ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/228

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਾਦਰ ਸ਼ਾਹ ਦਾ ਚਲਨ ਫ਼ਰੈਜ਼ਰ ਦੇ ਕਥਨ ਅਨੁਸਾਰ ਇਹ ਅੰਗ੍ਰੇਜ਼ ਸਾਲਹਾ ਸਾਲ ਤੀਕ ਈਰਾਨ ਵਿਚ ਦਿਹਾਂ । ਉਥੋਂ ਦੀ ਬੋਲੀ ਬੋਲਦਾ ਅਤੇ ਬਹੁਤ ਕਰ ਕੇ ਨਾਦਰ ਸ਼ਾਹ ਦੇ ਨਾਲ ਨਾਲ ਹੀ ਰਹਿੰਦਾ ਸੀ। ਨਾਦਰ ਸ਼ਾਹ 55 ਬਰਸ ਦੀ ਆਯੂ ਦਾ ਸੀ। ਉਸ ਦਾ ਕਦ ੬ ਫੁੱਟ ਤੋਂ ਉੱਚਾ ਸ਼ਰੀਰ ਗੁੰਦਿਆ ਹੋਇਆ ਕਰੜਾ ਤੇ ਮਜ਼ਬੂਤ । ਉਸ ਦੀ ਚਮੜੀ ਤੇ ਰੋਗ ਦੀ ਤਹਿ ਕੁਛ ਕੁਛ ਮੋਟੀ, ਉਸ ਦੇ ਮੁਟਾਪੇ ਨੂੰ ਉਹ ਥਕਾਨ ਰੋਕੀ ਰਖਦੀ ਸੀ ਜੋ ਉਸ ਨੂੰ ਝਲਣੀ ਪੈਂਦੀ। ਉਸ ਦੇ ਨੇਤਰ ਅਤੇ ਭਰਵਟੇ ਨਫੀਸ ਤੇ ਕਾਲੇ ਕਾਲੇ ਸਨ । ਸੰਬੰਧ ਵਿਚ ਉਹ ਬੜਾ ਹੀ ਸ਼ਕੀਲ ਸੁੰਦਰ ਜਵਾਨ ਮੀ ਜੋ ਮੇਰੇ ਦੇਖਣ ਵਿੱਚ ਆਇਆ। ਧੁੱਪ, ਗਰਮੀ ਤੇ ਨਾ ਮੁਆਫਕ ਮੌਸਮ ਨੇ ਉਸ ਦੇ ਸ਼ਰੀਰ ਨੂੰ ਜੋ ਹਾਨੀ ਪੰਚਾਈ ਉਸ ਨਾਲ ਉਸ ਦੇ ਮਰਦਾਨੈ ਗੁਣਾਂ ਹੋਰ ਵੀ ਉਜਾਗਰ ਹੋ ਆਏ ਸਨ । ਉਸ ਦੀ ਆਵਾਜ਼ ਵਿਸ਼ੇਸ਼ ਕਰਕੇ ਉੱਚੀ ਤੇ ਜ਼ੋਰਦਾਰ ਸੀ । ਉਹ ਬਾਰ ਬਾਰ ਤੇ ਬੇਬਕਾਨ ਇਕ ਸੌ ਕਦਮ ਦੀ ਵਿਖ ਤੋਂ ਹੀ ਖੜਾ ਖੜਾ ਆਪਣੇ ਆਦਮੀਆਂ ਨੂੰ ਹੁਕਮ ਦੇਂਦਾ। ਉਹ ਸ਼ਰਾਬ ਪੀਂਦਾ ਸੀ ਪਰ ਲੋੜ ਅਨੁਸਾਰ ਤੇ ਓਨੀ ਜਿਸ ਨਾਲ ਉਹਦੇ ਹੋਸ਼ ਹਵਾਸ ਠੀਕ ਰਹਿਣ, ਉਹ ਤੀਵੀਆ ਨਾਲ ਬਹੁਤ ਹੀ ਰੰਗ ਰਲਿਆਂ ਮਨਾਉਂਦਾ ਤੇ ਇਸ ਮਤਲਬ ਲਈ ਉਹਦੇ ਪਾਸ ਅਨੇਕਾਂ ਤੀਵੀਆਂ ਸਨ । ਇਨ੍ਹਾਂ ਔਰਤਾਂ ਦੇ ਬਾਵਜੂਦ ਉਹ ਆਪਣੇ ਨਿਤ ਦੇ ਕੰਮਾਂ ਵਿਚ ਕਿਸੇ ਕਿਸਮ ਦੀ ਅਣ- ਗਹਿਲੀ ਨਹੀਂ ਸੀ ਆਉਣ ਦੇਂਦਾ । ਜ਼ਨਾਨੀਆਂ ਵਿਚ ਮਨ ਪਰਚਾਵਾਂ ਦਾ ਸਮਾਂ ਥੋੜੇ ਜਿਹੇ ਘੰਟੇ ਦਾ ਹੀ ਹੁੰਦਾ । ਉਹ ਰਾਤ ਦੇ ਯਾਰਾਂ ਜਾਂ ਬਾਰਾਂ ਵਜੇ ਤੋਂ ਪਹਿਲੇ ਕਦੇ ਕਦਾਈਂ ਹੀ ਮਹਲਾਂ ਵਿਚ ਦਾਖਲ ਹੁੰਦਾ ਅਤੇ ਸਵੇਰੇ ਪੰਜ ਵਜੇ ਹੀ ਉਠ ਬੈਠਦਾ ਤੇ ੰਮ ਧੰਦੇ ਲਗ ਜਾਂਦਾ ਸੀ । ਉਸ ਦਾ ਭੋਜਨ ਅਤਿਅੰਤ ਸਾਦਾ ਹੁੰਦਾ ਤੇ ਉਹ ਬਹੁਤ ਕਰਕੇ ਪੁਲਾਓ ਹੀ ਹੁੰਦਾ ਜਾਂ ਸਾਦਾ ਰੋਟੀ ; ਅਤੇ ਜੇ ਸਰਕਾਰੀ ਕੰਮ ਜਰੂਰੀ ਆ ਪਏ ਤਦ ਓਹ ਭੋਜਨ ਵੀ ਨ ਖਾਕੇ ਕੇਵਲ ਭੁੰਨੇ ਹੋਏ ਲਖ ਕੁ ਮਟਰ ਦਬ ਕੇ ਤੇ ਪਾਣੀ ਦਾ ਘੁਟ ਪੀਕੇ ਹੀ ਗੁਜ਼ਾਰਾ ਕਰ ਲੈਂਦਾ । ਇਹ ਮਟਰ ਆਮ ਕਰਕੇ ਉਸ ਦੀ ਜੇਬ ਵਿਚ ਹਰ ਸਮੇਂ ਪਏ ਰਹਿੰਦੇ ਸਨ । ਉਹ ਕੈਂਪ ਵਿਚ ਹੋਏ ਜਾਂ ਸ਼ਹਿਰ ਵਿਚ ਸਦਾ ਹਰ ਮਨੁੱਖ ਨਾਲ ਗਲ ਬਾਤ ਕਰਨ ਲਈ ਤਿਆਰ ਰਹਿੰਦਾ। ਹਰ ਮਨੁਖ ਉਸ ਨੂੰ ਜਦ ਚਾਹੇ ਮਿਲ ਸਕਦਾ ਸੀ । ਉਹ ਆਪਣੀ ਫੌਜ ਨੂੰ ਆਪ ਭਰਤੀ ਕਰਦਾ, ਆਪ ਤਨਖਾਹ ਦੇਂਦਾ ਅਤੇ ਆਪ ਵਰਦੀ ਵੰਡਦਾ ਸੀ । ਉਹ ਇਸ ਗਲ ਨੂੰ ਸਹਾਰ ਨਹੀਂ ਸੀ ਸਕਦਾ ਕਿ ਉਸ ਦੀ ਫੌਜ ਦਾ ਕੋਈ ਵੀ ਅਫਸਰ ਸਿਪਾਹੀ ਪਾਸੋਂ ਕਿਸੇ ਬਹਾਨੇ ਕਿਸੇ ਕਿਸਮ ਦੀ ਰਿਸ਼ਵਤ ਪ੍ਰਾਪਤ ਕਰੇ । ਉਸ ਦੇ ਰਾਜ ਦੇ ਸਭ ਭਾਗਾਂ ਵਿਚਲੀ ਦਿਸ਼ਾ ਬਾਰੇ ਉਸ ਨੂੰ ਹਰ ਮਹੀਨੇ ਵਿਸਥਾਰ ਪੁਜਦਾ ਅਤੇ ਉਹ ਆਪਣੇ ਉਹਨਾਂ ਖੁਫ਼ੀਆ ਦੂਤਾਂ ਨਾਲ ਖਤ ਪਤਰ ਕਰਦਾ ਰਹਿੰਦਾ ਜੋ ਉਸ ਨੇ ਹਰ ਥਾਂ ਨਿਯਤ ਕਰ ਰਖੇ ਸਨ । ਇਹਨਾਂ ਤੋਂ ਛੁੱਟ ਹਰ ਸ਼ਹਿਰ ਅਤੇ ਹਰ ਸੂਬੇ ਵਿਚ ਉਸ ਨੇ ਇਕ ਇਕ ਵਸ਼ੇਸ਼ ਮਨੁਖੀ ਨਿਯਤ ਕਰ ਰਖਿਆ ਸੀ ਜਿਸ ਨੂੰ ਉਹ ‘ਹਮਕਲਾਮ’ ਆਖਦਾ ਅਤੇ ਜਿਸ ਦੇ ਸਪੁਰਦ ਇਹ ਕੰਮ ਸੀ ਕਿ ਉਹ ਉਥੋਂ ਦੇ ਗਵਰਨਰਾਂ ਦੇ ਕੰਮਾਂ ਦੀ ਨਿਗਰਾਨੀ ਰਖੇ ਅਤੇ ਉਹਨਾਂ ਦਾ ਬਾਕਾਇਦਾ ਰਜਿਸਟਰ ਰਖੇ । ਕੋਈ ਵੀ ਮਹਤਵ ਵਾਲਾ ਮਾਮਲਾ ਉਸ ਦੀ ਗੈਰ ਹਾਜ਼ਰੀ ਵਿਚ ਨਹੀਂ ਸੀ ਹੋ ਸਕਦਾ । ਉਸ ਨੂੰ ਹੁਕਮ ਸੀ ਕਿ ਉਹ ਗਵਰਨਰ ਦੇ ਰੋਜ਼ਨਾਮਚੇ ਤੋਂ ਅਲਗ ਰੋਜ਼ਨਾਮਚਾ ਹਰ ਮਹੀਨੇ ਆਪਣੇ ਹੀ ਅਡਰੇ ਪ੍ਰਬੰਧ ਰਾਹੀਂ ਬਾਦਸ਼ਾਹ ਨੂੰ ਜਦ ਚਾਹੇ ਭੇਜਿਆ ਕਰੇ ਅਤੇ ਉਸਦਾ ਇਹ ਰੋਜ਼ਨਾਮਚਾ ਗਵਰਨਰ ਨੂੰ ਵੀ ਪੜ੍ਹਨ ਦੀ ਆਗਿਆ ਨਹੀਂ ਸੀ। ਉਸ ਅਫਸਰ ਦੀ ਕੋਈ ਤਨਖਾਹ ਜਾਂ ਮੁਆਵਜ਼ਾ ਨਿਯਤ ਨਹੀਂ ਸੀ। ਸਗੋਂ ਨਾਦਰ ਸ਼ਾਹ ਆਪ ਹੀ ਉਸ ਨੂੰ ਇਨਾਮ ਜਾਂ ਡੰਨ ਦਿੰਦਾ ਜਿਸ ਦਾ ਕਿ ਉਹ ਹਕਦਾਰ ਹੁੰਦਾ । ਉਸ ਵਿਸ਼ੇਸ਼ ਪ੍ਰਬੰਧ ਦੇ ਕਾਰਨ ਕੋਈ ਗਵਰਨਰ ਪਰਜਾ ਤੇ ਜ਼ੁਲਮ ਨਹੀਂ ਸੀ ਕਰ ਸਕਦਾ; ਨਾ ਹੀ ਉਹ ਸਾਜ਼ਸ਼ਾਂ ਵਿਚ ਸ਼ਾਮਲ ਹੋ ਸਕਦਾ ਜਾਂ ૨૮ ਬਾਦਸ਼ਾਹ ਵਿਰੁਧ ਬਗਾਵਤ ਖੜੀ ਕਰ ਸਕਦਾ ਸੀ । ਉਹ ਦਿਲ ਦਾ ਬੜਾ ਹੀ ਸਖੀ ਸੀ । ਵਸ਼ੇਸ਼ ਕਰਕੇ ਆਪਣੇ ਫੌਜੀ ਜਵਾਨਾਂ ਬਾਰੇ ; ਜਿਨ੍ਹਾਂ ਨੂੰ ਉਹ ਚੰਗੀ ਕਾਰਗੁਜ਼ਾਰੀ ਲਈ ਦਿਲ ਖੋਹਲ ਕੇ ਇਨਾਮ ਵੰਡਦਾ ਸੀ । ਜਿਥੋਂ ਤੀਕ ਸੰਗਠਣ ਦਾ ਸੰਬੰਧ ਹੈ ਉਹ ਬੜਾ ਸਖਤ ਤੇ ਨਿਰਦਈ ਸੀ। ਜਿਹੜੇ ਲੋਕ ਕੋਈ ਬੜਾ ਅਤਿਆਚਾਰ ਜਾਂ ਪਾਪ ਕਰਦੇ ਉਹਨਾਂ ਨੂੰ ਮੌਤ ਦੀ ਸਜ਼ਾ ਮਿਲਦੀ ਤੇ ਜਿਹੜੇ ਇਸ ਤੋਂ ਜ਼ਰਾ ਘਟ ਦੋਸ਼ ਦੇ ਭਾਗੀ ਹੁੰਦੇ ਉਹਨਾਂ ਦੇ ਕੰਨ ਵਢ ਦੇਂਦਾ । ਭਾਵੇਂ ਕਿਡਾ ਹੀ ਵਡਾ ਉਚ ਕਰਮਚਾਰੀ ਕਸੂਰਵਾਰ ਹੋਵੇ ਉਹ ਕਿਸੇ ਨੂੰ ਵੀ ਮਾਫ ਨਹੀਂ ਸੀ ਕਰਦਾ । ਜਦ ਉਹ ਦੀ ਚੰਗੀ ਤਰ੍ਹਾਂ ਪੜਤਾਲ ਕਰ ਲੈਂਦਾ ਤਦ ਫੇਰ ਵੀ ਜੇ ਕੋਈ ਕਰਮਚਾਰੀ ਉਹਦੀ ਸਫਾਰਸ਼ ਕਰਨ ਦਾ ਹੌਸਲਾ ਕਰਦਾ ਤਦ ਉਹ ਸਖਤ ਨਰਾਜ ਹੁੰਦਾ। ਉਸ ਨੇ ਹਰ ਇਕ ਕਰਮਚਾਰੀ ਨੂੰ ਆਪਣੇ ਵਿਚਾਰ ਪੂਰੀ ਆਜ਼ਾਦੀ ਨਾਲ ਉਸ ਦੇ ਸਾਹਮਣੇ ਪੇਸ਼ ਕਰਨ ਦੀ ਖੁਲ੍ਹ ਦੇ ਰਖੀ ਸੀ । ਕਸੂਰ ਕੂਚ ਸਮੇਂ ਜਾਂ ਰਣ ਮੈਦਾਨ ਵਿਚ ਉਹ ਸਾਧਾਰਨ ਸਿਪਾਹੀ ਵਾਂਗ, ਖਾਂਦਾ ਪੀਂਦਾ ਤੇ ਸੌਂ ਜਾਂਦਾ ਸੀ । ਆਪਣੇ ਅਫਸਰਾਂ ਨੂੰ ਵੀ ਏਸੇ ਪਰਕਾਰ ਦੇ ਜ਼ਬਤ ਲਈ ਪਾਬੰਦ ਕਰਦਾ ਸੀ । ਉਹ ਐਡਾ ਸਖਤ ਜਾਨ ਸੀ ਕਿ ਕੁਹਰੇ ਦੇ ਸਖਤ ਜਾੜੇ ਵਿਚ ਵੀ ਉਹ ਖੁਲੇ ਮੈਦਾਨ ਵਿਚ ਧਰਤੀ ਉਤੇ ਆਪਣੇ ਚੁਗੇ ਵਿਚ ਲਿਪਟਿਆ ਸੁਭਾ ਵੇਖਿਆ ਗਿਆ । ਐਸੀ ਦਸ਼ਾ ਵਿਚ ਉਹ ਘੋੜੇ ਦੀ ਕਾਠੀ ਨੂੰ ਹੀ ਸਰਹਾਣਾ ਬਣਾ ਲੈਂਦਾ । ਵਿਸ਼ੇਸ਼ ਕਰ ਕੇ ਕਿਸੇ ਖਤਰਨਾਕ ਕਾਰਨਾਮੇ ਸਮੇਂ ਜਦ ਤੁਰਤ ਕਾਰਵਾਈ ਦੀ ਲੋੜ ਹੁੰਦੀ ਉਹ ਆਪਣੇ ਮਾਲ ਅਸਬਾਬ ਨੂੰ ਵੀ ਪਿਛੇ ਛਡਕੇ ਅਗੇ ਨਿਕਲ ਜਾਂਦਾ। ਇਸਦਾ ਭਾਵ ਇਹ ਸੀ ਕਿ ਉਹ ਵੈਰੀ ਉਤੇ ਐਸੇ ਸਮੇਂ ਜਾ ਝਪਟਦਾ ਜਦ ਕਿ ਕਿਸੇ ਨੂੰ ਆਸ ਹੀ ਨਹੀਂ ਹੁੰਦੀ । ਉਹ ਰੜੇ ਮੈਦਾਨ ਤੋਂ ਛੁਟ ਕਿਸੇ ਥਾਂ ਪ੍ਰਸੰਨ ਨਹੀਂ ਸੀ ਹੁੰਦਾ ਸਗੋਂ ਜਦ ਕਦੇ ਫ਼ੌਜ ਨੂੰ ਆਰਾਮ ਤੇ ਸਾਹ ਲੈਣ ਲਈ ਉਸ ਨੂੰ ਕਿਸੇ ਸ਼ਹਿਰ ਵਿਚ ਠਹਿਰਨਾ ਪੈ ਜਾਂਦਾ ਤਦ ਉਹਨੂੰ ਸਮੇਂ ਦੇ ਨਸ਼ਟ ਹੋਣ ਦਾ ਬੜਾ ਦੁਖ ਹੁੰਦਾ ਸੀ । ਇਸ ਸਮੇਂ ਉਹ ਵਧ ਤੋਂ ਵਧ ਖਤ ਪਤਰ ਕਰ ਲੈਂਦਾ ਸੀ । ਉਹ ਭੋਜਨ ਕਰਨ ਵਿਚ ਅਧ ਘੰਟੇ ਤੋਂ ਘਟ ਸਮਾਂ ਖਰਚ ਕਰਦਾ ਅਤੇ ਭੋਜਨ ਕਰਨ ਮਗਰੋਂ ਤੁਰਤ ਆਪਣੇ ਕੰਮ ਕਾਰ ਵਿਚ ਰੁਝ ਜਾਂਦਾ । ਇਹੋ ਕਾਰਨ ਹੈ ਕਿ ਜਿਹੜੇ ਨੌਕਰ ਉਹਦੀ ਸੇਵਾ ਵਿਚ ਹਾਜ਼ਰ ਰਹਿੰਦੇ ਉਹ ਦਿਨ ਵਿਚ ਤਿੰਨ ਚਾਰ ਵਾਰ ਬਦਲਣੇ ਪੈਂਦੇ ਸਨ । ਦਿਨ ਵੇਲੇ ਉਹ ਕਿਸੇ ਕਿਸਮ ਦੇ ਮਨ ਪਰਚਾਵੇ ਵਿਚ ਗਲਤਾਨ ਨਾ ਹੁੰਦਾ ਸਗੋਂ ਸੂਰਜ ਛਪਣ ਸਮੇਂ ਉਹ ਸਦਾ ਆਪਣੇ ਪ੍ਰਾਈਵੇਟ ਕਮਰੇ ਵਿਚ ਦਾਖਲ ਹੁੰਦਾ ਅਤੇ ਕਪੜੇ ਆਦਿ ਉਤਾਰ ਕੇ ਤਿੰਨ ਚਾਰ ਕਿਸਮ ਦੇ ਮਨ ਭਾਉਂਦੇ ਸ਼ਰਬੇ ਪੀਣ ਮਗਰੋਂ ਇਕ ਅਧ ਪਿਆਲਾ ਸ਼ਰਾਬ ਦਾ ਪੀਂਦਾ। ਇਹ ਸਾਰਾ ਸਮਾਂ ਉਹ ਪੂਰੀ ਪੂਰੀ ਖੁਲ੍ਹ ਤੇ ਖੁਸ਼ ਦਿਲੀ ਵਿਚ ਖਰਚ ਕਰਦਾ । ਨਿਜੀ ਗਲ ਬਾਤ ਸਮੇਂ ਕਿਸੇ ਆਦਮੀ ਨੂੰ ਉਸਦੇ ਸਰਕਾਰੀ ਕੰਮ ਬਾਰੇ ਜ਼ਿਕਰ ਕਰਨ ਦੀ ਖੁਲ੍ਹ ਨਹੀਂ ਦਿਤੀ ਜਾਂਦੀ । ਹੋਰ ਸਮਿਆਂ ਉਤੇ ਵੀ ਉਹ ਕਿਸੇ ਨੂੰ ਆਪਣੀ ਜਾਣ ਕਾਰੀ ਤੇ ਸੁਵਾਰਥ ਸੰਧੀ ਦਾ ਕੋਈ ਅਵਸਰ ਨਾ ਦੇਂਦਾ । ਇਕ ਵਾਰ ਉਸ ਦੇ ਸੰਧਿਆ ਦੇ ਦੋ ਸਾਥੀਆਂ ਨੇ ਇਸ ਨਿਯਮ ਨੂੰ ਭੰਗ ਕੀਤਾ ਤੇ ਉਹਨਾਂ ਨੇ ਉਸ ਨੂੰ ਸਰਕਾਰੀ ਕੰਮ ਬਾਰੇ ਕੋਈ ਸਲਾਹ ਦਿਤੀ । ਉਸ ਨੇ ਉਸੇ ਵੇਲੇ ਉਹਨਾਂ ਨੂੰ ਇਹ ਕਹਿਕੇ ਫਾਹੇ ਲਾ ਦਿਤਾ ਕਿ –‘‘ਇਹ ਮੂਰਖ ਜੀਉਂਦੇ ਰਹਿਣ ਦੇ ਹਕਦਾਰ ਨਹੀਂ ਜੋ ਨਾਦਰ ਸ਼ਾਹ ਤੇ ਨਾਦਰ ਕੁਲੀ ਵਿਚਾਲੇ ਕੋਈ ਫਰਕ ਨਹੀਂ ਸਮਝਦੇ । ਉਹ ਉਹਨਾਂ ਲੋਕਾਂ ਉਤੇ ਅਤਿਅੰਤ ਮਿਹਰਬਾਨ ਹੁੰਦਾ ਜਿਹੜੇ ਉਸਨੂੰ ਨਿਜੀ ਗਲਬਾਤ ਵਿਚ ਖੁਸ਼ ਕਰਦੇ ਅਤੇ ਸਰਕਾਰੀ ਕੰਮ ਵਿਚ ਬੜੇ ਸੰਜਮ ਤੇ ਜ਼ਬਤ ਦਾ ਸਬੂਤ ਦੇਂਦੇ ਕਿਉਂਕਿ ਉਸ ਸਮੇਂ ਉਹ ਉਹਨਾਂ ਨੂੰ ਉਸੇ ਹੀ ਸਲੂਕ ਤੇ ਵਰਤਾ ਦਾ ਹਕਦਾਰ ਸਮਝਦਾ ਸੀ ਜਿਵੇਂ ਕਿ ਦੂਜੇ ਲੋਕ ਹੁੰਦੇ ਸਨ । ਉਸ ਦੀ ਮਾਤਾ ਨੇ ਜੋ ੧੭੩੭ ਸੰਨ ਵਿਚ ਜੀਊਂਦੀ ਸੀ (ਸ਼ਾਹੀ ਪਰਿਵਾਰ ਨਾਲ ਸੰਬੰਧ ਰਖਣ ਵਾਲੇ ਕੁਛ ਲੋਕਾਂ ਦੇ ਕਹਿਣ ਸੁਣਨ ਤੇ) ਨਾਦਰ ਸ਼ਾਹ ਪਾਸ ਬੇਨਤੀ ਕੀਤੀ ਕਿ ਉਹ ਇਕ ਫੜੇ ਹੋਏ ਬਾਦਸ਼ਾਹ ਨੂੰ ਬਹਾਲ ਕਰ ਦੇਵੇ । ਉਸ ਦੀ ਮਾਤਾ ਨੂੰ ਨਿਸ਼ਚਾ ਸੀ ਕਿ ਬਾਦਸ਼ਾਹ ਉਸ ਨੂੰ ਬਾਕੀ ਦੇ ਜੀਵਨ ਲਈ ਵਡਾ ਜਰਨੈਲ ਬਣਾ Sri Satguru Jagjit Singh Ji eLibrary Namdhari Elibrary@gmail.com