ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/189

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿਦਵਾਨਾਂ ਨਾਲ ਆਪਣੇ ਧਰਮ ਦੇ ਮਸਲਿਆਂ ਉਤੇ ਵਿਚਾਰ ਕਰਦਾ । ਉਹ ਬਾਦਸ਼ਾਹ ਬਣਨ ਦੀ ਬਜਾਇ ਫਕੀਰ ਜਾਂ ਸੂਫੀ ਦੇ ਤੌਰ ਉਤੇ ਪ੍ਰਸਿੱਧਤਾ ਪ੍ਰਾਪਤ ਕਰਨ ਦਾ ਵਧੀਕ ਇਛਾਵੰਦ ਸੀ। ਉਸ ਦਾ ਅਧਿਕ ਸਮਾਂ ਨਿਮਾਜ਼ ਰੋਜ਼ਿਆ ਵਿਚ ਜਾਂ ਕੁਰਾਨ ਪੜ੍ਹਨ ਵਿਚ ਹੀ ਬਤੀਤ ਹੁੰਦਾ। ਉਹ ਇਹ ਜ਼ਾਹਰ ਕਰਨ ਦਾ ਵੀ ਜਤਨ ਕਰਦਾ ਕਿ ਉਹ ਦਸਾਂ ਨਹੁੰਆ ਦੀ ਕਮਾਈ ਨਾਲ ਆਪਣਾ ਗੁਜ਼ਾਰਾ ਕਰਦਾ ਹੈ । ਅਖੀਰ ਵਿਚ ਉਸ ਨੇ ਇਹ ਵੀ ਐਲਾਨ ਕਰ ਦਿਤਾ ਕਿ ਉਹਨੇ ਦੁਨੀਆ ਦਾ ਤਿਆਗ ਕਰ ਦਿਤੀ ਹੈ ਅਤੇ ਮਕੇ ਦੇ ਹਜ ਨੂੰ ਜਾਣ ਦਾ ਇਰਾਦਾ ਰਖਦਾ ਹੈ ਪਰ ਆਪਣੇ ਬਾਪ ਦੇ ਕਹੇ ਉਤੇ ਹਜ ਕਰਨੋਂ ਰੁਕ ਗਿਆ ਹੈ । ਉਸ ਦੇ ਬਾਪ ਨੂੰ ਕੀ ਪਤਾ ਕਿ ਉਸ ਦਾ ਉਹ ਮੱਕਾਰ ਬੇਟਾ ਹੀ ਪਿਛੋਂ ਇਕ ਖਤਰਨਾਕ ਵਰੀ ਸਾਬਤ ਹੋਵੇਗਾ । ਔਰੰਗਜ਼ੇਬ ਨੇ ਆਪਣੇ ਦਿਲੀ ਇਰਾਦਿਆਂ ਨੂੰ ਬੜੀ ਹੁਸ਼ਿਆਰੀ ਨਾਲ ਮਜ਼੍ਹਬ ਦੇ ਪਰਦੇ ਵਿਚ ਲੁਕਾਈ ਰਖਿਆ । ਮੁਰਾਦ ਸ਼ਾਹਜਹਾਨ ਦਾ ਚੌਥਾ ਬੇਟਾ ਮੁਰਾਦ ਗੁਜਰਾਤ ਦਾ ਵਾਇਸਰਾਏ ਸੀ । ਉਹ ਬੜਾ ਹੰਕਾਰੀ ; ਸੂਰਬੀਰ ; ਸਖੀ ਅਤੇ ਪ੍ਰਤਾਪੀ ਸੀ। ਇਹ ਵੀ ਬਾਕੀ ਦੇ ਤਿੰਨਾਂ ਭਰਾਵਾਂ ਵਾਂਗ ਮਮਤਾਜ਼ ਮਹਲ ਦੇ ਪੇਟੋਂ ਸੀ। ਬਹਿਨਸ਼ਾਹ ਦੀਆਂ ਦੋ ਬੇਟੀਆਂ ਇਹਨਾਂ ਤੋਂ ਛੁੱਟ ਸ਼ਹਿਨਸ਼ਾਹ ਦੀਆਂ ਦੋ ਸਪੁੱਤਰੀਆਂ ਸਨ ਤੇ ਦੋਵਾਂ ਹੀ ਕਵਾਰੀਆਂ। ਜਿਸ ਸਮੇਂ ਅਤਾਲਵੀ ਹਕੀਮ ਮਨੂਚੀ ਉਹ ਦੇ ਦਰਬਾਰ ਵਿਚ ਆਇਆ ਉਸ ਵੇਲੇ ਇਹ ਦੋਵੇਂ ਸਪੁਤਰੀਆਂ ਬਾਦਸ਼ਾਹ ਦੇ ਨਾਲ ਹੀ ਰਹਿੰਦੀਆਂ ਸਨ । ਜਹਾਨਆਰਾ ਸਭ ਤੋਂ ਵੱਡੀ ਸਪੁਤਰੀ ਜਹਾਨਆਰਾ ਸੀ ਜੋ ਸ਼ਾਹ ਬਗਮ ਦੇ ਨਾਮ ਨਾਲ ਧ ਸੀ। ਉਹ ਤਨੋਂ ਮਨੋਂ ਹੋ ਕੇ ਸ਼ਹਿਨਸ਼ਾਹ ਦੀ ਸੇਵਾ ਵਿਚ ਜੁਟੀ ਰਹਿੰਦੀ । ਉਸ ਦੀ ਉਮਰ ੩੦ ਸਾਲ ਤੋਂ ਅਧਿਕ ਬਿਆਨ ਕੀਤੀ ਜਾਂਦੀ ਸੀ। ਉਹ ਸੁਹਪਣ ਤੇ ਸਲੀਕੇ ਵਾਲੀ ਵੀ ਸੀ । ਇਹ ਆਪਣੇ ਭਾਈ ਦਾਰਾ ਸ਼ਿਕੋਹ ਦੀ ਹਮਾਇਤੀ ਸੀ। ਰੌਸ਼ਨ ਆਰਾ ਛੋਟੀ ਲੜਕੀ ਰੋਸ਼ਨਆਰਾ ਵੱਡੀ ਪੁਤ੍ਰੀ ਤੋਂ ਘਟ ਸੁੰਦਰ ਸੀ । ਉਸ ਨੂੰ ਹਰਮ ਦੇ ਸਾਰੇ ਭੇਦ ਮਲੂਮ ਸਨ । ਇਹ ਬੜੀ ਚਲਾਕ ਤੇ ਮੱਕਾਰ ਸੀ । ਇਹ ਸ਼ਾਹੀ ਮਹਲਾਂ ਦੇ ਸਾਰੇ ਭਦ ਔਰੰਗਜ਼ੇਬ ਨੂੰ ਦਸ ਦਿੰਦੀ ਸੀ ਤੇ ਔਰੰਗਜ਼ੇਬ ਲਈ ਬੜੀ ਲਾਭਵੰਦ ਸੀ। ਅਲਾਮੀ ਸਾਅਦੁੱਲਾ ਖਾਨ ਦੀ ਮੌਤ ੧੬੫੬ ੯ ਅਪ੍ਰੈਲ ੧੬੫੬ ਈ: ਨੂੰ ਅਲਾਮੀ ਬਾਅਲਾ ਖਾਨ ਦੀ ਮੌਤ ਨਾਲ ਸ਼ਾਹ ਜਹਾਨ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ । ਹਰਮਨ ਪਿਆਰੇ ਅਕਬਰ ਦੇ ਸਮੇਂ ਤੋਂ ਪਿਛੋਂ ਹਿੰਦੁਸਤਾਨ ਨੇ ਜਿਹੜੇ ਵਜ਼ੀਰ ਪੌਦਾ ਕੀਤ ਉਹਨਾਂ ਸਭਨਾਂ ਵਿਚੋਂ ਉਹ ਅਧਿਕ ਯੋਗ ਅਤੇ ਖਰਾ ਵਜ਼ੀਰ ਸੀ । ਮੌਤ ਸਮੇਂ ਉਸ ਦੇ ਪੁਤਰ ਦੀ ਆਯੂ ਕੇਵਲ ੧੧ ਸਾਲ ਦੀ ਸੀ । ਫੇਰ ਵੀ ਸ਼ਹਿਨਸ਼ਾਹ ਨੇ ਉਸ ਦੇ ਗੁਜ਼ਾਰੇ ਦਾ ਚੰਗਾ ਪ੍ਰਬੰਧ ਕਰ ਦਿਤਾ ਖਾਫੀ ਖਾਨ ਦਾ ਕਥਨ ਹੈ ਕਿ ਉਸ ਦੇ ਜਾਨ ਨਸ਼ੀਨਾਂ ਨੂੰ ਇਤਬਾਰੀ ਅਤ ਮਾਨ ਵਾਲੇ ਔਹਦਿਆਂ ਉਤੇ ਉਸ ਨੇ ਆਪ ਡਿਠਾ। ਹਾਲਾਂ ਕਿ ਇਹ (੧੯੭) ਇਕ ਸੌ ਸਾਲ ਮਗਰੋਂ ਦੀ ਗਲ ਹੈ । ੧੬ ਅਲੀ ਮਰਦਾਨ ਖਾਨ ਦੀ ਮੌਤ ੧੬੫੭ ਅਪ੍ਰੈਲ ੧੬੫੭ ਵਿਚ ਸ਼ਹਿਨਸ਼ਾਹ fea ਹੋਰ ਲਾਇਕ ਅਤ ਵਫਾਦਾਰ ਖਾਦਮ, ਅਲੀ ਮਰਦਾਨ ਖਾਨ ਚਲਾਣਾ ਕਰ ਗਿਆ। ਸਭ ਮੰਨਦੇ ਹਨ ਕਿ ਉਹ ਦਰਬਾਰ ਵਿਚ ਵੀ ਅਤੇ ਮੈਦਾਨਿ ਜੰਗ ਵਿਚ ਵੀ ਸਭ ਤੋਂ ਵਧੀਕ ਸੂਝਵਾਨ ਅਫਸਰ ਸੀ । ਉਹ ਕਸ਼ਮੀਰ ਜਾਂਦਾ ਹੋਇਆ ਰਸਤੇ ਵਿਚ ਹੀ ਚਲਾਣਾ ਕਰ ਗਿਆ । ਉਸ ਨੂੰ ਲਾਹੌਰ ਦੇ ਆਸ ਪਾਸ ਲਿਆ ਕੇ ਦਫਨਾਇਆ ਗਿਆ । ਸ਼ਾਹ ਜਹਾਨ ਦੀਆਂ ਹਿੰਦੂ ਰੁਚੀਆਂ ਇਸਲਾਮੀ ਝੁਕਾਓ ਦੇ ਬਾਵਜੂਦ ਸ਼ਾਹ ਜਹਾਨ ਅੰਦਰ ਕਈ ਢੰਗ ਨਾਲ ਹਿੰਦੂ ਰੁਚੀਆਂ ਦਾ ਵੀ ਸਬੂਤ ਮਿਲਦਾ ਹੈ । ਉਹਦੇ ਅੰਦਰ ਘਟ ਚੁਗਤਾਈ ਲਹੂ ਸੀ ਕਿਉਂਕਿ ਉਸ ਦੀ ਮਾਤਾ ਅਤੇ ਦਾਦੀ ਦੋਵੇਂ ਹੀ ਹਿੰਦੂ ਸਨ । ਝਰੋਖਾ ਖਿੜਕੀ ਹਰ ਰੋਜ਼ ਸਵੇਰੇ ਉਹ ਉਸ ਝਰੋਖਾ ਖਿੜਕੀ ਵਿਚ ਖਲੋ ਕੇ ਦਰਸ਼ਨ ਦਿੰਦਾ ਜੋ ਮੈਦਾਨ ਦੇ ਐਨ ਸਾਹਮਣ ਸੀ । ਏਥੇ ਖੜੱਕੇ ਹੀ ਉਹ ਚੜ੍ਹਦੇ ਸੂਰਜ ਦੀ ਪੂਜਾ ਕਰਦਾ ਸੀ । ਝਰੋਖੇ ਵੇਲੇ ਸਭ ਰੈਣੀਆਂ ਤ ਦਰਜਿਆਂ ਦ ਲੋਕ ਜੋ ਮੈਦਾਨ ਵਿਚ ਖੜੇ ਹੁੰਦੇ ਬਾਦਸ਼ਾਹ ਦੇ ਦਰਸ਼ਨ ਕਰਦੇ। ਇਸ ਢੰਗ ਨੂੰ ਦੇਸ਼ ਵਿਚ ਦਰਸ਼ਨ ਆਖਦੇ ਹਨ ਅਤੇ ਇਹ ਪੁਰਾਤਨ ਹੁੰਦੇ ਰਾਜਿਆਂ ਦੇ ਢੰਗ ਦੀ ਹੀ ਨਕਲ ਸੀ । ਨੌਰੋਜ਼ ਦਾ ਤਿਹਾਰ ਈਰਾਨ ਦੇ ਜਮਸ਼ੇਦ ਬਾਦਸ਼ਾਹਾਂ ਦੇ ਰਿਵਾਜ ਦੇ ਮੁਤਾਬਕ ਸ਼ਹਿਨਸ਼ਾਹ ਨੌਰੋਜ਼ ਅਰਥਾਂਤ ਸਾਲ ਦੇ ਨਵੇ ਦਿਨ ਬੜੀ ਸ਼ਾਨਦਾਰ ਜ਼ਿਆਫਤ ਦਿੰਦਾ ਸੀ । ਇਸ ਅਵਸਰ ਉਤੇ ਸ਼ਹਿਨਸ਼ਾਹ ਨੂੰ ਸੋਨ, ਚਾਂਦੀ ਤੇ ਹੀਰੇ ਮੋਤੀਆਂ ਨਾਲ ਤੋਲਿਆ ਜਾਂਦਾ ਜੋ ਦਰਬਾਰੀਆਂ ਵਿਚਾਲੇ ਬੜੀ ਖੁਲ੍ਹ ਦਿਲੀ ਨਾਲ ਵੰਡ ਦਿਤੇ ਜਾਂਦੇ । ਇਸ ਮੌਕੇ ਉਤੇ ਬਾਦਸ਼ਾਹ ਦੇ ਸਿਰ ਉਪਰੋਂ ਮੋੜੀਆਂ ਤੇ ਸੋਨੇ ਦੀਆਂ ਰਕਾਬੀਆਂ ਵਾਰੀਆਂ ਜਾਂਦੀਆਂ । ਇਹ ਰਕਾਬੀਆਂ ਧਰਤੀ ਉਤੇ ਉਲਟਾ ਦਿਤੀਆਂ ਜਾਂਦੀਆਂ ਜਿਨ੍ਹਾਂ ਨੂੰ ਦਰਬਾ ਖੋਹ ਮਾਰੀ ਨਾਲ ਲੁਟ ਲਿਜਾਂਦੇ । ਇਸ ਮੌਕੇ ਉਤੇ ਸਭ ਲੋਕ ਆਪਣੀ ਪਦਵੀ ਤੋ ਆਪਣੀ ਸ਼ਾਨ ਨੂੰ ਭੁਲ ਜਾਂਦੇ ਸਨ । ਅਕਬਰ ਨੇ ਆਪਣੇ ਸ਼ਾਹੀ ਤਖਤ ਉਤੇ ਹੀਰੇ ਮੋਤੀਆਂ ਜੜਤ ਸੁਨਹਿਰੀ ਸੂਰਜ ਬਾਦਸ਼ਾਹਤ ਦਾ ਨਿਸ਼ਾਨ ਲਾ ਰਖਿਆ ਸੀ । ਸ਼ਾਹ ਜਹਾਨ ਨੇ ਸੋਨੇ ਤੇ ਮੋਤੀਆਂ ਜੜਤ ਤਾਊਸ (ਮੋਰ) ਬਾਦਸ਼ਾਹਤ ਦਾ ਚਿੰਨ੍ਹ ਕਾਇਮ ਕੀਤਾ । ਰਾਜ-ਚਿੰਨ੍ਹ ਇਹ ਸ਼ਾਹੀ ਚਿੰਨ੍ਹ ਪੁਰਾਤਨ ਬੋਧੀ, ਬਾਹਮਣ ਅਤੇ ਰਾਜਪੂਤ ਰਾਜਿਆਂ ਦਾ ਸੀ । ਹਿੰਦੂ ਰਾਜਿਆ ਦੇ ਰਿਵਾਜ ਦੀ ਦੇਖਾ ਦੇਖੀ ਸ਼ਾਹਜਹਾਨ ਨੇ ਸਰਕਾਰੀ ਇਮਾਰਤਾਂ ਦੀ ਨੀਂਹ ਵਿਚ ਇਨਸਾਨੀ ਲਹੂ ਦੇਣ ਦਾ ਰਿਵਾਜ ਤੋਰਿਆ । ਜਿਸ ਸਮੇਂ ਦਿਲੀ ਵਿਚ ਨਵੇਂ ਮਹਲ ਅਤੇ ਨਵੇਂ ਸ਼ਹਿਰ ਦੀ ਨੀਂਹ ਧਰੀ ਗਈ ਤਦ ਕਈ ਕੈਦੀਆਂ ਨੂੰ ਕਤਲ ਕਰਕ ਉਹਨਾਂ ਦਾ ਲਹੂ ਨੀਹਾਂ ਵਿਚ ਛਿੜਕਿਆ ਗਿਆ। Sri Satguru Jagjit Singh Ji eLibrary Namdhari Elibrary@gmail.com