੧੪੧
ਗਖੜਾਂ ਦੀ ਬਗ਼ਾਵਤ ੧੩੯੪ ਈਸਵੀ ਸੰਨ ੧੩੯੪ ਵਿਚ ਗਖੜਾਂ ਨੇ ਆਪਣੇ ਲੀਡਰ ਸ਼ੇਖਾਂ ਦੀ ਸਰਦਾਰੀ ਹੇਠ ਬਗਾਵਤ ਕਰ ਦਿਤੀ। ਬਾਦਸ਼ਾਹ ਨੇ ਬਗ਼ਾਵਤ ਨੂੰ ਦਬਾਉਣ ਲਈ ਆਪਣੇ ਪੁਤਰ ਹਮ ਯੂੰ ਨੂੰ ਫੌਜ ਦੇ ਕੇ ਰਵਾਨਾ ਕੀਤਾ। ਸ਼ਹਿਨਸ਼ਾਹ ਦੀ ਮੌਤ ੧੩੯੪ ਈਸਵੀ ਪਰ ਉਹ ਆਪ ੧੯ ਫਰਵਰੀ ੧੩੯੪ ਵਿਚ ਛੇ ਸਾਲ ਸਤ ਮਹੀਨ ਰਾਜ ਕਰਨ ਮਗਰੋਂ ਮੁਹੰਮਦਾਬਾਦ ਵਿਖੇ ਚਲਾਣਾਂ ਕਰ ਗਿਆ। ਉਸ ਦੀ ਲਾਸ਼ ਉਸੇ ਮਕਬਰੇ ਵਿਚ ਦਫਨਾਈ ਗਈ ਜਿਸ ਵਿਚ ਉਸ ਦੇ ਪਿਤਾ ਨੂੰ ਦਬਾਇਆ ਸੀ। ਹਮਾਯੂੰ ਦੀ ਗਦੀ ਨਸ਼ੀਨੀ ਅਤੇ ਮੌਤ ਨਸੀਰਉਦੀਨ ਮੁਹੰਮਦ ੁਗ਼ਲਕ ਦੀ ਮੌਤ ਦੇ ਮਗਰੋਂ ਉਸ ਦਾ ਪੁਤਰ ਹਮਾਯੂੰ ਰਾਜ ਗਦੀ ਉਤੇ ਬੈਠਾ। ਉਸ ਨੇ ਆਪਣਾ ਉਪ ਨਾਮ ਸਿਕੰਦਰ ਦੇ ਖਿਆ। ਅਜ ਤਖਤ ਉਤੇ ਬੈਠਿਆਂ ਕੇਵਲ ੪੫ ਦਿਨ ਹੀ ਲੰਘੇ ਸਨ ਕੀ ਉਸ ਉਪਰ ਇਕ ਸਖਤ ਰਹੀ ਦਾ ਹਮਲਾ ਹੋਇਆ ਜਿਸ ਨਾਲ ਉਸ ਦੀ ਅਚਾਨਕ ਮੌਤ ਹੋ ਗਈ। ਮਹਿਮੂਦ ਤੁਗਲਕ ਮਹਿਮੂਦ ਦੀ ਗਦੀ ਨਸ਼ੀਨੀ ਹਮਾਯੂੰ ਦੀ ਅਚਣਚੇਤ ਮੌਤ ਮਗਰੋਂ ਤਖਤ ਤੇ ਤਾਜ ਲਈ ਸਖਤ ਝਗੜਾ ਉਠ ਖੜਾ ਹੋਇਆ ਪਰ ਨਸੀਰ ੁਦੀਨ ਮੁਹੰਮਦ ਦਾ ਨੌਜਵਾਨ ਬੇਟਾ ਅੰਤ ਤਖਤ ਉਤੇ ਬਿਠਾਇਆ ਗਿਆ। ਰਾਜ ਦੀ ਵਿਗੜੀ ਹੋਈ ਦਸ਼ਾ ਪਰ ਉਸ ਦੇ ਤਖਤ ਨਸ਼ੀਨ ਹੋਣ ਸਮੇਂ ਰਾਜ ਦੀ ਹਾਲਤ ਵਿਗੜੀ ਹੋਈ ਸੀ ਕਿਉਂਕਿ ਦਰਬਾਰੀਆਂ ਵਿਚਾਲੇ ਬੜਾ ਖਿੜਾਓ ਸੀ ਅਤੇ ਦਰਬਾਰ ਵਿਚ ਪਾਰਟੀ ਬਾਜ਼ੀ ਬੜਾ ਜ਼ੋਰ ਫੜ ਗਈ ਸੀ। ਇਸ ਮਤ ਭੇਦ ਦੇ ਕਾਰਨ ਵਖ ਵਖ ਸੂਬਿਆਂ ਦੇ ਵਾਇਸਰਾਆਂ ਨੂੰ ਹੌਸਲਾ ਪੈ ਗਿਆ ਕਿ ਉ। ਬਗਵਤ ਕਕੇ ਸੁਤੰਤਰ ਹੋ ਜਾਣ। ਵਜ਼ੀਰ ਖੁਵਾਜ਼ਾ ਜਹਾਨ ਨੇ ਮਲਿਕ ਉਲ ਸ਼ਰਕ ਦਾ ਖਿਤਾਬ ਪ੍ਰਾਪਤ ਕਰਕੇ ਬੰਗਾਲ ਦੇ ਇਕ ਹਿੱਸੇ ਵਿਚ ਆਪਣੀ ਖੁਦ ਮੁਖਤਾਰੀ ਦਾ ਐਲਾਨ ਵੀ ਕਰ ਦਿਤਾ। ਪੰਜ ਬ ਵਿਚ ਗਖੜਾਂ ਦੀ ਬਗਵਤ ਉਠ ਖੜੀ ਹੋਈ, ਗੁਜਰਾਤ ਖੁਦ ਮੁਖਤਿਆਰ ਹੋ ਬੈਠਾ ਅਤੇ ਮਾਲਵਾ ਤੇ ਖਾਨਦੋਸ਼ ਤ ਢੇਰ ਚਿਰ ਪਹਿਲੇ ਹੀ ਦਿਲੀ ਦ ਦਰਬਾਰ ਨਾ ਸੰਬੰਧ ਤੋੜ ਚੁਕੇ ਸਨ। ਹਾਂ ਪੰਜਾਬ ਸ਼ਹਿਨਸ਼ਾਹ ਦੇ ਹਥੋਂ ਨਹੀਂ ਸੀ ਨਿਕਲਿਆ ਕਿਉਂਕਿ ਇਥੋਂ ਦੇ ਗਵਰਨਰ ਕੁਛ ਸਮੇਂ ਲਈ ਬਾਦਸ਼ਾਹ ਨਾਲ ਪੂਰੇ ਪੂਰੇ ਵਫਾਦਾਰ ਰਹੇ। ਹਾਲਾਂ ਕਿ ਹਿੰਦ ਵਿਚ ਬਕੀ ਹਰ ਥਾਂ ਬੇਚੈਨੀ ਤੇ ਲੜਾਈ ਝਗੜੇ ਛਿੜੇ ਹੋਏ ਸਨ। ਸਾਰੰਗ ਖਾਂ ਗਵਰਨਰ ਦੀਪਾਲਪੁਰ ਹਥੋਂ ਗਖੜਾਂ ਦੀ ਹਾਰ ਦੀਪਾਲਪੁਰ ਦੇ ਗਵਰਨਰ ਸਾਰੰਗ ਖਾਂ ਨੇ ਸੂਬਾ ਮੁਲਤਾਨ ਤੇ ਉਤਰ ਪਛਮੀ ਪੰਜਾਬ ਵਿਚੋਂ ਬਹੁਤ ਸਾਰੀ ਫੌਜ ਜਮਾਂ ਕਰ ਕੇ ਗਖੜਾਂ ਵਿਰੁਧ ਚੜ੍ਹਾਈ ਕੀਤੀ ਅਤੇ ਅਜੋਧਨ ਦੇ ਅਸਥਾਨ, ਉਤੋਂ ਬੜੀ ਭਾਰੀ ਲੜਾਈ ਹੋਈ। ਇਹ ਅਸਥਾਨ ਲਾਹੌਰ ਤੋਂ ੨੪ ਮੀਲ ਦੂਰ ਹੈ। ਇਸ |
ਲੜਾਈ ਵਿਚ ਗਖੜਾਂ ਦਾ ਬੜਾ ਨੁਕਸਾਨ ਹੋਇਆ ਤੇ ਉਹਨਾਂ ਨੂੰ ਹਾਰ ਖਾਣੀ ਪਈ। ਉਹਨਾਂ ਦਾ ਸਰਦਾਰ ਸ਼ੇਖਾਂ ਨਸ ਗਿਆ ਤੇ ਉਸ ਨੇ ਦੀਆਂ ਪਹਾੜੀਆਂ ਵਿਚ ਜਾ ਪਨਾਹ ਲਈ। ਇਸ ਫਤਹ ਤੋਂ ਮਗਰੋਂ ਸਾਰੰਗ ਖਾਂ ਆਪਣ ਫੌਂਟ ਭਾਈ ਆਦਲ ਖਾਂ ਨੂੰ ਲਾਹੌਰ ਛਡ ਕੇ ਆਪ ਦੀਪਾਲ ਪਰ ਵਾਪਸ ਚਲਾ ਆਇਆ। ਸਾਰੰਗ ਖਾਂ ਦੀ ਬਗ਼ਾਵਤ ੧੩੯੫ ਈ. ਮੰਨ ੧੩੬੫ ਈਸਵੀ ਵਿਚ ਸਾਰੰਗ ਖਾਂ ਗਵਰਨਰ ਦੀਪਾਲ ਪੁਰ ਅਤੇ ਖਿਜ਼ਰ ਖਾਂਵਰਨਰ ਮੁਲਤਾਨ ਵਿਚਾਲੇ ਮਤ ਭੇਦ ਹੋ ਜਾਣ ਕਰ ਕੇ ਦੋਵਾਂ ਵਿਚਾਲੇ ਜੰਗ ਛਿੜ ਗਈ। ਕਈ ਥਾਂ ਝੜਪਾਂ ਵੀ ਹੋਈਆਂ ਜਿਨ੍ਹਾਂ ਵਿਚ ਕਦੇ ਇਕ ਤੇ ਕਦੇ ਦੂਜੀ ਧਿਰ ਜਿਤ ਜਾਂਦੀ ਸੀ। ਅੰਤਲੀ ਫਤਹ ਸਾਰੰਗ ਖਾਂ ਦੇ ਹਿਸੇ ਆਈ। ਉਸ ਨੇ ਮੁਲਤਾਨ ਉਤੇ ਕਬਜ਼ਾ ਕਰ ਕੇ ਆਪਣੀ ਤਾਕਤ ਤੇ ਵਸੀਲੇ ਹੋਰ ਪੱਕੇ ਕਰ ਲਏ। ਇਸ ਫਤਹ ਤੋਂ ਹੌਸਲਾ ਪਾਕੇ ਸਾਰੰਗ ਖਾਂ ਨੇ ਰਾਜਧਾਨੀ ਉਤੇ ਹੀ ਹਲ਼ਾ ਬੋਲ਼ ਦਿਤਾ। ਉਸ ਦੀ ਹਾਰ ਉਸ ਦੇ ਟਾਕਰੇ ਲਈ ਤਾਤਾਰ ਖਾਂ ਗਵਰਨਰ ਪਾਨੀਪਤ ਤੇ ਅਲਮਾਸ ਬਗ ਮੈਦਾਨ ਵਿਚ ਨਿਕਲੇ। ਲੜਾਈ ਵਿਚ ਸਾਰੰਗ ਖਾਂ ਨੂੰ ਹਾਰ ਹੋਈ ਜਿਸ ਕਰ ਕੇ ਉਹ ਮੁਲਤਾਨ ਵਲ਼ ਨਸ਼ ਗਿਆ। ਇਹ ਘਟਨਾ ੪ ਅਕਤੂਬਰ ੧੩੯੬ ਦੀ ਹੈ। ਤੈਮੂਰ ਦੇ ਪੋਤੇ ਸ਼ਾਹਜ਼ਾਦੇ ਪੀਰ ਮੁਹੰਮਦ ਦੇ ਮਾਤਹਿਤ ਮੁਗਲਾਂ ਦਾ ਮੁਲਤਾਨ ਤੇ ਹਮਲਾ ੧੩੯੬ ਈ, ਮੰਨ ੧੩੯੬ ਈਸਵੀ ਵਿਚ ਤੈਮੂਰ ਜਿਸ ਨੂੰ ਆਮ ਲੋਕ ਤਿਮਰ ਲਿੰਗ ਆਖਦੇ ਹਨ ਦੇ ਪੋਤੇ ਮਿਰਜ਼ਾ ਪੀਰ ਮੁਹੰਮਦ ਨੇ ਦਰਿਆ ਸਿੰਧ ਉਪਰ ਬੇੜੀਆਂ ਦਾ ਪੁਲ ਬਣਾ ਚੁਕਣ ਮਗਰੋਂ ਇਸ ਰਾਹੀਂ ਆਪਣੀ ਫੌਜ ਨੂੰ ਦਰਿਆ ਪਾਰ ਕਰ ਕੇ ਊਚ ਦਾ ਘੇਰਾ ਘਤ ਲਿਆ। ਘੇਰੇ ਵਿਚ ਆਏ ਹੋਏ ਚ ਦੇ ਗਵਰਨਰ ਮਲਿਕ ਅਲੀ ਦੀ ਹਾਲਤ ਵਿਗੜ ਚੁਕੀ ਸੀ ਿਮੁਲਤਾਨ ਦਾ ਗਵਰਨਰ ਸਾਰੰਗ ਖਾਂ ਆਪਣੀ ਕੁਮਕ ਲੈ ਕੇ ਉਸ ਦੀ ਸਹਾਇਤਾ ਲਈ ਪੂਜਾ। ਮਿਰਜ਼ਾ ਪੀਰ ਮੁਹੰਮਦ ਉਸ ਦੀ ਪੇਸ਼ਕਦਮੀ ਦੀ ਖਬਰ ਸੁਣ ਕੇ ਬਿਆਸ ਵਲ ਅਗੇ ਵਧਿਆ ਅਤੇ ਅਗੇ ਵਧਕੇ ਮੁਲਤਾਨ ਦੀਆਂ ਫ਼ੌਜਾਂ ਉਪਰ ਉਸ ਸਮੇਂ ਜਾਂ ਝਪੱਟਿਆ ਜਦ ਉਹ ਦਰਿਆ ਪਾਰ ਕਰ ਰਹੀਆਂ ਸਨ। ਇਸ ਆਨਕ ਹਮਲੇ ਦੇ ਕਾਰਨ ਬਹੁਤ ਸਾਰੀ ਫੌਜ ਦਰਿਆ ਬੁਰਦ ਹੋ ਗਈ। ਬਾਕੀ ਜੇ ਜਵਾਨ ਬੱਚੇ ਉਹ ਤਲਵਾਰ ਦੀ ਘਾਟ ਉਤਾਰੇ ਗਏ, ਇਸ ਵਰ੍ਹਾਂ ਬਹੁਤ ਹੀ ਬੋਲੀ ਫੌਜ ਬਚ ਕੇ ਵਾਪਸ ਮੁਲਤਾਨ ਪੁਜੀ। ਸ਼ਾਹਜ਼ਾਦੇ ਨੇ ਇਸ ਨਸਦੀ ਹੋਈ ਫ਼ੌਜ ਦਾ ਪਿਛਾ ਮੁਲਤਾਨ ਦੇ ਦਰਵਾਜ਼ਿਆਂ ਤੀਕ ਕੀਤਾ। ਸਾਰੰਗ ਖਾਂ ਕਿਲ੍ਹੇ ਵਿਚ ਵੜ ਬੈਠਾ। ਮੁਗਲਾਂ ਨੇ ਕਿਲ੍ਹੇ ਦਾ ਵੀ ਘੇਰਾ ਘਤ ਲਿਆ। ਸਾਰੰਗ ਖਾਂ ਨੂੰ ਹਾਰ ਮੰਨਣੀ ਪਈ ਕਿਲੇ ਅੰਦਰਲੀ ਫ਼ੋਜ਼ ਛੀ ਮਹੀਨੇ ਤੀਕ ਟਾਕਰੇ ਤੇ ਡਟੀ ਰਹੀ। ਇਸਦੇ ਮਗਰੋਂ ਰਸਦ ਆਦਿਕ ਖਤਮ ਹੋ ਜਣ ਤੇ ਸਾਰੰਗ ਖਾਂ ਨੂੰ ਹਾਰ ਮੰਨਣੀ ਪਈ। ਇਸ ਸਮੇਂ ਵਿਚ ਪੀਰ ਮੁਹਿੰਮਦ ਦੇ ਬਹੁਤ ਸਾਰੇ ਘੋੜੇ ਤੇ ਆਵਾਜਾਈ ਦਾ ਬਹੁਤ ਸਾਰਾ ਸਾਮਾਨ ਤਬਾਹ ਹੋ ਗਿਆ, ਉਪਰੋਂ ਬਰਸਾਤਾਂ ਸ਼ੁਰੂ ਹੋ ਗਈਆਂ ਇਸ ਕਰ ਕੇ ਉਹ ਘੇਰਾ ਜਾਗੋ ਨ ਰਖ ਸਕਿਆ।
|