ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/166

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

,, ਆਲਮ ਮੁਲਾ ਅਹਿਮਦ ਕਰਤਾ ਤਾਰੀਖਿ ਅਲਡੀ” ਨੂੰ ਲਾਹੌਰ ਦੇ ਬਾਜ਼ਾਰ ਵਿਚ ਕਤਲ ਕਰ ਦਿਤਾ ਸੀ । ਕਾਤਲ ਵਿਰੁਧ ਮੁਕਦਮਾ ਚਲਿਆ ਤੇ ਉਸ ਨੂੰ ਮੌਤ ਦੀ ਸਜ਼ਾ ਦਿਤੀ ਗਈ। ਉਸ ਨੂੰ ਹਾਥੀ ਦੀਆ ਲਤਾਂ ਨਾਲ ਬੰਨ੍ਹ ਕੇ ਜੀਉਂਦੇ ਨੂੰ ਮਿਰਵਾਇਆ ਗਿਆ। ਦਰਬਾਰ ਅਕਬਰ ਦੀ ਪਬਲਿਕ ਤੇ ਪ੍ਰਾਈਵੇਟ ਜੀਵਨੀ ਅਕਬਰ ਹਰ ਰੋਜ ਦੇ ਵਡ ਕਮਰਿਆਂ ਵਿਚ ਪਬਲਿਕ ਲਾਉਂਦਾ ਸੀ ਇਹਨਾਂ 1 ਹਾਲ ਕਮਰਿਆ ਵਿਚ ਸ਼ਾਹੀ ਤਖਤ ਲਗੇ ਰਹਿੰਦੇ ਸਨ । ਉਹ ਕਦੇ ਕਦਾਈਂ ਹੀ ਤਖਤ ਉਤੇ ਬੈਠਦਾ, ਬਹੁਤ ਕਰ ਕੇ ਤਖਤ ਦੇ ਪਾਸ ਖੜੇ ਹੋ ਕੇ ਹੀ ਜ਼ਬਾਨੀ ਹੁਕਮ ਜਾਰੀ ਕਰਦਾ ਸੀ ਉਸ ਨੂੰ ਬਿਵਾਰ ਦਾ ਬੜਾ ਸ਼ੌਕ ਸੀ। ਪਹਿਲਵਾਨਾਂ ਦੀਆਂ ਕੁਸ਼ਤੀਆਂ, ਛਾਲਾਂ ਨਾਚ ਤੇ ਭੰਡਾਂ ਤੇ ਬਹੁਰੂਪੀਆਂ ਦੋ ਕਰਤਬ ਵੇਖ ਕੇ ਬੜਾ ਖੁਸ਼ ਹੁੰਦਾ ਸੀ। ਉਹ ਡੈਂਸਿਆਂ, ਭੜੂਆਂ, ਹਾਥੀਆਂ, ਫੂਕੜਾਂ ਤੇ ਬਟੇਰਿਆਂ ਦੀਆਂ ਲੜਾਈਆਂ ਵੇਖ ਕੇ ਵੀ ਬੜਾ ਪ੍ਰਸੰਨ ਹੁੰਦਾ। ਜਾਨਵਰਾਂ ਲਈ ਤਰਸ ਉਸ ਨੂੰ ਆਪਣੇ ਿੲਕ ਇਕ ਹਥੀ ਦੇ ਨਾਮ ਚੇਤੇ ਸਨ । ਉਹਨੇ ਆਪਣਿਆਂ ਘੋੜਿਆਂ ਦੇ ਵੀ ਨਾਮ ਰਖੇ ਹੋਏ ਸਨ ਇਥੋਂ ਤੀਕ ਕਿ ਵਹਿਸੀ ਜਾਨਵਰਾਂ ' ਤੇ ਕਬੂਤਰਾਂ ਦੇ ਵੀ ਨਾਮ ਰਖੇ ਹੋਏ ਸਨ । ਜਵਾਲੀ ਦੇ ਸਮੇਂ ਓਹ ਕੀਤਿਆਂ ਅਤੇ ਬਾਘਾਂ ਦੇ ਸ਼ਿਕਾਰ ਦਾ ਬੜਾ ਸ਼ੌਕੀਨ ਸੀ । ਉਸ ਦੇ ਪਾਲਣ ਵਿਚ ਇਕ ਹਜ਼ਾਰ ਬਘ ਸਨ । ਉਸ ਦੇ ਸਭ ਤੋਂ ਵਧੀਆ ਚੀਤੇ ਦਾ ਨਾਮ ਸਮੰਦ ਮਾਰਕ ਸੀ। ਉਸ ਦੀ ਸਵਾਰੀ ਤੇ ਚੰਡੋਲ ਵਿਚ ਬੜੀ ਸ਼ਾਨ ਨਾਲ ਨਿਕਲਦੀ ਉਸ ਦੇ ਅੱਗੇ ਅੱਗੇ ਵਜੇ ਵਜਦੇ ਜਾਂਦੇ ਤੇ ਨਾਲ ਨਾਲ ਚੋਖਾ ਮਾਰਾ ਅਮਲਾ ਫੈਲਾ ਹੁੰਦਾ ਸੀ। ਸਾਰੇ ਹਾਥੀ ਉਸ ਦਾ ਹੁਕਮ ਮੰਨਦੇ ਸਨ । ਬ ਦਸ਼ਾਹ ਸਦਾ ਹਾਥੀ ਦੇ ਦੰਦਾਂ ਉਤੇ ਪੈਰ ਰਖ ਕੇ ਸਵਾਰੀ ਕਰਦਾ ਸੀ ਭਾਵੇਂ ਮੌਸਮ ਕਿੰਨਾ ਹੀ ਗੋਸ਼ ਦਾ ਹੀ ਖਰਾਬ ਹੋਵੇ । ਉਹ ਸ਼ਿਕਾਰ ਲਈ ਸਿਆਹ ਬੜਾ ਸ਼ੌਕੀਨ ਸੀ । ਉਸ ਨੇ ਸਭ ਦੇਸਾਂ ਵਿਚੋਂ ਚੰਗੇ ਚੰਗੇ ਸ਼ਿਕਾਰੀ ਕੁਤੇ ਮੰਗਵਾ ਰੱਖੇ ਸਨ ਉਹ ਬਾਜਾਂ ਨਾਲ ਵੀ ਸ਼ਿਕਾਰ ਕਰਦਾ ਸੀ। ਮਕੜੀਆਂ ਤੇ ਮੁਖੀਆਂ ਦੀ ਲੜਾਈ ਵੇਖ ਕੇ ਵੀ ਉਹ ਬਹੁਤ ਖੁਸ਼ ਹੁੰਦਾ। ਉਸ ਨੇ ਆਪਣੇ ਸਭ ਤੋਂ ਵੱਡੇ ਲੜਕੇ ਦੀ ਪੈਦਾਇਸ਼ ਤੋਂ ਪਹਿਲੇ ਸ਼ੁਕਰਵਾਰ (ਜੁੰਮੇ) ਵਾਲੇ ਦਿਨ ਸ਼ਿਕਾਰ ਨਾ ਖੇਡਣ ਦਾ ਪ੍ਰਣ ਕੀਤਾ ਸੀ। ਉਸ ਪੂਣ ਦੀ ਪੂਰੀ ਤਰ੍ਹਾਂ ਪਾਲਣਾ ਕਰਦਾ ਹੋਇਆ ਸ਼ੁਕਰ ਵਾਰ ਨੂੰ ਕਦੇ ਸ਼ਿਕਾਰ ਨਹੀਂ ਸੀ ਜਾਂਦਾ। ਨਵੀਨਤਾ ਦੀ ਸੂਝ +7 ਅਕਬਰ ਵਿਚ ਨਵੀਆਂ ਨਵੀਆਂ ਦਰਿਆਫਤਾਂ ਦੀ ਵੀ ਰੁਚੀ ਸੀ। ਦਰਿਆ ਗੰਗਾ ਦੇ ਨਿਕਾਸ ਨੂੰ ਮਲੂਮ ਕਰਨ ਲਈ ਉਸ ਨੇ ਇਕ ਮੁਹਿੰਮ ਰਵਾਨਾ ਕੀਤੀ। ਉਸ ਨੇ ਇਹ ਮਲੂਮ ਕਰਨ ਦਾ ਵੀ ਜਤਨ ਕੀਤਾ ਕਿ ਸਭ ਤੋਂ ਪਹਿਲੇ ਕਿਹੜੀ ਜ਼ਬਾਨ ਬੋਲੀ ਜਾਂਦੀ ਸੀ । ਉਸ ਨੇ ੧੨ ਦੁਧ ਪੀਂਦੇ ਬਚਿਆਂ ਨੂੰ ਪਾਲਣ ਲਈ ਗੁੰਗੀਆਂ ਨਰਸਾਂ ਦੇ ਹਵਾਲੇ ਕੀਤਾ । ਜਦ ਉਹ ਵਡੇ ਹੋਏ ਤਦ ਉਹਨਾ ਨੂੰ ਆਪਣੇ ਹਜ਼ੂਰ ਪੇਸ਼ ਕਰਨ ਦਾ ਹੁਕਮ ਦਿਤਾ । ਉਧ ਬਚੇ ਆਪਣੀ ਜ਼ਬਾਨ ਤੋਂ ਇਕ ਲਫਜ਼ ਵੀ ਨਾ ਬੋਲ ਸਕੇ, ਕੇਵਲ ਇਸ਼ਾਰਿਆਂ ਨਾਲ ਗਲਾਂ ਕਰਦੇ ਸਨ । ਉਸ ਦਾ ਇਹ ਤਜਰਬਾ ਵੀ ਅਸਫਲ ਰਿਹਾ, ਕਿ ਬੰਦੇ ਦੀ ਕੁਦਰਤੀ ਬੋਲੀ ਕਿਹੜੀ ਹੈ । ਅਕਬਰ ਮਸ਼ੀਨੀ ਹੂਨਰ (952) ਵਿਚੋਂ ਵਿਚ ਵੀ ਬੜਾ ਮਾਹਰ ਸੀ । ਸਫਰ ਲਈ ਤੇ ਬਾਦ-ਬਰਦਾਰੀ ਲਈ ਉਸ ਨੇ ਵਿਸ਼ੇਸ਼ ਕਿਸਮ ਦੀਆਂ ਗਡੀਆਂ ਤਿਆਰ ਕਰਵਾਈਆਂ ਸਨ । ਪਾਣੀ ਢੋਣ ਵਾਲੀ ਰੇੜ੍ਹੀ ਅਤੇ ਖੂਹ ਪਾਣੀ ਕੱਢਣ ਵਾਲੀ ਮਸ਼ੀਨ ਵੀ ਤਿਆਰ ਕਰਵਾਈ ਸੀ। ਇਸ ਮਸ਼ੀਨ ਨਾਲ - ਨਾਲ ਚੱਕੀ ਵੀ ਪੀਸਦੀ ਸੀ। ਉਸ ਨ ਇਕ ਐਸੇ ਪਹੀਏ ਦੀ ਵੀ ਕਾਢ ਕੱਢੀ ਸੀ ਜੋ ਚੰਦ ਮਿੰਟਾਂ ਵਿਚ ੧੬ ਪੀਪਿਆਂ (ਡਰਮਾਂ) ਨੂੰ ਸਾਫ ਕਰ ਦਿੰਦਾ ਸੀ। ਬੰਦੂਕਾਂ ਬਣਾਉਣ ਤੇ ਤੋਪਾਂ ਢਾਲਣ ਦਾ ਕਾਰਖਾਨਾ ਉਸ ਨੇ ਆਪਣੇ ਮਹੱਲਾਂ ਵਿਚ ਲਾ ਰਖਿਆ ਸੀ । ਉਸ ਨੇ ਨਿਸ਼ਾਨੀਆਂ ਲਾਉਣ ਦਾ ਵੀ ਨਵਾਂ ਤਰੀਕਾ ਜਾਰੀ ਕੀਤਾ, ਜਿਸ ਨੂੰ ਦਾਗੇ ਸਹਾਲੀ ਕਾਨੂੰਨ ਆਖਦਾ ਸੀ। ਘੋੜ ਚੌਕੀਆਂ ਦਾ ਸਿਸਟਮ ਅਕਬਰ ਹਿੰਦੁਸਤਾਨੀ ਕਥਾਵਾਂ ਸੁਣ ਕੇ ਬੜਾ ਖੁਸ਼ ਹੁੰਦਾ ਸੀ । ਉਸ ਨੇ ਅਮੀਰ ਹਮਜ਼ਾ ਦੀ ਦਾਸਤਾਨ ਬੜੀ ਖ਼ੁਸ਼ਖ਼ਤ ਲਿਖਵਾਈ ਤੋਂ ਉਸ ਨੂੰ ਸਚਿੱਤਰ ਕਰਾਇਆਂ ਸੀ। ਆਪਣੇ ਸਾਰੇ ਰਾਜ ਵਿਚ ਉਸ ਨੇ ਚੌਕੀਆਂ ਕਾਇਮ ਕੀਤੀਆਂ, ਜੋ ਪੰਜ ਪੰਜ ਕੋਹ ਦੀ ਵਿਥ ਉਤੇ ਸਨ। ਇਹਨਾਂ ਚੌਕੀਆਂ ਵਿਚ ਦੋ ਦੋ ਘੜੇ ਤੇ ਦੋ ਂ ਪੈਦਲ ਹਰਕਾਰੇ ਨਿਯਤ ਕੀਤੇ । ਜੋਤਸ਼ ਵਿਦਿਆ ਦਾ ਗਿਆਨ ਅਕਬਰ ਵਹਿਦਤ ਨੂੰ ਜਾਣਨ ਲਈ ਕਸਰਤ ਦੀ ਬੜੇ ਗਹੁ ਨਾਲ ਪੜਤਾਲ ਕਰਦਾ ਸੀ ਤੇ ਸ਼ੇਖ ਅਬੁਲ ਫਜ਼ਲ ਦੇ ਕਥਨ ਅਨੁਸਾਰ ਇਹੋ ਗੱਲ ਉਸ ਦੀ ਸਫਲਤਾ ਦਾ ਭੇਦ ਸੀ। ਸ਼ੇਖ ਉਸ ਦੇ ਮਸਤਕ ਗਿਆਨ (ਚਿਹਰਾ ਵੇਖ ਕੇ ਮਨੁਖ ਦੀ ਪਛਾਣ ਕਰਨਾ) ਦੀ ਬੜੀ ਪ੍ਰਸੰਸਾ ਕਰਦਾ ਹੈ । ਬਦਊਨੀ ਲਿਖਦਾ ਹੈ ਅਕਬਰ ਨੇ ਇਹ ਹੁਨਰ ਜੋਗੀਆਂ ਪਾਸੋਂ ਸਿਖਿਆ ਸੀ। ਉਹ ਪਹਿਲੀ ਨਜ਼ਰ ਨਾਲ ਹੀ ਮਨੁੱਖ ਨੂੰ ਤਾੜ ਲੈਂਦਾ ਸੀ। ਉਸ ਨੇ ਕਰਮੀ (ਯਾਤਰਾਂ ਟੈਕਸ) ਹਟਾ ਦਿਤਾ ਜੋ ਪਵਿਤਰ ਤੀਰਥਾਂ ਦੇ ਯਾਤਰੀਆਂ ਉਤੇ ਲਗਾ ਹੋਇਆ ਸੀ । ਉਸ ਨੇ ਹਿੰਦੂਆਂ ਉਤੇ ਲਗਾ ਹੋਇਆ ਜਜ਼ਆ ਵੀ ਮਨਜ਼ਖ ਕਰ ਦਿਤਾ । ਆਪਣੇ ਰਾਜ ਦੇ ੨੫ ਵੇਂ ਬਰਸ ਉਸ ਨੇ ਆਪਣੀ ਸਾਰੀ ਸਲਤਨਤ ਦੀ ਆਦਮ ਗਿਣਤੀ ਕਰਾਈ । ਉਸ ਨੇ ਸਭ ਜਗੀਰਦਾਰਾਂ, ਸ਼ਿਕਦਾਰ ਦਰੋਗਿਆ ਦੇ ਨਾਮ ਸ਼ਾਹੀ ਫਰਮਾਨ ਜਾਰੀ ਕੀਤਾ ਕਿ ਉਹ ਪਿੰਡ ਪਿੰਡ ਵਿਚ ਵਸਣ ਵਾਲੇ ਸਭ ਮਨੁੱਖਾਂ ਦੀ ਸੂਚੀ ਤਿਆਰ ਕਰਨਾ ਉਸ ਨ ਐਸੇ ਇਨਸਪੈਕਟਰ ਨਿਯਤ ਕਰ ਰਖ ਸਨ ਜੋ ਹਿੰਦੂਆਂ ਵਿਚ ਸਤੀ ਦੀ ਰਸਮ ਨੂੰ ਰੋਕਦੇ ਸਨ । ਮੁਸਲਮਾਨਾਂ ਦੇ ਬਹੁਵਿਆਹ ਉਤੇ ਵੀ ਉਸ ਨੇ ਪਾਬੰਦੀ ਲਾ ਰਖੀ ਸੀ। ਉਸ ਪੇਸ਼ਾ ਕਰੌਣਾਂ ਉਤੇ ਸਖ਼ਤ ਸ਼੍ਰੀ ਬਾਦਸ਼ਾਹ ਨੇ ਕੁਛ ਪੇਸ਼ਾਵਰ ਤੀਵੀਆਂ ਨੂੰ ਸਦ ਕੇ ਪੁੱਛਿਆ ਉਹਨਾਂ ਦੀ ਪਤ ਕਿਸ ਨੇ ਗਵਾਈ ਹੈ । ਪਤਾ ਲਗਣ ਤ ਉਹਨੇ ਦੋਸ਼ੀਆਂ ਨੂੰ ਕਰੜੀ ਸਜ਼ਾ ਦਿਤੀ ਤੇ ਜਿਲਿਆਂ ਵਿਚ ਮੁਦਤਾਂ ਲਈ ਨਜ਼ਰ ਬੰਦ ਕਰ ਦਿਤਾ । ਇਹਨਾਂ ਦੋਸ਼ੀਆਂ ਵਿਚ ਕ ਲੋਕ ਪ੍ਰਸਿਧ ਹਸਤੀਆਂ ਤੇ ਦਰਬਾਰੀ ਵੀ ਸਨ (ਆਈਨੇ ਅਕਬਰੀ) । ਉਸ ਨੇ ਸ਼ਹਿਰ ਤੋਂ ਬਾਹਰ ਪੇਸ਼ਾਵਰ ਤੀਵੀਆਂ ਲਈ ਵਖਰੇ ਕੁਆਰਟਰਜ ਬਣਵਾ ਦਿਤੇ । ਇਸ ਆਬਦੀ ਦਾ ਨਾਮ ਰਖ ਦਿਤਾ। ਸ਼ੈਤਾਨ ਪੂਰਾ । ਦਰੋਗਾ ਤੇ ਇਕ ਮੁਹਰਤ ਨਿਯਤ ਕੀਤੇ ਜੋ ਉਥੋਂ ਜਾਣ ਵਾਲਿਆ ਦੇ ਨਾਮ ਲਿਖਦੇ । ਬਿਨਾਂ ਆਗਿਆ ਕੋਈ ਆਦਮੀ ਕੰਚਨੀ ਨੂੰ ਆਪਣੇ ਘਰ ਨਹੀਂ ਸੀ ਲਿਜਾ ਸਕਦਾ । ਤਾਰੀਖਿ ਬਦੌਲਾ 1 Sri Satguru Jagjit Singh Ji eLibrary Namdhari Elibrary@gmail.com -} 1