ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/206

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੨੧੨)

ਭਾਈ ਕੋਕਲਤਾਸ਼ ਖਾਨ ਨੂੰ ਅਮੀਰ ਉਲਉਮਰਾ ਦਾ ਔਹਦਾ ਅਤੇ

ਖ਼ਾਨ ਜਹਾਨ ਬਹਾਦਰ ਦਾ ਖਿਤਾਬ ਦਿਤਾ ਗਿਆ। ਨਾਚੀ ਦੇ ਭਾਈ ਖੁਸ਼ਹਾਲ ਨੂੰ ਸਤ ਹਜ਼ਾਰ ਸਵਾਰਾਂ ਦਾ ਕਮਾਂਡਰ ਤੇ ਉਸ ਦੇ ਚਾਚੇ ਨਿਆਮਤ ਨੂੰ ਪੰਜ ਹਜ਼ਾਰ ਫੌਜ ਦੀ ਕਮਾਨ ਸਪੁਰਦ ਕੀਤੀ ਗਈ

ਜ਼ਾਹਰਾ ਕੁੰਜੜੀ

ਇਕ ਕੰਮੜੀ (ਸਬਜ਼ੀ ਫਰੋਸ਼) ਤੀਵੀਂ ਜ਼ੁਹਰਾ ਨੂੰ, ਜੋ ਲਾਲ ਕੌਰ ਦੀ ਸਹੇਲੀ ਸੀ, ਉਚਾ ਔਹਦਾ ਦੇ ਕੇ ਉਸਦੇ ਨਾਮ ਚੋਖੀ ਸਾਰੀ ਜਾਗੀਰ ਲਾ ਦਿਤੀ । ਆਪਣੀ ਸਹੇਲੀ ਦੀ ਤਰੱਕੀ ਵਿਚ ਉਹ ਵੀ ਹਿਸੇਦਾਰ ਬਣੀ ਅਤੇ ਇਕ ਐਸੇ ਹਾਥੀ ਉਤੇ ਸਵਾਰ ਹੋ ਕੇ ਬਾਜ਼ਾਰ ਵਿਚ ਦੀ ਲੰਘੀ ਜਿਸ ਉਤੇ ਵਡਮੁਲਾ ਝਲ ਪਿਆ ਹੋਇਆ ਸੀ ਤੇ ਜਿਸ ਨਾਲ ਉਨਾ ਹੀ ਲਾਉ ਲਸ਼ਕ ਤੋਂ ਨੌਕਰ ਚਾਕਰ ਸਨ ਜਿੰਨੇ ਕਿਸੇ ਅਵਲ ਦਰਜੇ ਦੇ ਦਰਬਾਰੀ ਨਾਲ ਹੁੰਦੇ ਸਨ।ਉਹਨੂੰ ਸ਼ਾਹੀ ਬੇਗਮਾਂ ਦੇ ਕਮਰੇ ਦੇ ਨਾਲ ਹ ਰਿਹਾਇਸ਼ੀ ਕਮਰਾ ਮਿਲਿਆ ਹੋਇਆ ਸੀ। ਦਰਬਾਰੀ ਤੇ ਉਮਰਾ ਜਿਨ੍ਹਾਂ ਨੇ ਬਾਦਸ਼ਾਹ ਪਾਸੋਂ ਕੋਈ ਸਵਾਰਥ ਸਿਧ ਕਰਨਾ ਹੁੰਦਾ ਉਹ ਜ਼ਹਰਾਂ ਦੀ ਮਾਰਫਤ ਬਾਦਸ਼ਾਹ ਦੀ ਰਖੇਲੀ ਨੂੰ ਸੁਗਾਤਾਂ ਤੇ ਂ ਤੋਹਫੇ ਭੇਜਦੇ ਸਨ। ਬਾਦਸ਼ਾਹ ਜਦ ਵੀ ਰਬ ਵਿਚ ਬੈਠ ਕੇ ਬਾਜ਼ਾਰ ਵਿਚ ਨਿਕਲਦਾ ਲਾਲ ਕੌਰ ਉਹਦੇ ਨਾਲ ਹੁੰਦੀ

ਸ਼ਹਿਨਸ਼ਾਹ ਪੂਰਾ ਬਦਕਾਰ

ਇਸ ਤਰ੍ਹਾਂ ਉਹ ਬਾਜ਼ਾਰ ਵਿਚ ਜਾ ਕੇ ਹੀਰ, ਜ਼ੇਵਰ, ਸੋਨਾ ਤੇ ਸਿਲਕ ਆਦਿ ਖਰੀਦੇ । ਏਸੇ ਤਰਾਂ ਫਲ, ਮੇਵੇ ਤੇ ਸਬਜ਼ੀਆਂ ਆਦਕ ਮਾਮੂਲੀ ਮਾਮੂਲੀ ਚੀਜ਼ਾਂ ਵੀ ਖਰੀਦ ਕੀਤੀਆਂ ਜਾਂਦੀਆਂ ਸ਼ਹਿਨਸ਼ਾਹ ਅਤੇ ਉਸਦੀ ਰਖੇਲੀ ਦੇ ਇਹ ਘ੍ਰਿਤ ਸੈਰ ਸਪਾਟੇ ਅੰਤ ਉਸ ਹਦ ਤੀਕ ਜਾਂ ਦੂਜੇ ਕਿ ਇਕ ਰਾਤ ਸਾਰਾ ਦਿਨ ਰੰਗ ਰਲੀਆਂ ਮਾਨਣ ਅਤੇ ਰਾਜਧਾਨੀ ਦੇ ਪਾਸ ਵਖ ਵਖ ਬਾਗਾਂ ਵਿਚ ਸੈਰ ਸਪਾਟਾ ਕਰਨ ਮਗਰੋਂ ਉਹ ਇਕ ਸਰਾਂ ਖਾਨੇ ਵਿਚ ਜਾ ਵੜੇ ਅਤੇ ਜਾਂਦੇ ਹੀ ਬੇਸੁਧ ਹੋ ਕੇ ਪੈ ਗਏ । ਸਰਾਂ ਦੇ ਮਾਲਕ ਨੂੰ ਚੋਖੀ ਰਕਮ ਇਨਾਮ ਦੇਣ ਦੇ ਨਾਲ ਹੀ ਪੰਜ ਪਿੰਡਾਂ ਦੀ ਜਾਂਗਰ ਨਾਮ ਲਾ ਦਿਤੀ ' ਤੇ ਸ਼ਰਾਬੀ ਹਾਲਤ ਵਿਚ ਹੀ ਮਹਲਾਂ ਵਿਚ ਵਾਪਸ ਮੁੜੇ । ਪਰ ਕਮਰੇ ਵਿਚ ਕੇਵਲ ਨਾਚੀ ਹੀ ਦਾਖਲ ਹੋਈ ਤੇ ਬਾਦਸ਼ਾਹ ਦੀ ਕੋਈ ਪਰਵਾਹ ਨ ਕਰਕੇ ਉਹ ਜਾ ਕੇ ਘੂਕ ਸੌਂ ਗਈ।

ਗਡੀ ਵਾਨ ਵੀ ਬਾਦਸ਼ਾਹ ਦੇ ਨਾਲ ਹੀ ਸ਼ਰਾਬ ਵਿਚ ਗੁਟ ਹੋ ਕੇ ਆਇਆ ਸੀ ਉਸਨੇ ਗਡੀ ਦੇ ਅੰਦਰ ਦੇਖੇ ਭਾਲੇ ਬਿਨਾਂ ਹੀ ਗਡੀ ਤਬੇਲੇ ਵਿਚ ਲੋ {ਗਿਆ। ਅਗਲੀ ਭਲਕ ਮਹਲ ਦੇ ਅਫਸਰਾਂ ਬਾਦਸ਼ਾਹ ਨੂੰ ਮੌਜੂਦ ਨ ਤਕ ਕੇ ਤਲਾਸ਼ ਸ਼ੁਰੂ ਕਰ ਦਿਤੀ । ੲ ਭਣ ਵਾਲੇ ਅਫਸਰ ਇਹ ਵੇਖ ਕੇ ਹੈਰਾਨ ਹੋ ਗਏ ਕਿ ਬਾਦਸ਼ਾਹ ਸਲਾਮਤ ਹਰਾਂ ਨਾਲ ਗਲਵਕੜੀ ਹੋਏ ਘੂਕ ਸੁੱਤੇ ਪਏ ਹਨ । ਇਹ ਜ਼ਹਰਾ ਵੀ ਉਸ ਰਾਤ ਬਾਦਸ਼ਾਹ ਦੇ ਨਾਲ ਹੀ ਗੜੀ ਵਿਚ ਸੈਰ ਸਪਾਟਾ ਕਰਦੀ ਰਹੀ ਸੀ । ਇਸ ਬਦਮਾਸ਼ੀ ਨੂੰ ਤਕ ਕੇ ਦਰਬਾਰੀ ਅਮੀਰਾਂ ਬੜੀ ਘ੍ਰਿਣਾ ਅ ਈ ਪਰ ਬਾਦਸ਼ਾਹ ਜਹਾਨਦਾਰ ਸ਼ਾਹ ਅਤੇ ਉਸ ਰਾਤ ਦੇ ਸਾਥੀਆਂ ਨੇ ਇਸ ਗਲ ਨੂੰ ਹਾਸੇ ਵਿਚ ਉਡਾ ਛਡਿਆ। ਸ਼ਦਮ ਅਤੇ ਇਜ਼ਤ ਦੇ ਜਜ਼ਬਾਤ ਤੋਂ ਸ਼ਹਿਨਸ਼ਾਹ ਐਨਾ ਆਦੀ ਹੋ ਚੁਕਾ ਸੀ ਕਿ ਗਲੀਆਂ ਬਾਜ਼ਾਰਾਂ ਵਿਚੋਂ ਲੰਘਦੇ ਸਮੇਂ ਉਹ ਛੋਟੇ ਛੋਟੇ ਦੁਕਾਨਦਾਰਾਂ ਦੀਆਂ ਬੇਬਸ ਪਤਨੀਆਂ ਤੇ ਬੇਟੀਆਂ ਨੂੰ ਵੀ ਹਥ ਪਾਉਣੋਂ ਸ਼ਰਮ ਨ ਖਾਂਦਾ। ਇਕ ਵਾਰ ਵਹਿਮ ਵਿਚ ਫਸ ਕੇ ਉਹ ਆਪਣੀ ਪ੍ਰੇਮਣ ਨੂੰ ਲੈ ਕੇ ਚਰਾਗੀ ਦਿਲੀ ਦੇ ਤਲਾ ਵਿਚ ਨਹਾਉਣ ਗਿਆ

ਇਸ ਆਸ ਉਤੇ ਕਿ ਇਓਂ ਕਰਨ ਨਾਲ ਉਹਦੀ ਪ੍ਰੇਮਣ ਗਰਭਵਤੀ ਹੋ ਜਾਏਗੀ |

ਔਰੰਗਜ਼ੇਬ ਦੀ ਵਿਦਵਾਨ ਪੁਤ ਜ਼ੇਬ ਉਲ ਨਿਸਾ ਦੀ ਬੇਇਜ਼ਤੀ

ਸ਼ਹਿਨਸ਼ਾਹ ਦੀ ਪ੍ਰੇਮਣ ਐਨੀ ਗੁਸਤਾਖ ਹੋ ਗਈ ਸੀ ਕਿ ਉਸ ਨੇ ਔਰੰਗਜ਼ੇਬ ਦੀ ਵਿਦਵਾਨ ਪੁਤਰੀ ਜ਼ੇਬ ਉਲ ਨਿਸਾ ਦਾ ਵੀ ਅਪਮਾਨ ਕਰ ਮਾਰਿਆ । ਇਹ ਬੇਇਜ਼ਤੀ ਇਸ ਲਈ ਕੀਤੀ ਗਈ ਕਿਉਂਕਿ ਜ਼ੇਬ ਉਲ ਨਿਸਾ ਨੇ ਉਸ ਨੂੰ ਸਲਾਮ ਨਹੀਂ ਸੀ ਕੀਤਾ। ਨ ਕੇਵਲ ਇਹੋ ਸਗੋਂ ਉਸਦੀ ਪ੍ਰੇਮਣ ਨੇ ਬਾਦਸ਼ਾਹ ਪਾਸ ਵੀ ਸ਼ਕਾਇਤ ਕੀਤੀ ਪਰ ਜ਼ੇਬ ਉਲ ਨਿਸਾ ਨੇ ਕਮੀਨੇ ਬਾਦਸ਼ਾਹ ਦੀ ਤਜਵੀਜ਼ ਨੂੰ ਘ੍ਰਿਣਾ ਨਾਲ ਠੁਕਰਾ ਦਿਤਾ ਅਤੇ ਆਪਣੀ ਆਣ ਨੂੰ ਬੜੀ ਦਰਿੜਤਾ ਨਾਲ ਕਾਇਮ ਰਖਿਆ ।

ਜ਼ੁਲਫਿਕਾਰ ਖਾਂ ਦੀ ਅਧਿਕਤਾ ਤਾਕਤ

'ਬਾਦਸ਼ਾਹ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਬਦਮਾਸ਼ੀ ਤੇ ਅਯਾਸ਼ੀ ਵਿਚ ਗਰਕ ਕਰ ਲਿਆ ਅਤੇ ਅਤਿਅੰਤ ਘਿਰਣਤ ਕਿਸਮ ਦੀਆਂ ਬੁਝਾਈਆਂ ਵਿਚ ਹਰ ਵੇਲੇ ਫਸਿਆ ਰਹਿੰਦਾ। ਸਰੀ ਸ਼ਾਹੀ ਤਾਕਤ ਜ਼ੁਲਫਿਕਾਰ ਖਾਂ ਦੇ ਹਥ ਵਿਚ ਆ ਗਈ। ਮਤ ਦੀ ਸਾਰੀ ਵਾਗ ਡੋਰ ਪੂਰਨ ਤੌਰ ਉਤੇ ਉਸੇ ਦੇ ਹਥ ਵਿਚ ਸੀ। ਦਸ਼ ਦੇ ਰਾਜ ਪਰਬੰਧ ਦੋ ਹਰ ਮਾਮਲ਼ ਵਿਚ ਉਸ ਦੀ ਮਰਜ਼ੀ ਚਲਦੀ ਸੀ ਅਤੇ ਇਰਾਦਤ ਖਾਂ ਦੇ ਕਥਨ ਅਨੁਖਾਰ ਉਸ ਦੇ ਹੰਕਾਰ ਦਾ ਇਹ ਹਾਲ ਸੀ ਕਿ ਫਿਰਾਊਨ ਅਤੇ ਸ਼ਦਾਦ ਵਰਗਿਆਂ ਨੂੰ ਵੀ ਉਸ ਦੇ ਕਮਰੇ ਵਿਚ ਪੈਰ ਰਖਣ ਦੀ ਆਗਿਆ ਨਹੀਂ ਸੀ ਮਿਲ ਸਕਦਾ ।

ਫਰਖ਼ਸੀਅਰ ਦੀ ਬਗਾਵਤ

ਇਸ ਆਪਾਧਾਪੀ ਅਤੇ ਨਿਪੁੰਨਸਕਤਾ ਦੇ ਦੌਰ ਦੌਰ ਵਿਚ ਰਪੋਰਟ- ਪੁਜੀ ਕਿ ਬਹਾਦਰ ਸ਼ਾਹ ਦੇ ਚਾਹਤੇ ਬੇਟੇ ਅਜ਼ੀਮ ਉਸ਼ ਸ਼ਾਹ ਦੇ ਪੁਤਰ ਫਰਖ਼ ਸੀ ਅਰ, ਦੋ ਸਯਦ ਭਰਾਵਾਂ ਅਬਦੁਲਾ ਖਾਨ ਗਵਰਨਰ ਬਿਹਾਰ ਅਤੇ ਹੁਸੈਨ ਅਲੀ ਖਾਂ ਗਵਰਨਰ ਅਲਾਬਾਦ ਦੀ ਸਹਾਇਤਾ ਨਾਲ ਪਟਨੇ ਵਿਚ ਜੰਗ ਦੀ ਤਿਆਰੀ ਕਰ ਰਿਹਾ ਹੈ ਜਿਥੇ ਕਿ ਮਸੀਤਾਂ ਵਿਚ ਉਸ ਦੇ ਨਾਮ ਦਾ ਖੁਤਬਾ ਪੜ੍ਹਿਆ ਜਾ ਰਿਹਾ ਹੈ ਤੇ ਉਸੇ ਦੇ ਨਾਮ ਦਾ ਸ਼ਿਕਾ ਚਲੂ ਹੋ ਚੁਕਾ ਹੈ। ਸ਼ਹਿਨਸ਼ਾਹ ਦੇ ਬੇਟੇ ਅਜ਼ਾਉਦ ਦੀਨ ਅਤੇ ਖਵਾਜਾ ਅਹਿਸਾਨ ਖਾਨ ਖਾਨਿਦੌਰਾਂ ਬਹਾਦਰ ਕੇਕਲ ਤਾਸ਼ ਖਾਨ ਦੀ ਕਮਾਨ ਹੇਠ ਇਕ ਬਹੁਤ ਭਾਰੀ ਲਸ਼ਕਰ ਉਸ ਦੇ ਟਾਕਰੇ ਲਈ ਘੁਲਿਆ ਗਿਆ ਪਰ ਇਸ ਲਸ਼ਕਰ ਨੂੰ ਹਾਰ ਖਾਣੀ ਪਈ । ਆਪਣੀ ਫੌਜ ਦੀ ਹਾਰ ਦੀ ਖਬਰ ਸੁਣ ਕੇ ਸ਼ਹਿਨਸ਼ਾਹ ੭੦ ਹਜ਼ਾਰ ਘੁੜ ਸਵਾਰ ਫੌਜ ਲੈ ਕੇ ਰਾਜਧਾਨੀ ਤੋਂ ਰਵਾਨਾ ਹੋਇਆ । ਇਸ ਫੌਜ ਤੋਂ ਛੂਟ ਬਹੁਤ ਸ਼ਾਹੀ ਪੈਦਲ ਫੌਜ ਅਤੇ ਤੋਪ ਖਾਨਾ ਵੀ ਅਮੀਰ ਉਲ ਉਮਰਾ ਜ਼ੁਲਫਿਕਾਰ ਖਾਂ ਦੀ ਕਮਾਨ ਹੇਠ ਰਵਾਨਾ ਹੋਇਆ ।

ਜੰਗ ਆਗਰਾ ੧੭੧੨

੩੦ ਦਸੰਬਰ ੧੭੧੨ ਈਸਵੀ ਨੂੰ ਦੋਵੇਂ ਫੌਜਾਂ ਦੀ ਟਕਰ ਆਗਰੇ ਦੇ ਮੈਦਾਨ ਵਿਚ ਹੋਈ !

ਸ਼ਹਿਨਸ਼ਾਹ ਦੀ ਹਾਰ

ਸਯਦਾਂ ਨੇ ਬੜਾ ਸਖਤ ਹਲਾ ਬੋਲਿਆ ਇਸ ਹਲੇ ਨੇ ਜਹਾਨਦਾਰ

Sri Satguru Jagjit Singh Ji eLibrary Namdhari Elibrary@gmail.com