ਵਿਚਾਲੇ ਲੜਾਈ ਸ਼ੁਰੂ ਹੋ ਗਈ। ਇਸ ਲੜਾਈ ਵਿਚ ਲਾਹੌਰ ਦੀ ਫ਼ੌਜ ਨੂੰ ਲਕ ਤੋੜ ਹਾਰ ਹੋਈ। ਅਫਗਾਨ ਜਰਨੈਲ ਸਰਬਲੰਦ ਖਾਨ ਵੀ ਲੜਾਈ ਵਿਚ ਮਾਰਿਆ ਗਿਆ। ਮੁਰਾਦ ਖਾਨ ਤੇ ਸਰ ਫਰਾਜ਼ ਖਾਨ ਲਈ ਹੁਣ ਸਵਾਏ ਹਰਨ ਹੋਣ ਦੇ ਕਈ ਚਾਰਾ ਬਾਕੀ ਨ ਰਿਹਾ ਜਿਸ ਲਈ ਉਹ ਬਚੀ ਖੁਚੀ ਫੋਜ ਲੈਕੇ ਲਾਹੌਰ ਵਲਨਸ ਗਏ । ਵਜ਼ੀਰ ਜਹਾਨ ਖਾਨ ਦੀ ਅਦੀਨਾ ਬੇਗ ਵਿਰੁੱਧ ਚੜਾਈ ਵਜ਼ੀਰ ਜਹਾਨ ਖਾਨ ਨੇ ਆਪ ਲਾਹੌਰੋਂ ਬਹੁਤ ਸਾਰੀ ਫੌਜ ਲੈਕੇ ਕੂਚ ਬੋਲ ਦਿਤਾ ਤਾਂ ਜਾਲੰਧਰ ਦੇ ਬਾਂਗੀ ਗਵਰਨਰ ਨੂੰ ਮੋਧੇ । ਬਟਾਲੇ ਪੰਜ ਕੇ ਉਸ ਨੂੰ ਮੁਰਾਦ ਖਾਨ ਵੀ ਮਿਲ ਪਿਆ। ਬੁੱਢੇ ਵਜ਼ੀਰ ਸ਼ਕ ਸੀ ਕਿ ਉਹਵੀ ਵੈਰੀ ਨਾਲ ਮਿਲਿਆ ਹੋਇਆ ਹੈ ਤੇ ਉਸ ਦਗਾਬਾਜ਼ੀ ਕੀਤੀ ਹੈ। ਉਸ ਦੇ ਹੁਕਮ ਨਾਲ ਉਸ ਨੂੰ ਵਟਾਲੇ ਦੇ ਸ਼ਮਸ਼ੇਰ ਖਾਨ ਦੇ ਭਲਾ ਉਤੇ ਫਾਂਸੀ ਲਾ ਦਿਤਾ ਗਿਆ। ਅਦੀਨਾ ਦੋਗ ਦੀ ਪਹਾੜਾਂ ਵਲ ਭਾਜੜ ਅਦੀਨਾ ਬੇਗ ਖਾਨ ਨੇ ਸੁਣਿਆ ਕਿ ਬਹੁਤ ਸਾਰੀ ਅਫਗਾਨ ਫੌਜ ਨਾਲ ਵਜ਼ੀਰ ਚੜਾਈ ਕਰਕੇ ਆ ਰਿਹਾ ਹੈ । ਉਹ ਮੁੜ ਉਤਰੀ ਪਹਾੜਾਂ ਵਲ ਨਸ ਗਿਆ ਜੋ ਕਿ ਉਸ ਦੀ ਸਦਾ ਤੋਂ ਪਨਾਹ ਗਾਹ ਸਨ। ਤੈਮੂਰ ਦਾ ਸਿਖਾਂ ਨੂੰ ਅੰਮ੍ਰਿਤਸਰੋਂ ਬਾਹਰ ਕਢਣਾ ਨੌਜਵਾਨ ਅਫਗਾਨ ਸ਼ਾਹਜ਼ਾਦੇ ਅਤੇ ਵਜ਼ੀਰ ਜਹਾਨ ਖਾਨ ਨੇ ਹੁਣ ਆਪਣਾ ਧਿਆਨ ਸਿਖਾਂ ਦੀ ਦਿਨੋ ਦਿਨ ਵਧ ਰਹੀ ਦਲੇਰੀ ਵਲ ਦੇਣਾ ਸ਼ੁਰੂ ਕੀਤਾ । ਉਹਨਾਂ ਨੇ ਸਿਖਾਂ ਨੂੰ ਮਾਰ ਧਾੜ ਲਈ ਡੰਨ ਦੇਣ ਦਾ ਨਿਸਚਾ ਧਾਰਿਆ। ਅਫਗਾਨ ਫੌਜ ਨੇ ਅਮ੍ਰਿਤਸਰ ਵਿਚ ਜੋ ਰਾਮ ਰਾਉਣੀ ਦਾ ਕਿਲਾ ਸੀ ਉਸ ' ਤੇ ਹਲਾ ਬੋਲਿਆ ਤੇ ਉਸ ਨੂੰ ਢਾਹ ਢੇਰੀ ਕਰ ਦਿਤਾ। ਪਵਿਤਰ ਸਰੋਵਰ ਨੂੰ ਮਿਟੀ ਨਾਲ ਪਰ ਦਿਤਾ ਅਤੇ ਸਾਰੇ ਪਵਿਤਰ ਗੁਰਦਵਾਰਿਆਂ ਦਾ ਅਪਮਾਨ ਕੀਤਾ । ਖਾਲਸੇ ਦੇ ਪਵਿਤਰ ਸ਼ਹਿਰ ਉਤੇ ਹੋਏ ਇਸ ਹਮਲੇ ਨੇ ਸਾਰੀ ਸਿਖ ਕੌਮ ਵਿਚ ਐਨਾ ਜੋਸ਼ ਭਰ ਦਿਤਾ ਕਿ ਉਹਨਾਂ ਨੇ ਭਾਰੀ ਇਕੱਠ ਕਰੋੜ ਕੇ ਤਲਵਾਰ ਦੇ ਬਲ ਨਾਲ ਆਪਣੇ ਆਪਣੇ ਪਵਿਤਰ ਧਰਮ ਅਸਥਾਨ ਦੇ ਬਚਾਉ ਦਾ ਫੈਸਲਾ ਕਰ ਲਿਆ । ਸਿੱਖਾਂ ਨੇ ਜਥੇਬੰਦ ਹੋ ਕੇ ਉਸਨੂੰ ਹਾਰ ਦਿਤੀ ਸਿਖ ਘੁੜਸਵਾਰਾਂ ਦੇ ਜਥੇ ਸਾਰੇ ਪੰਜਾਬ ਉਤੇ ਛਾ ਗਏ ਤੇ ਉਹਨਾਂ ਲਾਹੌਰ ਦੇ ਇਰਦ ਗਿਰਦ ਦਾ ਸਾਰਾ ਦੇਸ਼ ਲੁਟ ਪੁਟ ਲਿਆ। ਜਹਾਨ ਖਾਨ ਉਹਨਾਂ ਦੇ ਟਾਕਰੇ ਲਈ ਮੈਦਾਨ ਵਿਚ ਨਿਕਲਿਆ। ਪਹਿਲੇ ਪਹਿਲ ਉਹ ਕਿਸੇ ਹਦ ਤੀਕ ਸਿੱਖਾਂ ਨੂੰ ਨਸਾ ਦੇਣ ਵਿਚ ਸਫਲ ਵੀ ਹੋਇਆ ਪਰ ਉਹ ਮੁੜ ਵਧੀਕ ਗਿਣਤੀ ਵਿਚ ਇਕਠੇ ਹੋ ਕੇ ਆ ਗਏ। ਹੁਣ ਉਹਨਾਂ ਦੀ ਤਾਕਤ ਐਨੀ ਵਧ ਗਈ ਕਿ ਨ ਕੇਵਲ ਉਹਨਾਂ ਨੇ ਕਿਲੇ ਤੇ ਸ਼ਹਿਰ ਵਿਚਾਲ ਦੀ ਆਵਾਜਾਈ ਹੀ ਕਟ ਦਿਤੀ ਸਗੋਂ ਲਾਹੌਰ ਦੇ ਇਰਦ ਗਿਰਦ ਦੇ ਇਲਾਕੇ ਦਾ ਮਾਮਲਾ ਵੀ ਵਸੂਲ ਕਰਨਾ ਸ਼ੁਰੂ ਕਰ ਦਿਤਾ। ਉਹ ਵਸੂਲ ਕੀਤੇ ਹੋਏ ਮਾਲੀਏ ਨੂੰ ਆਪਣੀ ਮਰਜ਼ੀ ਅਨੁਸਾਰ ਖਰਚ ਕਰਦੇ । ਅਫਗਾਨ ੨੫ ਸ਼ਾਹਜ਼ਾਦੇ ਨੇ ਕਈ ਥਾਈਂ ਉਹਨਾਂ ਦਾ ਟਾਕਰਾ ਕੀਤਾ ਪਰ ਸਿਖ ਬਹੁ ਗਿਣਤੀ ਵਿਚ ਹੋਣ ਕਰਕੇ ਉਸ ਨੂੰ ਸਦਾ ਹਾਰ ਦਾ ਮੂੰਹ ਵੇਖਣਾ ਪਿਆ ! ਪਠਾਣਾਂ ਅਤੇ ਸਿਖਾਂ ਦੇ ਇਕ ਵਡੇ ਭਾਰੀ ਘਮਸਾਨ ਵਿਚਾਲੇ ਸਿਖਾਂ ਨੇ ਜੋ ਵੀ ਗੋਲੀਆਂ ਚਲਾਈਆਂ ਉਹਨਾਂ ਵਿਚੋਂ ਇਕ ਵੀ ਗੋਲੀ ਖਾਲੀ ਨ ਗਈ । ਇਸਦਾ ਫਲ ਇਹ ਹੋਇਆ ਕਿ ਬਹੁਤ ਸਾਰੇ ਪਠਾਣ ਮਾਰੇ ਗਏ ਅਤੇ ਬਾਕੀ ਜੋ ਬਚੇ ਉਹਨਾਂ ਨੇ ਨਸਕੇ ਜਾਨ ਬਚਾਈ ! ਸਿਖਾਂ ਨੇ ਤਾਬੜ ਤੋੜ ਗੋਲੀਆਂ ਦਾ ਮੀਂਹ ਵਰ੍ਹਾਉਣਾ ਜਾਰੀ ਰਖਿਆ । ਮੱਚੇ ਹੋਏ ਘਮਸਾਨ ਵਿਚ ਜਹਾਨ ਖਾਨ ਦਾ ਘੋੜਾ ਫਟੜ ਹੋ ਜਾਣ ਕਰਕੇ ਆਪਣੇ ਸਵਾਰ ਸਮੇਤ ਧਰਤੀ ਉਤੇ ਆਨ ਡਿੱਗਾ । ਸਿੱਖ ਓਸ ਨੂੰ ਮਾਰ ਦੇਣ ਲਈ ਆਪਣਾ ਜੰਗੀ ਜੈਕਾਰਾ ਵਾਹਿਗੁਰੂ ਜੀ ਕੀ ਫਤਹ ਗਜਾਉਂਦੇ ਹੋਏ ਅਗੇ ਵਧੇ। ਖਾਨ ਇਹ ਵੇਖ ਸਿਰ ਓਤੇ ਪੈਰ ਰਖਕੇ ਨਸ ਉਠਿਆ । ਇਹ ਅਫਗਾਨਾਂ ਤੇ ਸਿਖਾਂ ਦੀ ਪਹਿਲੀ ਫੈਸਲਾ ਕਲੂ ਜਿਤ ਸੀ ਜੋ ਲਿਖਤ ਵਿਚ ਆਈ। 9 ਜਲੰਧਰ ਦੁਆਬ ਵਿਚ ਗੜ ਬੜੀ ਠੀਕ ਏਸੇ ਸਮੇਂ ਜਾਲੰਧਰ ਦੁਆਬ ਵਿਚ ਖਤਰਨਾਕ ਫਸਾਦ ਸ਼ੁਰੂ ਹੋ ਗਏ । ਇਹ ਗੜ ਬੜ ਅਦੀਨਾ ਬੇਗ ਖਾਨ ਦੀ ਸ਼ਹਿ ਨਾਲ ਹੋਈ ਜੋ ਸ਼ਾਹਜ਼ਾਦੇ ਦੇ ਪੁਜਣ ਓਤੇ ਨਸ ਗਿਆ ਸੀ। ਹੁਣ ਓਸ ਨੇ ਸਰਦਾਰਾਂ ਨੂੰ ਅਫਗਾਨਾਂ ਵਿਰੁੱਧ ਭੜ ਾਇਆ ਅਤੇ ਓਹਨਾਂ ਦੀ ਸਹਾਇਤਾ ਨਾਲ ਅਫਗਾਨ ਫੌਜਾਂ ਦੇ ਓਸ ਡਵੀਯਨ ਨੂੰ ਜਾਲੰਧਰ ਵਿਚ ਹਾਰ ਦਿਤੀ ਜੋ ਸਭ ਫਰਾਜ ਖਾਨ ਦੀ ਕਮਾਨ ਹੇਠ ਸੀ। ਇਹ ਹਲ ਚਲ ਸਾਰੇ ਪੰਜਾਬ ਵਿਚ ਫੈਲ ਗਈ । ਅਫਗਾਨ ਸ਼ਾਹਜ਼ਾਦਾ ਤੇ ਓਸ ਦੇ ਸਰਪ੍ਰਸਤ ਨੇ ਇਹ ਵੇਖ ਲਿਆ ਕਿ ਸਿੱਖਾਂ ਨੂੰ ਨਸਾ ਦੇਣ ਦੇ ਓਹਨਾਂ ਦੇ ਕੇਵਲ ਸਾਰੇ ਜਤਨ ਹੀ ਨਿਸਫਲ ਰਹੇ ਹਨ ਸਗੋਂ ਬਾਗੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਅਤੇ ਓਹਨਾਂ ਦੀਆਂ ਫੌਜਾਂ ਭਾਵੇਂ ਕਿਨੀਆਂ ਹੀ ਜਥੇਬੰਦ ਤੇ ਜਬਤ ਵਾਲੀਆਂ ਹੋਣ ਸਿਖਾਂ ਦੇ ਟਾਕਰੇ ਉਤੇ ਉਹਨਾਂ ਦੀ ਗਿਣਤੀ ਘਟ ਹੋਣ ਕਰਕੇ ਓਹ ਸਿਖਾਂ ਅੱਗੇ ਠਹਿਰ ਨਹੀਂ ਸਕਦੀਆਂ । ਉਹਨਾਂ ਨੇ ਏਸੇ ਵਿਚ ਸਲਾਮਤੀ ਜਾਤੀ ਕਿ ਹੁਣ ਬਿਨਾਂ ਹੀਲ ਹੁਜਤ ਦੇ ਲਾਹੌਰ ਖਾਲੀ ਕਰ ਦਿਤਾ ਜਾਏ। ਅਫਗਾਨਾਂ ਦੀ ਪਸਪਾਈ ਅਫਗਾਨਾਂ ਨੇ ਲਾਹੌਰ ਖਾਲੀ ਕਰ ਦਿਤਾ ਤੇ ਆਪਣੀਆਂ ਫੌਜਾਂ ਲੈ ਕੇ ਚਨਾਬ ਵਲ ਪਸਪਾ ਹੋ ਗਏ। ਓਹਨਾਂ ਦੀ ਪਸਪਾਈ ਰਾਤ ਦੇ ਹਨੇਰੇ ਵਿਚ ਐਨੀ ਚੁਪ ਚਾਪ ਹੋਈ ਕਿ ਓਹਨਾਂ ਦੀਆਂ ਹਿੰਦੁਸਤਾਨੀ ਫੌਜਾਂ ਤੀਕ ਨੂੰ ਵੀ ਪਤਾ ਨ ਲਗਾ ਕਿ ਉਹ ਕਦੋਂ ਤੇ ਕਿੱਧਰ ਨੂੰ ਨਸ ਕੇ ਗਏ ਹਨ। ਇਹੋ ਨਹੀਂ ਸਗੋਂ ਇਹ ਐਨੀ ਅਫੜਾ ਦਫੜ ਵਿਚ ਨਸ਼ੇ ਕਿ ਸ਼ਾਹੀ ਪਰਿਵਾਰ ਦੀਆਂ ਬੇਗਮਾਂ ਵੀ ਸਿਖਾਂ ਦੇ ਕਬਜ਼ੇ ਵਿਚ ਹੀ ਛਡ ਗਏ ਜਿਨਾਂ ਨੂੰ ਓਹਨਾਂ ਨੇ ਪਿਛੋਂ ਰਿਹਾ ਕਰਕੇ ਜਾਣ ਦੀ ਆਗਿਆ ਦੇ ਦਿਤੀ। ਇਹ ਘਟਨਾ ਸੰਨ ੧੭੫੮ ਦੇ ਅਧ ਵਿਚਕਾਰ ਹੀ ਹੈ । ਸਿਖਾਂ ਦਾ ਲਾਹੌਰ ਉਤੇ ਅਧਿਕਾਰ ਵਿਜਈ ਸਿਖਾਂ ਨੇ ਆਪਣੇ ਨਾਮਵਰ ਲੀਡਰ ਜੱਸਾ ਸਿੰਘ ਕਲਾਲ ( ਆਹਲੂਵਾਲੀਏ ) ਦੀ ਜਥੇਦਾਰੀ ਹੇਠ ਲਾਹੌਰ ਉਤੇ ਕਬਜ਼ਾ ਕਰ ਲਿਆ । ਜੱਸਾ ਸਿੰਘ ਨੇ ਹੁਣ ਖਾਲਸਾ ਰਾਜ ਦੀ ਸਥਾਪਨਾ ਦਾ F Sri Satguru Jagjit Singh Ji eLibrary Namdhari Elibrary@gmail.com
ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/250
ਦਿੱਖ