ਉਸ ਦੀ ਪਗ ਡਿੱਗ ਪਈ ਤੇ ਉਹ ਨੰਗੇ ਸਿਰ ਹੀ ਆਪਣੇ ਖੈਮੇ ਦੇ ਦਰਵਜੇ ਵਲ ਵਾਹੋ ਦਾਹੀ ਨਸ ਤੁਰਿਆ। ਉਸ ਨੂੰ ਆਪਣੀ ਜੁਤੀ ਪਾਉਣੀ ਵੀ ਭੁਲ ਗਈ; ਉਹ ਰੱਸੇ ਨਾਲ ਅੜ ਕੇ ਡਿਗ ਪਿਆ। ਨੌਕਰਾਂ ਨੇ ਉਸ ਨੂੰ ਅਸਰਾ ਦੇ ਕੇ ਚੁਕਿਆ ਤ÷ ਉਸ ਨੇ ਆਪਣੇ ਕਪੜੇ ਝਾੜੇ ਅਤੇ ਸਵਾਰ ਹੋ ਕੇ ਯਾਹ ੀ ਕਾਹਲੀਪਣੇ ਕੈਂਪ ਵ ਤੁਰ ਗਿਆ ਲਾਹੌਰ ਵਿਚ ਘਰੋਗੀ ਜੰਗ ੧੭੧੨ ਆਪਣੇ ਬਾਪ ਦਾ ਨੂਰਿ ਨਜ਼ਰ ਅਜ਼ੀਮ ਉਹ-ਸਾਨ ਨੂੰ, ਜੋ ਸਭ ਸ਼ਾਹਜ਼ਾਦਿਆਂ ਵਿਚੋਂ ਅਧਿਕ ਯੋਗ ਮੰਨਿਆ ਜਾਂਦਾ ਸੀ ਅਤੇ ਜੋ ਸ਼ਾਹ ਦੇ ਲੈਫਟੀਨੈਂਟ ਦੇ ਤੌਰ ਤੇ ਕੰਮ ਕਰ ਚੁਕਾ ਸੀ, ਮਹਲਾਂ ਦੀ ਕਮਾਨ ਸਪੁਰਦ ਸੀ । ਸ਼ਾਹ ਕੈਂਪ, ਖਜ਼ਾ ਾ ਅਤੇ ਹੀਰੇ ਜਵਾਹਰ ਸਭ ਉਸੇ ਦੇ ਕਬਜ਼ੇ ਵਿਚ ਸਨ। ਉਸਦੇ ਪਾਸ ਆਪਣੀ ਇਕ ਤਕੜੀ ਫੌਜ ਸੀ । ਉਸ ਨੇ ਸ਼ਾਹੀ ਤਾਜ ਚੁਕ ਕੇ ਆਪਣੇ ਸਿਰ ਤੇ ਧਰ ਲਿਆ ਅਤੇ ਚ ਜ ਦੇ ਵਜ਼ੀਰਾਂ ਅਮੀਰਾਂ ਪਾਸੋਂ ਨਜ਼ਰਾਨੇ ਵਸੂਲ ਕੀਤੇ ਅਮੀਰ ਉਲ ਉਮਰਾ ਜ਼ੁਲ ਵਿਕਾਰ ਖਾਂ ਮੌਜ ਉਦ ਦੀਨ ਦੀ ਹਮ ਇਤ ਲਈ ਡਟ ਗਿਆ। ਦੂਜੇ ਦੋ ਭਰਾ ਅਰਥਾਤ ਰਫੀ ਉਸ਼ ਸ਼ਾਨ ਅਤੇ ਖਜਸਤਾ ਅਖਤਰ ਵੀ ਸੇ ਨਾਲ ਇਸ ਸ਼ਰਤ ਉਤੇ ਾਨ ਮਿਲੇ ਕਿ ਉਹਨਾਂ ਨੂੰ ਫਤਹ ) ਗਰੋਂ ਰਾਜ ਤੇ ਖਜ਼ਾਨੇ ਵਿਚ ਬਰਾਬਰ ਦਾ ਸਾਂਝੀ ਵਾਲ ਬਣਾਇਆ ਜਾਏਗਾ ਇਹਨਾਂ ਤਿੰਨਾਂ ਇਤਿਹਾਦੀ ਹਜ਼ਾਦਿਆਂ ਨੇ ਲਾਹੌਰ ਸ਼ਹਿਰ ਦੇ ਨੇੜੇ ਆਨਡੋਰ ਲਾਏ ਪਤ ਮੌਜ਼ ਦ ਦੀਨ ਦਾ ਕੈਂਪ ਤਾਂ ਐਨ ਸ਼ਹਿਰ ਦੀ ਕੰਧ ਦੇ ਨਾਲ ਸੀ ਅਤੇ ਉਸ ਦੀ ਫੌਜ ਦੇ ਬਹੁਤ ਬੜੇ ਭ ਗ ਨੇ ਸ਼ਹਿਰ ਦੀਆਂ ਗਲੀਆਂ ਉਤੇ ਕਬਜ਼ਾ ਕਰ ਰੱਖਿਆ ਸੀ । ਅਜ਼ੀਮ ਉਸ ਸ਼ਾਨ ਨੇ ਆਪਣਾ ਕੈਂਪ (ਡੇਰਾ) ਦ ਨ ਵਿਚ ਲਾ ਿਤਾ । ਉਸਦੇ ਪਿਛਲੇ ਪਾਸੇ ਵਲ ਦਰਿਆ ਸੀ । ਸ ਦੇ ਇਤਿਹਾਦੀਆਂ ਨੇ ਅਮੀਰ ਉਲ ਉਮਰਾ ਦੀ ਸਲਾਹ ਮੰਨ ਕੇ ਕਿਲੇ ਵਿਚੋਂ ਸਾਰਾ ਤੋਪ ਖਾਨਾ ਕਢ ਲਿਆ ਅਤੇ ਉਸ ਨੂੰ ਇਕ ਉਚੀ ਜਿਹੀ ਥਾਂ ਉਤੇ ਗਡ ਦਿਤਾ। ਉਹਨਾਂ ਨੇ ਆਪਣੀਆਂ ਸਭ ਮਿਲਵੀਆਂ ਫੌਜਾਂ ਨੂੰ ਇਕ ਕਤਾਰ ਵਿਚ ਖੜਿਆਂ ਕਰ ਦਿਤਾ। ਉਹਨਾਂ ਦੀ ਪਿਛਾੜੀ ਸ਼ਹਿਰ ਦੇ ਨਾਲ ਲਗਦੀ ਸੀ । ਲਗਾਭਾਰ ਚਾਰ ਦਿਨਾਂ ਤੀਕ ਦੋਵਾਂ ਧਿਰਾਂ ਵਲੋਂ ਗੋਲਾਬਾਰੀ ਜਾਰੀ ਰਹੀ। ਪੰਜਵੇਂ ਦਿਨ ਅਜ਼ੀਮ ਉਸ਼ ਸ਼ਾਨ ਲੜਾਈ ਕਰਨ ਲਈ ਆਪਣੇ ਕੈਂਪ ਵਿਚੋਂ ਬਾਹਰ ਨਿਕਲ ਆਇਆ। ਖਜਸਤਾ ਅਖ਼ਤਰ ਪਕਿਆਈ ਨਾਲ ਹੌਲੀ ਹੌਲੀ ਅੱਗੇ ਵਧਿਆ ਤਾਂ ਜੁ ਵੈਰੀ ਦਾ ਟਾਕਰਾ ਕਰ : ਇਉਂ ਤਿੰਨ ਦਿਨ ਤੀਕ ਲੜ ਈ ਜਾਰੀ ਰਹੀ ਜਿਸ ਵਿਚ ਕਦੇ ਕਿਸੇ ਨੂੰ ਸਫਲਤਾ ਹੁੰਦੀ ਕਿਸੇ ਨੂੰ । ਅਠਵਾਂ ਦਿਨ ਜ਼ੁਲ ਫਿਕਾਰ ਖਾਨ ਅਤੇ ਰੁਸਤਮ ਦਿਲ ਖਾਨ ਨੇ ਮਿਲਕੇ ਵੇਰੀ ਦੀਆਂ ਮੰਤ ਚੇ ਬੰਦ ਪੁਜੀਸ਼ਨਾਂ ਉਤੇ ਜ਼ੋਰਦਾਰ ਹਮਲਾ ਕਰ ਦਿਤਾ । ਅਜੀਮ ਉਸ ਸ਼ਾਨ ਦੀਆਂ ਫੌਜਾਂ ਨੇ ਉਸ ਦਾ ਗਰਮਾ ਗਰਮ ਜਵਾਬ ਦਿਤਾ ਪਰ ਉਹਨਾਂ ਨੂੰ ਹਾਰ ਖਾਣੀ ਪਈ ਅਤੇ ਉਹ ਪਿਛ ਹਟ ਆਈਆਂ । ਦੋ ਹਿੰਦੂ ਰਾਜੇ ਮਾਰੇ ਗਏ (੩੧੦) ਦੋ ਹਿੰਦ ਰਾਜੇ ਮੱਖਣ ਚੰਦ ਖਤਰੀ ਅਤੇ ਰਾਜ ਸਿੰਘ ਜਾਦ ਹਾਰ ਖਾਣ ਵਾਲੀ ਫੌਜ ਦਾ ਪੱਖ ਲੈਂਦੇ ਹੋਏ ਮਾਰੇ ਗਏ ਪਰ ਉਹਨਾਂ ਨੇ ਲੜਾਈ ਵਿਚ ਬੜੀ ਸੂਰਬੀਰਤਾ ਦਿਖਾਈ। ਠੀਕ ਇਸ ਸਮੇਂ ਜਲੇਮਾਨ ਖਾਨ ਮੰਨੀ ਘੁੜ ਸਵਾਰ ਫੌਜ ਦੀ ਤਾਜ਼ਾਦਮ ਕੁਮਕ ਲੈ ਕੇ ਅਜ਼ੀਮ ਉਹ ਸ਼ਾਨ ਦਆਂ ਫੌਜਾਂ ਨਾਲ ਆ ਸ਼ਾਮਲ ਹੋਇਆ ਪਰ ਉਸ ਦਾ ਸੂਰਬੀਰ ਲੰਡਰ ਬੰਦੂਕ ਦੀ ਗੋਲੀ ਨਾਲ ਮਾਰਿਆ ਗਿਆ । ਵਜਈਆਂ ਨ ਉਸ ਦੀ ਸੂਰਬੀਰਤਾ ਦੀ ਕਦਰ ਕਰਦੇ ਹੋਏ ਉਸ ਦੀ ਮਰਦਾ ਲਾਸ਼ ਨੂੰ ਸ਼ਹਿਰ ਵਿਚ ਭੇਜ ਦਿਤਾ। ਅਜ਼ੀਮ ਉਸ ਸ਼ਾਨ ਦੀ ਫੌਜ ਦੇ ੬੦ ਜਾਂ ੭੩ ਹਜ਼ਾਰ ਜਵਾਨਾਂ ਵਿਚੋਂ ਕੇਵਲ ੧--੧੨ ਹਜ਼ਾਰ ਜਵਾਨ ਜ਼ਿੰਦਾ ਬਚੇ ਅਤੇ ਉਹ ਵੀ ਸ਼ਾਮ ਵੇਲੇ ਬੜੀ ਅਫਰਾ ਤਫਰੀ ਵਿਚਾਲੇ ਲਾਹੌਰ ਸ਼ਹਿਰ ਅੰਦਰ ਵਾਪਸ ਮੁੜ ਆਏ ! ਨੇ ਅਗਲੀ ਭਲਕ ਅਜ਼ੀਮ ਉਸ ਸ਼ਾਨ ਦੀ ਫੌਜ ਦੀ ਗਿਣਤੀ ਕੇਵਲ --੩ ਹਜ਼ਾਰ ਹੀ ਰਹਿ ਗਈ । ਬਾਕੀ ਦੀ ਸਾਰੀ ਫੌਜ ਉਸਦਾ ਸਾਥ ਛਡ ਗਈ ਜਾਂ ਨਸ ਗਈ । ਇਸ ਗਲ ਤੋਂ ਵੀ ਨਿਰਾਸਨ ਹੋ ਕੇ ਅਜ਼ੀਮ ਉਸ਼ ਸ਼ਾਨ ਨੇ ਅਗੇ ਵਧਣ ਦਾ ਦਰਿੜ ਨਿਸ਼ਚਾ ਕਰ ਲਿਆ ਅਤੇ ਆਪਣਾ ਉਹ ਹਾਥੀ ਮੰਗਾ ਲਿਆ ਜਿਸ ਉਤੇ ਉਹ ਸਦਾ ਸਵਾਰ ਹੋਇਆ ਕਰਦਾ ਸੀ। ਪਰ ਹਾਥੀ ਨੇ ਥਲੇ ਬੈਠਣ ਤੋਂ ਇਨਕਾਰ ਕਰ ਦਿਤਾ । ਹਾਲੀਵਾਨ ਵਲੋਂ ਉਸ ਨੂੰ ਬਿਠਾਉਣ ਦੇ ਸਾਰੇ ਜਤਨ ਨਿਸਫਲ ਗਏ । ਸ਼ਾਹਜ਼ਾਦੇ ਦੂਜਾ ਹਾਥ ਮੰਗਾ ਭੇਜਿਆ ਪਰ ਇਸ ਵੇਲੇ ਤੱਕ ਉਸ ਦੀ ਫੌਜ ਦੀ ਗਿਣਤੀ ਹੋਰ ਵੀ ਘਟ ਹੋ ਗਈ ਏਨੇ ਚਿਰ ਨੂੰ ਇਕ ਹਜ਼ਾਰ ਤੋਂ ਛ ਵਧੀ ਰਸਾਲਾ ਫੌਜ ਲੈ ਕੇ ਰਾਜਾ ਜੈ ਸਿੰਘ ਉਸ ਨਾਲ ਆਨ ਸ਼ਾਮਲ ਹੋਇਆ ਪਰ ਅੱਜ ਲੜਾਈ ਸ਼ੁਰੂ ਹੋਈ ਸੀ ਕਿ ਹਵਾ ਦਾ ਸਖਤ ਤੂਫਾਨ ਝੁਲ ਪਿਆ ਜਿਸ ਨਾਲ ਦਰਿਆ ਰਾਵੀ ਦੀ ਸਾਰੀ ਰੇਤ ਉਛਲ ਪਏ । ਘਟੇ ਦੇ ਬਦਲ ਉਠੇ ਜਿਸ ਨੇ ਤੋਪਾਂ ਦੇ ਬਾਰੂਦ ਦੇ ਧੂੰਏਂ ਨਾਲ ਮਿਲ ਕੇ ਵੇਰੀ ਦੀਆਂ ਕਤਾਰਾਂ ਵਿਚ ਹਫੜਾਦਫੜੀ ਮਚਾ ਦਿਤੀ । ਤੋਪ ਦਾ ਇਕ ਗੋਲਾ ਅਜ਼ੀਮ ਉਸ ਬਾਨ ਦੇ ਹਾਥੀ ਨੂੰ ਲਗਾ ਜਿਸ ਨਾਲ ਉਹ ਜਾਨਵਰ • ਜ਼ਬ ਨਾਕ ਹੋ ਝੂਠਿਆ। ਸ਼ਾਹਜ਼ਾਦੇ ਨੂੰ ਵੀ ਤੀਰਾਂ ਤੇ ਬੰਦੂਕਾਂ ਦੀਆਂ ਗੋਲੀਆਂ ਦੇ ਕਈ ਫਟ ਲਗੇ ਅਤੇ ਉਹ ਬਸੁਧ ਹੋ ਕੇ ਹੋਦੇ ਵਿਚ ਡਿਗ ਪਿਆ । ਹਾਥੀ ਭਿਆਨਕ ਤੇਜ਼ੀ ਨਾਲ ਪਿਛਲੇ ਪੈਰੀ ਨਸ ਉਠਿਆ ਅਤੇ ਪਾਣੀ ਵਲ ਭੱਜਾ। ਉਸ ਦਾ ਮਹਾਵਤ ਆ ਣੀ ਥਾਂ ਤੋਂ ਭੁੜਕ ਕੇ ਧਰਤੀ ਉਤੇ ਆਨ ਡਿੱਗਾ। ਅਜ਼ੀਮ ਉਸ਼ ਸ਼ਾਨ ਦੀ ਹਾਰ ਜਲਾਲ ਖਾਂ ਲੋਧੀ ਸ਼ ਹਜ਼ਾਦੇ ਦੇ ਮਗਰ ਬੈਠਾ ਸੀ ਉਹ ਰਸੇ ਨਾਲ ਉਤਰ ਕੇ ਨਸ ਗਿਆ । ਸ਼ਾਹਜ਼ਾਦਾ ਰਾਵੀ ਵਿਚ ਡੱਬਾ ਅਮੀਨ ਉਦ ਦੌਲਾ ਅਤੇ ਕੁਛ ਹੋਰ ਅਮੀਰਾਂ ਨੇ ਹਾਥੀ ਖੜਾ ਕਰਨ ਦੇ ਜਤਨ ਕੀਤੇ ਪਰ ਉਹ ਗਜ਼ਬਨਾਕ ਹੋਇਆ ਹੋਇਆ ਫਫੜ ਸ਼ਾਹਜ਼ ਦੇ ਅਜ਼ੀਮ ਉਸ ਸ਼ਾਨ ਨੂਂ ਲਈ ਦਰਿਆ ਵਿਚ ਜਾ ਵੜਿਆ ਅਤੇ ਦਰਿਆ ਦੇ ਪਾਣੀ ਵਿਚ ਐਸਾ ਗਰਕ ਹੋਇਆ ਕਿ ਮੁੜ ਉਪਰ ਨਾ ਆਇਆ । ਉਸ ਦਾ ਲੜਕਾ ਮੁਹੰਮਦ ਕਰੀਮ ਹਾਥੀ ਤੋਂ ਉਤਰ ਕੇ ਘੋੜੇ ਉਤੇ ਸਵਾਰ ਹੋ ਕੇ ਨਸ ਗਿਆ ਪਰ ਵਜਈ ਫ਼ੌਜ ਨੇ ਉਸਦਾ ਪਿਛਾ ਕਰਕੇ ਉਸ ਨੂੰ ਕਤਲ ਕਰ ਦਿਤਾ । ਜਿਤ ਮਗਰੋਂ ਭਿੰਨਾ ਇਤਿਹਾਦੀ ਭਾਈਆਂ ਵਿਚਾਲੇ ਮਤਭੇਦ ਉਠ ਖੜਾ ਹੋਇਆ । ਨਤੀਜੇ ਵਜੋਂ ਉਹਨਾਂ ਵਿਚਾਲੇ ਲੜਾਈ ਝਗੜਾ ਖੂਨ ਖਰਾਬਾਂ ਸ਼ੁਰੂ ਹੋ ਗਿਆ। ਖਜਸਤਾ ਅਖਤਰ ਕੀਤੇ ਸੰਧੀ ਦੇ ਅਨੁਸਾਰ ਚਾਹੁੰਦਾ ਸੀ ਕਿ ਸ਼ਾਹੀ ਖਜ਼ਾਨਾ ਜਿਸ ਵਿਚ ਅਸੀ ਛਕੜੇ ਸੋਨੇ ਦੀਆਂ ਮੋਹਰਾਂ ( ਸ਼ਫੀਆਂ) ਅਤੇ ਸੌ ਗੱਡੇ ਰੁਪਇਆਂ ਦੇ ਸਨ ਤਿੰਨਾਂ ਵਿਚਾਲੇ ਬਰ ਬਰ ਬਰਾਬਰ ਵੰਡੇ ਜਾਣ । ਇਸ ਵਿਚੋਂ ਜਹਾਨਦਾਰ ਸ਼ਾਹ ਨੂੰ ਇਕ ਹਿਸਾ ਮਿਲਣਾ ਸੀ ਪਰ ਜੁਲ ਫਿਕਾਰ ਖਾਂ ਦੀ ਸਾਜ਼ਸ਼ ਨਾਲ ਦੋ ਭੲੀਆਂ ਨੂੰ ਪੰਜ ਦਵੰਜੀ ੨੫) ਦਿਤਾ ਗਿਆ ਜਦ ਕਿ ਇਸ ਦਾ ਤਿੰਨ ਦਵੇਜੀ (੩੫) ਭਾਗ ਜਹਾਨ ਦਾਰ ਸ਼ਾਹ ਨੇ ਹੜਪ ਕਰ ਲਿਆ। Sri Satguru Jagjit Singh Ji eLibrary Namdhari Elibrary@gmail.com
ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/204
ਦਿੱਖ