ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/205

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੀ ਫੌਜ ਵਿਚ ਖਿਲਬਿਲੀ ਮਚਾ ਦਿਤੀ ਅਤੇ ਉਸ ਦੇ ਅਤਿ ਚੰਗੇ ਜਰਨੈਲ ਮਾਰੇ ਗਏ ਜਿਨ੍ਹਾਂ ਵਿਚ ਉਸ ਦਾ ਧਰਮ ਭਾਈ ਕੋਝਲਤਾਸ਼ ਖਾਨ ਵੀ ਸੀ। ਇਸ ਤੋ ਬੁਜ਼ਦਿਲ ਸ਼ਹਿਨਸ਼ਾਹ ਦਾ ਖਿਆਲ ਲਾਲ ਕੌਰ ਵਲ ਗਿਆ ਅਤੇ ਸ਼ਾਮ ਦੇ ਧੁੰਦਲਕੇ ਵਿਚ ਉਹ ਲਾਲ ਕੌਰ ਦੇ ਹਾਥੀ ਉਪਰ ਸਵਾਰ ਹੋ ਕੇ ਆਗਰੇ ਵਲ ਨਸ ਗਿਆ । ਜ਼ੁਲਫਿਕਾਰ ਖਾਨ ਰਾਤ ਦਾ ਪਹਿਲਾ ਪਹਿਰ ਤਾਂ ਮੈਦਾਨ ਵਿਚ ਡਟਿਆ ਰਿਹਾ ਪਰ ਫੇਰ ਜਦ ਉਸ ਨੇ ਡਿਠਾ ਕਿ ਮਾਮਲਾ ਹਥੋਂ ਨਿਕਲ ਚੁਕਾ ਹੈ ਉਹ ਵੀ ਆਪਣੀ ਫੌਜ ਨੂੰ ਲੈ ਕੇ ਮੈਦਾਨ ਖਾਲੀ ਕਰ ਗਿਆ । ਪਛਪਾਈ ਵੇਲੇ ਉਸ ਨੇ ਬੜੀ ਸਿਆਣਪ ਤੋਂ ਕੰਮ ਲਿਆ ਤੇ ਆਪਣੀ ਫੌਜ ਵਿਚ ਬੇਤਰਤੀਬੀ ਨਾ ਵੈਲਣ ਦਿਤੀ । ਫੌਜ ਦੀ ਦਿਲੀ ਨੂੰ ਫਰਾਰੀ ਸ਼ਹਿਨਸ਼ਾਹ ਨੇ ਹਿੰਦੂਆਂ ਵਾਂਗ ਆਪਣੀ ਦਾੜੀ ਤੇ ਮੁਛਾਂ ਕਟਵਾ ਦਿਤੀਆਂ । ਆਪਣੇ ਭੇਸ ਬਦਲ ਕੇ ਤੇ ਆਪਣੀ ਪਰੇਮਣ, ਨਾਚੀਆਂ, ਗਾਉਣ ਵਾਲੀਆਂ ਅਤੇ ਨੌਕਰਾਂ ਚਾਕਰਾਂ ਨੂੰ ਨਾਲ ਲੈ ਕੇ ਰਾਜਧਾਨੀ ਵਲ ਨਸ ਤੁਰਿਆ । ਦਿਲੀ ਪਹੁੰਚ ਕੇ ਕਿਲੇ ਵਿਚ ਜਾਣ ਦੀ ਬਜਾਇ ਉਹ ਬੁਢੇ ਵਜ਼ੀਰ ਅਸਦ ਉਦ ਦੌਲਾ ਦੇ ਮਕਾਨ ਉਤੇ ਗਿਆ, ਜਿਸ ਨੇ ਉਸ ਨੂੰ ਫੜ ਕੇ ੇਦ ਵਿਚ ਸੁਟ ਦਿਤਾ। ਫਰਖਸ਼ੀਅਰ ਨੇ ਵਜ਼ਰ ਦੀ ਇਸ ਕਾਰਰਵਾਈ ਦੀ ਬੜੀ ਸ਼ਲਾਘਾ ਕੀਤੀ । ਜਹਾਨਦਾਰ ਸ਼ਾਹ ਨੂੰ ਸ਼ਯਦ ਅਬਦੁਲਾ ਖਾਨ ਦੀ ਸਪੁਰਦਗੀ ਵਿਚ ਦੇ ਦਿਤਾ। (੨੧੩) -- ਸਲੇਮ ਗੜ੍ਹ ਵਿਚ ਨਜ਼ਰਬੰਦੀ ਉਸ ਨ ਕੋਈ ਸ਼ਹਿਨਸ਼ਾਹ ਨੂੰ ਸਲੇਮ ਗੜੁ ਦੇ ਮਹਿਲ ਵਿਚ ਨਜ਼ਰ ਬੰਦ ਕਰ ਦਿਤਾ । ਇਉਂ ਕੇਵਲ ੧੧ ਮਹੀਨਿਆਂ ਦੇ ਰਾਜ ਮਗਰੋਂ ਕਮਜ਼ੋਰ ਦਿਲ ਜਹਾਨਦਾਰ ਸ਼ਾਹ ਦਾ ਰਾਜ ਖਤਮ ਹੋਇਆ । ਜਹਾਨਦਾਰ ਸ਼ਾਮ ਦੇ ਮਗਰੇ ਮਗਰ ਜ਼ੁਲਫਿਕਾਰ ਖਾਂ ਵੀ ਦਿਲੀ ਵਿਚ ਆਪਣੇ ਬਾਪ ਦੇ ਮਹਲ ਵਿਚ ਪਹੁੰਚ ਗਿਆ। ਮਿਸਟਰ ਗਜਰਸ ਬੰਗਾਲ ਏਸ਼ਿਆਟਿਕ ਸੁਸਾਇਟੀ ਦੇ ਜਰਨਲ ਵਿਚ ਜਹਾਨਦਾਰ ਸ਼ਾਹ ਦੇ ਸਿਕੇ ਦੀ ਹੇਠ ਲਿਖੀ ਲਿਖਤ ਦਾ ਵਰਨਣ ਕਰਦਾ ਹੈ:- - ابولفتح غازی جهاندار شاه در آفاق زد سکه بر مهر و مان ਅਰਥਾਤ—ਅਬੁਲ ਫਤਹ ਜਹਾਂਦਾਰ ਸ਼ਾਹ ਗਾਜ਼ੀ ਨੇ ਆਪਣੀ ਛਾਪ ਸਾਰੇ ਜਹਾਨ ਅੰਦਰ ਸੂਰਜ ਤੇ ਚੰਦ ਉਪਰ ਲਾਈ جهاندار شاہ بادشاہ جہاں بزد سکه برزد چر صاحب قرآن ਅਰਥਾਤ ਵਿਜਈ ਸ਼ਹਿਨਸ਼ਾਹ ਜਹਾਨਦਾਰ ਸ਼ਾਹ ਨੇ ਰਾਜ ਵਿਚ ਸੂਰਜ ਤੇ ਚੰਦ ਵਾਂਗ ਸਿਕਾ ਚਲਾਇਆ । ਮਿਫਤਾਹ ਉਲ ਤਵਾਰੀਖ਼ ਨੇ ਹੇਠ ਲਿਖੀ ਇਬਾਰਤ ਦਰਜ ਕੀਤੀ ਹੈ:- بود سکه در ملک چون صاحب قرآن ਅਰਥਾਤ -- ਵਿਜਈ ਸ਼ਹਿਨਸ਼ਾਹ ਜਹਾਨਦਾਰ ਸ਼ਾਹ ਨੇ ਸੂਰਜ ਤੇ ਚੰਨ ਵਾਂਗ ਜਗ ਵਿਚ ਕਾ ਚਾਲੂ ਕੀਤਾ। ਪਰਕਰਨ-੧੯ ਮੁਹੰਮਦ ਫਰਖ਼ਸੀਅਰ ਵਰਖ਼ਸੀਅਰ ਦੀ ਤਖਤ ਨਸ਼ੀਨੀ ੧੭੧੩ ਫਰਖ਼ਸੀਅਰ ਮੈਦਾਨਿ ਜੰਗ ਵਿਚ ਹੀ ੧ ਜਨਵਰੀ ੧੭੧੩ ਈ: ਨੂੰ ਸਵੇਰ ਸਾਰ ਤਖ਼ਤ ਨਸ਼ੀਨ ਹੋਇਆ ਅਤੇ ਸਰਕਾਰੀ ਤੌਰ ਉਤੇ ਦਰਬਾਹ ਲਾਇਆ । ਉਸੇ ਮਹੀਨੇ ਦੀ ੯ ਤਰੀਖ ਨੂੰ ਦਿਲੀ ਵਿਚ ਪੁਜ ਕ ਉਸ ਨੋ ਆਪਣਾ ਕਹਿਰੀ ਾ ਰਾਜ ਸ਼ੁਰੂ ਕੀਤਾ । ਅਬਦੁਲਾ ਤੇ ਹੁਸੈਨ ਅਲੀ ਖਾਨ ਸਯਦ ਭਾਈਆਂ ਦੀ ਓਥਾਨ ਸਯਦ ਅਬਦੁਲਾ ਖਾਨ ਨੂੰ ਵਜ਼ੀਰ ਥਾਪਿਆ ਅਤੇ ਸਤ ਹਜ਼ਾਰੀ ਦਾ ਦਰਜਾ ਦੇ ਕੇ ਉਸ ਨੂੰ ਕੁਤਬ ਉਲ ਮੁਲਕ ਬਾਰੀ ਵਫਾਦਾਰ ਜ਼ਫਰ ਜੰਗ ਦਾ ਖਿਤਾਬ ਦਿਤਾ । ਉਸ ਦੇ ਛੋਟੇ ਭਾਈ ਹੁਸੈਨ ਅਲੀ ਖਾਨ ਨੂੰ ਕਮਾਂਡਰ ਇਨਚੀਫ ਥਾਪ ਕੇ ਸਤ ਹਜ਼ਾਰੀ ਦਾ ਦਰਜਾ ਦੇ ਕੇ ਉਸ ਨੂੰ ‘ਇਤਮਾਦ ਉਦ ਦੌਲਾ' ਦਾ ਖਿਤਾਬ ਦਿਤਾ । ਚਿਨ ਖਿਲਚੀ ਖਾਂ ਨੂੰ ਨਿਜ਼ਾਮ ਉਲ ਮੁਲਕ ਬਹਾਦਰ ਫਤਹ ਜੰਗ ਦਾ ਖਿਤਾਬ ਪ੍ਰਾਪਤ ਹੋਇਆ ਅਤੇ ਨਾਲ ਹੀ ਉਸ ਨੂੰ ਦਖਣ ਦੀ ਵਾਇਸਰਾਇਲਟੀ ਵੀ ਬਖਸ਼ੀ ਗਈ । ਜ਼ੁਲਫਿਕਾਰ ਖਾਂ ਦਾ ਅਪਮਾਨ ਜ਼ੁਲਫਿਕਾਰ ਖਾਂ ਨੇ ਆਪਣੇ ਦੋਵੇਂ ਹਬ ਆਪਣੀ ਪਗ ਨਾਲ ਬੰਨ੍ਹਵਾ ੇ ਆਪਣੇ ਆਪ ਨੂੰ ਸ਼ਹਿਨਸ਼ਾਹ ਦੇ ਰੂਬਰੂ ਪੇਸ਼ ਕੀਤਾ । ਉਸ ਦੇ ਨਾਲ ਉਹਦਾ ਬਿਰਧ ਬਾਪ ਅਸਦ ਖਾਨ ਵੀ ਆਇਆ ਅਤੇ ਮਾਫੀ ਲਈ ਬੇਨਤੀ ਕੀਤੀ। ਬਾਦਸ਼ਾਹ ਨੇ ਹਮਦਰਦੀ ਭਰੇ ਚਿਹਰੇ ਨਾਲ ਹੁਕਮ ਦਿਤਾ ਕਿ ਜ਼ੁਲਫਿਕਾਰ ਖਾਨ ਦੇ ਹਥ ਖੋਹਲੇ ਜਾਣ ਅਤੇ ਉਸ ਨੂੰ ਸ਼ਾਹੀ ਪੁਸ਼ਾਕ ਤੇ ਜ਼ੇਵਰਾਂ ਨਾਲ ਪੇਸ਼ ਕੀਤਾ ਜਾਏ । ਇਸ ਦੇ ਮਗਰੋਂ ਉਸ ਨੇ ਅਸਦ ਖਾਨ ਨੂੰ ਹੁਕਮ ਦਿਤਾ ਕਿ ਉਹ ਘਰ ਨੂੰ ਮੁੜ ਜਾਏ ਅਤੇ ਇਛਾ ਪਰਗਟ ਕੀਤੀ ਕਿ ਜ਼ੁਲਫਿਕਾਰ ਖਾਨ ਬਾਹਰਲੇ ਐਮੇ ਵਿਚ ਉਸ ਦੀ ਉਡੀਕ ਕਰੇ। ਏਥੇ ਸਾਬਕ ਵਜ਼ੀਰ ਨੂੰ ਬਹੁਤ ਸਾਰੇ ਸਰਦਾਰਾਂ ਅਤੇ ਉਹਨਾਂ ਦੇ ਨੌਕਰਾਂ ਨੇ ਘੇਰ ਲਿਆ ਜਿਨ੍ਹਾਂ ਨੇ ਉਸ ਨੂੰ ਸ਼ਹਿਨਸ਼ਾਹ ਦੇ ਬਾਪ ਅਜ਼ੀਮ ਉਸ ਸ਼ਾਨ ' ਤੇ ਮੁਹੰਮਦ ਕਰਮ ਦ ਮਰਵਾਉਣ ਲਈ ਲਾਹਨਤਾਂ ਪਾਈਆਂ ਪਰ ਉਸ ਨੇ ਅਗੋਂ ਕਰੜੇ ਤੇ ਮੂੰਹ ਤੋੜਵੇਂ ਉਤਰ ਦਿਤੇ । ਉਸ ਦੀ ਦਰਦਨਾਕ ਮੌਤ ਉਸ ਦੀ ਗਰਦਨ ਵਿਚ ਚਮੜੇ ਦਾ ਪਟਾ ਪਾ ਕੇ ਜ਼ੋਰ ਦੀ ਕੱਸ Sri Satguru Jagjit Singh Ji eLibrary Namdhari Elibrary@gmail.com