਤਾ। ਤੈਮੂਰ ਨੇ ਉਸ ਸਰਦਾਰ ਨੂੰ ਕਤਲ ਕਰਨ ਮਗਰੋਂ ਐਨੀ ਕੂ ਰਸ ਪਰਾਪਤ ਕਰ ਲਈ ਜਿੰਨੀ ਕਿ ਉਹ ਲਿਜਾ ਸਕਦਾ ਸੀ। ਰਸਦ ਪਰਾਪਤ ਕਰ ਚੁਕਣ ਮਗਰੋਂ ਉਸ ਨੇ ਨਗਰ ਨੂੰ ਅਗ ਲਾ ਦਿਤੀ। ਤੈਮੂਰ ਦਾ ਬਿਆਸ ਪਾਰ ਕਰਨਾ ਇਸ ਦੇ ਮਗਰੋਂ ਤੇਮੂਰ ਨੇ ਦਰਿਆ ਬਿਆਸ ਪਾਰ ਕਰ ਲਿਆ | |