ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਹੜਾ ਸਲੇਟੀ ਚਿਟਾਨਾਂ ਦੇ ਉਚੇ ਉਚੇ ਟਿਲਿਆਂ ਵਿਚਾਲੇ ਅਟਕ ਤੋਂ ਥਲੇ ਵਾਲੇ ਪਾਸੇ ੧੦ ਮੀਲ ਤੀਕ ਸ਼ਾਂਤ-ਡੂੰਘਾ ਅਤੇ ਤੇਜ਼ ਸੀ, ਬੜਾ ਤੇਜ਼ ਤੇ ਤੁੰਦ ਹੋ ਜਾਂਦਾ ਹੈ। ਜਿਸ ਸਮੇਂ ਇਹ ਗੋਲ ਉਚੀਆਂ ਤੇ ਸਿਧੀਆਂ, ਤੀਰ ਚੁੱਟਾਨਾਂ ਉਦਾਲੇ ਹੋ ਕੇ ਤੇਜ਼ੀ ਨਾਲ ਲੰਘਦਾ ਹੈ, ਪਾਣੀ ਦੀ ਸਤਹ ਉਤੇ ਘੁੰਮਣ ਘੇਰੀਆਂ ਪੈਂਦੀਆਂ ਹਨ; ਜਿਹੜੀਆਂ ਬੇੜੀਆਂ ਵਾਸਤੇ ਬੜੀਆਂ ਖਤਰਨਾਕ ਹਨ। ਦਰਿਆ ਦੇ ਇਸ ਭਾਗ ਦਾ ਪਾਣੀ ਗਹਿਰੇ ਸੁਰਮਈ ਰੰਗ ਦਾ ਹੈ। ਕਿਉਂਕਿ ਇਹ ਦਰਿਆ ਨੀਲੀਆਂ ਚੂਨੇ ਦੀਆਂ ਪਹਾੜੀਆਂ ਵਿਚਦੀ ਲੰਘਦਾ ਹੈ ਇਸ ਲਈ ਇਸ ਨੂੰ ਨੀਲਾਬ* ਅਰਥਾਤ ਨੀਲੇ ਪਾਣੀ ਦਾ ਨਾਮ ਦਿਤਾ ਗਿਆ ਹੈ। ਅਟਕ ਤੋਂ ੧੨ ਮੀਲ ਦੁਰ ਦੇ ਇਕ ਨਗਰ ਦਾ ਨਾਮ ਵੀ ਇਹੋ ਪ੍ਰਸਿਧ ਹੈ। ਪਹਾੜੀਆਂ ਵਿਚ ਦੀ ਸਪ ਵਾਂਗ ਵਲ ਖਾਂਦਾ ਹੋਇਆ ਇਹ ਦਰਿਆ ਅਟਕ ਤੋਂ ੧੧੦ ਮੀਲ ਥਲੇ ਵਲ ਕਾਲਾਬਾਗ ਪਹੁੰਚ ਜਾਂਦਾ ਹੈ, ਅਤੇ ਇਥੋਂ ਮੁੜ ਡੂੰਘੀ, ਸਾਫ ਸ਼ਾਂਤ ਨਦੀ ਦੇ ਰੁਪ ਵਿਚ ਇਹ ਲੂਣ ਦੀਆਂ ਵੱਡੀਆਂ ਵੱਡੀਆਂ ਪਹਾੜੀਆਂ ਵਿਚਦੀ ਲੰਘਦਾ ਹੈ। ਕਾਲਾ ਬਾਗ ਤੋਂ ਮਿਠਣ ਕੋਟ ਦੇ ੩੫੦ ਮੀਲ ਦੇ ਫਾਸਲੇ ਤੀਕ ਦਖਣ ਵਲ ਦੇ ਕਿਨਾਰੇ ਨੀਵੇਂ ਹੋਣ ਕਰ ਕੇ ਇਰਦ ਗਿਰਦ ਦਾ ਸਾਰਾ ਇਲਾਕਾ ਪਾਣੀ ਵਿਚ ਲੁਕ ਜਾਂਦਾ ਹੈ ਤੇ ਜਿਥੋਂ ਤੀਕ ਦਰਿਸ਼ਟੀ ਕੰਮ ਕਰਦੀ ਹੈ ਪਾਣੀ ਹੀ ਪਾਣੀ ਵਿਖਾਈ ਦੇ ਦੇਂਦਾ ਹੈ। ਹਿਮਾਲਾ ਅਤੇ ਹਿੰਦੂਕੁਸ਼ ਵਿਚਲੀਆਂ, ਬਰਫਾਂ ਦੇ ਪੰਘਰਨ ਨਾਲ ਉਤਪਨ ਹੋਣ ਵਾਲੇ ਇਹ ਹੜ ਬਹਾਰ ਰੁਤ ਵਿਚ ਸ਼ੁਰੂ ਹੁੰਦੇ ਅਤੇ ਪਤਝੜ ਵਿਚ ਜਾ ਕੇ ਘਟਦੇ ਤੇ ਮਧਮ ਪੈਂਦੇ ਹਨ।

ਪੰਜ ਨਦ ਨਾਲ ਸਿੰਧ ਦਾ ਸੰਗਮ

ਮਿੱਠਣ ਕੋਟ ਤੋ ਦੋ ਤਿੰਨ ਮੀਲ ਹੇਠਲੇ ਪਾਸੇ ਇਸ ਦਰਿਆ ਵਿਚ ਪੰਜ ਨਦ (ਚਨਾਬ) ਵੀ ਆਣ ਮਿਲਦਾ ਹੈ। ਇਸ ਤਰ੍ਹਾਂ ਪੰਜ ਨਦ ਨਾਲ ਪੰਜਾਬ ਦੇ ਦਰਿਆਵਾਂ ਦਾ ਪਾਣੀ ਮਿਲ ਕੇ ਜੋ ਸੰਗਮ ਬਣਦਾ ਹੈ ਉਹ ਸਾਗਰ ਤੋਂ ੪੯੦ ਮੀਲ ਦੂਰ ਹੈ, ਜੈ ੧੬੫੦ ਮੀਲ ਦਾ ਰਸਤਾ ਮੁਕਾਉਣ ਮਗਰੋਂ ਬਣਦਾ ਹੈ। ਪੰਜਨਦ ਅਤੇ ਸਿੰਧ ਦੇ ਸੰਗਮ ਦੇ ਹੇਠਲਾ ਰੇਤਲਾ ਸਾਹਿਲ, ਬਹੁਤ ਸਾਰਾ ਪਾਣੀ ਜੀਰ ਲੈਂਦਾ ਤੇ ਇਸ ਨੂੰ ਸੁਕਾ ਦੇਂਦਾ ਹੈ। ਕਿਉਂਕਿ ਦਿਨ ਦਾ ਬਹਾਓ ਹੌਲੀ ਰੌਲੀ ਘਟਦਾ ਹੈ ਇਸ ਲਈ ਪਾਣੀ ਦਾ ਉਜਾੜਾ ਬਹੁਤ ਕਰ ਕੇ ਨਜ਼ਰ ਨਹੀ ਅਉੱਦਾ। ਅੰਤ ਵਿਚ ਇਹ ਦਰਿਆ ਆਪਣੇ ਕਈ ਦਹਾਨਿਆਂ (ਮੂੰਹਾਂ) ਰਾਹੀਂ ਅਰਬ ਸਾਗਰ ਵਿਚ ਡਿਗ ਕੇ ਸਖਣਾ ਹੋ ਜਾਂਦਾ ਹੈ।

ਸਿੰਧ ਦੇ ਨਾਲ ਨਾਲ ਜਾਣ ਵਾਲੀ ਵਡੀ ਸੜਕ

ਇਸ ਦੇ ਪੱਛਮੀ ਕਿਨਾਰੇ ਦੇ ਨਾਲ ਨਾਲ ਕਈ ਮੀਲ ਤੀਕ ਸਿੰਧ ਤੋਂ ਬਨੂੰ ਤੀਕ ਇਕ ਬੜੀ ਵੱਡੀ ਸੜਕ ਜਾਂਦੀ ਹੈ। ਇਸ ਦੇ ਪੂਰਬੀ ਕਿਨਾਰੇ ਦੇ ਨਾਲ, ਮੁਲਤਾਨ ਤੋਂ ਰਾਵਲਪਿੰਡੀ ਨੂੰ ਜਾਣ ਵਾਲੀ ਸੜਕ ਹੈ। ਡੇਰਾ ਇਸਮਾਈਲ ਖਾਂ ਅਤੇ ਡੇਰਾ ਗਾਜ਼ੀ ਖਾਂ ਦੇ ਦੋ ਵੱਡੇ ਸਰਹਦੀ ਜ਼ਿਲਿਆਂ ਨੂੰ ਇਹੋ ਦਰਿਆ ਵੱਖ ਕਰਦਾ ਹੈ। ਇਹਨਾਂ ਵਿਚੋ ਇਕ ਪੂਰਬ ਵਲ ਅਤੇ ਦੂਜਾ ਪੱਛਮ ਵਲ ਹੈ। ਇਸ ਅਸਥਾਨ ਉੱਤੇ ਦਰਿਆ ਦੀ ਚੁੜਿਤਨ ੪੮੦ ਤੋਂ ਲੈ ਕੇ ੧੬੦੦ ਗਜ਼ ਤੀਕ ਹੈ। ਹੜਾਂ ਦੇ ਸਮੇ ਕਈ ਥਾਵਾਂ ਉਤੇ ਇਹ ਮੀਲ ਮੀਲ ਤੀਕ ਚੌੜਾ ਹੋ ਜਾਂਦਾ ਹੈ। ਫਿਸ ਦੀ ਡੂਘਾਈ ੪ ਫੁਟ ਤੋਂ ੨੪ ਫੁਟ ਤੀਕ ਹੈ।


*ਅਨਾਨਬੀਲਸ ਅਥਵਾ ਪਫੋਲਮੀ ਦਾ ਨਨਨਲਿਬੀ।

ਸਿੰਧ ਸਭ ਤੋ ਵਧੀਕ ਸ਼ਾਨਦਾਰ ਦਰਿਆ

ਇਸ ਦੇ ਸਾਰੇ ਨੁਕਸਾਂ ਤੇ ਘਾਟਿਆਂ ਦੇ ਬਾਵਜੂਦ ਦਰਿਆ ਸਿੰਧ ਬੜਾ ਹੀ ਸ਼ਾਨਦਾਰ ਦਰਿਆ ਹੈ ਅਤੇ ਬਾਇਲ ਯੂ (Boileau) ਦੇ ਕਥਨ ਅਨੁਸਾਰ 'ਦਰਿਆਵਾਂ ਦਾ ਰਾਜਾ' ਹੈ। ਅਸਲ ਗਲ ਇਹ ਹੈ ਕਿ ਇਸ ਦੇ ਵਹਿਣ ਦੀ ਲੰਬਾਈ, ਇਸ ਦੇ ਵਿਸ਼ਾਲ ਪਾਣੀ ਅਤੇ ਇਸ ਦੀਆਂ ਕਈ ਹੋਰ ਵਿਸ਼ੇਸ਼ਤਾਈਆਂ ਨੂੰ ਮੁਖ ਰਖ ਕੇ ਇਹ ਦੁਨੀਆ ਦੇ ਸਭ ਤੋ ਵੱਡੇ ਦਰਿਆਵਾਂ ਵਿਚ ਗਿਣਿਆ ਜਾਂਦਾ ਹੈ। ਔਰੈਗਜ਼ੇਬ ਦੇ ਸਮੇ ਇਸ ਰਾਹੀਂ ਬੜੀ ਭਾਰੀ ਤਾਜਰਤ ਹੁੰਦੀ ਸੀ। ੧੭ਵੀਂ ਸਦੀ ਦੇ ਅੰਤ ਵਿਚ ਹਿਮਲਟ ਨੇ ਸਿੰਧ ਦਾ ਦੌਰਾ ਕੀਤਾ ਸੀ; ਉਸ ਦਾ ਕਬਨ ਹੈ ਕਿ ਇਸ ਦਰਿਆ ਰਾਹੀਂ ਬੜਾ ਭਾਰਾ ਵਪਾਰ ਹੂੰਦਾ ਹੈ। ਇਹ ਤਜਾਰਤ ਉਸ ਦੇ ਮਗਰੋਂ ਛੌਟੇ ਛੋਟੇ ਬੇਅੰਤ ਸਰਦਾਰਾਂ ਦੇ ਜ਼ੂਲਮਾਂ ਕਰ ਕੇ ਬੰਦ ਹੁਦੀ ਗਈ, ਕਿਉਂਕਿ ਉਹ ਇਸ ਦਰਿਆ ਦੇ ਨਾਲ ਲਗਦੇ ਇਲਾਕਿਆਂ ਉਤੇ ਆਪਣਾ ਅਧਿਕਾਰ ਜਮਾਉਣ ਦਾ ਜਤਨ ਕਰਦੇ ਰਹਿੰਦੇ ਸਨ। ਪਰ ਪਿਛੋਂ ਜਦ ਅੰਗਰੇਜ਼ੀ ਤਾਕਤ ਨੂੰ ਸਫਲਤਾ ਹੋਈ ਤਦ ਇਹ ਵਪਾਰ ਹੋਰ ਵੀ ਵਡੇ ਧੈਮਨੇ ਉਤੇ ਬਹਾਲ ਹੋ ਗਿਆ। ਇਸ ਦਰਿਆ ਵਿਚ ਸਭ ਤੋਂ ਪਹਿਲਾ ਸਟੀਮਰ ੧੮੩੫ ਵਿਚ ਜਲ ਅੰਦਰ ਉਤਾਰਿਆ ਗਿਆਂ। ਜਦ ਇੰਡਸ ਵੈਲੀ ਸਟੇਟ ਰੇਲਵੇ ਸੰਨ ੧੮੭੮ ਵਿਚ ਜਾਰੀ ਹੋਈ ਤਦ ਸਟੀਮਰਾਂ ਦੇ ਦੇਸੀ ਕਿਸ਼ਤੀਆਂ ਰਾਹੀਂ ਹੋਣ ਵਾਲੇ ਵਪਾਰ ਵਿਚ ਭਾਰੀ ਕਮੀ ਹੋ ਗਈ। ਅਜ ਕਲ ਰੇਲਵੇ ਦੇ ਮਹਿਕਮੇ ਵਲੋਂ ਇਕ ਕਿਸ਼ਤੀਆਂ ਦਾ ਬੇੜਾ ਬਰਕਰਾਰ ਰਖਿਆ ਜਾਂਦਾ ਹੈ।

ਦਰਿਆ ਸਿੰਧ ਦੀਆਂ ਕਿਸ਼ਤੀਆਂ

ਸਿੰਧ ਵਿਚ ਵਰਤੀਆਂ ਜਾਣ ਵਾਲੀਆਂ ਕਿਸ਼ਤੀਆਂ ਜ਼ੌਰਕ ਯਾ ਚੌੜੀ ਤਹਿ ਦੀਆਂ ਕਿਸ਼ਤੀਆਂ ਅਥਵਾ ਡੂੰਡੀਆਂ ਯਾ ਭਾਰ ਲਦਣ ਵਾਲੀਆਂ ਬੇੜੀਆਂ ਅਤੇ ਮੁਸਾਫਰ ਢੋਣ ਵਾਲੀਆਂ ਕੌਂਨਥਾਹ ਕਿਸਮ ਦੀਆਂ ਹਨ। ਇਹਨਾਂ ਤੋ ਛੁੱਟ ਇਕ ਮੱਛੀਆਂ ਫੜਨ ਵਾਲੀਆਂ ਡੂੰਡਾਹ ਕਿਸਮ ਦੀਆਂ ਕਿਸ਼ਤੀਆਂ ਵੀ ਵਰਤੋ ਵਿਚ ਆਉਂਦੀਆਂ ਹਨ। ਮੀਰਾਂ ਦੀਆਂ ਸ਼ਾਹੀ ਕਿਸ਼ਤੀਆਂ ਅਰਥਾਤ ਝੰਪਟੀਆਂ ਸਾਗਵਾਨ ਦੀਆਂ ਬਣੀਆਂ ਹੋਈਆਂ ਹਨ ਅਤੇ ਇਹਨਾਂ ਦਾ ਆਕਾਰ ਵੀ ਬੜਾ ਵੱਡਾ ਹੂੰਦਾ ਹੈ। ਦੁਗਾੱਹ ਕਿਸਮ ਦੀਆਂ ਬੇੜੀਆਂ ਜੋ ਬੜੀਆਂ ਪੱਕੀਆਂ ਹੁੰਦੀਆਂ ਹਨ, ਆਮ ਤੌਰ ਉਤੇ ਕਾਲਾ ਬਾਗ ਦੇ ਉਪਰਲੇ ਭਾਗ ਵਿਚ ਤੂਫਾਨੀ ਤੇ ਤੇਜ਼ ਲਹਿਰਾਂ ਵਿਚ ਵਰਤੀਆਂ ਜਾਂਦੀਆਂ ਹਨ।

ਸਿੰਧ ਦੀਆਂ ਮੱਛੀਆਂ

ਦਰਿਆ ਸਿੰਧ ਵਿਚ ਮੱਛੀਆਂ ਬੇਅੰਤ ਹਨ ਅੰਤੇ ਬੜੇ ਵਡੇ ਵਡੇ ਮਗਰ ਮੱਛਾਂ ਦੀ ਵੀ ਕੋਈ ਕਮੀ ਨਹੀਂ। ਮੱਛੀ ਬਹੁਤ ਕਰ ਕੇ ਸਾਹਿਲ ਦੇ ਨਾਲ ਨਾਲ ਪਾਈ ਜਾਂਦੀ ਹੈ। ਇਥੋਂ ਦੈ ਵਸਨੀਕ ਬਹੁਤੀ ਮਾਲਾ ਕਿਸਮ ਦੀ ਮੱਛੀ ਖਾਂਦੇ ਹਨ। ਇਹ ਮੱਛੀ ਸੁਕਾ ਕੇ ਬਾਹਰ ਵੀ ਭੇਜੀ ਜਾਂਦੀ ਹੈ। ਮਗਰਮੱਛ, ਘੜਿਆਲ ਅਤੇ ਕਛੂ ਵੀ ਇਸ ਦਰਿਆ ਵਿਚ ਬਹੁਤ ਹੁੰਦੇ ਹਨ। ਹੇਠਲੇ ਸਿੰਧ ਦੇ ਮਲਾਹ ਚੀਨੀਆਂ ਵਾਂਗ ਆਪਣੀਆਂ ਕਿਸ਼ਤੀਆਂ ਵਿਚ ਹੀ ਰਹਿੰਦੇ ਹਨ। ਨਿਚਲੇ ਸਿੰਧ ਵਿਚ ਪੁਲਾਜਾਰ ਕਿਸਮ ਦੀ ਕਿਸ਼ਤੀ ਮੁਸਾਫਰਾਂ ਨੂੰ ਦਰਿਆ ਤੋਂ ਪਾਰ ਤੇ ਉਰਾਰ ਕਰਦੀ ਹੈ। ਸੱਖਰ ਵਿਚ ਦਰਿਆ ਪਾਰ ਕਰਨ ਲਈ ਮਸ਼ਕਾਂ ਦੀ ਆਮ ਵਰਤੋਂ ਕੀਤੀ ਜਾਂਦੀ ਹੈ।