ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/133

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੩੯

ਇਕ ਸਮੁੰਦਰੀ ਕਿਸ਼ਤੀ ਵਿਚ ਟਾਟਾ (ਜੱਟ) ਵਲ ਰਵਾਨਾ ਹੋ ਗਿਆ,

ਪਰ ਉਸ ਨਗਰ ਤੋਂ ੩੦ ਮੀਲਂ ਉਚੇ ਹੀ ੨੦। ਟਚ ੧੩੫੧ ਈਸਵੀ ਨੂੰ ਉਸ ਦੀ ਮੌਤ ਹੋ ਗਈ। ਉਸ ਨੇ ੨੭ ਸਾਲ ਰਾਜ ਕੀਤਾ ਸੀ। ਫਿਰੋਸ਼ ਸ਼ਾਹ ਦਾ ਇਤਿਹ ਸ ਲਿਖਣ ਵਾਲਾ ਇਤਿਹਾਸਕਾਰ ਜ਼ਿਆਉਦੀਨ ਬਾਰਮ ਮੁਹੰਮਦ ਤੁਗਲਕ ਦੇ ਜ਼ਮਾਨੇ ਵਿਚ ਹੋਇਆ ਹੈ। ਉਹ ਕਈ ਮੁਹਿੰਮਾਂ ਵਿਚ ਬਾਦਸ਼ਾਹ ਦੇ ਨਾਲ ਆਪ ਵੀ ਗਿਆ ਸੀ। ਵਿਦਵਾਨ ਹੋਣ ਦੇ ਬਾਵਜੂਦ ਸ਼ਹਿਨਸ਼ਾਹ ਨੇ ਗਦੀ ਨਸ਼ੀਨ ਹੋਣ ਤੋਂ ਥੋੜਾ ਚਿਰ ਮਗਰੋਂ ਸਾਬਤ ਕਰ ਦਿਤਾ ਕਿ ਉਹ ਇਕ ਜ਼ਾਲਮ ਹੁਕਮਰਾਨ ਹੈ। ਦਿਲੀ ਵਿਚ ਕਿਆਮ ਸਮੇਂ ਇਕ ਵਾਰ ਉਹ ਸ਼ਿਕਾਰ ਖੇਲਣ ਨਿਕਲਿਆ।

ਉਸ ਦੀ ਜ਼ੁਲਮੀ ਰੁਚੀ

ਬਹਿਰਾਮ ਦੇ ਜ਼ਿਲੇ ਵਿਚ ਪੁਜ ਕੇ ਉਸ ਨੇ ਆਪਣੇ ਕਰਮਚਾਰੀਆਂ ਨੂੰ ਆਖਿਆ ਉਹ ਏਥੇ ਜਾਨਵਰਾਂ ਦਾ ਸ਼ਿਕਾਰ ਕਰਨ ਨਹੀਂ ਆਇਆ ਸਗੋਂ ਮਨੁੱਖਾਂ ਦਾ ਸ਼ਿਕਾਰ ਕਰਨ ਆਇਆ ਹੈ। ਉਸ ਨੇ ਆਪਣੇ ਪ ਜਜ਼ਬੇ ਭ ਵ ਹਠ ਓਥੋਂ ਦੇ ਲੋਕਾਂ ਦਾ ਕਤਲਿਆਮ ਕਹਾਇਆਂ। ਉਹਨਾਂ ਸ਼ਿਕਾਰ ਕੀਤੇ ਬੰਦਿਆਂ ਦੇ ਹਜ਼ਾਰਾ ਸਿਰ ਦਿਲੀ ਲਿਆਂਦੇ ਤੇ ਸ਼ਹਿਰ ਦੀਆਂ ਕੰਧਾਂ ਉਪਰ ਟੰਗੇ ਗਏ। ਫਰਿਸ਼ਤਾ ਲਿਖਦਾ ਹੈ ਕਿ ਇਕ ਹੋਰ ਸਮੇਂ ਉਸ ਨੇ ਨੌਜਵਲ ਮੁਹਿੰਮ ਭੇਜੀ। ਓਥੋਂ ਦੇ ਵਸਨੀਕਾਂ ਨੂੰ ਵੀ ਉਵੇਂ ਹੀ ਤਲਵਾਰ ਦੀ ਘਾਟ ਉਤਾਰਿਆ ਕਈ ਕਈ ਮੀਲ ਤੀਕ ਉਸ ਇਲਾਕੇ ਵਿਚ ਗੂੰਜਾ ਫੇਰ ਦਿਤਾ। ਇਲਾਕੇ ਵਿਚ ਤਬ ਹੀ ਤੇ ਦਹਿਸ਼ਤ ਫੈਲ ਗਈ।

ਈਰਾਨ ਨੂੰ ਫਤਹਿ ਕਰਨ ਦੀ ਗੋਂਦ

ਇਕ ਵਾਰ ਬਾਦਸ਼ਾਹ ਨੇ ਈਰਾਨ ਦੇ ਰਾਜ ਨੂੰ ਫਤਹਿ ਕਰਨ ਦੀ ਗੇਂਦ ਗੂੰਦੀ। ਇਸ ਮੰਤਵ ਲਈ ਉਸ ਨੇ ੩੭੦,੦੦੦ ਘੋੜ ਸਵਾਰਾਂ ਦਾ ਲਸ਼ਕਰ ਵੀ ਤਿਆਰ ਕਰ ਲਿਆ। ਇਸ ਮੁਹਿੰਮ ਉਤੇ ਜਿੰਨਾ ਖਰਚ ਹੋਇਆ ਉਸ ਦੇ ਕਾਰਨ ਦੇਸ਼ ਦੀ ਆਮਦਨ ਦੇ ਵਸੀਲੇ ਬੜੇ ਕੰਮਜ਼ੋਰ ਪੈ ਗਏ। ਐਨਾ ਖਰਚ ਕਰ ਚੂਕਣ ਮਗਰੋਂ ਬਾਦਸ਼ਾਹ ਨੂੰ ਸੋਝੀ ਆਈ ਕਿ ਇਹ ਸਕੀਮ ਵਰਤੋਂ ਯੋਗ ਨਹੀਂ।ਚੀਨ ਵਿਚ ਉਸ ਨੇ ਜੋ ਮੁਹਿੰਮ ਭੇਜੀ ਸੀ ਉਸ ਦਾ ਵਿਸਥਾਰ ਅਸੀਂ ਪਹਿਲੇ ਹੀ ਦਰਜ ਕਰ ਚੁਕੇ ਹਾਂ।

ਉਸ ਦੇ ਵਹਿਮ

ਸ਼ਹਿਨਸ਼ਾਹ ਦੇ ਵਹਿਮਾਂ ਤੇ ਢਿਲ-ਮਲ ਯਕੀਨ ਬਾਰੇ ਫਰਿਸ਼ਤੇ ਨੇ ਇਕ ਵਚਿਤਰ ਘਟਨਾ ਲਿਖੀ ਹੈ ਤੇ ਘਟਨਾ ਨੇ ਹੀ ਮਿਸਟਰ ਐਲਫਿਨਸਟਨ ਨੂੰ ਇਹ ਕਿਆਸਣ ਦਾ ਮੌਕਾ ਦਿਤਾ ਕਿ ਬਾਦਸ਼ਾਹ ਦੇ ਦਿਮਾਗ਼ ਵਿਚ ਫਰ ਸੀ। ਇਕ ਵਾਰ ਉਹ ਮਾਲਾਬਾਰ ਵਿਚ ਬਗਾਬਤ ਦਬਾਉਣ ਗਿਆ, ਜਿਥੇ ਸਫਰ ਦੇ ਦੌਰਾਨ ਵਿੱਚ ਉਹ ਸਖਤ ਬੀਮਾਰ ਗਿਆ। ਫੌਜ ਦੀ ਕਮਾਨ ਇਮਾਦਉਲ ਮੁਲਕ ਨੂੰ ਸੌਂਪ ਕੇ ਆਪ ਦੌਲਤਾਬਾਦ ਵਾਪਸ ਮੁੜ ਆਇਆ ਜੇ ਕਿ ਉਸ ਦੀ ਮਨ-ਭਾਉਂਦੀ ਰਿਹਾਇਓ-ਗਾਹ ਸੀ। ਰਸਤੇ ਵਿਚ ਉਸ ਨੂੰ ਸਖਤ ਦਾੜ-ਦਰਦ ਸ਼ੁਰੂ ਹੋ ਗਈ, ਜਿਸ ਕਰ ਕੇ ਉਸ ਦਾ ਇਕ ਦੰਦ ਬਾਹਰ ਨਿਕਲ ਗਿਆ। ਇਸ ਨਿਕਲੋ ਦੰਦ ਨੂੰ ਬੀੜ (ਜੰਗਲ) ਵਿਚ ਬੜੀ ਧੂਮ ਧਾਮ ਨਾਲ ਦਫਨਾਇਆ ਗਿਆ। ਇਸ ਥਾਂ ਉਤੇ ਇਕ ਪ੍ਚਾਰ ਦਾ ਸ਼ਾਨਦਾਰ ਮਕਬਰਾ ਉਸਾਰਿਆ ਗਿਆ ਜੋ ਅੱਜ ਦਿਨ ਤੀਕ ਬਾਦਸ਼ਾਹ ਦੀ ਮੂਰਖਤਾ ਦੇ ਚਿੰਨ੍ਹ ਢੇ ਤੌਰ ਉਤੇ ਕਾਇਮ ਹੈ।

ਖਲੀਫਾ ਬਗਦਾਦ ਲਈ ਉਹਦੇ ਦਿਲ ਵਿਚ ਇਜ਼ਤ

ਬਾਦਸ਼ਾਹ ਦੇ ਦਿਲ ਵਿਚ ਖਲੀਫ਼ਾ ਬਗਦਾਦ ਲਈ ਬੜੀ ਸ਼ਰਧਾ

ਸੀ। ੧੩੪੪ ਈਵਰੀ ਵਿਚ ਖ਼ਲੀਫੇ ਦੇ ਰਾਜਦੂਤ ਹਾਜੀ ਸਯਦ ਹੁਰਮਜੀ ਦਾ ਬਾਦਸ਼ਾਹ ਨੇ ਬੜੀ ਸ਼ਾਨ ਸ਼ੌਕਤ ਨਾਲ ਸਵਾਗਤ ਕੀਤਾ ਸੀ। ਬਾਦਸ਼ਾਹ ਆਪ ਸ਼ਹਿਰ ਤੋਂ ਪਦਲ ਚਲਕੇ ੧੨ ਮੀਲ ਤੱਕ ਗਿਆ ਤੇ ਖਲੀਫੇ ਦੇ ਦੂਤ ਦਾ ਸਵਾਗਤ ਕੀਤਾ ਅਤੇ ਅਲੀਫ ਦੀ ਪਤ੍ਹਾ ਨੂੰ ਲੈ ਕੇ ਸਿਰ ਉਤੇ ਧਰਿਆ। ਵਰ ਸ਼ਹਿਰ ਵਿਚ ਥਾਪਸ ਆ ਕੇ ਇਸ ਖੁਸ਼ੀ ਵਿਚ ਸ਼ਾਨਦਾਰ ਮਜਲਿਸ ਕੀਤੀ। ਇਸ ਸਮੇਂ ਬ ਦਸ਼ਾ) ਐਨਾਂ ਪ੍ਰਸੰਨ ਹੋਇ ਕਿ ਉਸ ਨੇ ਸ਼ਾਹੀ ਪੁਸ਼ਾਕ ਤੇ ਸ਼ਾਹੀ ਫਰਨੀਚਰ ਉਪਰ ਖਲੀਫ਼ੇ ਦਾ ਨਾਮ ਲਿਖਵਾ ਦਿਤਾ। ਇਸ ਦੇ ਮਗਰੋਂ ਸ਼ਖ ਉਲ ਸ਼ੇਯਖ ਮਿਸਰੀ ਖਲੀਫੇ ਦਾ ਰਾਜ ਚੁਭ ਜੋ ੧੧੬੨ ਵਿਚ ਪੂਜਾ ਉਸ ਦਾ ਸਵਾਗਤ ਵੀ ਪਹਿਲੇ ਹੋਇਆ। ਇਸ ਮਗਰੋਂ ਜਦ ਅਬਾਸੀ ਬਾਂਗ ਖਾਨਦਾਨ ਦਾ ਸਾਰਜ ਦਾ ਏਥੇ ਪੂਜਾ ਤਦ ਉਸ ਨੂੰ ਦਰਬਾਰ ਵਿਚ ਸਦਾ ਬਾਦਸ਼ਾਹ ਦੇ ਬਜੇ ਹਬ ਬਿਠਾਇਆ ਜਾਂਦਾ ਸੀ। ਕਈ ਵਾਰ ਤੇ ਾ ਬਾਦਸ਼ਾਹ ਉਸ ਤੋਂ ਹੇਠਾਂ ਦਰੀ ਉਤੇ ਬੈਠਿਆ ਵੀ ਵੇਖਿਆ ਗਿਆ।

ਫਿਰੋਜ਼ ਤੁਗਲਕ

ਮੁਹੰਮਦ ੁਗਲਕ ਦੀ ਮੌਤ ਉਤੇ ਉਸ ਦਾ ਚਚੇਰਾ ਭਾਈ ਫਿਰੋਜ਼ ਜਿਸ ਨੂੰ ਉਸ ਨੇ ਮੌਤ-ਬਿਸਤਰ ਉਤੇ ਆਪਣਾ ਵਾਰਸ ਐਲਾਨ ਕੀਤਾ ਸੀ, ਉਸ ਸਮੇਂ ਬਾਹਰ ਫੌਜ ਨਾਲ ਹੋਣ ਕਰ ਕੇ ਗੈਰ ਹਾਜ਼ਰ ਸੀ, ਉਸ ਦੇ ਇਕ ਰਿਸ਼ਤੇ ਵਾਰ ਮਦਰ ਜਹਾਨ ਨੇ ਇਕ ੬ ਸਾਲਾ ਬੱਚੇ ਨੂੰ ਤਖਤ ਉਪਰ ਬਿਠਾ ਦਿੱਤਾ।

ਫਿਰੋਜ਼ ਤੁਗਲਕ ਦੀ ਗੱਦੀ ਨਸ਼ੀਨੀ

ਫਿਰੋਜ਼ ਆਪਣੀ ਫੌਜ ਸਮੇਤ ਦਿਲੀ ਵਲ ਵਧਿਆ। ਦਿਲੀ ਪੁਜ ਕੇ ਲੜਕੇ ਨੂੰ ਗੱਦੀ ਤੋਂ ਉਤਾਰ ਕੇ ਉਹ ਅ੫, ੧੪ ਸਤੰਬਰ ੧੩੫੧ ਈ. ਨੂੰ ਫਿਰੋਜ਼ ਤੁਗਲਕ ਦੇ ਨਾਮ ਨਾਲ ਤਖਤ ਨਸ਼ੀਨ ਹੋਇਆ।

ਕਲਾਨੌਰ ਵਿਚ ਫੇਰੀ ੧੩੫੩ ਈ:

ਬਾਦਬਾਰ ਬਣ ਕੇ ਉਸ ਨੇ ਕਲਾਨੌਰ ਦਾ ਦੋਰਾ ਕੀਤਾ, ਉਦੋਂ ਜ਼ਿਲਾ ਲਾਹੌਰ ਵਿਚ ਹੁੰਦਾ ਸੀ। ੲਬ ਉਹ ੧੩੫੩ ਈਸਵੀ ਵਿਚ ਸ਼ਿਕਾਰ ਖੇਡਣ ਦਈ ਗਿਆ ਤੇ ਇਥੇ ਹੀ ਉਸ ਨੇ ਸਰਸੂਤੀ ਦੇ ਕਿਨਾਰੇ ਆਪਣੇ ਲਈ ਇਕ ਸ਼ਾਨਦਾਰ ਮਹਿਲ ਉਸਾਰਿਆ।

ਸ਼ਹਿਰ ਫਿਰੋਜ਼ਾਬਾਦ ਵਸਾਇਆ ੧੩੫੪ ਈ,

ਸੰਨ ੧੩੫੩ ਈ: ਵਿਚ ਦਿਲੀ ਦੇ ਨਾਲ, ਇਕ ਨਵਾਂ ਸ਼ਹਿਰ ਬਾਦਸ਼ਾਹ ਨੇ ਵਸਾਇਆ ਜਿਸ ਦਾ ਨਾਮ ਉਸ ਨੇ ਫ਼ਿਰੋਜ਼ਾਬਾਦ ਰਖਿਆ। ਫੇਰ ਉਸ ਨ ਦੀਪਾਲ ਪੁਰ ਵਲ ਕੂਚ ਬੋਲਿਆ।

ਵਡੀ ਨਹਿਰ ਦਾ ਮਹੂਰਤ

੧੨ ਜੁਲਾਈ ਨੂੰ ਉਸ ਨੇ ਉਸ ੪੮ ਮੀਲ ਲੰਮੀ ਨਹਿਰ ਦਾ ਮਹੂਰਤ ਕੀਤਾ ਜੋ ਪੰਜਾਈ ਲਈ ਸਤਲੁਜ ਤੋਂ ਘਘ, ਦਰਿਆ ਤੀਕ ਬਣਾਈ ਗਈ ਸੀ। ੧੩੫੬ ਵਿਚ ਉਸ ਨੇ ਇਕ ਹੋਰ ਨਹਿਰ: ਪੁਟਵਾਈ ਜੋ ਜਮਨਾ ਦਰਿਆ ਦੇ ਪਾਣੀ ਨਾਲ ਹਾਂਸੀ ਤੇ ਹਿਸਾਰ ਦੀਆਂ ਬੰਜਰ

ਜ਼ਮੀਨਾਂ ਦੀ ਸੰਜਾਈ ਕਰਦੀ ਹੈ।