੪ ਹਜ਼ਾਰ ਘੋੜਿਆਂ ਦੇ ਫੌਲਾਦੀ ਬੁਲ ਅਤੇ ਬੇਅੰਤ ਨਫੀਸ ਕਪੜਾ ਤੇ ਪੁਸ਼ਾਕਾਂ ਸਨ । ਇਹ ਸਾਰਾ ਸਾਮਾਨ ਉਥੇ ਸ਼ਹਿਨਸ਼ਾਹ ਸ਼ਾਹ ਜਾਹਨ ਨੇ ਜਮਾਂ ਕਰ ਰਖਿਆ ਸੀ। ਬਾਦਸ਼ਾਹ ੭ ਮਹੀਨੇ ਕਾਬਲ ਰਿਹਾ ਰਿਹਾ ਅਤੇ ਬਾਦਸ਼ਾਹ ੭ ਮਹੀਨੇ ਤੀਕ ਕਾਬਲ ਟਿਕਿਆ ਇਹ ਸਾਰਾ ਸਮਾਂ ਉਸ ਨੇ ਹਿੰਦੁਸਤਾਨ ਉਤੇ ਹਮਲੇ ਦੀਆਂ ਵਿਉਂਤਾ ਸੋਚਣ ਵਿਚ ਖਰਚ ਕੀਤਾ । ਹਮਲੇ ਦੀ ਸਕੀਮ ਦਾ ਦਾਰੋਮਦਾਰ ਉਹ ਖੁਫੀਆ ਵਾਕਫੀਅਤ ਸੀ ਜੋ ਮੁਗਲ ਦਰਬਾਰ ਦੇ ਗਦਾਰਾਂ ਉਮਰਾਵਾਂ ਤੇ ਉਸ ਦੇ ਦੂਜੇ ਏਲਚੀਆਂ ਨੇ ਜੋ ਜਮਨਾ ਦੇ ਪਛਮੀ ਹਿੰਦੁਸਤਾਨ ਦੀ ਵਖ ਵਖ ਸ਼ਹਿਰਾਂ ਵਿਚ ਸਨ ਨੇ ਉਸ ਨੂੰ ਪੁਚਾਈ । ਗਵਰਨਰ ਜਲਾਲਬਾਦ ਹਥੋਂ ਸਫੀਰ ਦਾ ਕਤਲ ਇਸ ਦੌਰਾਨ ਵਿਚ ਉਹ ਸਫੀਰ ਜਿਹੜਾ ਕੁਝ ਕਾਬਲੀ ਸਰਦਾਰਾਂ ਨਾਲ ਮੁਗਲ ਆਜ਼ਮ ਨੂੰ ਅਲਟੀਮੇਟਮ ਦੇਣ ਲਈ ਭੇਜਿਆ ਸੀ ਰਸਤੇ ਵਿਚ ਮੀਰ ਅਬਾਸ ਗਵਰਨਰ ਜਲਾਲਾਬਾਦ ਹਥੋਂ ਮਾਰਿਆ ਗਿਆ ਅਤੇ ਸਰਦਾਰ ਕਾਬਲ ਮਜਬੂਰ ਹੋ ਕੇ ਕਾਬਲ ਵਾਪਸ ਮੁੜ ਆਏ । ਇਹ ਸੁਣ ਕੇ ਨਾਦਰ ਨੂੰ ਬੜਾ ਰੋਹ ਚੜਿਆਂ ਅਤੇ ਉਸ ਨੇ ਜਲਾਲਾਬਾਦ ਵਲ ਕੂਚ ਬੋਲ ਦਿਤਾ। ਜਲਾਲਾਬਾਦ ਉਤੇ ਕਬਜ਼ਾ E ਜਲਾਲਾਬਾਦ ਉਤੇ ਹਲਾ ਬੋਲਣ ਮਗਰੋਂ ਕਿਲੇ ਉਤੇ ਕਬਜ਼ਾ ਕਰ ਲਿਆ ਅਤੇ ਮੀਰ ਅਬਾਸ ਤੇ ਉਹਨਾਂ ਸਭ ਹਿੰਦੀਆਂ ਨੂੰ ਕਤਲ ਕਰ ਦਿਤਾ ਜਿਨ੍ਹਾਂ ਨੇ ਉਹਦਾ ਪਖ ਲਿਆ ਸੀ। ਉਸ ਦੇ ਪਰਿਵਾਰ ਨੂੰ ਹਥਕੜੀਆਂ ਲਾ ਕੇ ਸ਼ਾਹੀ ਕੈਂਪ ਵਲ ਤੋਰ ਦਿਤਾ। ' ਬਾਹਮੀਆਂ ਪਸ਼ਾਵਰ ਵਲ ਪੇਸ਼ ਕਦਮੀ ਦੇ ਹਿੰਦ ਰਾਜ ਦੇ ਮਾਤਹਿਤ ਅਫਗਾਨਸਤਾਨ ਦੇ ਸਬੇ ਘੋੜ ਬੰਦ ਆਦਕ ਫਤਹ ਕਰਨ ਮਗਰੋਂ ਵਿਜਈ ਨੇ ਆਪਣੀਆਂ ਫੌਜਾਂ ਨੂੰ ਕੂਚ ਦਾ ਹੁਕਮ ਦਿਤਾ। ਜਲਾਲਾ ਬਾਦ ਵਿਚ ਨਾਦਰ ਸ਼ਾਹ ਦੇ ਕੈਂਪ ਵਿਚ ਇਕ ਕਜ਼ਲ ਬਾਸ਼ ਸਰਦਾਰ ਸੀ । ਉਸ ਨੇ ਦਿਲੀ ਵਿਚ ਆਪਣੇ ਇਕ ਮਿਤਰ ਨੂੰ ਚਿਠੀ ਲਿਖੀ ਸੀ ਜਿਸ ਵਿਚ ਉਸ ਨੇ ਨਾਦਰ ਸ਼ਾਹ ਸੰਬੰਧੀ ਐਉਂ ਲਿਖਿਆ ਹੈ:- " “ਫਜ਼ਰ ਦੀ ਨਿਮਾਜ਼ ਮਗਰੋਂ ਉਹ ਤਖਤ ਨਸ਼ੀਨ ਹੁੰਦਾ ਹੈ । ਓਸ ਤਖਤ ਦਾ ਛਤਰ ਸੁਨਿਹਰੀ ਗੁੰਬਜ਼ ਦਾ ਬਣਿਆ ਹੋਇਆ ਹੈ। ਇਕ ਹਜ਼ਾਰ ਨੌਜਵਾਨ ਜਿਨ੍ਹਾਂ ਪਾਸ ਲਾਲ ਸਿਲਕ ਦੇ ਸ਼ਾਹੀ ਝੰਡੇ ਅਤੇ ਐਸੇ ਨੇਜ਼ੇ ਹੁੰਦੇ ਹਨ ਜਿਨ੍ਹਾਂ ਉਪਰ ਤਿਲਾਈ ਫੁੰਮਣ (ਛਬੇ) ਲਗੇ ਹੁੰਦੇ ਹਨ । ਬਾਕਾਇਦਾ ਨਿਯਤ ਫਾਸਲੇ ਉਤੇ ਕਤਾਰ ਵਿਚ ਖੜੇ ਰਹਿੰਦੇ ਹਨ । ੧੨ ਤੋਂ ੨੦ ਸਾਲ ਦੇ ਸੁੰਦਰ ਸੁਹਣੇ ਗੁਲਾਮ, ਅਧੇ ਉਸ ਦੇ ਸਜੇ ਪਾਸੇ ਅਤੇ ਅਧੇ ਉਸ ਦੇ ਖਬੇ ਪਾਸੇ ਖੜੋ ਰਖੇ ਜਾਂਦੇ ਹਨ । ਸਾਰੇ ਵਡੇ ਵਡੇ ਪਤਵੰਤੇ ਉਸ ਦੇ ਸਾਹਮਣੇ ਦਰਜੇ ਵਾਰ ਖੜੇ ਰਹਿੰਦੇ ਹਨ । ਇਹਨਾਂ ਦੇ ਵਿਚਕਾਰ ਅਰਜਬੇਗੀ ਹਰ ਵੇਲੇ ਤਿਆਰ ਖੜੇ ਰਹਿੰਦੇ ਹਨ ਤਾਂ ਜੁ ਸ਼ਾਹੀ ਹੁਕਮ ਦੀ ਤਾਮੀਲ ਫੌਰਨ ਹੋ ਸਕੇ । ਹਰ ਇਕ ਦੀ ਸ਼ਕਾਇਤ ਸੁਣ ਕੇ ਫੌਰਨ ਫੈਸਲਾ ਸੁਣਾ ਦਿਤਾ ਜਾਂਦਾ ਹੈ । ਰਿਸ਼ਵਤ ਐਨੀ ਨਹੀਂ ਚਲਦੀ ਜਿੰਨੀ ਕਿ ਏਥੇ ਮਸ਼ਹੂਰ ਹੈ। ਜੋ ਕੁਛ ਉਸ ਦੇ ਰਾਜ ਵਿਚ ਹੋ ਰਿਹਾ ਹੋਵੇ ਉਸ ਦੀਆਂ ਉਸ ਨੂੰ ਖਬਰਾਂ ਪੁਜਦੀਆਂ ਰਹਿੰਦੀਆਂ ਹਨ । ਸਭ ਦੋਸ਼ੀ ਭਾਵੇਂ ਉਹ ਨਿਕੇ ਹੋਣ ਜਾਂ ਵਡੇ, ਅਮੀਰ ਹੋਣ ਜਾਂ ਗਰੀਬ ਸਭ ਨੂੰ ਤੁਰਤ ਫਾਂਸੀ ਦਿਤੀ ਜਾਂਦੀ ਹੈ ਬਾਦਸ਼ਾਹ ਦੁਪਹਿਰ ਤੀਕ ਬੈਠਦਾ ਹੈ । ਫੇਰ ਖਾਣਾ ਖਾ ਕੇ ਥੋੜਾ ਚਿਰ ਆਰਾਮ ਕਰਦਾ ਹੈ । ਜਦ ਦੁਪਹਿਰ ਦੀ ਨਿਮਾਜ਼ ਹੋ ਚੁਕਦੀ ਹੈ । ਤਦ ਉਦ ਫੇਰ ਸ਼ਾਮ ਦੀ ਨਿਮਾਜ਼ ਤੀਕ ਬੈਠਦਾ ਹੈ । ਇਸ ਦੇ ਮਗਰੋਂ ਖਾਕ ਦੇ ਤੋਦੇ (ਫੇਰ) ਉਤੇ ਪੰਜ ਤੀਰ ਛਡਦਾ ਹੈ । ਫੇਰ ਉਹ ਆਪਣੇ ਮਹਿਲਾਂ ਵਿਚ ਜਾ ਵੜਦਾ ਹ। ਫਰੇਜ਼ਰ (੨੨੬) ਉਹ ਦਸ ਹਜ਼ਾਰ ਚੋਣਵੇਂ ਕਜ਼ਲ ਬਾਜ਼ੀ ਘੁੜ ਸਵਾਰਾਂ ਦੀ ਫੌਜ ਲੈ ਕੇ ਪਸ਼ੌਰ ਵਲ ਅਗੇ ਵਧਿਆ । ਪਸ਼ੌਰ ਦਾ ਗਵਰਨਰ ਇਕ ਤਰਸ ਵਾਨ ਵਿਯੁਕਤੀ ਨਾਸਰ ਖਾਨ ਸੀ, ਜੋ ਆਪਣਾ ਬਹੁਤਾ ਸਮਾਂ ਜਾਂ ਤੇ ਸ਼ਿਕਾਰ ਖੇਡਣ ਵਿਚ ਖਰਚ ਕਰਦਾ ਜਾਂ ਫੇਰ ਨਿਮਾਜ਼ਾਂ ਪੜ੍ਹਨ ਅਤੇ ਕੁਰਾਨ ਖਵਾਨੀ ਕਰਨ ਵਿਚ ਲਾਉਂਦਾ। ਉਸ ਨੇ ਬਾਰ ਬਾਰ ਮੁਗਲ ਗੌਰਮਿੰਟ ਨੂੰ ਅਧਿਕ ਫੌਜ ਭੇਜਣ ਲਈ ਲਿਖਿਆ ਪਰ ਵਿਅਰਥ। ਉਸ ਨੇ ਸ਼ਹਿਨਸ਼ਾਹ ਨੂੰ ਇਹ ਗਲ ਵੀ ਚੇਤੇ ਕਰਾਈ ਕਿ ਉਹ ਆਪ “ਸਵਾਏ ਗੁਲਾਬ ਦੀ ਉਸ ਝਾੜੀ ਦੇ ਕੁਛ ਵੀ ਨਹੀਂ ਜੋ ਪਤਝੜ ਦੀ ਗਰਮੀ ਨਾਲ ਮੁਰਝਾਈ ਹੋਵੇ ਅਤੇ ਉਸ ਦੀ ਫੌਜ ਕੀ ਹੈ ਇਕ ਮੁਕ ਚੁਕਾ ਤਮਾਸ਼ਾ . ਖੈਬਰ ਦਾ ਲਾਂਘਾ ਦਿਲੀ ਦਰਬਾਰ ਵਿਚ ਚਲ ਰਹੀਆਂ ਸਾਜ਼ਸ਼ਾਂ ਦੇ ਕਾਰਨ ਉਧਰੋਂ ਕਿਸੇ ਕਿਸਮ ਦੀ ਸਹਾਇਤਾ ਦੀ ਆਸ ਨਹੀਂ ਸੀ; ਫੇਰ ਵੀ ਗਵਰਨਰ ਨੇ ਹਮਲਾ ਆਵਰ ਲਈ ਖੈਬਰ ਲਾਂਘਾ ਬੰਦ ਕਰ ਦਿਤਾ ਅਤੇ ਆਪਣੀ ੭ ਹਜ਼ਾਰ ਅਫਗਾਨ ਅਤੇ ਹਿੰਦੀ ਫੌਜ ਨਾਲ ਵੈਰੀ ਦਾ ਡਟਕੇ ਟਾਕਰਾ ਕੀਤਾ । ਸਰਵਰ ਖਾਨ ਨਾਮੀ ਬਾਰਕ ਜ਼ਈ ਨੇ ਇਸ ਮੌਕੇ ਉਤੇ ਨਾਦਰ ਸ਼ਾਹ ਦੀ ਬੜੀ ਸਹਾਇਤਾ ਕੀਤੀ ਕਿਉਂਕਿ ਉਸ ਦੀ ਸਹਾਇਤਾ ਨਾਲ ਉਸ ਨੇ ਖੈਬਰ ਲਾਂਘੇ ਨੂੰ ਉਸ ਰਸਤੇ ਰਾਹੀਂ ਪਾਰ ਕਰ ਲਿਆ ਜਿਸ ਰਸਤੇ ਰਾਹੀਂ ਤੈਮੂਰ ਨੇ ਹਿੰਦੁਸਤਾਨ ਉਤੇ ਹਮਲਾ ਕੀਤਾ ਸੀ। ਗਵਰਨਰ ਪਸ਼ੌਰ ਨਾਸਰ ਖਾਨ ਦੀ ਹਾਰ ੧੭੩੮ ਨਾਸਰ ਖਾਂ ਨੇ ਜੋ ਫੌਜ ਟਾਕਰੇ ਲਈ ਇਕਠੀ ਕੀਤੀ ਸੀ ਈਰਾਨੀ ਫੌਜ ਅਚਾਨਕ ਉਸ ਉਤੇ ਅਛੋਪਲ ਜਾ ਪਈ । ਥੋੜੀ ਜਿਹੀ ਲੜਾਈ ਮਗਰੋਂ ਹਿੰਦੀਆਂ ਦੀ ਦਲੇਰੀ ਤੇ ਦਰਿੜਤਾ ਜਵਾਬ ਦੇ ਗਈ; ਉਹਨਾਂ ਦੀ ਸਫਬੰਦੀ ਟੁਟ ਗਈ। ਵਿਜਈ ਦੀ ਤਲਵਾਰ ਪਾਸੋਂ ਕੇਵਲ ਉਹੋ ਲੋਕ ਬਚ ਸਕੇ ਜੋ ਮੈਦਾਨ ਵਿਚੋਂ ਪਸਪਾ ਹੋ ਕੇ ਨਸ ਗਏ। ਨਾਸਰ ਖਾਨ ਨੇ ਇਹ ਵੇਖਕੇ ਕਿ ਉਸਦੀ ਸਾਰੀ ਫੌਜ ਜਾਂ ਤੇ ਤਲਵਾਰ ਦੇ ਘਾਟ ਉਤਾਰੀ ਗਈ ਹੈ ਜਾਂ ਡਰਦੀ ਮਾਰੀ ਨਸ ਗਈ ਹੈ ਹੋਰ ਵਧੇਰੇ ਚਿਰ ਲਈ ਲੜਾਈ ਜਾਰੀ ਰਖਣੀ ਯੰਗ ਨਾ ਸਮਝੀ । ਉਸ ਨੇ ਆਪਣੀ ਹਾਰ ਮੰਨ ਲਈ ਅਤੇ ਕੈਦੀ ਬਣ ਕੇ ੨੦ ਨਵੰਬਰ ੧੭੩੮ ਨੂੰ ਈਰਾਨੀ ਬਾਦਸ਼ਾਹ ਦੇ ਰੂਬਰੂ ਪੇਸ਼ ਹੋ ਗਿਆ। ਕੁਛ ਹੋਰ ਹਿੰਦੀ ਰਾਜੇ ਵੀ ਕੈਦੀ ਬਣਾ ਲਏ ਗਏ ਅਤੇ ਉਹਨਾਂ ਦੇ ਕੈਂਪ ਲੁਟ ਲਏ। ਨਦਰ ਸ਼ਾਹ ਨੇ ਛੇਤੀ ਹੀ ਨਾਸਰ ਖਾਨ ਨੂੰ ਆਪਣੇ ਭਰੋਸੇ ਵਿਚ ਲੈ ਲਿਆ ਅਤੇ ਉਸ ਨੂੰ ਆਪਣਾ ਦਰਬਾਰੀ ਨਿਯਤ ਕਰ ਲਿਆ। ਅਟਕ ਪਾਰ ਕਰਨ ਤੋਂ ਪਹਿਲੇ ਨਾਦਰ ਸ਼ਾਹ ਨੇ ਦਸਤਾਨ ਦੇ ਬਹਿਨਸ਼ਾਹ ਨੂੰ ਹੇਠ ਲਿਖੀ ਪਤਰਕਾ ਲਿਖੀ ਜੋ ਦਿਲੀ ਵਿਚ ਜਮਾਦੀ ਉਲ ਅਵਲ ੧੧੫੧ ਹਿਜਰੀ ਨੂੰ ਪੂਜੀ:- ਨਾਦਰ ਦੀ ਚਿਠੀ ਮੁਗਲ ਸ਼ਹਿਨਸ਼ਾਹ ਦੇ ਨਾਲ ਬਾਦਸ਼ਾਹ ਸਲਾਮਤ ਦੇ ਮੁਨਵਰ ਦਿਲ ਨੂੰ ਸਪਸ਼ਟ ਹੋਣਾ ਚਾਹੀਦਾ ਜਿਵੇਂ ਤੁਰਕਾਂ ਵਿਚ ਫੋਨੀ ਜ਼ਾਰੀ ਹੁੰਦੇ ਹਨ ਉਵੇਂ ਈਰਾਨੀਆਂ ਵਿਚ ਕਜ਼ਲ ਬਾਸ਼ੀ ਵੀ ਇਕ ਫੌਜੀ ਕਬੀਲਾ ਹਨ । ਲਫ਼ਜ਼ ' ਦਾ ਤੁਰਕੀ ਵਿਚ ਭਾਵ ਹੈ । ਲਾਲ ਸਿਰ ਵਾਲੇ । ਜਦ ਇਹ ਪਹਿਲੇ ਪਹਿਲੇ ਸਫਵੀ ਖਾਨਦਾਨ ਦੇ ਪਹਿਲੇ ਬਾਦਸ਼ਾਹ ਸ਼ਾਹ ਇਸਮਾਈਲ ਦੇ ਬਾਪ ਸ਼ੇਖ ਹੈਦਰ ਨੇ ਪਹਿਲੇ ਪਹਿਲ ਇਹਨਾਂ ਨੂੰ ਜਥੇਬੰਦ ਕੀਤਾ ਤਦ ਇਹਨਾਂ ਨੂੰ ਲਾਲ ਟੋਪੀਆਂ ਪਵਾਈਆਂ ਸਨ । ਜਿਸ ਕਰਕੇ ਇਹਨਾਂ ਦਾ ਇਹ ਨਾਮ ਪੈ ਗਿਆ । 1 Sri Satguru Jagjit Singh Ji eLibrary Namdhari Elibrary@gmail.com
ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/218
ਦਿੱਖ