ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/203

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਖਜਸਤਾ ਅਖਤਰ ਦੀ ਹਾਰ ਤੇ ਮੌਤ ਇਸ ਕਾਰਰਵਾਈ ਨਾਲ ਬਖ਼ਸਤਾ ਅਖਤਰ ਬਹੁਤ ਜੋਸ਼ ਵਿਚ ਆ ਗਿਆ ਜਿਸ ਨੇ ਮਹਾਨ ਸ਼ਹ ਦੇ ਨਾਮ ਨਾਲ ਅਗੋਂ ਤੋਂ ਬਾਦਸ਼ਾਹ ਹੋਣ ਦਐਲਾਨ ਕਰ ਦਿਤਾ । ਉਹਦੇ ਨਾਲ ਫੌਜ ਦੇ ਕਈ ਅਫਸਰ ਵੀ ਸ਼ ਮਲ ਹੋ ਗਏ । ਉਸ ਨੇ ਇਕ ਬਹੁਤ ਵਡੀ ਫੌਜ ਇਕੱਠੀ ਕਰਕੇ ਜਹਾਨਦਾਰ ਸ਼ਾਹ ਨਾਲ ਲੜਾਈ ਛੇੜ ਦਿਤੀ ਪਰ ਉਸ ਨੂੰ ਲੜਾਈ ਵਿਚ ਹਾਰ ਹੋਈ ਅਤੇ ਉਹ ਕਤਲ ਕੀਤਾ ਗਿਆ । ਉਸਦਾ ਬੇਟਾ ਫਰਖੰਦਾ ਅਖਤਰ, ਜੋ ਬੜਾ ਹੋਣ ਹਾਰ ਸ਼ਾਹਜ਼ਾਦਾ ਸੀ ਅਤੇ ਜੋ ਅਪਣੇ ਬਾਪ ਦੇ ਪਿਛੇ ਉਸੇ ਹਾਥੀ ਉਤੇ ਸਵਾਰ ਸੀ ਹੇਠਾਂ ਉਤਰ ਆਇਆ ਅਤੇ ਹਥ ਵਿਚ ਤਲਵਾਰ ਲੈ ਕੇ ਲੜਦਾ ਲੜਦਾ ਕਈ ਫਟ ਖਾ ਕੇ ਉਥੇ ਹੀ ਖੇਤ ਰਿਹਾ। ਮੌਜ਼ ਉਦੀਨ ਅਤੇ ਰਵੀ ਉਸ਼ ਸ਼ਾਨ ਵਿਚਾਲੇ ਝਗੜਾ ਹੁਣ ਤਾਜ ਤਖਤ ਦੇ ਦਾਵੇਦਾਰ ਕੇਵਲ ਦੋ ਸ਼ਾਹਜ਼ਾਦੇ ਮੌਜ ਉਦੀਨ ਅਤੇ ਰਫੀ ਉਸ ਸ਼ਾਹ ਰਹਿ ਗਏ ਰਫੀ ਉਸ਼ ਸ਼ਾਨ ਨੇ ਅਮੀਰ ਉਲ ਉਮਰਾ ਜੂਲ ਫਿਕਾਰ ਖਾਂ ਦੀ ਕਸਮ ਤੇ ਦਿਆਨਤਦਾਰੀ ਉਤੇ ਪੂਰਾ ਭਰੋਸਾ ਰਖਿਆ ਕਿਉਂਕਿ ਸਵਰਗੀ ਸ਼ਹਿਨਸ਼ਾਹ ਦੀ ਜ਼ਿੰਦਗੀ ਵਿਚ ਉਹਨੇ ਸਦਾ ਖਾਨਿਖ ਨਾ ਦੇ ਵਾਰੇ ਉਤੇ ਉਸੇ ਦੀ ਹਮਾਇਤ ਕੀਤੀ ਸੀ। ਸ਼ਾਹਜ਼ਾਦੇ ਤੇ ਅਮੀਰ ਉਲ ਉਮਰਾਂ ਨੇ ਪਗਾਂ ਵੀ ਵਟਾਈਆਂ ਹੋਈਆਂ ਸਨ। ਸ਼ਾਹਜ਼ਾਦਾ ਉਸ ਨੂੰ ਚਾਚਾ ਕਹਿ ਕੇ ਬੁਲਾਉਂਦਾ ਸੀ। ਅਮੀਰ ਉਲ ਉਮਰ ਦੀ ਮਿਤਰਤਾ ਉਪਰ ਪਰਾ ਪੂਰਾ ਭਰੋਸਾ ਰਖਕੇ ਰਫੀ ਉ ਸ਼ਹ ਨੇ ਉਸ ਸਮੇਂ ਤੀਕ ਨਿਰਪੱਖ ਰਹਿਣ ਦਾ ਨਿਸ਼ਚਾ ਧਾਰ ਲਿਆ ਸੀ ਜਦ ਤੀਕ ਕਿ ਦੋਵਾਂ ਵਿਚੋਂ ਇਕ ਦੀ ਹਾਰ ਨਹੀਂ ਹੋ ਜਾਂਦੀ। ਫੇਰ ਉਹ ਆਪਣੇ ਹਮਾਇਤੀ ਦੀ ਸਹਾਇਤਾ ਨਾਲ ਵਿਜਈ ਉਤੇ ਝਪਟ ਪਏਗਾ ਅਤੇ ਉਸ ਦਾ ਖਾਤਮਾ ਕਰ ਦਏਗਾ । ਉਸ ਨੇ ਆਪਣੇ ਮਨ ਦੀ ਇਛਾ ਆਪਣੇ ਪਿਛਲਗਾਂ ਨੂੰ ਦਸ ਦਿਤੀ । ਫੇਰ ਨਗਾਰੇ ਉਤੇ ਚੋਟ ਲਾਉਣ ਦਾ ਹੁਕਮ ਕੇ ਮੈਂ ਜ ਉਦ ਦੀਨ ਵਿਰੁਧ ਮੈਦਾਨ ਵਿਚ ਅੱਗੇ ਵਧਿਆ। ਵਜ਼ੀਰ ਆਜ਼ਮ ਜ਼ੁਲਫਿਕਾਰ ਖਾਂ ਦੀ ਫਰੇਬੀ ਚਾਲ ਰਫੀ ਉਸ਼ ਸ਼ਾਹ ਵੀ ਜੰਗ ਲਈ ਤਿਆਰ ਸੀ ਪਰ ਉਸਦੀ ਹੈਰਾਨੀ ਦੀ ਹਦ ਨਾ ਰਹੀ ਜਦ ਉਸ ਨੇ ਵੇਖਿਆ ਕਿ ਉਸ ਦਾ ਭਰੋਸੇਯੋਗ ਪਿਤਰ ਅਮੀਰ ਉਲ ਉਮਰਾ ਉਸੇ ਦੇ ਵਿਰੋਪੀ ਦੀ ਫੌਜ ਨੂੰ ਸਫ ਬੰਦ ਕਰ ਰਿਹਾ ਹੈ ਅਤੇ ਲੜਾਈ ਦਾ ਸਾਰਾ ਪਰਬੰਧ ਆਪ ਕਰ ਰਿਹਾ ਹੈ । ਅਜ਼ੀਮ ਉਸ਼ ਸ਼ਾਹ ਦੀ ਹਾਰ ਤੇ ਮੌਤ ਸ਼ਾਹਜ਼ਾਦਾ ਪੂਰੀ : ਜੀ ਨਾਲ ਅਗੇ ਵਧਿਆ ਅਤੇ ਬਹਾਦਰੀ ਨਾਲ ਵੈਰੀ ਉਤੇ ਹਲਾ ਬੋਲ ਦਿਤਾ । ਪਰ ਐਨ ਲੜਾਈ ਦੇ ਵਿਚਕਾਰ ਬਦਖਸ਼ੀ ਨੇ ਉਸ ਨਾਲ ਗਦਾਰੀ ਕੀਤੀ ਜਿਸ ਨੇ ਅਮੀਰ ਓਲ ਉਮਰਾ ਨਾਲ ਪ੍ਰਾਈਵੇਟ ਪ੍ਰਬੰਧ ਅਨੁਸਾਰ ਆਪਣੇ ਹਥਿਆਰਾਂ ਦਾ ਰੁਖ ਆਪਣੇ ਹੀ ਮਾਲਕ ਵਿਰੁਧ ਫਰ ਦਿਤਾ | ਇਹ ਹਾਲਤ ਦੇਖ ਕੇ ਦਲੇਰ ਸ਼ਾਹਜ਼ਾਦਾ ਹਾਥੀ ਉਤੋਂ ਥਲੇ ਉਤਰ ਆਇਆ ਅਤੇ ਤਲਵਾਰ ਕਢ ਕੇ ਦੁਬਦ ਹੋਣ ਲਈ ਘਮਸਾਨ ਦੀ ਮੰਗ ਦੇ ਵਿਚਕਾਰ ਧਸ ਗਿਆ । ਉਸ ਬਹਾਦਰੀ ਦੇ ਬੜੇ ਹਥ ਵਖਾਏ ਪਰ ਛਿਲਣੀ ਛਿਲਣੀ ਹੋ ਕੇ ਧਰਤੀ ਉਤੇ ਡਿੱਗ ਪਿਆ। ਉਸ ਦੇ ਤਿੰਨ ਬੇਟੇ ਮੁਹੰਮਦ ਇਬਰਾਹੀਮ ਰਫੀ ਉਦ ਦੌਲਾ ਅਤੇ ਰਫੀ ਉਦ ਦਰਜਾਤ ਵੀ ਫਟੜ ਹੋਏ ਪਰ ਜ਼ਿੰਦਗੀ ਲੈ ਕੇ ਨਸ ਗਏ। ਆਪਣੇ ਇਕੋ ਇਕ ਵਿਰੋਧੀ ਉਪਰ ਜਿਤ (੨੧੧) ਨੂੰ ਵੇਖ ਕੇ ਮੌਜ਼ ਉਦੀਨ ਨੇ ਹੁਕਮ ਦੇ ਦਿਤਾ ਕਿ ਵਿਜਈ ਕੂਚ ਦਾ ਬਿਗਲ ਵਜਾ ਦਿਤਾ ਜਾਏ। ਉਸ ਨੇ ਆਗਿਆ ਦਿਤੀ ਕਿ ਉਸ ਦੇ ਭਾਈਆਂ ਦੀਆਂ ਮੁਰਦਾ ਲਾਸ਼ਾਂ ਤਿੰਨ ਦਿਨ ਤੀਕ ਮੈਦਾਨਿ ਜੰਗ ਵਿਚ ਪਈਆਂ ਰਹਿਣ ਤਾਂ ਜੁ ਲੋਕ ਆਕੇ ਉਹਨਾਂ ਨੂੰ ਵੇਖਣ । ਤਿੰਨਾ ਦਿਨਾਂ ਮਗਰੋਂ ਉਹ ਲਾਸ਼ਾਂ ਦਿਲੀ ਲਿਆਂਦੀਆਂ ਗਈਆਂ ਅਤੇ ਬਿਨਾ ਕਿਸੀ ਰਸਮ ਰਸਮ ਦੇ ਸ਼ਹਿਨਸ਼ਾਹ ਹਮ ਯੂੰ ਮਕਬਰੇ ਵਿਚ ਦਫਨਾਈਆਂ ਗਈਆਂ ਜੋ ਕਿ ਕਤਲ ਹੋਏ ਸ਼ਾਹਜ਼ਾਦਿਆਂ ਦਾ ਜਦੀ ਕਬਰਸਤਾਨ() ਸੀ । ਮੌਜ਼ ਉਦੀਨ ਦੀ ਜਹਾਨਦਾਰ ਸ਼ਾਹ ਦੇ ਨਾਮ ਨਾਲ ਗਦੀ ਨਸ਼ੀਨੀ ੧੭੧੨ ਮੌਜ ਉਦ ਦੀਨ ਹੁਣ ਤਾਜ ਤਖਤ ਦਾ ਇਕੋ ਇਕ ਮਾਲਕ ਸੀ । ਉਹ ਜਹਾਨਦਾਰ ਸ਼ਾਹ ਦੇ ਨਾਮ ਨਾਲ ਗਦੀ ਨਸ਼ੀਨ ਹੋਇਆ। ਨਵੇਂ ਬਣ ਸ਼ਹਿਨਸ਼ਾਹ ਦਾ ਪਹਿਲਾ ਕੰਮ ਜੋ ਉਸ ਨੇ ਕੀਤਾ ਇਹ ਸੀ ਕਿ ਉਹਨੇ ਸ਼ਾਹੀ ਸ਼ਾਹਜ਼ਾਦਿਆਂ ਦੇ ਲਹੂ ਨਾਲ ਆਪਣੇ ਹਥ ਅਪਵਿਤਰ ਕੀਤੇ । ਇਹ ਉਹ ਜੁਰਮ (ਪਾਪ) ਸੀ ਜੋ ਜਹਾਂਗੀਰ ਦੇ ਸਮੇਂ ਤੋਂ ਹੀ ਰਾਜ ਪਰਬੰਧ ਹਲ ਵਿਚ ਲੈਣ ਸਮੇਂ ਤੈਮੂਰ ਦੀ ਨਸਲ ਦਾ ਵਸ਼ੇਸ਼ ਖਾਸਾ (ਸੁਭਾ) ਬਣ ਚੁਕਾ ਸੀ । ਅਜ਼ੀਮ ਉਸ ਬਹ ਦੇ ਸਭ ਤੋਂ ਵੱਡ ਬੇਟ ਸੁਲਤਾਨ ਕਰੀਮ ਉਦ ਦੀਨ ਨੂੰ ਹਦਾਇਤ ਕੇਸ਼ ਖਾਨ ਦੀ ਮਾਰਫਤ ਲਾਹੌਰ ਵਿਚੋਂ ਪਕੜ ਮੰਗਾਇਆ ਅਤੇ ਸ਼ਹਿਨਸ਼ਾਹ ਦੇ ਰੂਬਰੂ ਉਸਦਾ ਮਿਤ ਧੜ ਤੇ ਵਖ ਕੀਤਾ ਗਿਆ । ਅਲੀ ਤਬਰ ਪੁੱਤਰ ਅਜ਼ੀਮ ਸ਼ਾਹ, ਫਿਰੋਜ਼ ਮੰਦ ਨਾਮ ਬਖਸ਼ ਦੇ ਦੋਵੇਂ ਬੇਟੇ ਅਤੇ ਸ਼ਾਹੀ ਖਾਨਦਾਨ ਦੇ ਦੂਜੇ ਸ਼ਾਹਜ਼ਾ ਦੇ ਸਭ ਦੇ ਸਭ ਇਕ ਇਕ ਕਰ ਕੇ ਕਤਲ ਕਰ ਦਿਤੇ ਗਏ। ਇਹ ਕਰਰਵਾਈ à ਕੇ ਸ਼ਹਿਨਸ਼ਾਹ ਨੇ ਲਾਹੌਰੋਂ ਕੂਚ ਕੀਤਾ ਅਤੇ ਵਿਜਈ ਦੀ ਸ਼ਰਨ ਨਾਲ ਦਿਲੀ ਵਿਚ ਦਾਖਲ ਹੋਇਆ। ਜਹਾਨਦਾਰ ਸ਼ਾਹ ਦੀ ਅਯੋਗਤਾ i ਜਹਾਨਦਾਰ ਸ਼ਾਹ ਨਿਰਬਲ ਅਤੇ ਆਲਮੀ ਸ਼ਾਹਜ਼ਾਦਾ ਸੀ ਬਿਲਕੁਲ ਡਰਪੋਕ, ਅਯਾਸ਼ ਅਤ ਆਰਾਮ ਪਸੰਦ । ਉਹ ਭੈੜੀਆਂ ਅਤੇ ਨੀਚ ਕਿਸਮ ਦੀ ਬੁਰਾਈਆਂ ਦਾ ਸ਼ਿਕਾਰ ਸੀ ਜੋ ਸ਼ਾਹੀ ਪਾਨਦਾਨ ਲਈ ਵਲੀਕ ਸਨ। ਉਸ ਨੇ ਆਪਣੇ ਆਪ ਨੂੰ ਬਾਜ਼ਾਰੀ ਤੀਵੀਂ ਦਾ ਗੁਲ ਮ ਬਣਾ ਰਖਿਆ ਸੀ। ਨਾਚ ਤੀਵੀਂ ਦਾ ਗੁਲਾਮ ਇਹ ਤੀਵੀਂ ਲਾਲ ਕੌਰ ਸੀ ਜਿਸ ਨੇ ਬਾਦਸ਼ਾਹ ਦੀ ਜ਼ਾਤ ਉਪਰ ਅੰਨਾ ਕਾਬੂ ਪਾ ਰਖਿਆ ਸੀ ਕਿ ਉਹ ਉਹਦੀ ਕਠਪੁਤਲੀ ਬਣ ਕੇ ਰਹਿ ਗਿਆ । ਉਹ ਆਪਣੇ ਰੁਤਬੇ ਤੇ ਸ਼ਾਨ ਨੂੰ ਭੁੱਲ ਗਿਆ ਅਤੇ ਪੂਰਨ ਤੌਰ ਉਤੇ ਉਸ ਦਾ ਬਣ ਕੇ ਸਦਾ ਉਹਦੇ ਨਾਲ ਰੰਗ ਰਲੀਆਂ ਵਿਚ ਰੁਝਾ ਰਹਿੰਦਾ । ਉਸ ਨਾਚੀ ਨੂੰ ਇਮਤਿਆਜ਼ ਮਹਲ ਬੇਗਮ ਦਾ ਖਿਤਾਬ ਦਿਤਾ ਅਤੇ ਉਸਦੇ ਘਰ ਦੇ ਖਰਚ ਲਈ ਦੋ ਕਰੋੜ ਰੁਪਏ ਦਾ ਸਾਲਾਨਾ ਅਲਾਊਂਸ ਨਿਯਤ ਕਰ ਦਿਤਾ । ਉਸ ਦੀਆਂ ਪੁਸ਼ਾਕਾਂ ਤੇ ਜ਼ੇਵਰਾਤ ਦਾ ਖਰਚ ਇਸ ਵਿਚ ਸ਼ਾਮਲ ਨਹੀਂ ਸੀ । ਉਸ ਨੂੰ ਇਹ ਅਧਿਕਾਰ ਵੀ ਦੇ ਰਖਿਆ ਸੀ ਕਿ ਉਹ ਹਾਥੀ ਉਪਰ ਬਾਦਸ਼ਾਹ ਦੇ ਨਾਲ ਪੌਦੇ ਉਪਰ ਸਵਾਰ ਹੋਵੇ ਜਿਥੇ ਉਸ ਲਈ ਵਖਰਾ ਚੰਦੋਆ ਲਾਇਆ ਜਾਂਦਾ। ਹਾਲਾਂਕਿ ਇਹ ਅਧਿਕਾਰ ਕੇਵਲ ਸ਼ਾਹ ਖਨਦਾਨ ਦੇ ਸ਼ਾਹਜ਼ਾਦਿਆਂ ਨੂੰ ਪਰਾਪਤ ਸੀ। ਸ਼ਹਿਨਸ਼ਾਹ ਦੇ ਧਰਮ () ਮੈਮਾਇਰਜ਼ ਆਫ ਇਰਾਦਤ ਖਾਨ to Sri Satguru Jagjit Singh Ji eLibrary Namdhari Elibrary@gmail.com