ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੯)

ਦਰਿਆ ਜਿਹਲਮ

ਦਰਿਆ ਜਿਹਲਮ* ਜਿਸ ਨੂੰ ਪ੍ਰਾਚੀਨ ਕਾਲ ਵਿਚ ਹਾਈਡਸਪਸ ਕਿਹਾ ਜਾਂਦਾ ਸੀ ਆਕਾਰ ਦੇ ਲਿਹਾਜ਼ ਨਾਲ ਦੂਜੇ ਦਰਜੇ ਉਤੇ ਹੈ! ਇਹ ਪੰਜਾਂ ਦਰਿਆਵਾਂ ਵਿਚੋਂ ਸਭ ਤੋ ਵਧੀਕ ਪੱਛਮੀ ਦਰਿਆ ਹੈ, ਜੋ ਪੰਜਾਬ ਨੂੰ ਸਿੰਧ ਦੇ ਪੂਰਬੀ ਭਾਗ ਨਾਲੋਂ ਵੱਖ ਕਰਦਾ ਹੈ।

ਜਿਹਲਮ ਦਾ ਸੋਮਾਂ

ਇਹ ਦਰਿਆ ਉਹਨਾਂ ਪਹਾੜਾਂ ਵਿਚੋਂ ਨਿਕਲਦਾ ਹੈ ਜੋ ਵਾਦੀ ਕਸ਼ਮੀਰ ਦੀ ਉੱਤਰ-ਪੂਰਬੀ ਸਰਹਦ ਬਣਾਉਂਦੇ ਹਨ। ਇਸ ਦਾ ਸੋਮਾਂ ਪਰਬਤ ਲੜੀ ਦੇ ਅੰਤਲੇ ਸਿਰੇ ਅੰਦਰ ਲੀਦੂਰ ਵਿਚ ਹੈ। ਲੈਟੀਚੁਣ ੩੪°੮′ ਲਾਂਗੀਚੂਡ ੭੫°੪੮′।

ਇਸ ਦਾ ਰਸਤਾ

ਦਖਣ ਪੱਛਮ ਦੇ ਪਾਸੇ ਵਲ ਵਹਿਣ ਮਗਰੋਂ ਇਸ ਵਿਚ ਦਖਣ ਪੱਛਮ ਵਲੋਂ ਬਰਾਂਗ, ਸੈਡਰਨ ਅਤੇ ਵਿਸ਼ਨ ਤੇ ਕਈ ਹੋਰ ਉਹ ਨਦੀਆਂ ਆਣ ਮਿਲਦੀਆਂ ਹਨ, ਜਿਨ੍ਹਾਂ ਦਾ ਸੋਮਾ ਪੀਰ ਪੰਜਾਲ ਲੜੀ ਵਿਚ ਹੈ। ਇਹ ਦਰਿਆ ਕਾਂਗੜੇ ਜ਼ਿਲੇ ਦੇ ਕੁਲੂ ਵਿਚਲੇ ਬੁੰਗਾਲ ਪਰਬਤਾਂ ਵਿਚੋਂ ਉਪਰ ਉਠਦਾ ਹੈ, ਜੋ ਰੁਤਾਂਗ ਪਰਬਤ ਲਾਂਘੋ ਤੋਂ ਬੋੜੀ ਦੂਰ ਪੱਛਮ ਵਲ ਹੈ। ਲਗ ਪਗ ੩੨°੩੬′ ਲੈਟੀਚੁਡ ੭੭ਂ° ਲਾਂਗੀਚੂਡ। ਪਛਮੀ ਪਾਸੇ ਵਲ ਵਗਣ ਮਗਰੋਂ ਇਹ ਸਿਬਕਿਰੋਟਰ ਉਸ ਨੋਦੀ ਵਿਚ ਜਾਂ ਡਿਗਦਾ ਹੈ, ਜੋ ਮਨੀਮੋਹੀ ਦੇ ਨੇੜੇ ਦਲਕੁੰਡ ਅਤੇ


* ਇਸ ਦਾ ਸੰਸਕ੍ਰਿਤੀ ਨਾਮ ਵਿਦਾਸਤਾ ਹੇ। ਸਥਾਨਕ ਬੋਲੀ ਵਿਚ ਇਸ ਨੂੰ ਵਾਯਾਤ ਤੇ ਬੇਬੂਤ ਆਖਦੇ ਹਨ। ਜਲਾਲ ਪੂਰ-ਜਿਥੇ ਸਿਕੰਦਰ ਆਜ਼ਮ ਤੇ ਪੋਰਸ ਦੀ ਲੜਾਈ ਹੋਈ ਸੀ, ਦੇ ਨੇੜੇ ਆਈਨਿ ਅਕਬਰੀ ਦੇ ਕਥਨ ਅਨੁਸਾਰ ਇਸ ਨੂੰ ਬੇਤੂਸਤਾ ਆਖਦੇ ਹਨ। ਇਹ ਏਰੀਅਨ ਦਾ ਹਾਈਡਾਸਪਸ ਅਤੇ ਪਟੋਲਮੀ ਦਾ ਬਿਡਾਸਪਸ ਹੈ। ਤਮੂਰ ਦੇ ਸਮੇਂ ਦੇ ਇਤਿਹਾਸਕਾਰ ਸ਼ਰਫ਼ ਉਦੀਨ ਨੇ ਇਸ ਨੂੰ ਡੇਨਡਨ ਅਤੇ ਗਮਾਡ ਦਾ ਨਾਮ ਦਿਤਾ ਹੈ।

ਸ਼ਹਿਨਸ਼ਾਹ ਜਹਾਂਗੀਰ ਆਪਣੀ ਯਾਦਾਸ਼ਤ (Memoirs) ਵਿਚ ਲਿਖਦਾ ਹੈ ਕਿ ਦਰਿਆ ਬੇਬੂਤ ਦਾ ਸੋਮਾ ਕਸ਼ਮੀਰ ਦੇ ਵੀਰ ਨਾਗ ਵਿਚ ਹੈ। ਇਸ ਨਾਮ ਦਾ ਹਿੰਦੀ ਭਾਵ ਹੈ ਨਾਗ ਅਰਥਾਤ ਸਪ। ਐਉਂ ਜਾਪਦਾ ਹੈ ਕਿ ਕਿਸੇ ਜ਼ਮਾਨੇ ਵਿਚ ਏਥੇ ਕਿਸੇ ਵਡੇ ਸਪ ਦਾ ਡਰ ਲੋਕਾਂ ਦੇ ਦਿਲਾਂ ਉਤੇ ਬੈਠਾ ਹੋਇਆ ਸੀ। ਆਪਣੇ ਬਾਪ ਦੇ ਜੀਉਂਦੇ ਜੀ ਮੈਂ ਇਸ ਦੇ ਸੋਮੇ ਨੂੰ ਦੋ ਵਾਰ ਵੇਖਿਆ। ਇਹ ਕਸ਼ਮੀਰ ਦੇ ਸ਼ਹਿਰ ਤੋਂ ੨੦ ਕੋਸ ਦੂਰ ਹੈ। ਇਹ ਚਸ਼ਮਾ ਅਠ ਨੁਕਰੀ ਸ਼ਕਲ ਦੇ ਦਹਾਨੇ ਵਿਚੋਂ ਨਿਕਲਦਾ ਹੈ। ਇਸ ਦੀ ਲੰਬਾਈ ੨੦ ਗਜ਼ ਅਤੇ ਚੁੜਾਈ ਵੀ ੨੦ ਗਜ਼ ਹੋ। ਇਹ ਦੇਵਤਿਆਂ ਦਾ ਨਿਵਾਸ ਅਸਥਨ ਹੋਣ ਕਰ ਕੇ ਇਸ ਦੇ ਆਸ ਪਾਸ ਪੱਥਰ ਤੇ ਬੈਂਤ ਦੀਆਂ ਅਨੇਕਾਂ ਝੌਂਪੜੀਆਂ ਮੋਜਦ ਹਨ। ਇਸ ਦਾ ਪਾਣੀ ਐਨਾ ਸਾਫ਼ ਤੇ ਸ਼ੁਧ ਹੈ ਕਿ ਭਾਵੇਂ ਇਸ ਦੀ ਡੂਘਾਈ ਬੇਅੰਤ ਦਸੀ ਜਾਂਦੀ ਹੈ ਫੇਰ ਵੀ ਜੇ ਖਸਖਾਸ ਦਾ ਦਾਣਾ ਇਸ ਵਿਚ ਸੁਟਿਆ ਜਾਏ ਤਦ ਇਹ ਤਹਿ ਤੀਕ ਸਾਫ ਨਜ਼ਰ ਆਏਗਾ। ਇਸ ਵਿਚ ਬੜੀਆਂ ਨਫੀਸ ਮੱਛੀਆਂ ਵੇਖੀਆਂ ਜਾਂਦੀਆਂ ਹਨ। ਇਸ ਚਸ਼ਮੇ ਦੀ ਤਹਿ ਤੀਕ ਕੋਈ ਨਹੀਂ ਅਪੜ ਸਕਿਆ। ਮੈ ਇਕ ਰਸੇ ਨਾਲ ਪੱਥਰ ਬੰਨਕੇ ਸੁਟਿਆ ਤਦ ਪਤਾ ਲਗਾ ਕਿ ਇਸ ਦੀ ਡੂੰਘਾਈ ਡੇਢ ਮਰਦ ਜਿੰਨੀ ਹੈ। ਤਖ਼ਤ ਨਸ਼ੀਨ ਰੋਣ ਮਗਰੋਂ ਮੈ ਇਸ ਦੇ ਕਿਨਾਰੇ ਪਥਰ ਦੇ ਬਣਵਾਏ ਤੇ ਇਸ ਦੇ ਇਰਦ ਗਿਰਦ ਬਾਗ਼ ਲਵਾਇਆ। ਦਰਿਆ ਦੇ ਦੋਹੀਂ ਪਾਸੀਂ ਸਜਾਵਣ ਕੀਤੀ। ਦਹਾਨੇ ਦੇ ਦੋਹੀਂ ਪਾਸੀਂ ਐਡੇ ਸ਼ਾਨਦਾਰ ਕਮਰੇ ਤੇ ਮੁਨਾਰੇ ਖੜੇ ਕੀਤੇ ਗਏ ਕਿ ਜਿਨ੍ਹਾਂ ਦੀ ਮਿਸਾਲ ਦੁਨੀਆ ਵਿਚ ਨਹੀਂ ਮਿਲਦੀ। ਸ਼ਹਿਰ ਤੋਂ ੧੦ ਮੀਲ ਦੀ ਵਿਥ ਉਤੇ ਪਾਮਪੁਰ ਪਜ ਕੇ ਦਰਿਆ ਬਹੂਤ ਚੌੜਾ ਹੋ ਜਾਂਦਾ ਰੈ—ਈਲੀਅਟ

ਗੌਰੀਕੁੰਡ ਵਿਚਲੇ ਉਸ ਸੋਮੇ ਵਿਚੋਂ ਨਿਕਲਦੀ ਹੈ, ਜਿਸ ਨੂੰ ਹਿੰਦੂ ਪਵਿਤਰ ਸਮਝਦੇ ਹਨ।

ਇਹਨਾਂ ਦਾ ਰਸਤਾ

ਇਹ ਦੋਵੇਂ ਇਕਠਿਆਂ ਹੋਕੇ ਪਹਾੜ ਦੇ ਬਰਫਾਨੀ ਪਾਣੀ ਵਿਚ ਸ਼ਾਮਲ ਹੋ ਕੇ ਬੜੀ ਤੇਜ਼ ਰਵਾਨੀ ਨਾਲ ਦੱਖਣ ਪੱਛਮ ਵਲ ਵਗ ਤੁਰਦੇ ਹਨ। ਇਹਨਾਂ ਪਹਾੜੀ ਇਲਾਕਿਆਂ ਵਿਚ ਲੋਕ ਇਸ ਨੂੰ ਰਾਇਣਾ ਕਹਿੰਦੇ ਹਨ। ਪਹਾੜੀ_ਇਲਾਕਿਆਂ ਨੂੰ ਛਡਣ ਮਗਰੋਂ ਇਹ ਦਰਿਆ ਚੰਬੇ ਪਹੁੰਚਦਾ ਹੈ। ਚੰਬਾ ਇਸ ਦਰਿਆ ਦੇ ਸਜੇ ਕਿਨਾਰੇ ਉਤੇ ਹੈ। ਉਲਾਨ ਤੀਕ ਵਗਣ ਮਗਰੋ ਰਾਜਧਾਨੀ ਤੋਂ ੩੦ ਮੀਲ ਦੂਰ ਚੰਬਾ ਦੇਸ ਵਿਚਲੇ ਭੌਂਨਸੇ ਤੋਂ ਆਉਣ ਵਾਲੀ ਨਦੀ ਇਸ ਵਿਚ ਆਣ ਮਿਲਦੀ ਹੈ। ਏਥੇ ਇਸ ਦਾ ਨਾਮ ਰਾਵੀ* ਪੈ ਜਾਂਦਾ ਹੈ। ਫੇਰ ਇਸ ਵਿਚ ਤਵੀ ਆਣ ਮਿਲਦੀ ਹੈ, ਜੋ ਜਮੂੰ ਤੋਂ ੧੦ ਕੌਹ ਪਰੇ ਤਿਮੂੰ ਘਾਟ ਦੇ ਮੁਕਾਮ ਉਤੇ ਭਦਰਵਾਹ ਇਲਾਕੇ ਵਿਚ ਸਿਉਜ ਦੀਆਂ ਪਹਾੜੀਆਂ ਵਿਚੋਂ ਨਿਕਲਦੀ ਹੈ। ਦਰਿਆ ਰਾਵੀ ਉਪਰ ਸ਼ਾਹ ਦੌਲੇ ਦੇ ਮੁਕਾਮ ਉਤੇ ਇਕ ਪੂਲ ਹੈ, ਜੋ ੩੦ ਮੀਲ ਥਲੇ ਵਾਲੇ ਪਾਜੇ ਅਤੇ ਲਾਹੌਰ ਤੋਂ ੧੫ ਜਾਂ ੨੦ ਕੋਹ ਦੀ ਦੂਰੀ ਉਤੇ ਹੈ! ਇਥੋਂ ਇਹ ਦਰਿਆ ਰਾਜਪੁਰ ਦੇ ਪਾਸ ਮੈਂਦਾਨੀ ਇਲਾਕੇ ਵਿਚ ਦਾਖਲ ਹੁੰਦਾ ਹੈ। ਇਹ ਉਹੋ ਅਸਥਾਨ ਹੈ ਜਿਥੋਂ ਸ਼ਾਹ ਨਹਿਰ ਅਥਵਾ ਸ਼ਾਹੀ ਨਹਿਰ ਪੁਰਾਤਨ ਸਮੇ ਵਿਚ ਲਾਹੌਰ ਲਈ ਪੁਟੀ ਗਈ ਸੀ। ਲਾਹੌਰ ਦਾ ਪੰਧ ਇਥੋਂ ੮੦ ਮੀਲ ਹੈ। ਇਹ ਪੰਧ ਚਨਾਬ ਦਰਿਆ ਉਪਰਲੇ ਵਜ਼ੀਰਾਬਾਦ ਦੀ ਕਿਸ਼ਤੀ ਤੋਂ ਰਾਵੀ ਉਪਰਲੇ ਅਸਥਾਨ ਮਿਆਨੀ ਤੀਕ ੫੫ ਮੀਲ ਹੈ। ਮਿਆਨੀ ਦੇ ਆਸ ਪਾਸ ਦਰਿਆ ਵਿਚ ਕਈ ਜਿਲ੍ਹਣਾ ਹਨ ਅਤੇ ਇਸ ਦੇ ਕੰਢੇ ਵੀ ਨੀਵੇਂ ਹਨ, ਜਿਥੇ ਬੂਟਿਆਂ ਦੀ ਬਹੁਲਤਾ ਹੈ। ਗੁਰਦਾਸਪੁਰ ਜ਼ਿਲੇ ਵਿਚ ਬਾਰੀ ਦੁਆਬ ਨਹਿਰ ਦੇ ਹੈਡ ਵਰਕਸ ਮਾਧੋਪੂਰ ਦੇ ਅਸਥਾਨ ਉਤੋਂਂ ਕੱਢੀਆਂ ਗਈਆਂ ਨਹਿਰਾਂ ਦੇ ਕਾਰਨ ਦਰਿਆ ਦਾ ਪਾਣੀ ਥੋੜਾ ਰਹਿ ਗਿਆ ਹੈ। ਓਸੇ ਹੀ ਜ਼ਿਲੇ ਵਿਚ ਇਹ ਦਰਿਆ ਡੇਰਾ ਬਾਬਾ ਨਾਨਕ ਦੇ ਨਗਰ ਦੀਆਂ ਕੰਧਾਂ ਨੂੰ ਛੁਹੰਦਾ ਹੈ। ਸੰਨ ੧੮੭੦ ਈਸਵੀ ਵਿਚ ਇਹ ਦਰਿਆ ਸਿੱਖਾਂ ਦੇ ਪਵਿਤਰ ਗੁਰਦੁਆਰੇ ਟਾਲੀ ਸਾਹਿਬ ਨੂੰ ਰੋੜ੍ਹ ਕੇ ਲੈ ਗਿਆ ਸੀ। ਦਰਿਆ ਦੇ ਕੰਢੇ ਉੱਤੇ ਵਸੋ ਹੋਏ ਸਿੱਖਾਂ ਦੇ ਇਸ ਨਗਰ ਨੂੰ ਅਜੇ ਵੀ ਖ਼ਤਰਾ ਮੌਜੂਦ ਹੈ। ਪਹਾੜੀਆਂ ਨੂੰ ਪਿਛੇ ਛਡ ਆਉਣ ਮਗਰਂ ਦਰਿਆ ਦਾ ਵਹਾ ਦੱਖਣ ਪੱਛਮ ਵਲ ਹੋ ਜਾਂਦਾ ਹੈ, ਜੋ ਗੁਰਦਾਸਪੁਰ ਅੰਮ੍ਰਿਤਸਰ ਦੇ ਜ਼ਿਲਿਆਂ ਵਿਚ ਏਸੇ ਪਾਸੇ ਵਗ ਚੁਕਣ ਮਗਰੋਂ ਲਾਹੌਰ ਜ਼ਿਲੇ ਵਿਚ ਦਾਖਲ ਹੋ ਜਾਂਦਾ ਹੈ। ਲਾਹੌਰ ਸ਼ਹਿਰ ਦੇ ਨੇੜੇ ਇਸ ਦਰਿਆ ਦੀਆੰ ਤਿੰਨ ਸਾਖਾਂ ਹੋ ਜਾਂਦੀਆਂ ਹਨ, ਜਿਨ੍ਹਾਂ ਵਿਚੋ ਇਕ ਸ਼ਹਿਰ ਦੇ ਨਾਲ ਨਾਲ ਵਗਦੀ ਹੈ। ਇਥੋ ਇਹ ਦਰਿਆ ਦਖਣ ਪਛਮੀ ਪਾਸੇ ਵਲ ਪਰ ਬਹੁਤ ਕਰ ਕੇ ਪਛਮ ਵਲੇ ਵਹਿੰਦਾ ਹੈ। ਕੁਛ ਦੂਰ ਜਾ ਕੇ ਇਸ ਵਿਚ ਸਜੇ ਪਾਸਿਓਂ ਮਿੰਟਗੁਮਰੀ ਜ਼ਿਲੇ ਵਿਚ ਦੇਘ ਨਦੀ ਆਣ ਮਿਲਦੀ ਹੈ। ਇਥੋਂ ਇਹ ਦਰਿਆ ਮੁਲਤਾਨ ਜ਼ਿਲੇ ਵਿਚੋਂ ਲੰਘਕੇ ਅਹਿਮਦਪੁਰ ਦੇ ਨੇੜੇ ਚਨਾਬ ਤੇ ਜਿਹਲਮ ਦੇ ਪਾਣੀਆਂ ਨਾਲ ਜਾ ਮਿਲਦਾ ਹੈ। ਆਪਣੇ ਨਿਕਾਸ ਤੋਂ ੪੫੦ ਮੀਲ ਦੁਰ ਚਲਣ ਮਗਰੋਂ ਅਤੇ ਮੁਲਤਾਨ ਤੋਂ ੪੦ ਮੀਲ ਦਾ ਪੈੱਡਾ ਮੁਕਾ ਕੇ ਇਹ ਅਹਿਮਦਪੁਰ ਪੁਜਦਾ ਹੈ। ਇਸ ਅਸਥਾਨ ਤੋਂ ਪਰ ਜਾ ਕੇ ਦਰਿਆ, ਜੋ ਹੁਣ ਚਨਾਬ ਬਣ ਜਾਂਦਾ ਹੈ, ਦੀ ਰਵਾਨੀ ਤੇ ਚੁੜਾਈੀ ਦੀ ਪੜਤਾਲ ਸਿਕਦਰ ਤੇ ਤੈਮੂਰ ਦੇ ਇਤਿਹਾਸਕਾਰਾਂ ਨੇ ਵਿਸ਼ੇਸ਼ ਤੌਰ ਉਤੇ ਕੀਤੀ ਸੀ।


*ਸਭ ਤੋਂ ਪਹਿਲੇ ਵਿੱਗਨੇ ਨੇ ਇਸ ਅਸਥਾਨ ਨੂੰ ਡਿੱਠਾ ਸੀ। ਵੇਖੋ ਵਿਰਾਨੇ ਰਚਤ 'ਟਰੈਵਲਜ਼ ਇਨ ਕਸ਼ਮੀਰਂ' ਜਿਲਦ ੧ ਸਗ ੧੫੩ ਅਤੇ ਮੂਰਕਰਾਫਟ ਰਚਿਤ 'ਟਰੈਵਲਜ਼ ਇਨ ਹਿਮਾਲੀਅਨ ਪ੍ਰਵਿਨਸਿਜ਼ ਆਫ ਹਿਦੁਸਤਾਨ ਐੱਡ ਪੰਜਾਬ'। ਜਿਲਦ ੧ ਸਫਾ ੧੨੭