ਐਲਾਨ ਕਰ ਦਿਤਾ ਜਿਸ ਨੇ ਦੇਸ਼ ਦਾ ਪ੍ਰਬੰਧ ਆਪਣੇ ਹਥ ਵਿਚ ਲੈ ਲਿਆ । ਇਸ ਪਰਕਾਰ ਸਿੱਖ ਪਹਿਲੀ ਵਾਰ ਲਾਹੌਰ ਦੇ ਮਾਲਕ ਬਣੇ। ਖਾਲਸੇ ਦੇ ਨਾਮ ਦੀ ਮੁਦਰਾ ਚਾਲੂ ਕੀਤੀ ੧੭੫੬-੫੮ ਸਿੱਖਾਂ ਨੇ ਮੁਗਲਾਂ ਦੀ ਟਕਸਾਲ ਵਿਚ ਆਪਣਾ ਰੁਪਿਆ ਚਾਲੂ ਕੀਤਾ ਜਿਸ ਉਤੇ ਇਹ ਲਿਖਤ ਦਰਜ ਸੀ— سکه زد جہاں بغفل اکال - پر ملک احمد از جسا کلال ਅਰਥਾਤ-ਅਹਿਮਦ ਸ਼ਾਹ ਦੇ ਦੇਸ਼ ਅੰਦਰ ਅਕਾਲ ਪੁਰਖ ਦੀ ਮਿਹਰ ਨਾਲ ਜੱਥਾ ਸਿੰਘ ਕਲਾਲ (ਆਹਲੂਵਾਲੀਏ) ਨੇ ਸਿੱਕਾ ਚਾਲੂ ਕੀਤਾ ;" ਅਦੀਨਾ ਬੇਗ ਖਾਨ ਤੇ ਸਿੱਖਾਂ ਵਿਚਾਲੇ ਮਤਭੇਦ ਸਿੱਖਾਂ ਦੀ ਚੜ੍ਹਤ ੇ ਸੁਤੰਤਰਤਾ ਪ੍ਰਾਪਤੀ ਵਿਚ ਉਹਨਾਂ ਦੇ ਇਤਿ- ਹਾਦੀ ਅਦੀਨਾ ਬੇਗ ਖਾਂ ਦਾ ਹਿੱਸਾ ਵੀ ਘਟ ਨਹੀਂ ਸੀ ਪਰ ਹੁਣ ਸਿਖ ਉਸਦਾ ਹਸਾਨ ਭੁਲ ਗਏ । ਉਹਨਾਂ ਨੇ ਅਦੀਨਾ ਬੇਗ ਖਾਨ ਦੇ ਏਜੰਟ ਖ੍ਵਾਜਾ ਮਿਰਜ਼ਾ ਜਾਨ ਨੂੰ ਅਪਮਾਨਤ ਕਰਕੇ ਲਾਹੌਰੋਂ ਕੱਢ ਬਾਹਰ ਕੀਤਾ ਪਰ ਉਹ ਖੜਾਂਟ ਤੇ ਚਾਲਾਕ ਸਰਦਾਰ ਵੀ ਕੱਚੀਆਂ ਗੋਲੀਆਂ ਨਹ ਸੀ ਖੇਡਿਆ । ਉਹ ਵੀ ਉਹਨਾਂ ਦੇ ਰਾਹ ਦਾ ਰੋੜਾ ਬਨਣਾ ਜਾਣਦਾ ਸੀ । ਸ਼ਹਾਬ ਉਦ ਦੀਨ ਉਪਨਾਮ ਗਾਜੀ ਉਦ ਦੀਨ ਨੇ ਰੁਹੇਲਾ ਸਰਦਾਰ ਨਜੀਬ ਉਦ ਦੌਲਾ ਵਿਰੁੱਧ ਆਪਣੇ ਅਧਿਕਾਰਾਂ ਦੀ ਰਖਿਆ ਲਈ ਮਃਹਦਿਆਂ ਪਾਸੋਂ ਸਹਾਇਤਾ ਦੀ ਮੰਗ ਕੀਤੀ ਸੀ। ਨਜੀਬ ਉਦ ਦੌਲਾ ਅਬਦਾਲੀ ਦਾ ਉਹੋ ਏਜੰਟ ਸੀ ਜੋ ਅਬਦਾਲੀ ਬਾਦਸ਼ਾਹ ਨੂੰ ਅਗੋਂ ਆਕੇ ਕਰਨਾਲ ਵਿਚ ਮਿਲਿਆ ਤੇ ਜਿਸ ਨੂੰ ਸ਼ਾਹ ਦਿਲੀ ਨਾਲ ਗਦਾ ਕਰਨ ਤੇ ਇਨਾਮ ਵਜੋਂ ਅਬਦਾਲੀ ਬਾਦਸ਼ਾਹ ਨੇ ਦਿੱਲੀ ਦਾ ਕਮਾਂਡਰ ਇਨ-ਚੀਫ ਨਿਯਤ ਕੀਤਾ ਸੀ । ਰ ਘੋ ਨਾਥ ਰਾਓ ਨੇ ਜੋ ਰਾਘੋਬਾ ਦੇ ਨਾਮ ਨਾਲ ਵਧੇਰੇ ਪ੍ਰਸਿਧ ਸੀ, ਦਿਲੀ ਦੇ ਸ਼ਾਹੀ ਕਿਲੇ ਦਾ ਘੇਰਾ ਘਤ ਲਿਆ । ਪੂਰਾ ਇਕ ਮਹੀਨਾ ਤੀਕ ਕਿਲੇ ਦਾ ਬਚਾਉ ਕਰਨ ਮਗਰੋਂ ਨਜੀਬ ਉਦ ਦੌਲਾ ਉਦੋਂ ਨਸ ਗਿਆ। ਬੇਸਹਾਰਾ ਸ਼ਹਿਨਸ਼ਾਹ ਨੂੰ ਇਕ ਵਾਰ ਮੁੜ ਗਾਜੀ ਉਦ ਦੀਨ ਦੇ ਅਸਰ ਰਸੂਖ ਬਲੇ ਆਉਣ ਪਿਆ। ਅਦੀਨਾ ਬੇਗ ਵਲੋਂ ਮਰਹੱਟਿਆਂ ਨੂੰ ਪੰਜਾਬ ਆਉਣ ਦਾ ਸੱਦਾ ਠੀਕ ਇਸ ਸਮੇਂ ਅਦੀਨਾ ਬੇਗ ਖਾਨ ਨੇ ਮਰਹੱਟਾ ਸਰਦਾਰਾਂ ਨੂੰ ਸੱਦਾ ਦਿਤਾ ਕਿ ਉਹ ਪੰਜਾਬ ਆਉਣ ਅਤੇ ਸਿੰਧ ਤੀਕ ਦੇ ਇਲਾਕ ਨੂੰ ਆਪਣੇ ਕਬਜ਼ੇ ਵਿਚ ਕਰ ਲੈਣ। ਉਸ ਨੇ ਇਹ ਵੀ ਪੇਸ਼ਕਸ਼ ਕੀਤੀ ਕਿ ਹਮਲਾ ਆਵਰ ਮਰਹਟਾ ਫੌਜਾਂ ਦੇ ਖਰਚ ਲਈ ਉਹ ਉਹਨਾਂ ਨੂੰ ਮਾਰਚ ਦੇ ਦਿਨਾਂ ਦਾ ਰੋਜ਼ਾਨਾ* ਖਰਚ ਦੇਵੇਗਾ । ਨ ਕੇਵਲ ਇਹ ਸਗੋਂ ਉਸਨੇ ਮਰਹੱਟਿਆਂ ਨੂੰ ਇਹ ਲਾਲਚ ਵੀ ਦਿਤਾ ਕਿ ਉਹ ਇਥੋਂ ਦੇ ਇਲਾਕੇ ਨੂੰ ਲੁਟਕੇ ਮਾਲਾ ਮਾਲ ਹੋ ਜਾਣ ਗੇ। ਮਰਹਟਿਆਂ ਦਾ ਪੰਜਾਬ ਵਲ ਕੂਚ ਮਰਹੱਟਿਆਂ ਨੇ ਪੰਜਾਬ ਵਲ ਦੀ ਮੁਹਿੰਮ ਦੇ ਪ੍ਰਬੰਧ ਬੜੀ ਤੇਜ਼ੀ ਨਾਲ ਕਰ ਲਏ । ਰਘੂਬਾ ਅਤੇ ਮਲਹਾਰ ਰਾਉ ਮਰਹਟਾਂ ਸਰਦਾਰਾਂ ਨੇ - ਮੈਮਾਇਰਜ਼ ਇਕ ਲਖ ਰੁਪਇਆ ਕੂਚ ਦਾ ਅਤੇ ਪੰਜਾਹ ਹਜ਼ਾਰ ਪੜਾਉ ਦਾ▬ ਆਫ ਮੌਲਵੀ ਚੀਨ ਮੁਹੰਮਦ ਆਫ ਬਟਾਲਾ । ਬਹੁਤ ਸਾਰੀ ਫੌਜ ਲੋਕੇ ਪੰਜਾਬ ਵਲ ਕੂਚ ਬੋਲ ਦਿਤਾ । ਸਤਲੁਜ ਪੁਜਣ ਉਤੇ ਮਰਹਟਾ ਫੌਜ ਨਾਲ ਅਦੀਨਾ ਬੇਗ ਖਾਨ ਵੀ ਆਣ ਸ਼ਾਮਲ ਹੋਇਆ । ਉਸ ਨੇ ਮਦਿਆਂ ਦੇ ਹਵਾਲੇ ਉਹ ਸਿਖ ਫੌਜ ਵੀ ਕਰ ਦਿਤੀ ਜੋ ਅਜੇ ਤੀਕ ਉਹਦੇ ਪਾਸ ਨੌਕਰ ਸੀ । ਮਰਹਦਿਆਂ ਦਾ ਸਰਹਿੰਦ ਉਤੇ ਅਧਿਕਾਰ ਮਰਹਟਾ ਫੌਜ ਮਾਰੋ ਮਾਰ ਕਰਦੀ ਹੋਈ ਸਰਹਿੰਦ ਵਿਚ ਆ ਦਾਖਲ ਹੋਈ ਅਤੇ ਦੁਰਾਨੀ ਜਰਨੈਲ ਅਬਦੁਲ ਸਮਦ ਖਾਨ ਨੂੰ ਹਾਰ ਦਿਤੀ ਜੋ ਉਥੇ ੨੦ ਹਜ਼ਾਰ ਰੁਹੇਲਾ ਸਵਾਰ ਤੇ ਪੈਦਲ ਫੌਜ ਨਾਲ ਠਹਿਰਿਆ ਸੀ। ਜਿਵੇਂ ਹੀ ਅਫਗਾਨਾਂ ਨੇ ਸ਼ਹਿਰ ਖਾਲੀ ਕੀਤਾ ਅਦੀਨਾ ਬੇਗ ਦੀਆਂ ਸਿਖ ਫੌਜਾਂ ਨੇ ਉਸ ਦੀ ਇੱਟ ਨਾਲ ਇੱਟ ਖੜਕਾ ਦਿਤੀ। ਇਸ ਤੇ ਵਜਦੀ ਮਰਹੱਟੇ ਬੜੇ ਜੋਸ਼ ਵਿਚ ਆਏ ਕਿਉਂਕਿ ਉਹ ਲੁਟ ਦੇ ਨਾਂ ਉਤੇ ਆਪਣਾ ਹੀ ਹੱਕ ਜਤਾਉਂਦੇ ਸਨ । ਉਹਨਾਂ ਨੂੰ ਸਿੱਖਾਂ ਨਾਲ ਬੜੀ ਈਰਖਾ ਸੀ ਇਸ ਲਈ ਉਹ ਸਿਖਾਂ ਨੂੰ ਉਸ ਹਮਲੇ ਦੀ ਸਜ਼ਾ ਦੇਣ ਉਤੇ ਤੁਲ ਗਏ । ਪਰ ਖਾਲਸੇ ਦੇ ਬਾਲਕੇ ਰਾਤ ਦੇ ਹਨੇਰੇ ਦੀ ਓਟ ਵਿਚ ਲੁੱਟ ਦਾ ਮਾਲ ਲੈਕੇ ਹਰਨ ਹੋ ਗਏ ਅਤੇ ਛੇਤੀ ਹੀ ਪਿੱਛਾ ਕਰ ਰਹੀ ਮਰਹਟਾ ਫੌਜ ਦੀ ਪਹੁੰਚ ਤੋਂ ਬਾਹਰ ਹੋ ਗਏ । ਕੱਚੀ ਸਰਾਏ ਵਿਚ ਅਫਗਾਨਾਂ ਦੀ ਹਾਰ ਸਰਹਿੰਦ ਨੂੰ ਅਧਿਕਾਰ ਹੇਠ ਕਰਨ ਮਗਰੋਂ ਮਰਹਟੋ ਬੜੀ ਤੇਜ਼ੀ ਨਾਲ ਲਾਹੌਰ ਵਲ ਵਧੇ । ਉਹਨਾਂ ਦਾ ਪਿਠੂ ਅਦੀਨਾ ਬੇਗ ਖਾਨ ਵੀ ਉਹਨਾਂ ਦੇ ਨਾਲ ਸੀ। ਸਰਦਾਰ ਜਹਾਨ ਖਾਨ ਅਤੇ ਸ਼ਾਹਜ਼ਾਦਾ ਤੈਮੂਰ ਸ਼ਾਹ ਨੇ ਆਪਣਾ ਕੈਂਪ ਕੱਚੀ ਸਰਾਂ ਦੇ ਅਸਥਾਨ ਆ ਲਾਇਆ ਅਤੇ ਉਥੇ ਹੀ ਉਹਨਾਂ ਦੀ ਫ਼ੌਜ ਮੋਰਚੇ ਬੰਦ ਹੋ ਕੇ ਬੈਠ ਗਈ । ਉਹ ਜੰਗ ਲਈ ਤਿਆਰ ਹੋ ਚੁਕੇ ਸਨ। ਮਰਹਟਾ ਫੌਜ ਦੇ ਪੂਜਣ ਤੇ ਦੋਵਾਂ ਧਿਰਾਂ ਵਿਚਾਲੇ ਚੜਾਈ ਸ਼ੁਰੂ ਹੋ ਗਈ । ਇਸ ਲੜਾਈ ਵਿਚ ਦੁਰਾਨੀਆਂ ਨੂੰ ਹਾਰ ਖਾਣੀ ਪਈ ਤੇ ਜਹਾਨ ਖਾਨ ਦੋ ਸੌ ਘੁੜ ਸਵਾਰ ਲੋਕ ਅਟਕੋਂ ਪਾਰ ਹੋ ਗਿਆ ਅਤੇ ਆਪਣਾ ਮਾਲ ਅਸਬਾਬ ਤੇ ਖਜ਼ਾਨਾ ਹਮਲਾ ਆਵਰਾਂ ਦੀ ਲੁੱਟ ਲਈ ਪਿਛੇ ਛਡ ਗਿਆ । ਲਾਹੌਰ ਉਤੇ ਮਰਹਟਿਆਂ ਦਾ ਕਬਜ਼ਾ ਅੱਗੇ ਵਧਕੇ ਮਰਹੱਟਿਆਂ ਨੇ ਲਾਹੌਰ ਉਤੇ ਵੀ ਕਬਜ਼ਾ ਕਰ ਲਿਆ । ਇਹ ਘਟਣਾ ਮਈ ੧੭੫੮ ਦੀ ਹੈ । ਅਦੀਨਾ ਬੇਗ ਨੇ ਇਸ ਫਤਹ ਦੀ ਖੁਸ਼ੀ ਲਾਹੌਰ ਵਿਚ ਢੰਡੋਰਾ ਪਿਟਕੇ ਅਤੇ ਜਸ਼ਨ ਕਰਕੇ ਮਨਾਈ । ਅਦੀਨਾ ਬੇਗ ਪੰਜਾਬ ਦਾ ਵਾਇਸਰਾਏ ਅਦੀਨਾ ਬੇਗ ਦੀ ਸੇਵਾ ਨੂੰ ਮੁਖ ਰਖਕੇ ਮਰਹੱਟਿਆਂ ਨੇ ਉਸ ਨੂੰ ਪੰਜਾਬ ਦਾ ਵਾਇਸਰਾਏ ਅਤੇ ਖਵਾਜਾ ਮਿਰਜ਼ਾ ਨੂੰ ਲਾਹੌਰ ਵਿਚ ਉਸਦਾ ਡਿਪਟੀ ਬਾਪ ਦਿਤਾ । ਮਰਹਟਾ ਜਰਨੈਲ ਸਾਹਿਬ ਪਾਵਲ ਨੇ ਦਸ ਹਜ਼ਾਰ ਫੌਜ ਲੋਕ ਤੈਮੂਰ ਸ਼ਾਹ ਦਾ ਪਿੱਛਾ ਕਰਨ ਲਈ ਕਿਲਾ ਅਟਕ ਵਲ ਕੂਚ ਬੋਲਿਆ ਅਤੇ ਸ਼ਾਮਾ ਜੀ ਰਾਉ ਮੁਲਤਾਨ ਦਾ ਗਵਰਨਰ ਥਾਪਿਆ ਗਿਆ । ਮਰਹਟਾ ਐਸ਼ਵਰਜ ਸਿਖਰ ਤੇ ਇਸ ਸਮੇਂ ਮਰਹੱਟਿਆਂ ਦਾ ਤੇਜ ਪ੍ਰਤਾਪ ਸ਼ਿਖਰ ਉਤੇ ਪੁਜ ਚੁਕਾ Sri Satguru Jagjit Singh Ji eLibrary Namdhari Elibrary@gmail.com
ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/251
ਦਿੱਖ