ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/176

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਿਸਾ ਦੀ ਮਾਂ ਆਪਣੀ ਨੌਜਵਾਨ ਲੜਕੀ ਸਮੇਤ ਬੇਗਮ ਨੂੰ ਮਿਲਣ ਜਾਇਆ ਕਰਦੀ ਸੀ। ਇਸ ਨੂੰ ਮਹਲ ਤੀਕ ਪੂਚੌਣ ਲਈ ਇਕ ਪਰਦੇ ਦਾਰ ਪਾਲਕੀ ਅਤੇ ਜਨਾਨੀ ਗਾਰਦ ਵਸ਼ੇਸ਼ ਤੌਰ ਉਤੇ ਨਿਯਤ ਸੀ । ਮਿਹਰ-ਉਲ-ਨਿਸਾ ਦੀ ਅਕਲ ਤੇ ਸ਼ਕਲ ਮਿਹਰ ਉਲ ਨਿਸ਼ਾ ਹੁਣ ਬੜੀ ਖੁਸ਼ ਸੀ। ਉਸ ਦੇ ਨੂਰਾਨੀ ਹੁਸਨ ਤੇ ਹਯਾਦਾਰ ਚਾਲ ਨੂੰ ਵੇਖ ਵੇਖ ਕੇ ਮਲਕਾ ਬਹੁਤ ਖੁਸ਼ ਹੁੰਦੀ । ਈਰਾਨੀ ਨਾਚ ਤੇ ਬਲਖ ਦੇ ਪਹਾੜੀ ਗੀਤਾਂ ਨਾਲ ਇਹ ਕੁੜੀ ਮਲਕਾ ਨੂੰ ਬੜਾ ਰਿਝਾਉਂਦੀ । ਮਿਹਰ ਉਲ ਨਿਸਾ ਉਂਜ ਵੀ ਲੰਮੀ ਪਤਲੀ ਤੇ ਸਰੂ ਕਦ ਸੁਹਣ ਨਖਸਿਖ ਤੇ ਗੋਲ ਚਿਹਰੇ ਵਾਲੀ ਪਰੀ ਜਾਪਦੀ ਸੀ । ਉਸ ਦਾ ਛੋਟਾ ਸਿਰ ਉਸ ਦੀ ਸੁਰਾਹੀ ਦਾਰ ਗਰਦਨ ਉਤੇ ਬੜੀ ਸ਼ੋਭਾ ਦੇਂਦਾ ਸੀ। ਉਸ ਦੇ ਨੈਣ ਕਾਲੇ ਤੇ ਬਾਦਾਮ ਦੀ ਸ਼ਕਲ ਦੇ ਸਨ । ਉਸ ਦੀ ਤਕਦੀ ਵਿਚ ਲਖਾਂ ਜਾਦੂ ਸਨ। ਸਲੀਮ ਉਤੇ ਜਾਦੂ ਇਕ ਦਿਨ ਮਿਹਰ ਉਲ ਨਿਸ਼ਾ ਨਾਚ ਕਰ ਰਹੀ ਸੀ ਕਿ ਸ਼ਾਹਜ਼ ਦਾ ਸਲੀਮ ਸ਼ਾਹੀ ਮਹਲ ਵਿਚ ਆਇਆ । ਦੋਨਾਂ ਦੀਆਂ ਅਖਾਂ ਇਕ ਦੂਜੇ ਨਾਲ ਟਕਰਾਈਆਂ । ਸਲੀਮ ਉਸ ਦੀ ਸੁਹਣੀ ਸੂਰਤ, ਸਭਿਆਚਾਰ ਤੇ ਅਕਲ ਬੰਦੀ ਵੇਖ ਕੇ ਮੋਹਿ ਆ ਗਿਆ । ਦੋਵਾਂ ਦੇ ਦਿਲ ਇਕ ਦੂਜੇ ਵਲ ਖਿਚੇ ਗਏ । ਅਲੀ ਕੁਲੀ ਬੇਗ ਤੁਰਕਮਾਨ ਸਰਦਾਰ ਮਿਹਰ ਉਲ ਨਿਸ਼ਾ ਦੀ ਮੰਗਣੀ ਸ਼ਹਿਨਸ਼ਾਹ ਦੇ ਇਕ ਦਰਬ ਰੀ ਅਲੀ ਕੁਲੀ ਬੇਗ ਨਾਲ ਹੋ ਚੁਕੀ ਸੀ । ਇਰਾਕ ਦਾ ਇਹ ਨੌਜਵਾਨ ਸਰਦਾਰ ਪਹਿਲੇ ਇਸਮਾਈਲ ਸਾਨੀ : ਸ਼ਾਹ ਈਰਾਨ ਦੇ ਸ਼ਾਹੀ ਕਿਚਨ ਦਾ ਸੁਪਰਨਟੈਂਡੈਂਟ ਰਹਿ ਚੁਕਾ ਸੀ । ਜਿਸ ਵੇਲੇ ਅਬਦਲ ਰਹੀਮ ਖਾਨ ਖਾਨਾਂ ਮੁਲਤਾਨ ਦੇ ਆਸ ਪਾਸ ਬਟਾ ਕੌਮ ਵਿਰੁਧ ਜੰਗ ਕਰ ਰਿਹਾ ਸੀ । ਉਸ ਵੇਲੇ ਇਹ ਅਲੀ ਕੁੜੀ ਖਾਂ ਸ਼ਾਹੀ ਮੁਲਾਜ਼ਮਤ ਵਿਚ ਦਾਖਲ ਹੋਇਆ । ਮੈਦਾਨਿ ਜੰਗ ਵਿਚ ਵਰਿਆਮਗੀ ਭਰੇ ਕਾਰਨਾਮੇ ਦਖਾਉਣ ਨ ਲ ਉਹ ਵਜ਼ੀਰ ਦੀ ਕਿਰਪਾ ਦਾ ਪਾਤਰ ਬਣ ਗਿਆ ਜਿਸ ਨੇ ਉਸ ਨੂੰ ਬਾਦਸ਼ਾਹ ਦੇ ਲਾਹੌਰ ਵਿਚ ਪੇਸ਼ ਕਰ ਦਿਤਾ। ਹਜ਼ੂਰ ਮਲਕਾ ਦੇ ਮਹਿਲ ਵਿਚ ਸ਼ਾਹਜ਼ਾਦਾ ਸਲੀਮ ਅਤੇ ਮਿਹਰ ਉਲ ਨਿਸ਼ਾ ਦੀਆਂ ਕਈ ਵਾਰ ਮੁਲਾਕਾਤਾਂ ਹੋਈਆਂ ਅਤੇ ਉਥੇ ਹੀ ਦੋਵਾਂ ਵਿਚਾਲੇ ਪਿਆਰ ਪੰਘਾਂ ਪੈ ਗਈਆਂ । ਸ਼ਾਹਜ਼ਾਦਾ ਸਲੀਮ ਦੇ ਪਰੇਮ ਨੂੰ ਵੇਖ ਕੇ ਮਿਹਰ ਉਲ ਨਿਸਾ ਦੀ ਮਾਂ ਦੇ ਗੁੱਸੇ ਦਾ ਪਾਰਾ ਬਹੁਤ ਚੜ੍ਹ ਗਿਆ ਅਤੇ ਉਸ ਨੇ ਇਹ ਗਲ ਮਲਕਾ ਨੂੰ ਜਾ ਦਸੀ, ਮਲਕਾ ਰਾਹੀਂ ਇਹਨਾਂ ਦੀ ਪਰੇਮ ਚਰਚਾ ਸ਼ਾਹਿਦ, ਸ਼ਾਹ ਅਕਬਰ ਤੀਕ ਪੁਜ ਗਈ । ਸਲੀਮ ਇਸ ਤੁਰਕਮਾਨੀ ਦੇਵੀ ਦੇ ਹੁਸਨ ਉਤੇ ਐਨਾ ਮੋਹਤ ਹੋਇਆ ਕਿ ਉਸ ਨੇ ਉਸੇ ਨਾਲ ਸ਼ਾਦੀ ਕਰਨ ਦਾ ਦ੍ਰਿੜ ਇਰਾਦਾ ਧਾਰ ਲਿਆ । ਇਹਨਾਂ ਦੋਵਾਂ ਦਾ ਇਸ਼ਕ ਇਥੋਂ ਤੀਕ ਵਧ ਚੁਕਾ ਸੀ ਕਿ ਸ਼ਾਹਜ਼ਾਦਾ ਸਲੀਮ ਨੇ ਆਪਣੇ ਪਿਤਾ ਪਾਸ ਵੀ ਇਹ ਦਰਖਾਸਤ ਕਰ ਦਿਤੀ ਕਿ ਉਹ ਈਰਾਨੀ ਸਰਦਾਰ ਨਾਲ ਮਿਹਰਉਲ ਨਿਸ਼ਾ ਦੀ ਮੰਗਣੀ ਮਨਸੂਖ ਕਰ ਦੇਵੇ। ਅਕਬਰ ਦੀ ਸਲੀਮ ਨੂੰ ਝਾੜ ਦੀ (੧੮੨) ਸ਼ਹਿਨਸ਼ਾਹ ਅਕਬਰ ਬੜਾ ਨੇਕ 1 ਜਾਜ ਸੀ ਉਹ ਇਸ ਅਨਿਆ ਨੂੰ ਪਸੰਦ ਨਹੀਂ ਸੀ ਕਰਦਾ । ਇਸ ਲਈ ਉਸ ਨੇ ਆਪਣੇ ਬੇਟੇ ਨੂੰ ਅਤੇ ਉਸ ਦੀ ਮੰਗਣੀ ਨੂੰ ਮਨਸੂਖ ਏਥੇ ਹੀ ਬਸ ਨਹੀਂ ਸਗੋਂ ਅਕਬਰ ਇਸ ਰਵਈਏ ਲਈ ਝਾੜ ਪਾਈ ਕਰਨ ਤੋਂ ਇਨਕਾਰ ਕਰ ਦਿਤਾ। ਨੇ ਇਥੋਂ ਤੀਕ ਪ੍ਰਬੰਧ ਕਰ ਦਿਤਾ ਕਿ ਸ਼ਾਹੀ ਖਜ਼ਾਨਚੀ ਦੀ ਪੁਤਰੀ ਸ਼ਾਹਜ਼ਾਦਾ ਸਲੀਮ ਦੇ ਸਾਹਮਣ ਹੀ ਨ ਹੋ ਸਕੇ । ਨ ਕੇਵਲ ਇਹੋ ਹੀ ਸਗੋਂ ਉਸ ਨੇ ਉਸ ਦੀ ਮਾਂ ਨੂੰ ਵੀ ਇਹ ਸਲਾਹ ਦਿਤੀ ਕਿ ਉਹ ਛੇਤੀ ਤੋਂ ਛੇਤੀ ਲੜਕੀ ਦੇ ਮੰਗੇਤਰ ਨਾਲ ਲੜਕੀ ਦਾ ਵਿਆਹ ਕਰ ਦੇਵੇ । ਮਿਹਰ ਉਲ ਨਿਸ਼ਾ ਭਾਵਂ ਦਿਲੋਂ ਚਾਹੁੰਦੀ ਸੀ ਕਿ ਹੋਣ ਵਾਲੇ ਬਾਦਸ਼ਾਹ ਦੀ ਬੇਗਮ ਬਣੇ ਪਰ ਇਸ ਮਾਮਲ ਵਿਚ ਉਸ ਦੀ ਮਰਜ਼ੀ ਨੂੰ ਕੋਈ ਦਖਲ ਨਹੀਂ ਸੀ । ਲੜਕੀ ਨੇ ਵਿਅਰਥ ਹੀ ਆਪਣੇ ਮਾਪਿਆਂ ਅਤ ਭਰਾ ਨੂੰ ਇਹ ਤਾੜਨਾ ਕੀਤੀ ਕਿ ਸਲੀਮ ਨਾਲ ਸ਼ਾਦੀ ਕਰਨ ਤੋਂ ਇਨਕਾਰ ਕਰਕ ਉਹ ਸਲੀਮ ਦੀ ਨਰਾਜ਼ਗ ਮੂਲ ਲੈਣਗੇ ਜੋ ਇੰਤਕਾਮ ਲੈਣ ਵਿਚ ਬੜਾ ਨਿਰਦਈ ਹੈ, ਉਸ ਨੇ ਆਪਣੇ ਬਾਪ ਨੂੰ ਇਹ ਵੀ ਜਤਾ ਦਿਤਾ ਕਿ ਉਸ ਦੀ ਆਪਣੀ ਤੇ ਉਸ ਦੀ ਧੀ ਦੀ ਖੁਸ਼ੀ ਦਾ ਨਿਰਭਰ ਸਲੀਮ ਨਾਲ ਸ਼ਾਦੀ ਉਤੇ ਹੀ ਹੈ ਪਰ ਉਸ ਨੇ ਵਿਅਰਬ ਹੀ ਇਹ ਗਲ ਵੀ ਸਪਸ਼ਟ ਕਰ ਦਿਤੀ ਕਿ ਉਸ ਨੂੰ ਸਲੀਮ ਦੀ ਵਡੀ ਬੇਗਮ ਜੋਧਾ ਬਾਈ ਦਾ ਵੀ ਕੋਈ ਡਰ ਨਹੀਂ ਕਿਉਂਕਿ ਉਹ ਸਲੀਮ ਨੂੰ ਆਪਣੀਆਂ ਉਂਗਲੀਆਂ ਉਤੇ ਨਚਾ ਸਕਦੀ ਹੈ । ਮਿਹਰ-ਉਲ-ਨਿਸਾ ਦੀ ਅਲੀ ਕੁਲੀ ਨਾਲ ਸ਼ਾਦੀ ਮਿਹਰ ਉਲ ਨਿਸ਼ਾ ਦੀਆਂ ਸਭ ਤਾੜਨਾਂ ਤੇ ਬੇਨਤੀਆਂ ਵਿਅਰਬ ਗਈਆਂ ਅਤੇ ਮਾਪਿਆਂ ਨੇ ਉਸ ਦੀ ਸ਼ਾਦੀ ਅਲੀ ਕੁਲੀ ਨਾਲ ਹੀ ਕਰ ਦਿਤੀ । ਉਸ ਸਮੇਂ ਦੇ ਰਿਵਾਜ ਅਨੁਸਾਰ ਨਵ ਵਿਆਹੇ ਜੋੜ ਨੇ ਇਕ ਦੂਜੇ ਨੂੰ ਸ਼ੀਸ਼ੇ ਰਾਹੀਂ ਪਹਿਲੀ ਵਾਰ ਤਕਿਆ । ਤੁਰਕਮਾਨ ਸਰਦਾਰ ਨੇ ਸ਼ੀਸ਼ੇ ਵਿਚ ਜਿਹੜਾ ਚਿਹਰਾ ਡਿਠਾ ਉਹ ਇਕ ਦਮ ਅਤਿ ਸੁੰਦਰ ਪਰ ਨਾਰ ਜ਼ ਅਤੇ ਪੀਲਾ ਜਿਹਾ ਸੀ। ਦੇਖਦੇ ਸਾਰ ਹੀ ਉਹ ਸੁਹਣੀ ਸੂਰਤ ਨਾਲ ਕੀਲਿਆ ਗਿਆ । ਪਰ ਉਸ ਦਾ ਆਪਣਾ ਚਿਹਰਾ ਨਵੀਂ ਦੁਲਹਨ ਦੇ ਦਿਲ ਉਤੇ ਕੋਈ ਅਸਰ ਨ ਪਾ ਸਕਿਆ । ਇਸ ਅਵਸਰ ਉਤੇ ਮਿਹਰ ਉਲ ਨਿਸ਼ਾ ਦੇ ਮੂੰਹੋ ਜੋ ਲਫਜ਼ ਨਿਕਲੇ ਉਹ ਸਨ-“ਤੁਹਾਡੀ ਲੰਮੀ ਚਮੜੇ ਦੀ ਈਰਾਨੀ ਟੱਪ ਕਿੰਨੀ ਡਰਾਉਣੀ ਵਿਖਾਈ ਦੇਂਦੀ ਹੈ। ਉਸ ਦੀ ਮਾਂ ਨੇ ਉਸ ਨੂੰ ਇਹਨਾਂ ਲਫਜ਼ਾਂ ਲਈ ਮਿਠੀ ਝਾੜ ਪਾਈ ਪਰ ਨਵੇਂ ਲਾੜੇ ਨੇ ਬੜੀ ਮਿਠ ਜਬਾਨ ਨਾਲ ਆਖਿਆ-ਆਪਣੀ ਮਹਿਬੂਬਾ ਦੀ ਮੁਕੀ ਮੇਰੇ ਲਈ ਐਨਾਂ ਹੀ ਮਿਠੀ ਹੈ ਜਿੰਨਾ ਅੰਗੂਰ ਦਾ ਰਸ ।” ਸ਼ਾਦੀ ਦੀ ਰਸਮ ਮਗਰੋਂ ਜ਼ਵਾਨ ਪਰ ਖਤਰਨਾਕ ਸੁੰਦਰੀ ਨੂੰ ਆਪਣੇ ਸ਼ਾਹੀ ਆਸ਼ਕ ਤੋਂ ਬਹੁਤ ਦੂਰ ਭੇਜਿਆ ਗਿਆ ਉਸ ਦਾ ਪਤੀ ਉਸ ਨੂੰ ਆਪਣੀ ਜਾਗੀਰ ਬਰਦਵਾਨ ਵਿਚ ਲੈ ਗਿਆ । ਤਖਤ ਨਸ਼ੀਨ ਹੋ ਕੇ ਜਹਾਂਗੀਰ ਵਲੋਂ ਆਪਣੀ ਮਹਿਬੂਬਾ ਨੂੰ ਪ੍ਰਾਪਤ ਕਰਨ ਦਾ ਨਿਸ਼ਚਾ

1 ਸਮਾਂ ਲੰਘਦਾ ਗਿਆ ; ਨੋਕ ਦਿਲ ਅਕਬਰ ਮਰ ਗਿਆ ਭੈ ਉਸ ਦੀ ਥਾਂ ਤੇ ਜਹਾਂਗੀਰ ਗਦੀ ਨਸ਼ੀਨ ਹੋਇਆ । ਮਿਹਰ ਉਲ ਨਿਸ਼ਾ ਉਤ ਪਹਿਲੀ ਪਿਆਰ ਤਕਣੀ ਨੂੰ ਹੁਣ ਬਾਰਾਂ ਸਾਲ ਦਾ ਲੰਮਾ ਸਮਾਂ ਹੋ ਚੁਕਾ ਸੀ । ਮਿਹਰ ਉਲ ਨਿਸ਼ਾ ਹੁਣ ੩੦ ਸਾਲ ਦੀ ਹੋ ਗਈ ਤੇ ਉਸ ਦੀ ਜਵਾਨੀ ਬੀ ਢਲ ਚੁਕੀ ਸੀ । ਇਸ ਗਲ ਦੇ ਬਾਵਜੂਦ ਉਹ ਦੀ ਸ਼ਾਨ ਸੁੰਦਰਤਾ ਤੇ ਸੁਹਪਣ ਵਿਚ ਕੋਈ ਘਾਟ ਨਹੀਂ ਸੀ ਆਈ। ਉਸ ਦਾ ਪਿਆਰ ਅਜੇ ਵੀ ਸ਼ਾਹੀ ਆਸ਼ਕ ਦ ਦਿਲ ਦੀ ਤਹਿ ਵਿਚ ਸੁਰਖਿਅਤ ਭਾਵਾਂ ਦੂਜੇ ਮਨੁੱਖ ਨਾਲ ਸ਼ਾਦੀ ਹੋ ਜਾਣ ਕਰਕੇ ਉਸ ਦੇ ਦਿਲ ਉਤੇ ਝਾਫੀ ਸਟ ਞਜੀ ਸੀ। ਜਹਾਂਗੀਰ ਦੇ ਤਖਤ ਉਤੇ ਬੈਠਣ ਸਾਥ ਉਹ ਦਾ ਸੁਤਾ ਤੇ ਭੁਲਿਆ ਹੋਇਆ ਪਿਆਰ ਮੁੜ ਜਾਗ ਗਿਆ । ਉਹ ਅਲੀ ਕੁਲੀ ਬੰਗ ਦਾ ਜਾਨੀ ਵੈਰੀ ਬਣ ਗਿਆ । ਆਪਣੀ Sri Satguru Jagjit Singh Ji eLibrary Namdhari Elibrary@gmail.com