ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/134

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੪੦)

ਹਿਸਾਰ ਫਿਰੋਜ਼ ਤੇ ਫਰੈਜ਼ਾਬਾਦ ਦੀ ਨੀਂਹ

ਹਿਸਾਰ ਵਿਚ ਉਸ ਨੇ ਇਕ ਮਜ਼ਬੂਤ ਕਿਲਾ ਵੀ ਉਸਾਰਿਆ ਜਿਸ ਦਾ ਨਾਮ ਹਿਸਾਨ-ਫਰੋਜ਼ ਰਖਿਆ। ਇਕ ਤੀਜੀ ਨਹਿਰ ਜੋ ਘਘਰ ਤੇ ਸਰਸਵਤੀ ਨੂੰ ਮਿਲਾਉਂਦਾ ਸੀ ਪਿੰਡ ਪੇਰੀ ਖੇੜਾ ਤੀਕ ਵਧਾਈ ਗਈ ਜਿਥੇ ਉਸ ਨੇ ਇਕ ਨਵਾਂ ਸ਼ਹਿਰ ਦੀ ਨੀਂਹ ਰਖੀ, ਜਿਸ ਦਾ ਨਾਮ ਉਸ ਨੇ ਆਪਣੇ ਨਾਮ ਉਪਰ ਫਿਰੋਜ਼ਾਬਾਦ ਰਖਿਆ।

ਪੰਜਾਬ ਉਤੇ ਮੁਗਲ ਹਮਲੇ ੧੩੫੮ ਈ.

ਮੰਨ ੧੩੫੮ ਈਸਵੀ ਵਿਚ ਮੁਗਲਾਂ ਨੇ ਦੀਪਾਲ ਪੁਰ ਤੀਕ ਪੰਜਾਬ ਉਤੇ ਹਲੋ ਬੋਲੇ। ਬਾਦਸ਼ਾਹ ਨੂੰ ਕਾਬਲ ਖਾਂ ਨੂੰ ਫੌਜ ਦੇ ਕੇ ਮੁਗਲਾਂ ਦੇ ਟਾਕਰੇ ਲਈ ਰਵਾਨਾ ਕੀਤਾ ਪਰ ਹਮਲਾਅ ਵਰ ਬਹੁਤ ਸਾਰਾ ਲੁਟ ਦਾ ਮਾਲ ਲੈ ਕੇ ਸ਼ਾਹੀ ਫੌਜਾਂ ਦੇ ਪਹੁੰਚਣ ਤੋਂ ਪਹਿਲੇ ਹੀ ਆਪਣੇ ਦੇਸ਼ ਵਲ ਮੁੜ ਗਏ।

ਨਸੀਰ ਉਲ ਮੁਲਕ ਗਵਰਨਰ ਲਾਹੌਰ

ਫਰਿਸ਼ਤੇ ਨੇ ਆਪਣੇ ਇਤਿਹਾਸ ਵਿਚ ਲਿਖਿਆ ਹੈ ਕਿ ਸ਼ਹਿਨਸ਼ਾਹ ਫਿਰੋਜ਼ ਦੇ ਸਮੇਂ ਲਾਹੌਰ ਦਾ ਗਵਰਨਰ ਮਰਦਾਨ ਦੌਲਤ ਦਾ ਸਭ ਤੋਂ ਛੋਟਾ ਲੜਕਾ ਨਸੀਰ ਉਲ ਮੁਲਕ ਸੀ। ਉਸ ਦੇ ਰਾਜ ਸਮੇਂ ਬਹੁਤ ਹੀ ਥੋੜੀਆਂ ਸਥਾਨਕ ਘਟਨਾਵਾਂ ਹੋਈਆਂ। ਸੰਨ ੧੩੭੯ ਈਸਵੀ ਵਿਚ ਸ਼ਹਿਨਸ਼ਾਹ ਨੇ ਸਮਾਨਾ, ਅੰਬਾਲਾ ਤੇ ਸ਼ਾਹਬਾਦ ਵਲ ਕੂਚ ਬੋਲਿਆ ਅਤੇ ਰਾਜਾ ਸਿਰਮੋਰ ਪਾਸੋਂ ਖਿਰਾਜ ਵਸੂਲ ਕਰਨ ਮਗਰੋਂ ਆਪਣੀ ਰਾਜਧਾਨੀ ਵਿਚ ਮੁੜ ਆਇਆ।

ਫਿਰੋਜ਼ ਤੁਗ਼ਲਕ ਦੀ ਮੌਤ ੧੩੮੮ ਈ.

ਫਿਰੋਜ਼ ਤੁਗਲਕ ੨੩ ਅਕਤੂਬਰ ੧੩੮੮ ਈਸਵੀ ਨੂੰ ੬੦ ਸਾਲ ਦੀ ਉਮਰ ਵਿਚ ਚੜਾਈ ਕਰ ਗਿਆ। ਉਸ ਨੇ ਕੁਲ ੩੮ ਸਾਲ ਤੀਕ ਰਾਜ ਕੀਤਾ। ਉਸ ਦੀ ਮੌਤ ਦੀ ਤਾਰੀਖ (੭੯੦) ਸ਼ਬਦ ਵਫਾਤ ਫਿਰੋਜ਼' ਦੇ ਲਫਜ਼ਾਂ ਤੋਂ ਹਫ ਅਬਜਦ ਦੇ ਹਿਸਾਬ ਨਾਲ ਕਢੀ ਗਈ ਹੈ

ਉਸ ਦਾ ਚਲਨ

ਫਿਰੋਜ਼ ਬੜਾ ਖੁਲ੍ਹ ਦਿਲਾ ਤੇ ਨਿਆਂਕਾਰੀ ਬਾਦਸ਼ਾਹ ਸੀ। ਪਰਜਾ ਤੇ ਫੌਜ ਦੇ ਸਭ ਲੋਕ ਉਸ ਨੂੰ ਇਕੋ ਜਿਹਾ ਪਿਆਰਦੇ ਸਨ। ਉਹ ਵਡਾ ਆਲਮ ਫਾਜ਼ਲ (ਵਿਦਵਾਨ) ਸੀ। ਉਸ ਨੇ ਫਹਾਤ ਫਿਰੋਜ਼ ਸ਼ਾਹੀ” ਨਾਮ ਦੀ ਪੁਸਤਕ ਵੀ ਲਿਖੀ। ਜ਼ਿਆਉਦੀਨ ਉਸ ਦਾ ਦਰਬਾਰੀ ਇਤਿਹਾਸਕਾਰ ਸੀ ਜਿਸ ਨੇ ਰਾਜ ਦਾ ਇਤਿਹਾਸ “ਤਵਾਰੀਖ ਫਿਰੇਜ਼ ਸ਼ਾਹੀ ਲਿਖੀ।

ਉਸ ਦੇ ਬਣਾਏ ਕਾਨੂੰਨ

ਉਸ ਨੇ ਕਈ ਨਵੇਂ ਕਾਨੂੰਨ ਬਣਾਏ ਸਨ। ਉਸ ਨੇ ਦੋਸ਼ੀਆਂ ਦੇ ਹਬ ਪੈਰ ਕਟਣ ਦੀ ਸਜ਼ਾ ਮਨਸੂਖ ਕੀਤੀ, ਕਾਸ਼ਤ ਕਾਰਾਂ ਦਾ ਲਗਾਨ ਵੀ ਬਹੁਤ ਸਾਰਾ ਘਟ ਕਰ ਦਿਤਾ ਜਿਸ ਕਰ ਕੇ ਜ਼ਿੰਮੀਂਦਾਰ ਖੁਸ਼ਹਾਲ ਹੋ ਗਏ ਅਤੇ ਰਾਜ ਵਿਚ ਵੀ ਵਧਾ ਹੋ ਗਿਆ। ਉਸ ਨੇ ਵਿਦਵਾਨਾਂ ਦੀ ਵੀ ਚੌਖੀ ਕਦਰ ਕੀਤੀ। ਉਹ ਆਪਣੀ ਰਾਜਧਾਨੀ ਵਿਚ ਕਦੇ ਕਦਾਈ ਹੀ ਦਿਸਦਾ ਸੀ ਬਹੁਤਾ ਦੌਰੇ ਹੀ ਚੜਿਆ ਰਹਿੰਦਾ, ਆਪਣੀ ਪਰਜਾ ਨੂੰ ਚਖਦਾ ਅਤੇ ਮੌਕੇ ਉਤੇ ਲੋਕ ਭਲਾਈ ਦੇ ਹੁਕਮ ਜਾਰੀ ਕਰ ਦੇਂਦਾ ਸੀ।

ਲੋਕ ਭਲਾਈ ਦੇ ਕੰਮ

ਉਹ ਸਰਕਾਰੀ ਧਨ ਨੂੰ ਲੋਕ ਭਲਾਈ ਦੇ ਕੰਮਾਂ ਉਤੇ ਖਰਚ ਕਰਦਾ ਇਤਿਹਾਸਕਾਰ ਜ਼ਿਆਉਦੀਨ ਲਿਖਦਾ ਹੈ ਉਸ ਨੇ ਜ਼ਮੀਨਾਂ ਦੀ ਸੰਜਾਈ ਲਈ ਦਰਿਆਵਾਂ ਉਪਰ ੫੦ ਬੰਦ ਬਣਾਏ ਸਨ। ਇਸ ਤੋਂ ਛੂਟ ੪© ਮਸੀਤਾਂ, ੩੦ ਕਾਲਜ ਮਸੀਤਾਂ ਸਮੇ, ੨੦ ਮਹਲ ੧੦੭ ਸਰਾਵਾਂ ੨੦੦ ਮੁਨਾਰੇ ੩੦ ਪਾਣੀ ਦੇ ਤੁਲਾ ੨੦੦ ਹਸਪਤਾਲ ੫ ੋਡੇ ੧੦੦ ਤਲਾ ੧੦ ਮੁਨਾਰੇ, ੧੦ ਖੂਹ ਤੇ ੧੫੦ — ਪੁਲ ਬਣਾਏ ਸਨ। ਜਿਹੜੇ ਅਣਗਿਣਤ ਬਾਗ ਬਗੀਚੇ ਆਦਿ ਲਵਾਏ ਉਹ ਇਹਨਾਂ ਤੋਂ ਵਖਰੇ ਸਨ। ਇਹਨਾਂ ਸਭਨਾਂ ਲੋਕ ਭਲਾਈ ਦੇ ਕੰਮਾਂ ਦੇ ਖਰਚਾਂ ਲਈ ਸਰਕਾਰ ਵਲੋਂ 1 ਫਤ ਜ਼ਮੀਨ ਦਿਤੀ ਗਈ ਸੀ।

ਉਸ ਦੇ ਪੋਤੇ ਗਿਆਸ-ਉਦੀਨ ਦੀ ਗੱਦੀ ਨਸ਼ੀਨੀ ੧੩੮੮ ਬੀ,

ਫਿਰੋਜ਼ ਤੁਗਲਕ ਦੀ ਮੌਤ ਮਗਰੋਂ ਉਸ ਦਾ ਪੋਤਾ ਗਿਆ-ਉਦੀਨ ਉਸ ਦੀ ਥਾਂ ਬਾਦਸ਼ਾਹ ਬਣਿਆ। ਇਹ ਨੌਜਵਾਨ ਪੂਰੀ ਤਰ੍ਹਾਂ ਅਯਾਸ਼ੀ ਵਿਚ ਪੈ ਕੇ ਜਵਾਨੀ ਦੀਆਂ ਖਰਮਸਤੀਆਂ ਦਾ ਪੂਰੀ ਤਰ੍ਹਾਂ ਸ਼ਿਕਾਰ ਹੋ ਗਿਆ।

ਬਾਦਸ਼ਾਹ ਦਾ ਕਤਲ ੧੩੮੯ ਈ.

ਪੰਜ ਕੁ ਮਹੀਨੇ ਤੀਕ ਰਾਜ ਕਰਨ ਮਗਰੋਂ ਇਹ ਬਾਦਸ਼ਾਹ ਤੇ ਇਸ ਦਾ ਵਜ਼ੀਰ ਫਿਰੋਜ਼ ਅਲੀ ਰੁਕਨ-ਉਦੀਨ ਦੇ ਹਥੋਂ ਮਾਰੇ ਗਏ, ਜੋ ਉਸ ਦੇ ਭਾਈ ' ਤੇ ' ਚਚੇਰੇ ਭਾਈਆਂ ਦਾ ਪੁਖ ਕਰਦਾ ਸੀ। ਇਹ ਘਟਨਾ ੧੮ ਫਰਵਰੀ ੧੩੮੯ ਈਸਵੀ ਦੀ ਹੈ।

ਜਾ ਨਸ਼ੀਨੀ ੧੮੮੯ ਈ:

ਗਿਆਸਉਦੀਨ ਦੇ ਮਗਰੋਂ ਫਿਰੋਜ਼ ਤੁਗਲਕ ਦਾ ਦੂਜਾ ਪੋਤਾ ਅਬੂ ਬਕਰ ਰਾਜ ਗੱਦੀ ਉਤੇ ਬੈਠਾ। ਉਸ ਨੇ ਕੰਵਲ ਉਸ ਸਾਲ ਦੇ ਨਵੰਬਰ ੨੯ ਤੀਕ ਹੀ ਰਾਜ ਕੀਤਾ ਸੀ ਕਿ ਫਿਰੋਜ਼ ਦੇ ਪੁਤਰ ਮੁਹੰਮਦ ਨ ਉਸ ਨੂੰ ਰੱਦੀ ਤੋਂ ਥਲੇ ਲ ਹ ਦਿਤਾ। ਫਿਰੋਜ਼ ਪਹਿਲੇ ਆਪਣੇ ਪਿਤਾ ਦੇ ਰਾਜ ਤਿਆਗ ਸਮੇਂ ਰਾਜਧਾਨੀ ਤੋਂ ਨਸ ਗਿਆ ਸੀ ਪਰ ਹੁਣ ਅਮੀਰਾਂ ਵਜ਼ੀਰਾਂ ਨੇ ਮਿਲ ਕੇ ਉਸ ਨੂੰ ਵਾਪਸ ਸਦ ਲਿਆ ਸੀ।

ਨਸੀਰਉਦੀਨ ਮੁਹੰਮਦ ਤੁਗਲਕ ਦੂਜਾ

ਨਸੀਰਉਦੀਨ ਮੁਹੰਮਦ ਦੀ ਗੱਦੀ ਨਸ਼ੀਨੀ ੧੩੯੦ ਈ.

ਸ਼ਹਿਜ਼ਾਦਾ ਮੁਹੰਮਦ ਨੇ ਆਪਣੇ ਬਜ਼ੁਰਗਾਂ ਦੇ ਸ਼ਾਹੀ ਤਖਤ ਉਤੇ ਬੈਠ ਕੇ ਆਪਣਾ ਉਪਨਾਮ ਨਸੀਰ-ਦੀਨ ਮੁਹੰਮਦ ਰਖਿਆ। ਉਸ ਦੀ ਤਖਤ ਨਨੀ ਦੀ ਰਸਮ ਅਗਸਤ ੧੩੯੦ ਈਸਵੀ ਵਿਚ ਹੋਈ ਜਦ ਕਿ ਉਸ ਦਾ ਵਿਰੋਧੀ ਦਾਅਵੇਦਾਰ ਅਬੂ ਬਕਰ ਪੂਰਨ ਤੌਰ ਤੇ ਹਾਰ ਖਾ ਕੇ ਰਾਜਧਾਨੀ ਤੋਂ ਮੇਵਾਤ ਵਲ ਨਸ ਚੁਕਾ ਸੀ। ਸੰਨ ੧੩੯੧ ਵਿਚ ਬਾਦਸ਼ਾਹ ਨੂੰ ਖਬਰਾਂ ਪੂਜੀਆਂ ਕਿ ਵਜ਼ੀਰ ਇਸਲਾਮ ਖਾਂ, ਜਿਸ ਦੀ ਸਹਾਇਤਾ ਨਾਲ ਉਹ ਗੱਦੀ ਨਸ਼ੀਨ ਹੋਇਆ ਸੀ, ਨੇ ਲਾਹੌਰ ਤੇ ਮੁਲਤਾਨ ਦੇ ਸੂਬੇ ਵਿਚ ਬਗਾਵਤ ਕਰਾਉਣ ਵਾਸਤੇ ਬਹੁਤ ਵਡੀ ਫੌਜ ਲੈ ਕੇ ਚੜ੍ਹਾਈ ਕਰਨ ਦੀ ਤਿਆਰੀ ਕੀਤੀ ਹੈ। ਬਾਦਸ਼ਾਹ ਨੇ ਉਸ ਦੇ ਵਿਰੁਧ ਗਦਾਰੀ ਦਾ ਦੋਸ਼ ਲਾਇਆ ਤੇ ਉਸ ਦੇ ਸੰਬੰਧੀਆਂ ਦੀ ਗਵਾਹੀ

ਨੂੰ ਮੁਖ ਰਖ ਕੇ ਉਸ ਨੂੰ ਮੌਤ ਦੀ ਸਜ਼ਾ ਦਾ ਅਧਿਕਾਰੀ ਕਰਾਰ ਦਿਤਾ|