ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/226

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸ਼ਾਹ ਵਲੋਂ ਫੌਜ ਨੂੰ ਇਨਾਮ (289) ਅੱਵਲ ਦਰਜੇ ਦੇ ਅਫਸਰਾਂ ਨੂੰ ਉਸ ਨੇ ੫੦੦ ਮੁਹਰ ਵੀ ਅਫਸਰ ਦਿਤੀ ਅਤੇ ਦੂਜਿਆਂ ਨੂੰ ਇਕ ਸੌ ਂ ਲੈ ਕੇ ਤਿੰਨ ਸੌ ਮੁਹਰ ਤੀਕ ਇਨਾਮ ਵਜੋਂ ਦਿਤੀ। ਹਰ ਇਕ ਪਰਾਏ ਵੋਟ ਸਿਪਾਹੀ ਨੂੰ ਦੋ ਦੋ ਮੁਹਰਾਂ ਦਿਤੀਆਂ। ਕੰਧਾਰ ਵਲ ਰਵਾਨਗੀ

ਇਹਨਾਂ ਕਾਰਰਵਾਈਆਂ ਮਗਰੋਂ ਜ਼ਕਰੀਆ ਖਾਨ ਨੂੰ ਵਾਪਸ ਲਾਹੌਰ ਭੇਜ ਦਿਤਾ ਅਤੇ ਨਾਦਰ ਸ਼ਾਹ ਆਪ ਫੌਜ ਲੈ ਕੇ ਕੰਧਾਰ ਵਲ ਵਧਿਆ ਸਿੰਧ ਵਿਚੋਂ ਰਵਾਨਗੀ ਮਰਰੋਂ ਨਾਦਰ ਨੇ ਤਾਤਾਰੀਆਂ ਵਿਰੁਧ ਜੰਗ ਛੇੜ ਦਿਤੀ ਅਤੇ ਉਹਨਾਂ ਨੂੰ ਪੂਰਨ ਤੌਰ ਉਤੇ ਆਪਣੇ ਅਧੀਨ ਕਰ ਲਿਆ । ਇਸ ਛੂਟ ਕੁਛ ਹੋਰ ਪੂਰਬੀ ਦੇਸ਼ਾਂ ਉਤੇ ਵੀ ਉਸ ਨੇ ਵਿਜੇ ਪਾਈ । ਦਿੱਲੀ ਵਿਚੋਂ ਉਹ ਆਪਣ ਨਾਲ ਰਾਗੀਆਂ ਤੇ ਨਾਚੀਆਂ ਦਾ ਇਕ ਟੋਲਾ ਲੈ ਗਿਆ ਸੀ ਜਿਸ ਦੀ ਉਸ ਨੇ ਬੜੀ ਪਰਸੰਸਾ ਕੀਤੀ ਸੀ। ਇਨਾਮ ਦੇਣ ਵਲ ਉਹ ਬੜਾ ਦਰਿਆ ਦਿਲ ਸੀ । ਉਸ ਨੇ ਈਰਾਨ ਦੇ ਸਭ ਸੂਬਿਆਂ ਅੰਦਰ ਇਹ ਐਲਾਨ ਕਰ ਦਿਤਾ ਸੀ ਕਿ ਅਗਲੇ ਤਿੰਨ ਸਾਲ ਲਈ ਲੋਕਾਂ ਪਾਸੋਂ ਕਿਸੇ ਕਿਸਮ ਦਾ ਟੈਕਸ ਨਹੀਂ ਲਿਆ ਜਾਏਗਾ । ਹਰਾਤ ਵਿਚ ਨੁਮਾਇਸ਼ ਹਿੰਦੁਸਤਾਨ ਵਿਚੋਂ ਜਿਹੜੀਆਂ ਚੀਜ਼ਾਂ ਨਾਦਰ ਲੈ ਗਿਆ ਉਸ ਦੀ ਉਸ ਨ ਹਰਾਤ ਵਿਚ ਨੁਮਾਇਸ਼ ਕੀਤੀ ਅਤੇ ਖੇਲ ਤਮਾਸ਼ਿਆਂ ਤੋਂ ਛੁੱਟ ਕਈ ਦਿਨ ਦਾਹਵਤਾਂ ਦੇ ਜ਼ਿਆਫਤਾਂ ਉਡਦੀਆਂ ਰਹੀਆਂ । ਸ਼ਾਹ ਜਹਾਨ ਦੇ ਤਖਤ ਤਾਊਸ ਨੂੰ ਵੇਖ ਵੇਖ ਕੇ ਉਹ ਬੜਾ ੮ ਹੁੰਦਾ ਸੀ । ਉਸ ਨੇ ਆਪਣੇ ਜੌਹਰੀਆਂ ਨੂੰ ਹੁਕਮ ਦਿਤਾ ਕਿ ਉਹ ਇਹੋ ਜਿ ਇਕ ਹੋਰ ਤਖਤ ਤਿਆਰ ਕਰਨ । ਬਣਨ ਵਾਲਾ ਤਖਤ ਉਸੇ ਕਿਸਮ ਦਾ ਉਨਾ ਹੀ ਸ਼ਾਨਦਾਰ ਤੇ ਉਡੇ ਹੀ ਸਾਈਜ਼ ੇ ਡੀਜ਼ਾਇਨ ਦਾ ਹੋਵੇ। ਤਖਤਿ ਨਾਦਰੀ ਉਸ ਨੇ ਇਸ ਨਵੇਂ ਤਖਤ ਦਾ ਨਾਮ ਤਖਤਿ ਨਾਦਰੀ ਰਖਿਆ ਅਤੇ ਉਸ ਨੂੰ ਆਪਣੇ ਦੀਵਾਨ ਖਾਨ ਵਿਚ ਟਿਕਾ ਦਿਤਾ । ਹਲਾਤ ਵਿਚ ਤਖਤਿ ਨਾਵਰੀ ਅਤੇ ਦਿਲੀ ਤੋਂ ਲਿਆਂਦਾ ਤਖਤ ਤਾਊਸ ਨਾਲੋਂ ਨਾਲ ਰਖੇ ਗਏ । ਇਹਨਾਂ ਦੋਵਾਂ ਦੇ ਨਾਲ ਕਈ ਹੋਰ ਰਾਜਿਆਂ ਦੇ ਤਖਤ ਵੀ ਟਕਾਏ ਗਏ ਜੋ ਉਸ ਨੇ ਉਹਨਾਂ ਨੂੰ ਜਿਤ ਕੇ ਪ੍ਰਾਪਤ ਕੀਤੇ ਸਨ । ਹੀਰੇ ਜਵਾਹਰਾਂ ਦੀ ਦੌਲਤ ਨਾਲ ਉਸ ਨੇ ਹਰ ਕਿਸਮ ਦਾ ਅਸਲਾ ਤਿਆਰ ਕਰਵਾਇਆ ਜਿਨ੍ਹਾਂ ਵਿਚ ਕੀਮਤੀ ਖਬਰ ਲਗੇ ਹੋਏ ਸਨ। ਉਸ ਨੇ ਕਾਫੀਆਂ, ਕੁਰਸੀਆਂ ਅਤੇ ਦੂਜਾ ਸਾਮਾਨ ਵੀ ਹੀਰਿਆਂ ਜੜਤ ਬਣਾਇਆ ਸੀ। ਸ਼ਾਹੀ ਤੰਬੂ ਦੀ ਸਜਾਵਟ ਸ਼ਾਹ ਦੇ ਵਿਸ਼ੇਸ਼ ਹੁਕਮ ਨਾਲ ਉਸ ਦੇ ਮੁਆਬੀਰ ਬਾਸ਼ੀ (ਕੁਆਰਟਰ ਮਾਸਟਰ ਜਨਰਲ) ਨੇ ਉਸ ਸਮੇਂ ਦੇ ਬਿਹਤਰੀਨ ਕਾਰੀਗਰਾਂ ਪਾਸੋਂ ਇਕ ਬੜਾ ਹੀ ਸ਼ਾਨਦਾਰ ਸ਼ਾਹੀ ਤੰਬੂ ਤਿਆਰ ਕਰਵਾਇਆ । ਇਸ ਵਿੱਚ ਸਬਜ਼ ਸਾਟਨ ਦੀਆਂ ਧਾਰੀਆਂ ਸਨ ਪਰ ਇਸ ਵਿਚ ਜਿਹੜੇ ਹੀਰੇ ਜੜੇ

  • ਮੂਹਰ ਹਿੰਦੁਸਤਾਨੀ ਸਿੱਕਾ ਸੀ ਜੋ ੨੪) ਦੇ ਬਰਾਬਰ ਹੁੰਦਾ ਸੀ ਮੈਮਾਇਰਜ਼

ਆਫ ਖਵਾਜਾ ਅਬਦੁਲ ਕਰੀਮ . ਗਏ ਉਹ ਚੰਗੀ ਦਿਖ ਨਹੀਂ ਸਨ ਦਿੰਦੇ। ਇਸ ਲਈ ਬਾਦਸ਼ਾਹ ਦੀ ਆਗਿਆ ਅਨੁਸਾਰ ਇਸ ਦੇ ਛੋਟੇ ਛੋਟੇ ਟੁਕੜੇ ਕਰ ਦਿਤੇ ਅਤੇ ਇਕ -- ਨਵਾਂ ਤੰਬੂ ਤਿਆਰ ਕਰਵਾਇਆ। ਇਸ ਤੰਬੂ ਦੀ ਛਤ ਵਖਰੀ ਹੀ ਬਣਾਈ ਗਈ ਤਾਂ ਜੁ ਇਸ ਨੂੰ ਲਿਜਾਣ ਤੇ ਲਿਆਣ ਵਿਚ ਸੌਖ ਰਹੇ। ਕੁਰਾਨ ਦੀ ਮੁਹਿੰਮ ਤੋਂ ਵਾਪਸੀ ਸਮੇਂ ਇਹ ਨਵਾਂ : ਬੂ ਨਾਦਰ ਸ਼ਾਹ ਨੂੰ ਵਿਖਾਇਆ ਗਿਆ। ਇਸ ਦਾ ਬਾਹਰਲਾ ਪਾਸ਼ਾ ਨਫੀਸ ਲਾਲ ਰੰਗ ਦਾ ਸੀ। ਧਾਰੀਆਂ ਜੰਮੂ ਰੰਗ ਦੀ ਸਾਟਨ ਦੀਆਂ ਸਨ, ਜਿਨ੍ਹਾਂ ਵਿਚ ਜਿੰਦ, ਪਿੰਦ, ਬਿਰਛ ਤੇ ਫੁਲਾਂ ਦੇ ਿਤਰ ਕਢ ਗਏ ਸਨ ।ਬੂ ਦੀ ਸਜਾਵਟ ਲਈ ਮੋਤੀ, ਹੀਰੇ, ਨੀਲਮ ਤੇ ਹੋਰ ਕੀਮਤੀ ਪੱਥਰ ਵੀ ਲਾਏ ਗਏ । ਤੰਬੂ ਦੇ ਪੋਲ (ਖੱਬੇ) ਵੀ ਪੇਸ ਵਰ੍ਹਾਂ ਸ਼ਿੰਗਾਰੇ ਗਏ ਸਨ । ਬੂ ਦੇ ਚੌਹੀਂ ਪਾਸੀਂ ਇਕ ਪਰਚਾ ਲਾਇਆ ਗਿਆ ਜਿਨ੍ਹਾਂ ਉਤੇ ਦੋ ਫਰਿਸ਼ਤੇ ਸਨ।ਤੰਬੂ ਦੀਆਂ ਕਿਲੀਆਂ ਨਿੱਗਰ ਸੋਨੇ ਦੀਆਂ ਸਨ । ਸਾਰਾ ੰਬੂ ਇਸ ਦੀਆਂ ਕਨਾਤਾਂ ਤੇ ਖੰਭੇ ਸਭ ਮਿਲ ਕੇ ਸਭ ਹਥੀਆਂ ਦਾ ਭਾਰ ਹੋ ਜਾਂਦਾ ਸ਼ੋ। ਪੂਰਬੀ ਸ਼ਾਨ ਦੇ ਇਸ ਸ਼ਾਨਦਾਰ ਨਮੂਨੇ ਦੀ ਨੁਮਾਇਸ਼ ਹਰਾਤ ਦੇ ਦੀਵਾਨ ਖਾਨੇ ਵਿਚ ਵਡੇ ਵਡੇ ਤਿਹਾਰਾਂ ਉਤੇ ਕੀਤੀ ਜਾਂਦੀ ਸੀ। ਨਾਦਰ ਸ਼ਾਹ ਦੀ ਬਾਕੀ *ਜ਼ਿੰਦਗੀ ਵਿਚ ਵੀ ਇਸ ਨਮ ਇਸ਼ ਦਾ ਰਵਾਜ ਜਾਰੀ ਰਿਹਾ। ਸ਼ਾਨ ਅਤੇ ਸਜ ਧਜ ਯ ਹੋਣ ਦੇ ਕਾਰਨ ਉਸ ਨੇ ਇਹਨਾਂ ਸ਼ਾਨਦਾਰ ਚੀਜ਼ਾਂ ਨੂੰ ਉਚੇਰੇ ਆਰਟ ਚ ਨਮੂਨੇ ਬਣਾ ਦਿਤ । ਇਸਨੂੰ ਇਕ ਨਜ਼ਰ ਵਖਣ ਨਾਲ ਉਹ ਸਭ ਤੋਂ ਵਡਮੁਲੇ ਤੇ ਅਤਿ ਨਫੀਸ ਮੋਤੀ ਤੇ ਕੀਮਤੀ ਪੱਥਰ ਸ਼ਪਸ਼ਟ ਦਿਸ ਪੈਂਦੇ ਸਨ ਜਿਨ੍ਹਾਂ ਉਤੇ ਕਦੇ ਮਹਾ ਮੁਗਲ ਨੂੰ ਬੜਾ ਮਾਣ ਹੁੰਦਾ ਸੀ। ਨਾਦਰ ਸ਼ਾਹ ਨੇ ਆਪਣਾ ਰਾਜ ਉੱਤਰ ਵਿਚ ਦਰਿਆ ਔਕਸਸ ਤੀਕ ਅਤੇ ਦੱਖਣ ਵਿਚ ਦਰਿਆ ਸਿੰਧ ਤੀਕ ਫੈਲਾ ਲਿਆ ਸੀ । ਉਸ ਨ ਇਕ ਇਕ ਕਰਕੇ ਕਈ ਸੂਬੇ ਫਤਹ ਕੀਤੇ ਅਤੇ ਕਈ ਜੰਗਜੂ ਕੌਮਾਂ ਨੂੰ ਆਪਣੇ ਅਧੀਨ ਕੀਤਾ । ਹੁਣ ਉਹ ਬੁਢਾ ਹੋ ਚੁਕਾ ਸੀ ਇਸ ਲਈ ਉਸ ਦੀ ਦਿਲੀ ਇੱਛਾ ਸੀ ਕਿ ਤਾਜ ਤਖਤ ਆਪਣੇ ਬਣੋ ਨਮਰਉੱਲ ਨੂੰ ਸੌਂਪ ਕੇ ਆਪ ਆਰਾਮ ਦੀ ਜ਼ਿੰਦਗੀ ਬਤੀਤ ਕਰੋ । ਉਹ ਕੇਵਲ ਜਾਰੀ ਛਾਤੀਆਂ ਹੋਈਆਂ ਮੁਹਿੰਮਾਂ ਤੇ ਕੰਮਾਂ ਦੇ ਖਾਤਮੇ ਦੀ ਉਡੀਕ ਵਿਚ ਸੀ । ਏਕਾਂਤ ਜੀਵਨ ਲਈ ਕਲਾਤ ਦੀ ਚੋਣ ਨਾਦਰ ਨੇ ਆਪਣੇ ਏਕਾਂਤ ਜੀਵਨ ਲਈ ਕਲਾਤ ਦਾ ਕਿਲਾ ਨੀਯਤ ਕੀਤਾ । ਉਥੇ ਆਪਣੀ ਰਿਹਾਇਸ਼ ਲਈ ਸ਼ਾਨਦਾਰ ਮਹਲ ਤਿਆਰ ਕਰਾਇਆ ਜਿਸ ਵਿਚ ਵਡੇ ਵਡੇ ਅਸ਼ਨਾਨ ਘਰ, ਬਗੀਚੇ ਅਤੇ ਉਮਰਾ ਲਈ ਵਿਸ਼ਾਲ ਕੱਠੀਆਂ ਦਾ ਪ੍ਰਬੰਧ ਵੀ ਕੀਤਾ । ਮਤ ਮਾਰੀ ਗਈ ਜਿਵੇਂ ਜਿਵੇਂ ਉਹ ਬਿਰਧ ਹੁੰਦਾ ਗਿਆ ਉਸ ਦਾ ਆਪਣੇ ਮਨ ਉਤੇ ਛੀਂਬੂ ਢਿਲਾ ਹੁੰਦਾ ਗਿਆ। ਉਸ ਦਾ ਦਿਲ ਕਮਜ਼ੋਰ ਹੋ ਗਿਆ ਤੇ ਮਤ ਮਾਰੀ ਗਈ । ਇਕ ਵਾਰ ਉਹਨੇ ਬਗਦਾਦ ਦੇ ਮੁਲਾਣਿਆਂ ਨਾਲ ਧਾਰਮਕ ਚਰਚਾ ਛੇੜ ਦਿਤੀ ਅਤੇ ਕਈ ਦਿਨਾਂ ਤੱਕ ਫਜ਼ੂਲ ਬਹਿਸ਼ ਵਿਚ ਹੀ ਰੁਝਾ ਰਿਹਾ । ਇਹ ਉਹਦੇ ਵਰਗੇ ਸਰਗਰਮ ਮਨੁਖ ਲਖੀ ਇਕ ਵਚਿਤਰ ਗਲ ਸੀ।

  • ਗਲੈਡਵਿਨਜ਼ ਮਾਇਰਜ਼ ਆਫ ਖਵਾਜਾ ਅਬਦੁਲ ਕਰੀਮ’ । ਲੇਖਕ ਸਾਨੂੰ

ਦਸਦਾ ਹੈ ਕਿ ਨਾਦਰ ਸ਼ਾਹ ਦੀ ਮੌਤ ਮਗਰੋਂ ਉਸ ਦੇ ਭਤੀਜੇ ਆਦਲ ਸ਼ਾਹ ਅਤੇ ਉਸਦੇ ਪੋੜੇ ਸ਼ਾਹ ਰੁਖ਼ ਨੇ ਇਸ ਤੰਬੂ ਨੂੰ ਟੁਕੜੇ ਟੁਕੜੇ ਕਰ ਦਿਤਾ ਅਤੇ ਉਸ ਦੀਆਂ ਸਭ ਕੀਮਤੀ ਚੀਜ਼ਾਂ ਵੀ ਵਖ ਵਖ਼ ਕਰ ਦਿਤੀਆਂ Sri Satguru Jagjit Singh Ji eLibrary Namdhari Elibrary@gmail.com i