ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/227

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੨੩੫ ਆਪਣੇ ਪੁਤੱਰ ਦੀਆਂ ਅੱਖਾਂ ਕਢ ਦਿਤੀਆਂ ਇਕ ਹੋਰ ਮੌਕੇ ਉਪਰ ਗੁੱਸੇ ਵਿਚ ਆ ਕੇ ਉਸਨੇ ਆਪਣੇ ਬੇਟੇ ਰਜ਼ਾ ਕੁਲੀ ਦੀਆਂ ਅੱਖਾਂ ਕਢ ਦਿਤੀਆਂ ਭਾਂਵੇਂ ਪਿਛੋਂ ਉਹੋ ਆਪਣੇ ਗੁੱਸੇ ਭਰੇ ਕਾਰੇ ਉਤੇ ਬੜਾ ਪਛਤਾਇਆ। ਇਸ ਦਾ ਉਸਦੇ ਦਿਲ ਉਤੇ ਐਨਾਂ ਦੁੱਖ ਹੋਇਆ ਕਿ ਉਸ ਦਾ ਦਿਲ ਹਿਲ ਗਿਆ | ਜ਼ਾਲਮ ਬਣ ਗਿਆ ਉਹ ਸੁਦਾਈ ਹੋ ਗਿਆ । ਉਸਦਾ ਇਹ ਪਾਗਲਪਨ ਵਧਦਾ ਗਿਆ ਅਤੇ ਨਾਲ ਹੀ ਉਸਦੇ ਜ਼ਖਮਾਂ ਵਿਚ ਵਾਧਾ ਹੁੰਦਾ ਗਿਆ। ਸ਼ਾਹੀ ਹਕੀਮ ਅਲਵੀ ਖਾਨ ਜਿਥੇ ਉਸ ਨੂੰ ਦਵਾਈ ਦੇਂਦਾ ਸੀ, ਉਥੇ ਨਾਲ ਹੀ ਉਸ ਨੂੰ ਚੰਗੇਰੀ ਸਲਾਹ ਦੇਣ ਦਾ ਵੀ ਹੌਸਲਾ ਕਰਦਾ ਸੀ। ਹਕੀਮ ਬਾਸ਼ੀ ਵੀ ਲੋਕਾਂ ਦੀ ਭਲਾਈ ਲਈ ਉਸਦੇ ਜ਼ੁਲਮੀ ਸੁਭਾ ਨੂੰ ਬਦਲਾਉਣ ਦਾ ਜਤਨ ਕਰਦਾ ਰਿਹਾ । ਇਸ ਢੰਗ ਨਾਲ ਉਸ ਨੂੰ ਕੁਛ ਅਫਾਕਾ ਹੋਇਆ ਅਤੇ ਦੋ ਹਫਤੇ ਤੱਕ ਉਸਦੇ ਦਿਲ ਵਿਚ ਕਿਸੇ ਦੀ ਜਾਨ ਜਾਂ ਅੱਖਾਂ ਲੈਣ ਦਾ ਕੋਈ ਖਿਆਲ ਨ ਆਇਆ । ਪਰ ਅਲਵੀ ਖਾਨ ਦੇ ਜਾਣ ਸਾਰ ਉਸਦਾ ਪਾਗਲਪਨ ਫੇਰ ਜ਼ੋਰ ਫੜ ਗਿਆ ਅਤੇ ਉਸ ਨੇ ਮੁੜ ਪਹਿਲੀਆਂ ਕਰਤੂਤਾਂ ਕਰਨੀਆਂ ਆਰੰਭ ਦਿਤੀਆਂ। ਨਿਕੇ ਨਿਕੇ ਬਦਲੇ ਉਹ ਕਿਸੇ ਦੀਆਂ ਅੱਖਾਂ ਕਢਵਾ ਦੇਂਦਾ ਤੇ ਕਿਸੇ ਨੂੰ ਕਸੂਰ ਜਾਨੋਂ ਮਰਵਾ ਦੇਂਦਾ । ਸੂਬਿਆਂ ਦੀ ਬਗਾਵਤ ਇਹੋ ਜਿਹੀ ਦਸ਼ਾ ਵਿਚ ਫਰਾਂਸ ਦੇ ਗ਼ਵਰਨਰ ਨੇ ਬਗਾਵਤ ਕਰ ਦਿਤੀ । ਉਸ ਦੀ ਦੇਖਾ ਦੇਖੀ ਕੁਝ ਦੂਜੇ ਸੂਬਿਆਂ ਦੇ ਗਵਰਨਰ ਵੀ ਆਕੀ ਹੋ ਬੈਠੇ । ਇਹ ਵੇਖ ਕੇ ਨਾਦਰਸ਼ਾਹ ਦੇ ਅੰਦਰ ਜੋਸ਼ ਤੇ ਗੁੱਸੇ ਦਾ ਐਨਾ ਭਾਂਬੜ ਮਚ ਉਠਿਆ ਜਿਸ ਦਾ ਕਿ ਅੰਦਾਜ਼ਾ ਨਹੀਂ ਲਾਇਆ ਜਾ ਸਕ ਦਾ ਹੈ । ਉਸ ਨੇ ਬਹੁਤ ਸਾਰੇ ਗਵਰਨਰ ਤੇ ਉਮਰਾਂ ਨੂੰ ਜ਼ਰਾ ਜ਼ਰਾ ਸ਼ਕ ਉਤੇ ਜਾਨੋਂ ਮਰਵਾ ਦਿਤਾ । ਬਗ਼ਾਵਤਾਂ ਦੇ ਲੀਡਰਾਂ ਦੀਆਂ ਜਨਾਂ ਲੈਣ ਉਤੇ ਹੀ ਬਸ ਨ ਕਰਕੇ ਉਸਨੇ ਸ਼ਹਿਰਾਂ ਦੇ ਸ਼ਹਿਰ ਉਜਾੜ ਦਿਤੇ । ਸ਼ਹਿਰਾਂ ਦੀ ਦੁਖੀ ਪਰਜਾ ਉਸਦੇ ਜੁਲਮਾਂ ਤੋਂ ਡਰਦੀ ਮਰੀ ਪਹ ਤਾਂ ਤੇ ਥਲਾਂ ਵਿਚ ਚਲੀ ਗਈ । ਉਸਨੇ ਦਰਿੜ੍ਹ ਨਿਸ਼ਚਾ ਧਾਰ ਲਿਆ ਕਿ ਅਪਣੀਆਂ ਈਰਾਨੀ ਫੌਜਾਂ ਦਾ ਅਫ਼ਗ਼ਾਨਾਂ ਅਤੇ ਉਜ਼ਬੇਕਾਂ ਪਾਸੋਂ ਕਤਲੇ ਆਮ ਕਰਾਇਆ ਜਾਏ ਕਿਉਂਕਿ ਉਸ ਨੂੰ ਅਫਗ਼ਾਨਾਂ ਤੇ ਉਜ਼ਬੇਕਾਂ ਉਤੇ ਪੂਰਾ ਪੂਰਾ ਭਰੋਸਾ ਸੀ। ਪਰ ਰਬ ਨੂੰ ਕੁਛ ਹੋਰ ਹੀ ਮੰਜ਼ੂਰ ਸੀ, ਇਸ ਜ਼ਾਲਮ ਦਾ ਆਪਣਾ ਅੰਤ ਵੀ ਨੇੜੇ ਢੁਕ ਚੁਕਾ ਸੀ । ਜਿਸ ਰੋਜ਼ ਉਸਨੇ ਆਪਣੀ ਖ਼ੂਲੀ ਸਕੀਮ ਨੂੰ ਸਿਰੇ ਚਾੜ੍ਹਨ ਦਾ ਫੈਸਲਾ ਕੀਤਾ। ਉਸਤੋਂ ਠੀਕ ਇਕ ਰਾਤ ਪਹਿਲੇ ਹੀ ਉਹ ਆਪ ਕਤਲ ਕਰ ਦਿਤਾ ਗਿਆ। ਜ਼ਾਲਿਮ ਨੂੰ ਕਤਲ ਕਰਨ ਦੀ ਸਾਜ਼ਸ਼ ਉਸ ਦੇ ਭਤੀਜੇ ਅਲੀ ਕੁਲੀ ਖਾਨ ਨੇ, ਜੋ ਭਾਜ ਤਖ਼ਤ ਦਾ ਦਾਵੇਦਾਰ ਸੀ ਅਤੇ ਆਪਣੇ ਚਾਚੇ ਦੇ ਕੀਮਤੀ ਖਜ਼ਾਨਿਆਂ ਵਲ ਲਲਚਾ- ਬੀਆਂ ਨਜ਼ਰਾਂ ਨਾਲ ਤਕ ਰਿਹਾ ਸੀ, ਉਸ ਨੂੰ ਜਾਨੋਂ ਮਾਰ ਦੇਣ ਦੀ ਸਾਜ਼ਸ਼ ਘੜੀ । ਉਸ ਸਮੇਂ ਨਾਦਰ ਸ਼ਾਹ ਆਪਣੀਆਂ ਸਕੀਮਾਂ ਨੂੰ ਸਿਰੇ ਚਾੜ੍ਹਨ ਲਈ ਮਸ਼ਹਦ ਦੇ ਆਸ ਪਾਸ ਫਤਹ ਆਬਾਦ ਦੇ ਅਸਥਾਨ ਉਤੇ ਕੈਂਪ ਲਾਈ ਬੈਠਾ ਸੀ। ਉਸ ਦਿਨ ਲੰਮੇ ਸੂਰ ਤੋਂ ਥਕ ਕੇ ਤੇ ਚੂਰ ਚੂਰ ਹੋਕੇ ਉਹ ਸਵਖਤੇ ਹੀ ਆਪਣੇ ਤੰਬੂ ਵਿਚ ਚਲਾ ਗਿਆ ਅਤੇ ੮ ਜੂਨ ੧੭੪੭ ਦੀ ਅਧੀ ਰਾਤ ਤੀਕ ਘੂਕ ਸੁਤਾ ਰਿਹਾ। ਉਸ ਦੇ ਭਤੀਜੇ ਦੀ ਸਾਜ਼ਸ਼ ਨਾਲ, ਮੁਹੰਮਦ ਕੁਲੀ ਖਾਨ ਅਰਦੇਮੀ, ਸ਼ਾਹ ਦੇ ਸੰਬੰਧੀ ਅਤੇ ਖੁਸ਼ੇਕੀ ਬਾਸ਼ੀ (ਕਮਾਂਡਿੰਗ ਅਫ਼ਸਰ - ਬਾਡੀ ਗਾਰਡ) ਨੇ ੭੦ ਖੁਸ਼ੇਕ ਅਰਥਾਤ ਪਹਿਰੇਦਾਰਾਂ ਸਮੇਤ ਬਾਦਸ਼ਾਹ ਨੂੰ ਓਸ ਰਾਤ ਕਤਲ ਕਰ ਦੇਣ ਦੀ ਸੁਗੰਧ ਖਾਧੀ ਸੀ। ਨਿਯਤ ਸਮੇਂ ਉਪਰ ਉਹਨਾ ਵਿਚੋਂ ੫੭ ਸਾਜ਼ਸ਼ੀ ਐਨੇ ਡਰ ਗਏ ਕਿ ਉਹਨਾ ਨੇ ਸਾਖ਼ਸ਼ ਨੂੰ ਸਿਰੇ ਚਾੜ੍ਹਨ ਤੋਂ ਇਨਕਾਰ ਕਰ ਦਿਤਾ। ਇਸ ਤੇ ਬਾਕੀ ਦੇ ੧੩ ਮੈਂਬਰ ਮੇਰਾ ਪੜਦਾ* ਪਾੜ ਕੇ ਹਰਮ ਵਿਚ ਦਾਖਲ ਹੋ ਗਏ । ਪਹਿਰੇਦਾਰ ਖਵਾਜਾ ਸਚਾ (ਬਿਜੜੇ) ਨੇ ਉਹਨਾ ਨੂੰ ਰੋਕਣ ਦਾ ਜਤਨ ਕੀਤਾ ਪਰ ਉਹਨੂੰ ਮਾਰ ਕੇ ਪਰ੍ਹੇ ਸੁਟ ਦਿਤਾ ਗਿਆ । ਕਾਤਲ ਪਹਿਲੇ ਤਾਂ ਬੁਢੇ ਬਾਦਸ਼ਾਹ ਦੀ ਭਬਕ ਸੁਣ ਕੇ ਪਿਛੇ ਹਟ ਗਏ ਕਿਉਂਕਿ ਉਸਦੀ ਝਬਕ ਸੁਣ ਕੇ ਭਿਆਨਕ ਤੋਂ ਭਿਆਨਕ ਮਨੁੱਖ ਵੀ ਕੰਬ ਉਠਦਾ ਸੀ, ਪਰ ਫੇਰ ਛੜੀ ਹੀ ਉਹਨਾਂ ਹੌਸਲਾ ਫੜਿਆ। ਨਾਦਰ ਸ਼ਾਹ ਦਾ ਕਤਲ ੮ ਜੂਨ ੧੭੪੭ ਇਕ ਕਾਤਲ ਨੇ ਆਪਣੀ ਤਲਵਾਰ ਚੁਕ ਕੇ ਬਾਦਸ਼ਾਹ ਉਤੇ ਭਰਪੂਰ ਵਾਰ ਕੀਤਾ । ਬਾਦਸ਼ਾਹ ਫਟ ਖਾ ਕੇ ਡਿਗ ਪਿਆ । ਅਜੇ ਉਹ ਉਪਰ ਉਠਣ ਲਈ ਜਤਨ ਹੀ ਕਰ ਰਿਹਾ ਸੀ ਕਿ ਬਾਕੀ ਦੇ ਕਾਤਲ ਉਸ ਉਤੇ ਇਕੋ ਵਾਰ ਜਾ ਪਏ ਅਤੇ ਉਸ ਨੂੰ ਸਦਾ ਦੀ ਨੀਂਦ ਸਵਾ ਦਿਤਾ। ਉਹ ਲੋਕ ਇਕ ਐਸੇ ਜ਼ਾਲਮ ਦੀ ਜਾਨ ਖ਼ਤਮ ਕਰਨ ਵਿਚ ਸਫਲ ਹੋ ਗਏ ਜੋ ਦੂਜੇ ਲੋਕਾਂ ਦੀਆਂ ਜਾਨਾਂ ਲੈਕੇ ਖੁਸ਼ ਹੁੰਦਾ ਸੀ। ਇਹ ਸੀ ਹਸ਼ਰ ੬੦ ਸਾਲ ਦੀ ਉਮਰ ਵਿਚ ਉਸ ਨਾਦਰ ਸ਼ਾਹ ਦਾ ਜੋ ਏਸ਼ੀਆ ਦਾ ਹਊਆ, ਆਪਣੇ ਦੇਸ਼ ਦਾ ਮਾਣ ਤੇ ਮੁਕਤੀ ਦਾਤਾ, ਆਜ਼ਾਦੀ ਬਹਾਲ ਕਰਨ ਵਾਲਾ ਤੇ ਹਿੰਦ ਦਾ ਵਿਜਈ ਸੀ। ਅਤੇ ਜਿਸਨੇ ਜ਼ਿੰਦਗੀ ਦਾ ਸਾਧਾਰਨ ਜਿਹੀ ਪੱਧਰ ਤੋਂ ਉਠ ਕੇ ਆਪ ਨੂੰ ਉਸ ਉਚੇ ਸਿਖਰ ਤੀਕ ਪੁਚਾ ਦਿਤਾ ਸੀ ਜਿਸ ਤੀਕ ਕਿ ਬਹੁਤ ਹੀ ਘਟ ਜਮਾਂਦਰੂ ਬਾਦਸ਼ਾਹ ਪਹੁੰਚੇ ਹਨ। ਦਿਨ ਚੜਨ ਤੇ ਉਮਰਾ ਨੇ ਡਿੱਠਾ ਕਿ ਨਾਦਰ ਸ਼ਾਹ ਦਾ ਸਿਰ ਰਹਿਤ ਧੜ ਧਰਤੀ ਤੇ ਪਿਆ ਹੈ। ਭਰਮ ਦੀਆਂ ਬੇਗ਼ਮਾਂ ਇਕ ਦਿਨ ਪਹਿਲੇ ਹੀ ਨਸਰੂਲਾ ਮਿਰਜ਼ਾ ਦੀ ਸੁਪਰਦਗੀ` ਵਿਚ ਕਲਾਤ ਵਲ ਰਵਾਨਾ ਹੋ ਚੁਕੀਆਂ ਸਨ । ਕੇਵਲ ਇਕ ਬਿਰਧ ਤੀਂਵੀ ਪਿਛੋਂ ਰਹਿ ਗਈ ਸੀ ਜੋ ਸ਼ਾਹੀ ਮਾਲਕ ਦੇ ਉਸ ਸਿਰ ਉਪਰ ਰੋਂਦੀ ਵੇਖੀ ਗਈ, ਜੋ ਧੜ ਨਾਲੋਂ ਦੂਰ ਪਰੇ ਪਿਆ ਸੀ । ਮ੍ਰਿਤਕ ਸ਼ਰੀਰ ਮਸ਼ਹਦ ਵਿਚ ਦਫ਼ਨਾਇਆ ਗਿਆ ਕਤਲ ਤੋਂ ਨਵਾਂ ਦਿਨ ਪਿਛੋਂ ਅਲੀ ਕੁਲੀ ਖਾਨ ਨੇ ਹੁਕਮ ਦਿਤਾ। ਕਿ ਮ੍ਰਿਤਕ ੀਰ ਨੂੰ ਮਸ਼ਹਦ ਪੁਚਾਇਆ ਜਾਏ ਜਿਥੇ ਕੇ ਉਸ ਨੂੰ ਉਸ ਰੋਜ਼ੇ ਵਿਚ ਦਫ਼ਨਾਇਆ ਗਿਆ ਜੋ ਨਾਦਰ ਸ਼ਾਹ ਨੇ ਆਪ ਹੀ ਆਪਣੇ ਲਈ() ਤਿਆਰ ਕਰਵਾ ਰਖਿਆ ਸੀ ।

  • ਤੰਬੂ ਦਾ ਕਪੜਾ

() ਇਸ ਮਹਾਨ ਏਸ਼ਿਆਈ ਵਿਜਈ ਦਾ ਜੀਵਨ ਉਸ ਦੀ ਕਬਰ ਤੀਕ ਲਿਖ ਚੁਕਣ ਮਗਰੋਂ ਹੁਣ ਅਸੀਂ ਉਸ ਸਵਾਦਲੇ ਲੇਖ ਦੀਆਂ ਕੁਛ ਟੂਕਾਂ ਏਥੇ ਦਿੰਦੇ ਹਾਂ ਜੋ ਇਕ ਐਸੇ ਅੰਗ੍ਰੇਜ਼ ਜਨਟਲਮੈਨ ਨੇ ਉਸ ਸ਼ਹਿਨਸ਼ਾਹ ਦੇ ਚਲਾਣੇ ਤੇ ਉਸ ਦੇ ਵਿਯੁਕਤੀ-ਗਤ ਗੁਣਾਂ ਸੰਬੰਧੀ ਲਿਖੀਆਂ ਸਨ । ਇਹ ਅੰਗ੍ਰੇਜ਼ ਨਾਦਰ ਸ਼ਾਹ ਨੂੰ ਜ਼ਾਤੀ ਤੌਰ ਉਤੇ ਜਾਣਦਾ ਅਤੇ ਉਸ ਦੀਆਂ ਮੁਹਿੰਮਾਂ ਵਿਚ ਕਈ ਸਾਲ ਤੀਕ ਉਸਚੇ ਨਾਲ ਰਿਹਾ ਸੀ । Sri Satguru Jagjit Singh Ji eLibrary Namdhari Elibrary@gmail.com