ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/165

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬੰਦਸ਼ਾਲਾ ਰਖੀਆਂ ਸਨ – ਅਤੇ ਜਬਰੀ ਵਿਸ਼ੇ ਕਰਨ ਵਾਲਿਆਂ ਲਈ ਬੜੀ ਕਰੜੀ ਸਜਾ ਨਿਯਤ ਕਰ ਰਖੀ ਸੀ । ਉਸਦੀ ਰਵਾਦਾਰੀ ਉਸ ਨੇ ਗਊਬਧ ਦੀ ਮਨਾਹੀ ਕਰ ਰਖੀ ਸੀ ਅਤੇ ਗਊ ਮਾਸ ਨੂੰ ਹਥ ਲਾਉਣਾ ਵੀ ਪਾਪ ਸਮਝਿਆ ਜਾਂਦਾ ਸੀ । ਹਰਮ ਦੀਆਂ ਹਿੰਦੂ ਬਾਹਜ਼ਾਦੀਆਂ ਦੇ ਅਸਰ ਹੇਠ ਉਸ ਨੇ ਗਊ ਮਾਸ, ਲਸਣ ਪਿਆਜ਼ ਅਤੇ ਦਾੜੀ ਰਖਣਾ ਤਿਆਗ ਦਿਤਾ ਸੀ । ਦਾੜੀ ਮਨ ਉਣਾ ਬਾਦਸ਼ਾਹ ਪ੍ਰਤੀ ਮਿਚਾਰੀ ਤੇ ਪਰੇਮ ਦੀ ਨਿਸ਼ਾਨੀ ਸਮਝਿਆ ਜਾਂਦਾ ਸੀ ਬਾਦਸ਼ਾਹ ਦਾੜੀ ਵਾਲੇ ਆਦਮੀ ਨੂੰ ਘੱਟ ਵੱਧ ਹੀ ਆਪਣੇ ਪੇਸ਼ ਹਜ਼ਰ ਹੋਣ ਦਿੰਦਾ । ਬਚਪਨ ਦੀ ਸ਼ਾਦੀ ਤੇ ਪਾਬੰਦੀ ਸ਼ਰਾਬ ਦੀ ਵਰਤੋਂ ਕੇਵਲ ਦਵਾਈ ਦੇ ਤੌਰ ਉਤੇ ਕੀਤੀ ਜਾਂਦੀ ਸਰੀਰ ਨੂੰ ਸ਼ਕਤੀ ਪਚੋਣ ਲਈ ਇਸ ਦੀ ਵਰਤੋਂ ਹੁੰਦੀ ਤੇ ਉਹ ਵੀ ਹਕੀਮਾਂ ਡਾਕਟਰਾਂ ਦੇ ਕਹਿਣ ਉਤੇ । ਉਂਝ ਸ਼ਰਾਬ ਪੀਣ ਦੀ ਸਖਤ ਮਨਾਹੀ ਸੀ ਤੇ ਇਸ ਲਈ ਸਖਤ ਸਜ਼ਾ ਦਿਤੀ ਜਾਂਦੀ ਸੀ। ੧੬ ਸਾਲ ਤੋਂ ਘਟ ਉਮਰ ਦੇ ਲੜਕਿਆਂ ਅਤੇ ੧੪ ਸਾਲ ਤੋਂ ਘਟ ਉਮਰ ਦੀਆਂ ਲੜਕੀਆਂ ਦੀ ਸ਼ਾਦੀ ਦੀ ਮਨਾਹੀ ਸੀ ਕਿਉਂਕਿ ਬਚਪਨ ਦੀ ਔਲਾਦ ਨਿਰਬਲ ਹੁੰਦੀ ਸੀ । ਆਪਣਾ ਨਵਾਂ ਧਰਮ ਦੀਨ ਇਲਾਹੀ ਦਾ ਮੰਤਵ ਅਕਬਰ ਨੇ ਇਹ ਤਜਵੀਜ਼ ਕੀਤਾ ਬ ਹਰ ਕੋਈ ਆਪਣੇ ਆਪਣੇ ਗਿਆਨ ਮੁਤਾਬਕ ਪਰਮਾਤਮਾ ਦੀ ਪੂਜਾ ਕਰੇ । ਉਸ ਨੇ ਸਿਫਾਰਸ਼ ਕੀਤੀ ਕਿ ਸੂਰਜ ਤਾਰੇ ਤੇ ਅਗ ਨੂੰ ਕੁਦਰਤ ਦਾ ਚਿੰਨ੍ਹ ਮੰਨਿਆ ਜਾਏ ਜਿਨ੍ਹਾਂ ਰਾਹੀਂ ਈਸ਼ਵਰੀ ਗਿਆਨ ਪ੍ਰਪਤ ਹੋ ਸਕਦਾ ਹੈ । ਨਵਾਂ ਧਰਮ ਉਸ ਨੇ ਆਪਣੇ ਨਵੇਂ ਦੰਨ ( ਧਰਮ) ਦਾ ਨਾਮ ਏ ਇਲਾਹੀ ਰੱਖਿਆ। ਉਸ ਨੇ ਕਈ ਸੁਧਾਰ ਤੇ ਰਸਮਾਂ ਹੌਲੀ ਹੌਲੀ ਚਾਲੂ ਕੀਤੇ । ਇਹਨਾਂ ਨੂੰ ਚਾਲੂ ਕਰਨ ਤੋਂ ਪਹਿਲੇ ਉਸ ਨੇ ਮੁਸਲਮਾਨ ਕਾਨੂੰਨ ਬਾਲੀ ਦੀ ਪਰਵਾਨਗੀ ਲੈ ਲਈ ਸੀ। ਬਣ ਉਹਦਾ ਧਾਰਮਿਕ ਆਗੂ ਬਨਣਾ 1 ਜਾਂ ਇਸ ਤਰਾਂ ਉਹ ਦੀਨ ਇਲਾਹੀ ਦਾ ਧਾਰਮਿਕ ਆਗੂ ਗਿਆ ਜਿਵੇਂ ਕਿ ਪੋਪ ਖਲੀਫਾ ਇਸਲਾਮ[। ਹੁੰਦਾ ਹੈ । ਬਤੌਰ ਧਾਰਮਕ ਆਗੂ ਦੇ ਉਹਨੇ ਇਕ ਕਲਮਾ ਜਾਰੀ ਕੀਤਾ ਕਿ ਸਵਾਏ ਇਕ ਪਰਮਾਤਮਾ ਦੇ ਕੋਈ ਦੂਜਾ 16 []ਬਾਦਸ਼ਾਹ ਨੂੰ ਦਸਿਆ ਗਿਆ ਕਿ ਹਜ਼ਰਤ ਮੁਹੰਮਦ ਤੇ ਉਸ ਦੇ ਚਾਰ ਯਾਰ ਪਰਚਾਰ ਕਰਦੇ ਸਨ। ਅਬਾਸੀ ਖਲੀਫੇ ਵੀ ਓਵੇਂ ਹੀ ਕਰਦੇ ਰਹੇ । ਪਿਛੋਂ ਅਮੀਰ ਤੈਮੂਰ, ਸਾਹਿਬ ਕਿਰਾਂ ਅਤੇ ਮਿਰਜ਼ਾ ਉਲਾਘ ਬੇਗ ਵੀ ਉਹਨਾਂ ਦੇ ਪੈਰ ਚਿੰਨ੍ਹਾਂ ਤੇ ਚਲਦੇ ਰਹੇ, ਇਸ ਲਈ ਬਾਦਸ਼ਾਹ ਨੇ ਇਹ ਆਪਣਾ ਫਰਜ਼ ਸਮਝਿਆ ਕਿ ਉਹ ਵੀ-ਖਲੀਫੇ ਤੋਂ ਇਮਾਮਾਂ ਦੀ ਪੈਰਵੀ ਕਰੇ । ਉਹ ਸ਼ੁਕਰਵਾਰ ਜਮਾਦੀ-ਉਲ-ਅਵਲ ਨੂੰ ਫਤਹ, ਪੂਰੀ ਮਸੀਤ ਵਿਚ ਗਿਆ ਅਤੇ ਮਿੰਬਰ ਤੇ ਚੜ੍ਹ ਕੇ ਖੁਤਬਾ ਪੜ੍ਹਿਆ । ਕੁਰਾਨ ਖਾਞੀ ਤੇ ਫਾਤਿਹਾ ਪੜ੍ਹਨ ਮਗਰੋਂ ਮਿੰਬਰ ਤੋਂ ਉਤਰ ਕੇ ਨਿਮਾਜ਼ ਪੜ੍ਹੀ। ' ਤਬਕਾਤਿ ਅਕਬਰੀ ਅਕਬਰ ਦੇ ਰਾਜ ਦਾ ੨੫ਵਾਂ ਸਾਲ । (੧੭੩) ਪਰਮਾਤਮਾ ਨਹੀਂ ਤੇ ਅਕਬਰ ਉਸ ਦਾ ਖਲੀਫਾ ਹੈ।” ਉਸ ਨੇ ਆਪਣੀ ਮੋਹਰ ਉਤੇ ‘ਅਲ੍ਹਾ ਹੂ ਅਕਬਰ’ ਦੇ ਲਫਜ਼ ਉਕਰੇ ਇਹ ਵੀ ਐਲਾਨ ਕੀਤਾ ਕਿ ਅਕਬਰ ੧੨ਵਾਂ ਇਮਾਮ ਹੈ ਤੇ ਇਸਲਾਮ ਦੇ ੭੨ ਫਿਰਕਿਆਂ ਨੂੰ ਇਕਠਾ ਕਰਨ ਵਾਲਾ। ਨਵੇਂ ਧਰਮ ਦਾ ਖਿਆਲ ਅਬੁਲ ਫਜ਼ਲ ਦੇ ਦਿਮਾਗ ਦੀ ਕਾਢ ਸੀ ਜੋ ਕਿ ਅਕਬਰ ਦਾ ਹਬਠੋਕਾ ਤੇ ਅਟੁਟ ਸਾਥੀ ਸੀ। ਰਬ ਕਰ ਕੇ ਪੂਜਾ ਸ਼ੁਰੂ ਹੋ ਗਈ ਅਖੀਰ ਵਿਚ ਅਕਬਰ ਦੀ ਰਬ ਵਾਂਗ ਪੂਜਾ ਹੋਣ ਲਗ ਪਈ, ਭਾਵੇਂ ਉਸ ਨੇ ਆਪਣੇ ਪੈਗੰਬਰ ਹੋਣ ਦਾ ਕੋਈ ਦਾਅਵਾ ਨਹੀਂ ਸੀ ਕੀਤਾ । ਇਸ ਦੇ ਸਬੂਤ ਵਿਚ ਫੈਜ਼ੀ ਦੀ ਲਿਖਤ ਪੇਸ਼ ਕੀਤੀ ਜਾ ਸਕਦੀ ਹੈ । ਜਿਸ ਵਿਚ ਉਹ ਲਿਖਦਾ ਹੈ:- - ਉਹ (ਅਕਬਰ) ਬਾਦਸ਼ਾਹ ਹੈ, ਉਸ ਦੀ ਦਾਨਾਈ ਕਰ ਕੇ ਅਸੀਂ ਉਸ ਨੂੰ ਗਿਆਨ ਦਾਤਾ ਆਖਦੇ ਹਾਂ ।ਭਾਵੇਂ ਬਾਦਸ਼ਾਹ ਧਰਤੀ ਉਤੇ ਰਬ ਦੇ ਸਾਏ ਹੁੰਦੇ ਹਨ ਪਰ ਅਕਬਰ ਰਬੀ ਰੌਸ਼ਨੀ ਦਾ ਸੋਮਾ ਹੈ । ਉਸ ਨੂੰ ਸਾਇਆ ਕਿਵੇਂ ਆਖਿਆ ਜਾ ਸਕਦਾ ਹੈ ।” ਇਕ ਹੋਰ ਥਾਂ ਉਹ ਲਿਖਦਾ ਹੈ:- ਜੇ ਤੁਸੀਂ ਸਦ ਕਤ (ਸਚਾਈ) ਦਾ ਰਸਤਾ ਪ੍ਰਾਪਤ ਕਰਨਾ ਚਾਹੁੰਦੇ ਹੋ ਜਿਹਾ ਕਿ ਮੈਂ ਪਰਾਪਤ ਕੀਤਾ ਹੈ ਤਦ ਉਹ ਤੁਹਾਨੂੰ ਕੇਵਲ ਬਾਦਸ਼ਾਹ ਦੇ ਗਿਆਨ ਤੋਂ ਹੀ ਪ੍ਰਾਪਤ ਹੋ ਸਕਦਾ ਹੈ, ਇਹਨਾਂ ਨਾ ਮੰਨੀਆਂ ਜਾਣ ਵਾਲ`ਆਂ ਨਿਮਾਜ਼ਾਂ ਦਾ ਤੁਹਾਨੂੰ ਕੋਈ ਲਾਭ ਨਹੀਂ ਪੁਗ ਸਕਦਾ । ਅਕਬਰ ਦਾ ਗਿਆਨ ਪਰਾਪਤ ਕਰੋ ਤਞ ਆਪਨੇ ਆਪ ਤੁਹਾਨੂੰ ਰਬ ਦਾ ਗਿਆਨ ਪਰਾਪਤ ਹੋ ਜਾਏਗਾ। ਅਕਬਰ ਨੇ ਅਰਬੀ ਦੀ ਪੜ੍ਹਾਈ ਦੀ ਮਨਾਹੀ ਕਰ ਕੇ ਜੋਤਸ਼ ਵਿਦਿਆ, ਇਲਮ ਹਿੰਦਸਾ, ' ਹਿਕਮਤ ਤੇ ਫਿਲਾਸਫੀ ਦੀ ਹੌਸਲਾ ਦੀ ਅਫਜ਼ਾਈ ਕੀਤੀ। ਅਲੀ ਤੇ ਮੁਹੰਮਦ ਵਰਗੇ ਨਾਮਾਂ ਦੀ ਵਰਤੋਂ ਬੰਦ ਕੀਤੀ ਗਈ । ੧੩ ਸਾਲ ਦੀ ਉਮਰ ਤੋਂ ਪਹਿਲੇ ਸਿਰ ਮੂੰਹ ਮਨਾਉਣ ਦੀ ਮਨਾਹੀ ਕੀਤੀ ਗਈ । ਸੰਨ ਹਿਜਰੀ ਤੇ ਅਰਬੀ ਮਹੀਨਿਆਂ ਦੀ ਵਰਤੋਂ ਬੰਦ ਕੀਤੀ ਗਈ । ਇਕ ਨਵੇਂ ਸੰਮਤ ਦਾ ਆਰੰਭ ਕੀਤਾ ਗਿਆ ਜਿਸ ਦਾ ਪਹਿਲਾ ਸਾਲ, ਸ਼ਹਿਨਸ਼ਾਹ ਦੀ ਗਦੀ ਨਸ਼ੀਨੀ ਦਾ ਸਾਲ ਰਖਿਆ ਗਿਆ ਮੁਸਲਮਾਨੀ ਧਰਮ ਵਿਚ ਨਵੀਨਤਾਈਆਂ ਮਹੀਨਿਆਂ ਦੇ ਨਾਮ ਪੁਰਾਤਨ ਈਰਾਨੀਆਂ ਦੇ ਨਾਵਾਂ ਉਤੇ ਰਖੋ ਗਏ । 'ਸਲਾਮ ਅਲੈਕਮ' ਦਾ ਰਿਵਾਜ ਬੰਦ ਕਰਕੇ ‘ਅਲ੍ਹਾ ਹੂ ਅਕਬਰ' ਜਾਰੀ ਕੀਤਾ । ਇਸ ਦਾ ਜਵਾਬ ਹੁੰਦਾ ਸੀ ਜਲੇ ਸਲਾਲਾਗੂ' ਅਰਥਾਤ ਉਸ ਦਾ ਚਾਨਣ ਚਮਕਦਾ ਰਹੇ। ਇਹਨਾਂ ਨਵੀਨਤਾਈਆਂ ਨਾਲ ਮੁਸਲਮਾਨ ਬਹੁਤ ਭੜਕ ਉਠੇ । ਸੰਸਕ੍ਰਿਤ ਪੁਸਤਕਾਂ ਦਾ ਫਾਰਸੀ ਵਿਚ ਅਨੁਵਾਦ ਅਕਬਰ ਵਿਦਿਆ ਦੇ ਪਰਚਾਰ ਦਾ ਬਹੁਤ ਇਛਕ ਸੀ ਇਸ ਲਈ ਉਸ ਨੇ ਹਰ ਪਰਕਾਰ ਦੇ ਇਲਮ ਤੇ ਹੁਨਰ ਦੀ ਤਰਕੀ ਲਈ ਲਾ ਸ਼ੇਰੀ ਦਿਤੀ । ਇਸ ਮੰਤਵ ਨੂੰ ਮੁਖ ਰਖ ਕੇ ਉਸ ਨੇ ਐਸੇ ਮਦਰਸੇ ਜਾਰੀ ਕੀਤੇ ਜਿਨ੍ਹਾਂ ਵਿਚ ਹਿੰਦੂ ਤੇ ਮੁਸਲਮਾਨ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਅਨੁਕੂਲ ਰੁਚੀਆਂ ਤੇ ਜੀਵਨ ਧਾਰਾ ਨੂੰ ਮੁਖ ਰਖ ਕੇ ਵਿਦਿਆ ਪੜ੍ਹਾਈ ਜਾਂਦੀ ਸੀ। ਉਸ ਨੇ ਆਪਣਾ ਧਿਆਨ ਭਾਰਤੀ ਸਾਹਿਤ ਦੀ ਉਨਤੀ ਵਲ ਵਸ਼ੇਸ਼ ਕਰ ਕੇ ਦਿਤਾ । ਉਸ ਦੀ ਆਗਿਆ ਨਾਲ ਹੀ ਕੈਜ਼ੀ ਨੇ ‘ਨਲ ਅਤੇ ਦਮਯੰਤੀ ਦੀ ਵਾਰਤਾ ਦਾ ਉਲਥਾ Sri Satguru Jagjit Singh Ji eLibrary Namdhari Elibrary@gmail.com