ਵਿਚ ਚਲਾ ਆਇਆ ਅਤੇ ਏਥੇ ਆ ਕੇ ਉਸ ਨੇ ਬਹੁਤ ਸਾਰਾ ਧਨ ਕਮਾਇਆ ਆਪਣੀ ਕਾਰੀਗਰੀ ਤੇ ਹੱਥ ਦੀ ਸਫਾਈ ਦਾ ਸਦਕਾ ਉਹ ਬਾਦਸ਼ਾਹ ਦੀਆਂ ਨਜ਼ਰਾਂ ਵਿਚ ਜਚ ਕੇ ਬਾਦਸ਼ਾਹ ਦੀ ਕਿਰਪਾ ਦਾ ਪਾਤਰ ਬਣ ਗਿਆ। ਟਰਨੀਅਰ ਨਾਮੀ ਇਕ ਫਰਾਂਸੀਸੀ ਪੇਸ਼ਾਵਰ ਜੌਹਰੀ ਨੇ ਆਪ ਇਸ ਤਖਤ ਤਾਊਸ ਨੂੰ ਡਿਠਾ ਸੀ । ਉਸ ਨੇ ਇਸੇ ਵੀ ਕੀਮਤ ੬੦ ਲਖ ਪੌਂਡ ਪਾਈ ਸੀ। ਮਹਾ ਮੁਗਲ ਦੇ ਦਰਬਾਰ ਦਾ ਇਹ ਚਮਕਦਾਰ ਜ਼ੇਵਰ ਪਿਛੋਂ ਈਰਾਨੀ ਵਿਜਈ ਨਾਦਰ ਸ਼ਾਹ ਦੇ ਟੇਟੇ ਚੜ ਗਿਆ ਜੋ ਇਸ ਨੂੰ ਈਰਾਨ ਲੈ ਗਿਆ। ਜਾਮਿਆ ਮਸੀਤ ਦੀ ਉਸਾਰੀ ੧੬੫੯ ਹੈ ਸੰਨ ੧੬੫੯ ਈਸਵੀ ਵਿਚ ਆਪਣੇ ਰਾਜ ਦੇ ਅੰਤਮ ਸਾਲ ਵਿਚ ਸ਼ਾਹਜਹਾਨ ਨੇ ਦਿਲੀ ਦੀ ਸਭ ਤੋਂ ਵਡੀ ਉਹ ਜਾਮਾ ਮਸ਼ੀਤ ਬਣਾਈ ਜੋ ਕਿ ਪੂਰਬ ਵਿਚ ਸਭ ਤੋਂ ਵਧੀਕ ਸੁੰਦਰ ਮਸੀਤ ਮੰਨੀ ਜਾਂਦੀ ਹੈ । ਇਹ ਇਕ ਟਿਲੇ ਪਰ ਖੜੀ ਬੜੀ ਸ਼ਾਨ ਨਾਲ ਸ਼ਹਿਰ ਨੂੰ ਤਕ ਰਹੀ ਹੈ । ਇਸ ਦਾ ਮੁਰੱਬਾ (ਚੌਕੂਰ) ਪਲੇਟ ਫਾਰਮ ੪੫੦ ਫੂਟ ਹੈ ਜਿਸ ਉਪਰ ਪੌੜੀਆਂ ਰਾਹੀਂ ਚੜ੍ਹ ਸਕੀਦਾ ਹੈ । ਇਸ ਦੇ ਇਰਦ ਗਿਰਦ ਖੁਲ੍ਹੇ ਮਿਹਰਾਬ ਦਾਰ ਮਾਰਗ ਹਨ । ਇਸ ਦੇ ਤਿੰਨ ਗੁੰਬਜ਼ ਖਾਲਸ ਸੰਗ ਮਰਮਰ ਦੇ ਬਣੇ ਹੋਏ ਹਨ ਅਤੇ ਇਸ ਦੇ ਦੋ ਮੁਨਾਰੇ ੧੩੦ ਫੁੱਟ ਉਚੇ ਹਨ । ਇਸੇ ਮਸੀਤ ਨੂੰ ਬਣਾਉਣ ਲਈ ੫੦੦੦ ਕਾਰੀਗਰ ੬ ਸਾਲ ਤੀਕ ਲਗੇ ਰਹੇ । ਇਸ ਦੇ ਖਰਚ ਦਾ ਅੰਦਾਜ਼ਾ ਇਕ ਲਖ ਪੌਂਡ ਲਾਇਆ ਗਿਆ ਸੀ। ਤਾਜ ਮਹੱਲ ਸ਼ਾਹ ਜਹਾਨ ਦੇ ਸ਼ਿਲਪਕਾਰੀ ਦੇ ਕੰਮਾਂ ਵਿਚੋਂ ਸਭ ਤੋਂ ਵਧੀਆ ਉਸਾਰੀ ਆਗਰੇ ਵਿਚ ਉਸਦੀ ਮਲਕਾ ਦਾ ਪ੍ਰਸਿਧ ਰੌਜ਼ਾ ਬਾ ਬਹ ਦੀ ਪਿਆਰੀ ਮਲਕਾ ਮੁਖ਼ਤ ਜ਼ਮਹਲ ਦੀ ਯਾਦ ਵਿਚ ਉਸਾਰਿਆ ਗਿਆ ਸੀ। ਮਲਕਾ ਦੀ ਮੌਤ ਸੰਨ ੧੬੨੯ ਵਿਚ ਉਦੋਂ ਹੋਈ ਜਦੋਂ ਉਹਦੇ ਘਰ ਅਠਵੇਂ ਬਾਲ ਨੇ ਬੁਰਹਾਨ ਪੁਰ ਵਿਚ ਜਨਮ ਲਿਆ ਉਥੇ ਉਹ ਆਪਣੇ ਬਾਦਸ਼ਾਹ ਪਤੀ ਨਾਲ ਗਈ ਸੀ ਜੋ ਕਿ ਉਦੋਂ ਖਾਨ ਜਹਾਨ ਲੋਧੀ ਵਿਰੁਧ ਦਖਣ ਦੀ ਮੁਹਿੰਮ ਵਿਚ ਰੁਝਾ ਹੋਇਆ ਸੀ। ਇੰਗਲੈਂਡ ਦੇ ਬਾਦਸ਼ਾਹ ਐਡਵਰਡ ਪਹਿਲੇ ਵਾਂਗ ਸ਼ਹਿਨਸ਼ਾਹ ਨੇ ਆਪਣੀ ਬੇਗਮ ਦਾ ਮ੍ਰਿਤਕ ਸਰੀਰ ਆਪਣੀ ਰਾਜਧਾਨੀ ਵਿਚ ਲਿਆਂਦਾ ਅਤੇ ਉਸ ਨੂੰ ਬਾਂਗ ਵਿਚ ਉਸ ਅਸਥਾਨ ਉਤੇ ਰਖਿਆ ਤੋਂ ਅਜ ਦੀ ਜਾਮਾ ਮਸੀਤ ਦੇ ਪਾਸ ਕਾਇਮ ਹੈ । ਉਸਦੀ ਲਾਸ਼ ਏਥੇ ੧੮ ਸਾਲ ਤੀਕ ਦਫਨ ਰਹੀ ਕਿਉਂਕਿ ਉਹ ਸ਼ਾਨਦਾਰ ਇਮਾਰਤ ਜਿਥੋਂ ਉਹਨੂੰ ਰਖਿਆ ਜਾਣਾ ਸੀ ਅਜੇ ਉਸਾਰੀ ਜਾ ਰਹੀ ਸੀ । ਇਹ ਰੌਜ਼ਾ ਇਕ ਉਚੇ ਥੜੇ ਉਤੇ ਖੜਾ ਹੈ । ਇਹ ਚਿੱਟੇ ਸੰਗਮਰਮਰ ਦਾ ਬਣਿਆ ਹੋਇਆ ਹੈ ਤੇ ਇਸ ਵਿਚ ਕੀਮਤੀ ਪੱਥਰ ਜੜੇ ਹੋਏ ਹਨ । ਇਸ ਦਾ ਬੜਾ ਵਡਾ ਅਤੇ ਉੱਚਾ ਗੁੰਬਦ ਚਿੱਟੇ ਸੰਗਮਰਮਰ ਦੇ ਬਹੁਤ ਸਾਰੇ ਮਹਿਰਾਬਾਂ ਨਾਲ ਘਿਰਿਆ ਹੋਇਆ ਹੈ । ਇਹ ਸਾਰੀ ਇਮਾਰਤ ਚਾਰ ਗੋਲ ਡਾਟਾਂ ਉਤੇ ਖੜੀ ਹੈ । ਇਸ ਦੇ ਸਚਿਆਂ ਵਿਚ ਅਰਬੀ ਦੇ ਹਰਫਾਂ ਵਿਚ ਕਾਲੇ ਪੱਥਰ ਨਾਲ ਲਿਖਤ ਲਿਖੀ ਹੋਈ ਹੈ । ਟਰੈਵਲਨੀਅਰ ਨੇ ਇਸ ਸ਼ਾਨਦਾਰ ਇਮਾਰਤ ਦਾ ਅਰੰਭ ਤੇ ਅੰਤ ਆਪਣੀਆਂ ਅੱਖਾਂ ਨਾਲ ਡਿਠਾ ਸੀ। ਉਹ ਲਿਖਦਾ ਹੈ ਕਿ ਇਸ ਇਮਾਰਤ ਨੂੰ ਸਿਰ ਚਾੜਨ ਲਈ ੨੦ ਹਜ਼ਾਰ ਕਾਰੀਗਰ ਬਾਈ ਸਾਲ ਤੀਕ ਰੋਜ਼ਾਨਾ ਕੰਮ ਕਰਦੇ ਰਹੇ। ਏਸ ਤੋਂ ਇਸ ਦੀ ਕਦਰ ਤੇ ਕੀਮਤ ਦਾ ਅੰਦਾਜ਼ਾ ਸਹਿਜੇ ਹੀ ਲਗ ਸਕਦਾ ਹੈ । ਕਿਹਾ ਜਾਂਦਾ ਹੈ ਇਸ ਇਮਾਰਤ ਉਤੇ ਸਤ ਲਖ ਪੰਜਾਹ ਹਜ਼ਾਰ ਪੌਂਡ ਖਰਚ ਆਏ ਸਨ ਏਥੇ ਲਿਖਾਰੀ ਦੇ ਕਥਨ (੧੯੪) ਅਨੁਸਾਰ ਸ਼ਹਿਨਸ਼ਾਹ ਨੇ ਆਪਣਾ ਰੋਜ਼ਾ ਦਰਿਆ ਦੇ ਦੂਜੇ ਪਾਸੇ ਉਸਾਰਨਾ ਸ਼ੁਰੂ ਕੀਤਾ। ਉਸਦਾ ਇਰਾਦਾ ਸੀ ਕਿ ਦੋਵਾਂ ਰੌਜ਼ਿਆਂ ਨੂੰ ਇਕ ਸ਼ਾਨਦਾਰ ਪੁਲ ਰਾਹੀਂ ਮਿਲਾਇਆ ਜਾਏ ਪਰ ਆਪਣੇ ਬੇਟ ਔਰੰਗਜ਼ੇਬ ਨਾਲ ਜੰਗ ਛਿੜ ਪੈਣ ਅਤੇ ਉਸਦੇ ਕੈਦ ਵਿਚ ਪੈ ਜਾਣ ਨਾਲ ਉਸਦੀਆਂ ਮਨ ਦੀਆਂ ਸੱਧਰਾਂ ਮਨ ਿਚ ਹੀ ਰਹਿ ਗਈਆਂ । ਜਿਸ ਸਮੇਂ ਉਸ ਦੀ ਮੌਤ ਹੋਈ ਉਸ ਦਾ ਮਿਤਕ ਸਰੀਰ ਉਸ ਦੀ ਪਿਆਰੀ ਬੇਗਮ ਦੇ ਪਾਸ ਹੀ ਦਫਨਾ ਦਿਤਾ ਗਿਆ। ਸ਼ਹਿਨਸ਼ਾਹ ਦਾ ਕਸ਼ਮੀਰ ਵਲ ਕੂਚ ੧੬੩੩ ਸੰਨ ੧੬੩੩ ਈਸਵੀ ਵਿਚ ਸ਼ਾਹ ਜਹਾਨ ਲਾਹੌਰ ਦੇ ਰਸਤੇ ਕਸ਼ਮੀਰ ਵਲ ਰਵਾਨਾ ਹੋਇਆ ਜਿਥੇ ਉਹ ਗਰਮੀ ਦਾ ਸਾਰਾ ਮੌਸਮ ਰਿਹਾ। ਸ਼ਹੀ ਕੂਚ ਦੇ ਕਾਰਨ ਰਸਤੇ ਵਿਚ ਫਸਲਾਂ ਦਾ ਜੋ ਨੁਕਸਾਨ ਹੋਇਆ ਉਹ ਸਰਕਾਰੀ ਖਜ਼ਾਨੇ ਵਿਚੋਂ ਲੋਕਾਂ ਨੂੰ ਦਿਤਾ ਗਿਆ। ਕੰਧਾਰ ਦੀ ਵਾਪਸੀ ੧੬੩੯ ਸੰਨ ੧੬੩੯ ਈਸਵੀ ਵਿਚ ਕੰਧਾਰ ਦਾ ਕਬਜ਼ਾ ਗਵਰਨਰ ਅਲੀ ਮਰਦਾਨ ਖਾਂ ਨੇ ਸ਼ਹਿਨਸ਼ਾਹ ਨੂੰ ਦੇ ਦਿਤਾ ਕਿਉਂ ਕਿ ਉਸ ਨੇ ਆਪਣੇ ਰਾਨੀ ਮਾਲਕ ਸ਼ਾਹ ਸਾਫੀ ਦੇ ਜ਼ੁਲਮਾਂ ਵਿਰੁਧ ਬਗਾਵਤ ਕਰ ਦਿਤੀ ਸੀ । ਉਸ ਨੇ ਇਹ ਸ਼ਹਿਰ ਸ਼ਾਹਜਹ ਨ ਦੇ ਹਵਾਲੇ ਕਰ ਦਿਤਾ ਅਤੇ ਲਾਹੌਰ ਦੇ ਸ਼ਾਹੀ ਦਰਬਾਰ ਵਿਚ ਆ ਸ਼ਾਮਲ ਹੋਇਆ । ਜਿਥੇ ਸ਼ਹਿਨਸ਼ਾਹ ਨੇ ਉਸ ਦਾ ਬੜਾ ਸੁਆਗਤ ਕੀਤਾ। ਇਸ ਸ਼ਹਿਰ ਨੂੰ ਸਭ ਤੋਂ ਪਹਿਲੇ ਬਾਬਰ ਨੇ ਫਹ ਕੀਤਾ ਸੀ ਅਤੇ ਉਦੋਂ ਤੋਂ ਹੀ ਇਹ ਮੁਗ਼ਲ ਬਾਦਸ਼ਾਹਾਂ ਦੇ ਕਬਜ਼ੇ ਵਿਚ ਚਲਾ ਆ ਿਹਾ ਸੀ । ਇਸ ਤੋਂ ਪਹਿਲੇ ਇਹ ਸ਼ਹਿਰ ਜਹਾਂਗੀਰ ਦੇ ਰਾਜ ਦੇ ੧੭ਵੇਂ ਸਾਲ ਤੀਕ ਈਰਾਨੀ ਕਬਜ਼ੇ ਵਿਚ ਰਹਿ ਕੇ ਜਹਾਂਗੀਰ ਦੇ ਅਧਿਕਾਰ ਵਿਚ ਆਇਆ। ਅਲੀ ਮਰਦਾਨ ਖਾਂ ਲਾਹੌਰ ਵਿਚ ਸ਼ਹਿਨਸ਼ਾਹ ਨਾਲ ਆਣ ਮਿਲਿਆ ੧੬੩੭ ਅਲੀ ਮਰਦਾਨ ਖਾਂ ਬੜਾ ਸੂਝਵਾਨ ਅਤੇ ਸਰਗਰਮ ਤੇ ਜੋਸ਼ੀਲਾ ਜਵਾਨ ਸੀ । ਨਵੇਂ ਬਾਦਸ਼ਾਹ ਦੇ ਮਾਤਹਿਤ ਉਸ ਨੇ ਕਈ ਕਾਰਨਾਮੇ ਕਰ ਕੇ ਬੜਾ ਜਸ ਖਟਿਆ ਜਿਸ ਤੇ ਬਾਦਸ਼ਾਹ ਨੇ ਉਸ ਨੂੰ ਅਮੀਰ- ਉਲ ਉਮਰਾ ਅਰਥਾਤ ਵੱਡਾ ਦਰਬਾਰੀ ਥਾਪ ਕੇ ਉਸ ਦੇ ਸਪੁਰਦ ਸਿੰਧ ਤੋਂ ਪਾਰਲੀ ਵਸ਼ੇਸ਼ ਫੌਜੀ ਕਮਾਲ ਕਰ ਦਿਤੀ । ਲੋਕ ਭਲਾਈ ਦੇ ਕੰਮਾਂ ਵਿਚ ਉਸ ਦੀ ਹੁਨਰਮੰਦੀ ' ਤੇ ਇਨਸਾਫ ਭਰੀ ਕਾਰਰਵਾਈ ਪ੍ਰਸਿਧ ਸੀ ਜਿਸ ਦਾ ਸਬੂਤ ਦਿਲੀ ਦੀ ਉਹ ਨਹਿਰ ਹੈ ਜੋ ਉਸ ਦੇ ਨਾਮ ਨਾਲ ਪ੍ਰਸਿਧ ਹੈ । ਇਸ ਤੋਂ ਜਾਪਦਾ ਹੈ ਕਿ ਉਸ ਨੂੰ ਸ਼ਾਨਦਾਰ ਕੰਮਾਂ ਦਾ ਬੜਾ ਸ਼ੌਕ ਸੀ ਅਤੇ ਲੋਕ ਤਿਉਹਾਰਾਂ ਅਤੇ ਨੁਮਾਇਸ਼ਾਂ ਸਮੇਂ ਉਸ ਦੀ ਸੂਝ ਤੇ ਅਕਲਮੰਦੀ ਦੀ ਹਰ ਪਾਸਿਉਂ ਪ੍ਰਸੰਸਾ ਹੁੰਦੀ ਸੀ । ਅਲੀ ਮਰਦਾਨ ਲਾਹੌਰ ਦਾ ਵਾਇਸਰਾਏ ੧੬੩੯ ਈ: ਸੰਨ ੧੬੩੯ ਵਿਚ ਅਲੀ ਮਰਦਾਨ ਨੂੰ ਪੰਜਾਬ ਦਾ ਵਾਇਸਰਾਏ ਥਪਿਆ ਗਿਆ । ਇਸ ਖੁਸ਼ੀ ਵਿਚ ਉਸ ਨੇ ਇਕ ਨਹਿਰ ਬਣਵਾਈ ਜਿਸ ਰਾਹੀਂ ਦਰਿਆ ਰਾਵੀ ਦਾ ਪਾਣੀ ਲਾਹੌਰ ਲਿਆਂਦਾ ਗਿਆ। ਇਹ ਨਹਿਰ ਸ਼ਹਿਰ ਅਤੇ ਹਿਮਾਲਾ ਦੇ ਵਿਚਕਰਲੇ ਇਲਾਕੇ ਸਿੰਜਦੀ ਹੈ । ਇਸ ਦਾ ਦਰਬਾਰ ਗਰਮੀਆਂ ਨੂੰ ਕਸ਼ਮੀਰ ਵਿਚ ਤੇ Sri Satguru Jagjit Singh Ji eLibrary Namdhari Elibrary@gmail.com
ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/188
ਦਿੱਖ