ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/177

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨੂਰ ਜਹਾਨ ਨੂੰ ਪੂਰਨ ਸ਼ਾਹੀ ਅਧਿਕਾਰਾਂ ਦੀ ਪ੍ਰਾਪਤੀ ਥੌ ਜਿਹੇ ਂ ਸਾਲਾਂ ਦੇ ਅੰਦਰ ਮਾਮਲਾ ਇਥੋਂ ਤੀਕ ਪਹੁੰਚ ਗਿਆ ਕਿ ਜਹਾਂਗੀਰ ਦੇ ਰੋਜ਼ਨਾਮਚਾ ਨਵੀਸ ਮੁਹੰਮਦ ਹਾਦੀ ਤੇ ਲਫਜ਼ਾਂ ਵਿਚ ਬਾਦਸ਼ਾਹ ਕੇਵਲ ਨਾਮ ਮਾਤਰ ਹੀ ਬਾਦਸ਼ਾਹ ਰਹਿ ਗਿਆ । ਰਾਜ ਪ੍ਰਬੰਧ ਦੇ ਅਮਲੇ ਵਿਚ ਨੂਰ ਜਹਾਨ ਤੇ ਸ਼ਹਿਨਸ਼ਾਹ ਦਾ ਕੇਵਲ ਇਹੋ ਫਰਕ ਸੀ ਕਿ ਉਸ ਦਾ ਨਾਮ ਖੂਬੇ ਵਿਚ ਨਹੀਂ ਸੀ ਪੜ੍ਹਿਆ ਜਾਂਦਾ । ਸ਼ਹਿਨਸ਼ਾਹ ਨੇ ਉਸ ਨੂੰ ਗੌਰਮਿੰਟ ਅਤੇ ਬਾਦਸ਼ਾਹਤ ਦੇ ਪੂਰਨ ਅਧਿਕਾਰ ਵੀ ਸੌਂਪ ਰਖੋ ਸਨ । ਸਭ ਮਾਮਲਿਆਂ ਵਿਚ ਨੂਰ ਜਹਾਨ ਦੀ ਮਰਜ਼ੀ ਹੀ ਚਲਦੀ ਸੀ ।ਉਸ ਦਾ ਫ਼ਮ ਹੀ ਕਾਨੂੰਨ ਦਾ ਦਰਜਾ ਰੱਖਦਾ ਸੀ । ਉਹ ਹਰ ਰੋਜ਼ ਸਵੇਰੇ ਆਪਣੇ ਮਹਲ ਦੇ ਝਰੋਖੇ ਵਿਚ ਬੈਠਦੀ, ਬਲ ਸਾਰੇ ਦਰਬਾਰੀ ਤੇ ਉਮਰਾ ਇਕ ਹੋ ਕੇ ਹਾਜ਼ਰੀ ਭਰਦੇ ਅਤੇ ਹੁਕਮ ਹੁਕਾਮ ਪ੍ਰਾਪਤ ਕਰਦੇ । ਇਥੋਂ ਤੀਕ ਕਿ ਉਸ ਦੇ (ਨੂਰ ਜਹਾਨ) ਦੇ ਨਾਮ ਦਾ ਸਿੱਕਾ ਵੀ ਚਾਲੂ ਹੋ ਗਿਆ ਜਿਸ ਉਪਰ ਇਹ ਲਿਖਤ ਦਰਜ ਸੀ । جہانگیر یافت صد زیور شاه بحكم بنام نور جہاں بادشاہ بیگم زر ਅਰਥਾਤ -- ‘ਬਾਦਸ਼ਾਹ ਜਹਾਂਗੀ: ਦੇ ਹੁਕਮ ਨਾਲ ਸੋਨੇ ਨੂੰ ਸੌ ਗੁਣਾ ਸ਼ਾਨ ਲਗ ਗਈ । ਨੂਰਜਹਾਨ ਮਲਕਾ ਬੇਗਮ ਦੇ ਨਾਮ ਦੀ ਮੁਹਰ ਲਗਣ ਨਾਲ | ਨੂਰ ਜਹਾਨ ਦੀ ਮੁਹਰ ਉਤੇ ਇਹ ਸ਼ਬਦ ਦਰਜ ਸਨ। نورجهان گشت بفضل الهه همدم و همراز جهانگیر شاه ਅਰਥਾਤ ਈਸ਼ਵਰ ਦੀ ਕਿਰਪਾ ਨਾਲ ਨੂਰ ਜਹਾਨ ਬਾਦਸ਼ਾਹ ਜਹਾਂਗੀਰ ਦੀ ਮਹਿਰਮ ਤੇ ਸਾਂਝ ਵਾਲ ਬਣ ਗਈ । ਸਾਰੇ ਹੁਕਮ ਨੂਰ ਜਹਾਨ ਦੇ ਨਾਮ ਵਾਲੇ ਅੱਖਰਾਂ ਨਾਲ ਜਾਰੀ ਹੁੰਦੇ ਸਨ। حكيم عليته لعاليته نور جهان بیگم بادشاه ਅਰਥਾਤ—ਮਹਾਨ ਵਡੀ ਨਿਵਾਜ਼ੀ ਹੋਈ ਨੂਰ ਜਹਾਨ ਬੇਗਮ ਮਲਕਾ ਦੇ ਹੁਕਮ ਨਾਲ । (੧੮੫) ਸ਼ਹਿਨਸ਼ਾਹ ਜਹਾਂਗੀਰ ਨੂਰ ਜਹਾਂਨ ਦੇ ਹੁਸਨ ਉਤੇ ਅੰਨਾ ਮੁਗਧ (ਟੂ)ਸੀ ਕਿ ਉਹ ਉਹਦ ਬਿਨਾ ਇਕ ਘੜੀ ਵੀ ਨਹੀਂ ਕਟ ਸਕਦਾ ਸੀ। ਕਿਹਾ ਜਾਂਦਾ ਹੈ ਕਿ ਜਿਸ ਸਮੇਂ ਸ਼ਹਿਨਸ਼ਾਹ ਦਰਬਾਰ ਵਿਚ ਬੈਠਾ ਹੁੰਦਾ ਦਰਬਾਰ ਦੇ ਅੱਗੇ ਇਕ ਪਰਦਾ ਟੰਗਿਆ ਰਹਿੰਦਾ ਜਿਸ ਦੇ ਪਿਛੇ ਰ ਜਹਾਨ ਬੈਠੀ ਰਹਿੰਦੀ । ਬਾਦਸ਼ਾਹ ਆਪ ਆਖਦਾ ਸੀ ਕਿ ‘ਮੈਂ ਆਪਣੀ ਬਾਦਸ਼ਾਹਤ ਨੂਰ ਜਹਾਨ ਬੇਗਮ ਨੂੰ ਸੌਂਪ ਦਿਤੀ ਹੈ ਜੋ ਮੇਰੇ ਦਿਲ ਦੀ ਇਕੋ ਇਕ ਮਲਕਾ ਹੈ । ਜਿਥੋਂ ਤੀਕ ਮੇਰੀ ਜ਼ਾਤ ਦਾ ਸੰਬੰਧ ਹੈ ਮੰਨੂੰ ਇਕ ਪੌਂਡ (ਅਧ ਮੇਰ) ਮਾਸ ਅਤੇ ਦੋ ਪਿੰਟ (ਇਕ ਬੋਤਲ) ਸ਼ਰਾਬ ਤੋਂ ਛੁਟ ਕੁਛ ਨਹੀਂ ਚਾਹੀਦਾ । ਇਕ ਹੋਰ ਥਾਂ ਜਹਾਂਗੀਰ ਲਿਖਦਾ ਹੈ “ਮੇਰੀ ਬੀਵੀ ਦੀ ਢਾਚੀ ਵਿਚ ਐਨੀ ਅਕਲ ਮੌਜੂਦ ਹੈ ਕਿ ਉਹ ਸਾਰੀ ਬਾਦਸ਼ਾਹ ਉਤੇ ਰਾਜ ਕਰ ਸਕਦੀ ਹੈ ਇਸ ਲਈ ਮੈਨੂੰ ਦਿਮਾਗ ਖਰਚ ਕਰਨ ਦੀ ਕੋਈ ਲੋੜ ਨਹੀਂ ।” ਪੂਰੇ ਵੀਹ ਸਾਲ ਤੀਕ ਨੂਰ ਜਹਾਨ ਨੇ ਇਹੋ ਜਿਹੇ ਸ਼ਾਹੀ ਅਧਿਕਾਰਾਂ ਨੂੰ ਆਪਣੇ ਕਬਜ਼ੇ ਵਿਚ ਵਖਿਆ । ਉਸ ਦੀ ਖਾਤਰ ਬਾਦਸ਼ਾਹ ਨੇ ਉਹ ਰਿਵਾਜ ਵੀ ਛਡ ਦਿਤੀ ਜਿਸ ਦੀ ਪਾਲਨਾ ਮੁਸਲਮ ਨ ਝੜੀ ਸਖਤੀ ਨਾਲ ਕਰਦੇ ਸਨ । ਸਰ ਥਾਮਸ ਰੋ, ਜੋ ਬਾਦਸ਼ ਹ ਇੰਗਲੈਂਡ ਵਲੋਂ ਰਾਜਦੂਤ ਬਣ ਕੇ ਹਿੰਦ ਵਿਚ ਭੇਜਿਆ ਗਿਆ ਸੀ ਲਿਖਦਾ ਹੈ ਕਿ ਜਹਾਂਗੀਰ ਨੂਰ ਜਹਾਨ ਨੂੰ ਬਿਨਾ ਬੁਰਕੇ ਲੈਕੇ ਬੋਲ ਰਡੀ ਵਿਚ ਆਗਰੇ ਦੇ ਬਾਜ਼ਾਰਾਂ ਵਿਚ ਫਿਰਦਾ ਸੀ। ਇਸ ਗੜ ਬੈਲ ਨੂੰ ਛੋਟੇ ਕਚ ਦੇ ਬੋਲ ਜਿਨਾਂ ਨੂੰ ਗਾਹਨੀ ਆਖਦੇ ਹਨ, ਖਿਚਦੇ ਸਨ । ਉਸ ਦੀ ਉਚ ਦਰਜੇ ਦੀ ਸੰਪੂਰਨਤਾ ਪੂਰਬੀ ਅਤੇ ਪੱਛਮੀ ਇਤਿਹ ਸਕਾਰ ਨੂਰ ਜਹਾਨ ਦੀ ਬੜੀ ਪ੍ਰਸ਼ੰਸਾ ਕਰਦੇ ਹਨ। ਨਿਰਸੰਦੇਹ ਉਹ ਹੈ ਵੀ ਬੜੇ ਉਚੇ ਦਰਜੇ ਦੀ ਸ ਉ ਤੇ ਸੰਪੂਰਨ ਗੁਣਾਂ ਭਰਪੂਰ ਜੀਵੀਂ ਸੀ, ਜਿਸ ਦੀ ਹੋਰ ਮਿਸਾਲ ਉਸ ਸਮੇਂ ਨਹੀਂ ਮਿਲਦੀ । ਪੂਰਬੀ ਇਤਿਹਾਸਕਾਰਾਂ ਦੇ ਕਥਨ ਅਨੁਸਾਰ ਉਹ ਮਜ਼ਲੂਮਾਂ ਦੀ ਪਨਾਹ ਅਤੇ ਨੇਕੀ ਤੇ ਉਚੇ ਗੁਣਾਂ ਦਾ ਸੋਮਾ ਸੀ। ਜਿਹੜੇ ਗਰੀਬ ਮਾਪੇ ਆਪਣੀਆਂ ਧੀਆਂ ਨੂੰ ਦਾਜ ਦੇਣ ਤੋਂ ਅਸਮਰਥ ਦਸਦੇ ਉਹ ਮਲਕਾ ਉਹਨਾਂ ਦੀਆਂ ਧੀਆਂ ਨੂੰ ਆਪ ਦਾਜ ਦਿੰਦੀ । ਕਿਹਾ ਜਾਂਦਾ ਹੈ ਕਿ ਇਸ ਢੰਗ ਨਾਲ ਉਸ ਦੇ ਦਾਜ ਨਾਲ ਪੰਜ ਸੌ ਲੜਕੀਆਂ ਦੀਆਂ ਸ਼ਾਦੀਆਂ ਕੀਤੀਆਂ ਗਈਆਂ। ਕਈ ਪ੍ਰਕਾਰ ਦੇ ਸੁਧਾਰ 0 3 ਜਹਾਂਗੀਰ ਦੇ ਦਰਬਾਰ ਵਲੋਂ ਕੀਤੇ ਗਏ ਕਈ ਕਿਸਮ ਦੇ ਸੁਧਾਰ ਉਸੇ ਦੀ ਨੇਕ-ਦਿਲੀ ਅਤੇ ਨਿਆਈਂ ਸੁਭਾ ਦਾ ਸਦਕਾ ਸਨ। ਉਸ ਦੇ ਚੰਗੇਰ ਪ੍ਰਬੰਧ ਹੇਠ ਦਰਬਾਰ ਦੀ ਨਾ ਕੇਵਲ ਸ਼ਾਨੋ-ਸ਼ੌਕਤ ਵਿਚ ਹੀ ਵਾਧਾ ਹੋਇਆ ਸਗੋਂ ਇਸ ਦੇ ਖਰਚਾਂ ਵਿਚ ਵੀ ਬਹੁਤ ਸਾਰੀ ਬਚਤ ਹੋਣ ਲਗੀ। ਨੂਰ ਜਹਾਨ ਵਲੋਂ ਹੋਏ ਤੀਵੀਆਂ ਦੀ ਪੁਸ਼ਾਕ ਵਿਚ ਸੁਧਾਰ ਵੀ ਬਹੁਤ ਕੁਛ ਉਸੇ ਸੁਹਜ ਸਵਾਦ ਤੇ ੁਨਰਵੰਦੀ ਨੂੰ ਦਖਲ ਸੀ । ਉਸ ਨੇ ਜ਼ਨਾਨਾ ਪੁਸ਼ਾਕ ਵਿਚ ਕਈ ਉਹ ਸੁਧਾਰ ਕੀਤੇ ਜਿਨ੍ਹਾਂ ਵਲੋਂ ਅਜੇ ਤੀਕ ਕਿਸੇ ਨੇ ਧਿਆਨ ਨਹੀਂ ਸੀ।ਦਿਤਾ ਅਜ ਕਲ ਦੀ ਬੋਲੀ ੩ ਅੰਗੀ ਤੇ ਅੰਦਰਖਾ ਵੀ ਉਸੇ ਦੀ ਕਾਢ ਸਨ। ਉਸ ਨੇ ਨਾਨਾ ਪੁਸ਼ਾਕ ਦੀਆਂ ਕਈ ਨਵੀਨ ਕਾਢਾਂ ਕਢੀਆਂ ਜੋ ਅਜ ਦਿਨ ਤੀਕ ਜਾਰੀ ਹਨ । ਉਸ ਨੇ ਕਮਰਿਆਂ ਦੇ ਫਰਨੀਚਰ ਵਿਚ ਵੀ ਕਈ ਕਿਸਮ ਦੇ ਸੁਧਾਰ ਕੀਤੇ। ਉਸ ਨੇ ਲੋਕ ਯਾਦਗਾਰਾਂ ਅਤੇ ਬਾਗ ਬਗੀਚਿਆਂ ਦੀਆਂ ਸਕੀਮਾਂ ਵੀ ਤਿਆਰ ਕੀਤੀਆਂ ਅਤੇ ਸਭ ਤੋਂ ਪਹਿਲੇ ਉਸ ਨੇ ਗੁਲਾਬ ਦੇ ਫੁੱਲਾਂ ਵਿਚੋਂ ਅਤਰ ਕਢਿਆ । ਉਸ ਦੇ ਹੁਕਮ ਨਾਲ ਕਈ ਸ਼ਹਿਰਾਂ ਵਿਚ ਨਫੀਸ ਮਸੀਤਾਂ, ਬਾਗ, ਸਰਾਵਾਂ, ਤਲਾ ਅਤੇ ਫੁਹਾਰੇ ਬਣਾਏ ਗਏ, ਜਿਨ੍ਹਾਂ ਵਿਚੋਂ ਬਹੁਤ ਸਾਰੇ ਅੱਜ ਦਿਨ ਤੀਕ ਕਾਇਮ ਹਨ । ਉਸ ਦੇ ਪ੍ਰਾਈਵਟ ਕਮਰੇ ਅਤੇ ਛੱਜਾਂ ਸਮੇਤ ਸਫੈਦ ਸੰਗਮਰਮਰੀ ਥੰਮਾਂ ਦੇ ਅੱਜ ਦਿਨ ਤੀਕ ਆਗਰੇ ਦੇ ਕਿਲ੍ਹੇ ਵਿਚ ਵਿਦਮਾਨ ਹਨ। ਖੇਲਾਂ ਵਿਚ ਚਤੁਰਾਈ ਨੂਰ ਜਹਾਨ ਚੰਗੀ ਬਹਿਸਵਾਰ ਅਤੇ ਪਰਬੀਨ ਸ਼ਿਕਾਰਨ ਵੀ ਸੀ । ਇਕ ਵਾਰ ਹਾਥੀ ਉਤੇ ਸਵਾਰ ਹੋ ਕੇ ਉਸ ਨੇ ਆਪਣੇ ਹੱਥ ਨਾਲ ਚਾਰ ਸ਼ੇਰ ਮਾਰੇ ਸਨ । ਖੇਲਾਂ ਦੇ ਮੈਦਾਨ ਵਿਚ ਉਸ ਦੀ ਚਤਰਾਈ ਬਾਰੇ ਇਕ ਕਵੀ ਨੇ ਇਉਂ ਲਿਖਿਆ ਹੈ :- ਅਰਥਾਤ نور جہاں گرچه بظاهر زن است در صف مردان زن شیر افگن است -- ਭਾਵੇਂ ਨੂਰ ਜਹਾਨ ਵੇਖਣ ਨੂੰ ਤੀਵੀਂ ਹੈ ਪਰ ਮਰਦਾਂ ਦੀ ਕਤਾਰ ਵਿਚ ਉਹ ਐਸੀ ਤੀਵੀਂ ਹੈ, ਜੋ ਸ਼ੇਰ ਨੂੰ ਮਾਰ ਸਕਦ ਹੈ । ਜਨਿ ਸ਼ੇਰ ਅਫਗਲ) ਜ਼ਨ ਲਫਜ਼ ਦੇ ਦੋ ਭਾਵ ਹਨ, ਮਾਰਨ ਵਾਲਾ ਅਤੇ ਪਤਨੀ ਇਸ ਲਈ ਜਨਿ ਸ਼ੇਰ ਅਫਗਨ' ਦਾ ਮਤਲਬ ਨਾ ਕੇਵਲ ਸ਼ੇਰ ਮਾਰਨ ਵਾਲੀ ਸਗੋਂ ਸ਼ੇਰ ਅਫਗਨ ਦੀ ਪਤਨੀ ਵੀ ਹੋ ਸਕਦਾ ਹੈ । ਕਵੀ ਨੇ ਇਸ ਕਵਿਤਾ ਵਿਚ ਦੱਸਿਆ ਹੈ ਕਿ ਮਸਲ ਵਿਚ ਉਹ ਸ਼ੇਰ ਅਫਗਨ ਦੀ ਬੀਵੀ ਸੀ । Sri Satguru Jagjit Singh Ji eLibrary Namdhari Elibrary@gmail.com