ਹੈ ਕਿ ਮੇਰਾ ਕਬਲਾ ਵਿਚ ਆਉਣਾ ਅਤੇ ਉਸ ਉਤੇ ਕਬਜ਼ਾ ਕਰਨਾਂ ਕੇਵਲ ਇਸਲਾਮ ਲਈ ਪਿਆਰ ਤੇ ਆਪ ਨਾਲ ਮਿਤਰਾਚਾਰੀ ਲਈ ਸੀ । ਮੈਨੂੰ ਇਹ ਗਲ ਚਿਤ ਚੇਤੇ ਵੀ ਨਹੀਂ ਸੀ ਕਿ ਦਖਣ ਦੇ ਲਾਹਨਤੀ ਮੁਸਲਮਾਨਾਂ ਦੇ ਦੇਸਾਂ ਤੋਂ ਖਰਾਜ ਲੈ ਸਕਦੇ ਹਨ। ਅਦਕ ਦੇ ਇਸ ਪਾਸੇ ਮੇਰਾ ਕਿਆਮ . ਇਸ ਗਰਜ਼ ਲਈ ਹੈ ਕਿ ਜਦ ਇਹ ਕਾਫਰ ਹਿੰਦੁਸਤਾਨ ਵਲ ਵਧਣ ਤਦ ਮੈਂ ਵਿਜਈ ਕਜ਼ਲ ਬਾਸ਼ੀਆਂ ਦੀ ਫੌਜ ਉਹਨਾਂ ਨੂੰ ਜਹਨਮ ਵਾਸਲ ਕਰਨ ਲਈ ਭੇਜ ਸਕਾਂ । ਬਾਦਸ਼ਾਹ ਸਲਾਮਤ ਦੇ ਬਜ਼ੁਰਗਾਂ ਅਤੇ ਸਾਡੇ ਬਾਦਸ਼ਾਹਾਂ ਵਿਚਾਲੇ ਜੋ ਮਿਤਰਾਚਾਰੀ ਸੀ ਉਸ ਨਾਲ ਇਤਿਹਾਸ ਭਰਿਆ ਪਿਆ ਹੈ। ਮੈਂ ਅਲੀ ਮੁਰਤਜ਼ਾ ਦੀ ਸੁਗੰਧ ਖਾ ਕੇ ਆਖਦਾ ਹਾਂ ਕਿ ਮੇਰੇ ਅੰਦਰ ਮਿਤਰਾਚਾਰੀ ਅਤੇ ਇਸਲਾਮ ਦੀ ਦੋਸਤੀ ਤੋਂ ਛਦ ਹੋਰ ਹੋਈ ਖਿਆਲ ਨਹੀਂ। ਜੇ ਆਪ ਨੂੰ ਮੇਰੇ ਕਥਨ ਵਿਚ ਕੋਈ ਸ਼ਕ ਹੋਵੇ ਤਾਂ ਭਾਵੇਂ ਹੋਵੇ ਪਰ ਮੈਂ ਸਦਾ ਹੀ ਆਪ ਦੇ ਖਾਨਦਾਨ ਦਾ ਮਿਤਰ ਰਿਹਾ ਹਾਂ ਤੇ ਅਗੋਂ ਵੀ ਰਹਾਂਗਾ। ਅਟਕਂ ਦੇ ਸਥਾਨ ਉਤੇ ਨਾਦਰ ਸ਼ਾਹ ਨੇ ਹਿੰਦੀ ਪੁਸ਼ਾਕ ਧਾਰਨ ਕਰ ਲਈ ਅਤੇ ਂ ਤਖਤ ਉਤੇ ਵੀ ਹਿੰਦੀ ਸ਼ਹਿਨਸ਼ਾਹਾਂ ਵਾਂਗ ਹੀ ਬੈਠਣਾ ਸ਼ੁਰੂ ਕਰ ਦਿਤਾ। ਨਾਦਰ ਸ਼ਾਹ ਦਾ ਪੰਜਾਬ ਵਿਚ ਦਾਖਲਾ ਨਾਦਰ ਸ਼ਾਹ ਨੇ ਹੁਣ ਦਰਿਆ ਸਿੰਧ ਨੂੰ ਵੀ ਪਾਰ ਕਰ ਲਿਆ ਹਾਲਾਂਕਿ ਇਹ ਦਰਿਆ ਉਸ ਮੌਸਮ ਵਿਚ ਬਰਸਾਤ ਦੇ ਕਾਰਨ ਉਛਾਲ ਖਾ ਰਿਹਾ ਅਤੇ ਬੜੀ ਤੇਜ਼ੀ ਨਾਲ ਵਗ ਰਿਹਾ ਸੀ । ਪੰਜਾਬ ਵਿਚ ਦਾਖਲ ਹੋ ਕੇ ਉਸ ਨੇ ਆਪਣੀ ਫੌਜ ਨੂੰ ਹੁਕਮ ਦਿਤਾ ਕਿ ਉਹ ਦੇਸ ਨੂੰ ਲੁਟ ਲਏ ਅਤੇ ਹਰ ਥਾਂ ਉਤੇ ਅਗ ਅਤੇ ਤਲਵਾਰ ਦੀ ਅਜ਼ਾਦਾਨਾ ਵਰਤੋਂ ਕਰੇ । ਨਾਦਰ ਸ਼ਾਹੀ ਫੌਜਾਂ ਦੀ ਲੁਟ ਮਾਰ ਤੇ ਸਾੜ ਫੂਕ ਨਾਲ ਸਾਰੇ ਪੰਜਾਬ ਵਿਚ ਹਾਹਾਕਾਰ ਮਚ ਗਈ । ਨਾਦਰ ਸ਼ਾਹੀ ਤਬਾਹੀ ਤੇ ਬਰਬਾਦੀ ਜੋ ਪੰਜਾਬ ਵਿਚ ਸ਼ੁਰੂ ਹੋਈ ਉਹ ਬਾਕੀ ਦੋ ਹਿੰਦੁਸਤਾਨ ਵਿਚ ਵੀ ਫੈਲ ਗਈ। ਸਾਰੇ ਦੇਸ ਦੇ ਵਿਚ ਦਹਿਸ਼ਤ ਤੇ ਡਰ ਫੁੱਲ ਗਿਆ ਅਤੇ ਉਸ ਦੀਆਂ ਜਿੱਤਾਂ ' ਤੇ ਜ਼ੁਲਮਾਂ ਦੀ ਚਰਚਾ ਘਰ ਘਰ ਸ਼ੁਰੂ ਹੋ ਗਈ। ਚਨਾਬ ਤੇ ਜਿਹਲਮ ਪਾਰ ਕਰਨਾ ਇਸ ਦੇ ਮਗਰੋਂ ਨਾਦਰ ਸ਼ਾਹ ਨੇ ਤੁਰਕਮਾਨੀ ਫੌਜ ਲੈ ਕੇ ਦਰਿਆ ਜਿਹਲਮ ਪਾਰ ਕੀਤਾ। ਇਸ ਤੋਂ ਪਿਛੋਂ ਬਿਨਾਂ ਕਿਸ਼ਤੀਆਂ ਦੇ ਹੀ ਸ਼ਾਹ ਦੌਲਾ ਦੇ ਅਸਥਾਨ ਤੋਂ ਚਨਾਬ ਨੂੰ ਵੀ ਪਾਰ ਕਰ ਲਿਆ । ਮਿਰਜ਼ਾ ਮਹਿਦੀ ਦੇ ਲਫਜ਼ਾਂ ਵਿਚ ਇਹ ਦਰਿਆ “ਸਾਗਰ ਵਾਂਗ ਤੁੰਦ ਤੇ ਸਮੁੰਦਰ ਦੀ ਤਬਾਹੀ ਮਚਾਊ ਬਾਂਹ ਹੈ। ਮੁਗਲ ਬਾਦਸ਼ਾਹ ਦਾ ਮੁਲਾਜ਼ਮ ਕਲੰਦਰ ਖਾਨ, ਲਾਹੌਰ ਦੇ ਵਾਇਸਰਾਏ ਦਾ ਨਾਇਬ ਐਮਨਾਬਾਦ ਦਾ ਇਨਚਾਰਜ ਸੀ ਜੋ ਕਿ ਲਾਹੌਰ ਦਾ ਮਾਤਹਿਤ ਸੀ । ਉਹਦੇ ਪਾਸ ਦਸ ਹਜ਼ਾਰ ਘੁੜ ਸਵਾਰ ਫੌਜ ਸੀ। ਅਮੀਰ ਖਾਨ ਦਾ ਐਮਨਾਬਾਦ ਉਤੇ ਕਬਜ਼ਾ ਨਾਸਰ ਖਾਂ ਦੇ ਇਕ ਬਾਜਗੁਜ਼ਾਰ ਸਰਦਾਰ ਅਮੀਰ ਖਾਂ, ਜਿਸ ਨੇ ਹੁਣ ਨਾਦਰ ਸ਼ਾਹ ਦੀ ਈਨ ਮੰਨ ਲਈ ਸੀ, ਆਪਣੇ ਆਦਮੀਆਂ ਅਤੇ ਕਜ਼ਲ ਬਾਬੀਆਂ ਦੀ ਤਕੜੀ ਫੌਜ ਲੈ ਕੇ ਐਮਨਾਬਾਦ ਉਤੇ ਸ਼ਬ ਖੂਨ (ਰਾਤ ਦਾ ਹਮਲਾ) ਮਾਰਿਆ। ਕਲੰਦਰ ਖਾਨ ਜੰਗ ਵਿਚ ਮਾਰਿਆ ਗਿਆ ਤੇ ਅਮੀਰ ਖਾਨ ਨੇ ਆਪਣੇ ਆਦਮੀਆਂ ਦਾ (੨੨੭) ਫੌਜ ਉਥੇ ਬਿਠਾ ਦਿਤੀ | ਪੰਜਾਬ ਦਾ ਵਾਇਸਰਾਏ ਜ਼ਕਰੀਆ ਖਾਨ ੨੦ ਹਜ਼ਾਰ ਘੁੜ ਸਵਾਰ ਫੌਜ ਲੈ ਕੇ ਲਾਹੌਰ ਤੋਂ ੧੦ ਕੋਹ ਤੇ ਪਹੁੰਚਾ ਸੀ ਕਿ ਉਸ ਨੂੰ ਐਮਨਾਬਾਦ ਉਤੇ ਕਬਜ਼ੇ ਦੀ ਖਬਰ ਪੁਜ ਗਈ । ਇਹ ਸੁਣਕੇ ਉਹ ਰਾਜਧਾਨੀ ਂ ਨੂੰ ਵਾਪਸ ਮੁੜ ਆਇਆ। ਈਰਾਨੀ ਫੌਜ ਨੇ ਉਹ ਸਭ ਨਗਰ ਤੇ ਪਿੰਡ ਜੋ ਰਸਤੇ ਂ ਵਿਚ ਆਏ ਲੁਟ ਪੁਟ ਲਏ ਅਤੇ ਉਥੋਂ ਦੇ ਵਸਨੀਕਾਂ ਦਾ ਕਤਲਿਆਮ ਕੀਤਾ। ਬਵਾਲ ਦੀ ਪਹਿਲੀ ਤਾਰੀਖ ਨੂੰ ਈਰਾਨੀ ਬਾਦਸ਼ਾਹ ਦਰਿਆ ਰਾਵੀ ਦੇ ਕਿਨਾਰੇ ਆਨ ਪੂਜਾ। ਉਸ ਨੇ ਦਰਿਆ ਨੂੰ ਪੈਦਲ ਪਾਰ ਕਰ ਲਿਆ। ਉਸ ਦੀ ਫੌਜ ਤੇ ਲਾਹੌਰ ਦੀ ਫੌਜ ਦੇ ਆਮੋ ਸਾਮਣੇ ਹੁੰਦ ਹੀ ਲੜਾਈ ਲਾਹੌਰ ਦੇ ਗਵਰਨਰ ਦੀ ਹਾਰ ਛਿੜ ਗਈ | ਇਸ ਲੜਾਈ ਵਿਚ ਲਾਹੌਰ ਦੇ ਗਵਰਨਰ ਨੂੰ ਲਕ ਤੋੜ ਹਾਰ ਹੋਈ ਅਤੇ ਉਸ ਦੀ ਫੌਜ ਦੀ ਬੜੀ ਕਟਾ ਵਢਾਂ ਹੋਈ ਜਿਸ ਕਰਕੇ ਉਸਨੂੰ ਪਸਪਾ ਹੋਣਾ ਪਿਆ। ਪਰ ਵਿਜਈ ਫੌਜਾਂ ਨੇ ਭਜਦੀ ਹੋਈ ਫੌਜ ਦਾ ਦੂਰ ਤੀਕ ਪਿੱਛਾ ਕੀਤਾ ਅਤੇ ਸ਼ਾਹ ਉਦੋਂ ਗਿਆ ਜਦ ਲਾਹੌਰ ਦੇ ਦਰਵਾਜ਼ਿਆਂ ਉਤੇ ਆਪਣਾ ਅਧਿਕਾਰ ਜਮਾ ਲਿਆ। ਜ਼ਕਰੀਆ ਖਾਨ ਨਸ ਕੇ ਂ ਕਿਲੇ ਵਿਚ ਆਣ ਵੜਿਆ ਅਤੇ ਇਥੋਂ ਬਚਾਊ ਜੰਗ ਲੜਨ ਲਗਾ। ਕਿਲੇ ਦੀਆਂ ਕੰਧਾਂ ਉਤੇ ਤੋਪਾਂ ਬੀੜ ਦਿਤੀਆਂ ਅਤੇ ਆਪਣੀ ਪੁਜ਼ੀਸ਼ਨ ਨੂੰ ਹਰ ਸੰਭਵ ਤਰੀਕੇ ਨਾਲ ਪਕਿਆਂ ਕਰ ਲਿਆ। ਸ਼ਾਹ ਈਰਾਨ ਸ਼ਾਲਾਮਾਰ ਬਾਗ ਵਿਚ ਸ਼ਾਹ ਈਰਾਨ ਨੇ ਚੌਥੇ ਦਿਨ ਰਾਵੀ ਪਾਰ ਕੀਤੀ ਅਤੇ ਆਪਣਾ ਕੈਂਪ ਸ਼ਾਲਾਮਾਰ ਬਾਗ ਵਿਚ ਜਾ ਲਾਇਆ। ਲਾਹੌਰ ਦੇ ਵਾਇਸਰਾਏ ਅਜ਼ੂਦ ਦੌਲ ਨਵਾਬ ਜ਼ਕਰੀਆ ਖਾਨ ਉਪਨਾਮ ਖਾਨ ਬਹਾਦਰ ਆਪਣੇ ਇਕ ਸਿਰਕਢ ਕਰਮਚਾਰੀ ਨੂੰ ਸ਼ਾਹ ਪਾਸ ਮਾਫੀ ਲੈਣ ਲਈ ਤੇ ਮੁਕੰਮਲ ਮਾਤਹਿਤੀ ਦਾ ਭਰੋਸਾ ਦੇਣ ਲਈ ਰਵਾਨਾ ਕੀਤਾ। ਸ਼ਾਹ ਈਰਾਨ ਨੇ ਆਪਣੀ ਵਲੋਂ ਆਪਣੇ ਦਰਬਾਰੀ ਅਮੀਰ ਕਫਾਇਤ ਖਾਨ ਨੂੰ ਸ਼ਰਤਾਂ ਤਹਿ ਕਰਨ ਲਈ ਨਿਯਤ ਕੀਤਾ। ਬਾਜ਼ ਅਦਾ ਕਰਨ ਤੇ ਸ਼ਹਿਰ ਲੁਟ ਮਾਰ ਤੋਂ ਬਚ ਗਿਆ ર ੧੨ ਸ਼ਿਵਾਲੀ ਨੂੰ ਵਾਇਸਰਾਏ ਨਾਲ਼ ਵਜ਼ੀਰ ਅਬਦੁਲ ਬਾਕੀ ਨੇ ਮੁਲਾਕਾਤ ਕੀਤੀ ਅਤੇ ਉਸ ਨੂੰ ਆਪਣੇ ਨਾਲ ਸ਼ਾਹ ਹਜ਼ੂਰ ਗਿਆ । ਬਾਦਸ਼ਾਹ ਨੇ ਵਾਇਸਰਾਏ ਦਾ ਬੜੇ ਆਦਰ ਤੇ ਮਾਨ ਨਾਲ ਸਵਾਗਤ ਕੀਤਾ ਅਤੇ ਉਸ ਨੂੰ ਸੁਨਹਿਰੀ ਝਾਲਰ ਵਾਲੀ ਚਪਕਨ, ਹੀਰੇ ਜੜਭ ਖੰਜਰ ਅਤੇ ਇਕ ਘੋੜਾ ਪੇਸ਼ ਕੀਤਾ । ੧੪ ਤਰੀਕ ਵਾਇਸਰਾਏ ਦੀ ਮੁੜ ਬਾਦਸ਼ਾਹ ਨਾਲ ਮੁਲਾਕਾਤ ਸ਼ਾਲਾਮਾਰ ਬ ਗ ਦੇ ਸ਼ਾਹੀ ਕੈਂਪ ਵਿਚ ਹੋਈ । ਵਾਇਸਰਾਇ ਨੇ ਤਹਿ ਹੋਈਆਂ ਸ਼ਰਤਾਂ ਅਨੁਸਾਰ ਵਿਜਈ ਦੇ ਤਖਤ ਅਗੇ ੨੦ ਲਖ ਰੁਪਇਆ ਧਰ ਦਿਤਾ ਜਿਸ ਦਾ ਇਕ ਭਾਗ ਸ਼ਾਹੀ ਖਜ਼ਾਨੇ ਵਿਚੋਂ ਲਿਆ ਸੀ ਤੇ ਬਾਕੀ ਅਮੀਰ ਸ਼ਹਿਰੀਆਂ ਪਾਸੋਂ ਚੰਦਾ ਇਕਤਰ ਕਰਕੇ ਜਮਾ ਕੀਤਾ ਸ ‘ਤਜ਼ਕਰਾ’ ਦੇ ਲੇਖਕ ਅਨੰਦ ਰਾਮ ਮੁਖਲਿਸ ਦੇ ਕਥਨ ਅਨੁਸਾਰ ਲੜਾਈ ਅਗਲੇ ਦਿਨ ਮੁੜ ਸ਼ੁਰੂ ਹੋਈ ਅਤੇ ਮੈਦਾਨ ਜੰਗ ਲਾਸ਼ਾਂ ਨਾਲ ਭਰ ਗਿਆ । ਨਾਦਰ ਸ਼ਾਹ ਦੇ ਹਿੰਦ ਵਿਚ ਕਿ ਆਮ ਸਮੇਂ ਜੋ ਕੁਛ ਬੀਤਿਆ ਆਨੰਦ ਰਾਮ ਨੇ ਉਹ ਸਭ ਅੱਖੀਂ ਡਿਠਾ ਸੀ ਸਗੋਂ ਆਪ ਵੀ ਨੁਕਸਾਨ ਉਠਾਇਆ ਸੀ । ਉਸ ਪਾਸੋਂ ਪੰਜ ਲੱਖ ਰੁਪਇਆ ਖਸ ਲਿਆ ਗਿਆ । Sri Satguru Jagjit Singh Ji eLibrary Namdhari Elibrary@gmail.com
ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/219
ਦਿੱਖ