ਦਰਿਆ ਦੇ ਕਈ ਪੱਤਨ ਦਰਿਆ ਰਾਵੀ ਦਾ ਪਾਣੀ ਚਨਾਬ ਨਾਲੋ ਕਿਤੇ ਵਧੀਕ ਲਾਲ ਹੈ ਅਤੇ ਸਾਲ ਦੇ ੮ ਮਹੀਨੇ ਇਹ ਦਰਿਆ ਕਈ ਥਾਵਾਂ ਤੋਂ ਪਾਰ ਕੀਤਾ ਜਾ ਸਕਦਾ ਹੈ। ਇਸ ਦਰਿਆਂ ਦੀ ਤਹਿ ਹੇਠ ਦੁਜੇ ਸਾਰੇ ਦਰਿਆਵਾਂ ਨਾਲੋ ਵਧੀਕ ਚਿਕੜਾ ਰੈ ਪਰ ਕਿਨਾਰੇ ਉੱਚੇ ਅਤੇ ਮਜ਼ਬੂਤ ਹਨ। ਬਹੁਤ ਹੀ ਘੱਟ ਐਹੋ ਜਿਹੀਆਂ ਥਾਵਾਂ ਹਨ, ਜਿਥੇ ਦਰਿਆ ਦੀ ਚੌੜਾਈ ੧੫੦ ਗਜ਼ ਹੋਵੇ। ਇਸ ਦੇ ਵਲ ਵਿੰਗ ਸਭ ਦਰਿਆਵਾਂ ਤੋਂ ਵਧੇਰੇ ਹਨ, ਜਿਨ੍ਹਾਂ ਕਰ ਕੇ ਇਸ ਦੀ ਲੰਬਾਈ ਦਾ ਫਾਸਲਾ ਦੁਣਾ ਹੋ ਗਿਆ ਹੈ ਅਤੇ ਇਹੋ ਗਲ ਇਸ ਵਿਚ ਜਹਾਜ਼ਰਾਨੀ ਲਈ ਵੱਡੀ ਰੋਕ ਹੈ। ਦਰਿਆ ਰਾਵੀ ਦੇ ਨਿਕਾਸ ਤੋਂ ਲਾਹੌਰ ਦਾ ਫਾਸਲਾ ਕੇਵਲ ੧੭੫ ਮੀਲ ਹੈ ਪਰ ਇਹੋ ਫਾਸਲਾ ਦਰਿਆ ਦੇ ਰਸਤੇ ੩੮੦ ਮੀਲ ਤੋ ਵੀ ਵਧੀਕ ਹੋ ਜਾਂਦਾ ਹੈ। ਲਾਹੌਰ ਤੋਂ ਕਿਸ਼ਤੀਆਂ ਰਾਹੀਂ ਭਾਰੀ ਮਿਕਦਾਰ ਵਿਰ ਗੱਲਾ ਬ੍ਰਾਮਦ ਕੀਤਾ ਜਾਂਦਾ ਹੈ। ਭਾਰੀ ਹੜ੍ਹਾਂ ਦੇ ਮੌਸਮ ਵਿਚ ਚੰਬੇ ਦੇ ਜੰਗਲਾਂ ਵਿਚੋਂ ਦੇਓਦਾਾਰ ਲਕੜੀ ਦੇ ਗੱਠੇ ਵੀ ਇਸ ਰਾਹੀਂ ਭੇਜੇ ਜਾਂਦੇ ਹਨ। ਤਹਿ ਹੇਠ ਚਿਕੜ ਹੋਣ ਦੇ ਕਾਰਨ (ਕਿਉਕਿ ਇਸ ਦੀ ਤਹਿ ਵਿਚ ਪੰਜਵਾਂ ਹਿੱਸਾ ਚਿਕੜ ਤੇ ਬਾਕੀ ਹਿੱਸ ਰੇਤ ਹੈ) ਰਾਵੀ ਇੱਕ ਨਾਕਸ ਦਰਿਆ ਹੈ, ਸਿਸ ਕਰ ਕੇ ਇਸ ਵਿਚ ਬਹੁਤ ਸਾਰੇ ਟਿੱਬੇ ਬਣ ਗਏ ਹਨ ਜਿਨ੍ਹਾਂ ਵਿਚੋਂ ਕਈ ਬੜੇ ਖਤਰਨਾਕ ਹਨ। ਲਾਹੌਰ ਕਿ ਇਸ ਦੇ ਕੰਢੇ ਕਈ ਵਾਰ ਸਿਧੇ ਤੀਰ ੪੦ ਫੁਟ ਦੀ ਉੱਚਾਈ ਤੀਕ ਪਹੁੰਚ ਜਾਂਦੇ ਹਨ। ਬਾਕੀ ਥਾਵਾਂ ਉਤੇ ਕੰਢਿਆਂ ਦੀ ਉੱਚਾਈ ਇਸ ਤੋਂ ਅੱਧੀ ਹੈ, ਜਿਸ ਕਰ ਕੇ ਇਸ ਦਰਿਆ ਦੀ ਸ਼ਕਲ ਇਕ ਨਫ਼ੀਸ ਜਿਹੀ ਨਹਿਰ ਵਰਗੀ ਜਾਪਦੀ ਹੈ। ਆਲਮਗੀਰੀ ਬੰਧ ਸੰਨ ੧੬੬੧ ਈਸਵੀ ਵਿਚ ਦਰਿਆ ਦੀ ਸ਼ਹਿਰ ਵਲ ਦੀ ਵਾਹ ਦੇ ਕਾਰਨ ਬੜਾ ਡਰ ਫੈਲਿਆ। ਇਸ ਤੇ ਸ਼ਹਿਨਸ਼ਾਹ ਔਰੰਗਜ਼ੇਬ ਨੇ ਕੰਢੇ ਦੇ ਨਾਲ ਨਾਲ ਤਿੰਨ ਮੀਲ ਲੰਮਾ ਬੰਧ ਬਣਵਾਇਆ। ਸ਼ਹਿਰ ਦੇ ਉੱਤਰ ਪੱਛਮ ਵਲ ਅਜੇ ਤੀਕ ਇਸ ਸ਼ਾਨਦਾਰ ਬੰਧ ਚਿੰਨ੍ਹ ਮੌਜੂਦ ਹਨ | ਦਰਿਆ ਬਿਆਸ ਨਿਕਾਸ ਦਰਿਆ ਬਿਆਸਂ* ਅਥਵਾ ਬਿਆਹ, ਯੂਨਾਨੀ ਭੂਗੋਲਕਾਰਾਂ ਹਾਈਫੇਸਿਸ ਪੰਜਾਬ ਦੇ ਦਰਿਆਵਾਂ ਵਿਚ, ਜਿਨ੍ਹਾਂ ਵਿਚ ਅਟਕ ਵੀ ਸ਼ਾਮਲ ਹੈ, ਛੇਵਾਂ ਦਰਿਆ ਮਿਥਿਆ ਜਾਂਦਾ ਹੈ। ਇਹ ਦਰਿਆ ੩੨° ੨੪' ਉਤਰੀ ਲੈਟੀਚੂਡ ਤੇ ੭੭° ੧੧' ਪੂਰਬੀ ਲਾਂਗੀਚੂਡ ਵਿਚ ੧੩੩੨੬ ਫੁਟ ਸਮੁੰਦਰੀ ਪੱਧਰ ਤੋਂ ਉਪਰ, ਪੰਜਾਬ ਦੇ ਉੱਤਰ- ਪੂਰਬ ਵਲ ਲਾਹੌਰ ਦੀਆਂ ਬਰਫਾਂ ਵਿਚਾਲੇ ਰੀਟੰਕਾ ਲਾਂਘੇ ਦੇ ਦੱਖਣੀ ਢਲਵਾਨ ਵਿਚੋ ਨਿਕਲਦਾ ਹੈ। ਆਈਨਿ ਅਕਬਰੀ ਦਾ ਕਰਤਾ *ਪਟੋਲਮੀ ਦਾ ਬਿਹਾਸਿਸ, ਪਲੀਨੀ ਦਾ ਹਾਈਪਾਸਿਸ, ਏਰੀਅ ਹਾਈ-ਪਾਸਿਸ ਅਤੇ ਸੰਸਕਿਤ ਦਾ ਵਿਆਸ, ਅਸਲ,ਵਿਚ ਇਕ ਰਿਸ਼ੀ ਦਾ ਹੈ, ਜੋ ਹਿੰਦੂਆਂ ਦੇ ਪੁਰਾਤਨ ਸਾਹਿਤ ਵਿਚ ਬੜਾ ਪ੍ਰਸਿਧ ਹੋਇਆ ਹੈ। ਸਥਾਨਕ ਨਾਮ ਹਨ ਬੇਪਾਸ਼ਾ, ਬਾਈਸ਼ਚਾ ਯਾ ਬਿਪਾਸਿਸ, ਬਿਅੰਦ ਅਤੇ ਬੇਆਹ ਅਥਵਾ ਵਿਆਹ। |
ਅਬੁਲਫਜ਼ਲ ਬਿਆਸ ਦੇ ਨਿਕਾਸ ਨੂੰ ਅਭੈ ਕੁੰਡ ਦਾ ਨਾਮ ਦੇਂਦਾ ਹੈ, ਇਹ ਅਕਬਰ ਦੇ ਸਮੇਂ ਦੇ ਸੁਲਤਾਨ ਪੁਰ ਪਰਗਨੇ ਅੰਦਰ ਕੁਲੂ ਦੇ ਪਹਾੜਾਂ ਵਿਚ ਨਿਕਲਦਾ ਹੈ। ਇਸ ਦਾ ਪੈਂਡਾ ਰਿਤਾਂਕਾ ਲਾਂਘੇ ਤੋ ਲਗ ਪਗ ੪੦ ਮੀਲ ਤੀਕ ਦਖਣੀ ਪੈਂਡਾ ਮੁਕਾਉਣ ਮਗਰੋਂ ਇਹ ਬੜੀ ਤੇਜ਼ੀ ਨਾਲ ਪੱਛਮ ਵਲ ਵਗਦਾ ਹੈ ਅਤੇ ਮੰਡੀ ਤੇ ਨਦੌਨ ਦੇ ਗਿਰਦ ਘੁੰਮਦਾ ਹੋਇਆ ਸੰਘੋਲ ਦੇ ਮੁਕਾਮ ਉਤੇ ਇਹ ਜ਼ਿਲਾ ਕਾਂਗੜਾ ਵਿਚ ਜਾ ਦਾਖਲ ਹੁੰਦਾ ਹੈ। ਇਹ ਅਸਥਾਨ ਸਤਹ ਸਮੁੰਦਰ ਤੋਂ ੧੯੨੦ ਫੁਟ ਉੱਚਾ ਹੈ ਅਤੇ ਕਾਂਗੜੇ ਦੀ ਸਿੰਜਾਈ ਲਈ ਵਡੀ ਸਾਰੀ ਖਾੜੀ ਦਾ ਰੁਪ ਧਾਰਨ ਕਰਦਾ ਹੈ। ਇਥੋਂ ਲਗ ਪਗ ਅਸੀਂਂ ਮੀਲ ਤੀਕ ਦਾ ਉਤਰ-ਪਛਮੀ ਰਸਤਾ ਮੁਕਾ ਕੇ ਇਹ ਮੀਰ ਥੋਟ ਘਾਟ ਦੇ ਮੁਕਾਮ ਉੱਤੇ ਪੰਜਬ ਦੇ ਮੈਦਾਨਾਂ ਵਿਚ ਜਾ ਦਾਖਲ ਹੁੰਦਾ ਹੈ। ਇਹ ਅਸਥਾਨ ਸਮੁੰਦਰ ਦੀ ਪੱਧਰ ਤੋਂ ੧੦੦੦ ਫੁਟ ਉਚਾ ਤੇ ੩੨°੫' ਉਤਰੀ ਲੈਟੀਚੂਡ ੭੦° ੨੫' ਪੂਰਬੀ ਲਾਂਗੀਚੂਡ ਵਿਚ ਵਾਕਿਆ ਹੈ। ਹੁਸ਼ਿਆਰ ਪੁਰ ਜ਼ਿਲੇ ਵਿਚ ਸ਼ਿਵਾਲਕ ਦੀਆਂ ਪਹਾੜੀਆਂ ਦੇ ਪੈਰਾਂ ਦੇ ਗਿਰਦ ਪ੍ਰਕਰਮਾ ਕਰਦਾ ਹੋਇਆ ਇਹ ਦਰਿਆ ਪਹਿਲੇ ਦਖਣੀ ਤੇ ਫੇਰ ਦਖਣ-ਪੱਛਮੀ ਰਸਤਾ ਧਾਰਨ ਕਰਦਾ ਹੋਇਆ ੮੦ ਮੀਲ ਅਗੇ ਵਧ ਜਾਂਦਾ ਹੈ। ਇਥੋਂਂ ਹੁਸ਼ਿਆਰਪੁਰ ਤੇ ਗੁਰਦਾਸਪੁਰ ਦੇ ਜ਼ਿਲਿਆਂ ਵਿਚਾਲੇ ਵਗਣ ਮਗਰੋਂਂ ਕੁਝ ਮੀਲ ਤੀਕ ਅੰਮ੍ਰਿਤਸਰ ਜ਼ਿਲੇ ਨੂੰ ਛਹੰਦਾ ਹੋਇਆ ਅੰਮ੍ਰਿਤਸਰ ਤੇ ਕਪੂਰਥਲੇ ਵਿਚਾਲੇ ਹੱਦ-ਬੰਦੀ ਕਰਦਾ ਹੈ। ਇਸ ਦੇ ਮਗਰੋਂ ਇਹਦੇ ਚਿਟੇ ਨੀਲੇ ਪਾਣੀ, ਅੰਮ੍ਰਿਤਸਰ ਤੋਂ ੩੫ ਮੀਲ ਦਖਣ ਤੇ ਦਖਣ-ਪੂਰਬ ਵਲ ਹਰੀ ਕੇ ਪਤਨ ਤੋਂ ਤਿੰਨ ਮੀਲ ਉਪਰ ਸਤਲੁਜ ਵਿਚ ਜਾ ਮਿਲਦੇ ਹਨ। ਇਹ ਅਸਥਾਨ ਨਿਕਾਸ ਤੋਂ ੨੯੦ ਮੀਲ ਦੂਰ ਹੈ। ਵਜ਼ੀਰ ਭੁਲਰ ਘਾਟ ਦੇ ਅਸਥਾਨ ਉਤੇ ਦਰਿਆ ਉਪਰ ਰੇ ਰੇਲਵੇ ਪੁਲ ਬਣਿਆ ਹੋਇਆ ਹੈ, ਜਿਸ ਉਪਰੋਂ ਰੇਲ ਲੰਘਦੀ ਹੈ। ਇਹ ਦਰਿਆ ਬਹੁਤ ਕਰਕੇ ਚੜ੍ਹਦਾ ਤੇ ਲਥਦਾ ਰਹਿੰਦਾ ਹੈ। ਸਰਦੀਆਂ ਦੀ ਰੁਤੇ ਬਹੁਤ ਸਾਰੇ ਅਸਥਾਨਾਂ ਉਤੋ ਇਹ ਦਰਿਆ ਪਾਰ ਕੀਤਾ ਜਾ ਸਕਦਾ ਹੈ। ਇਸ ਦੀ ਤਹਿ ਵਿਚ ਬਹੁਤ ਸਾਰੇ ਰੇਤਲੇ ਟਿਬੇ ਹਨ। ਇਸ ਦਾ ਪਾਣੀ ਜਦ ਲਥਦਾ ਹੈ ਤਦ ਕਈ ਨਿਕੇ ਨਿਕੇ ਟਾਪੂ ਤੇ ਰੇਤਲੇ ਟਿਲੇ ਸਾਫ ਨਜ਼ਰ ਆਉਣ ਲਗ ਪੈਂਦੇ ਹਨ। ਸੰਗਮ ਦੈ ਅਸਥਾਨ ਉਤੇ ਬਿਆਸ ਅਤ ਸਤਲੁਜ ਦਾ ਆਕਾਰ ਲਗ ਪਗ ਇਕੋ ਜਿਹਾ ਹੈ। ਰਾਵੀ ਤੇ ਬਿਆਸ ਦੋਵਾਂ ਦਾ ਨਿਕਾਸ ਚਨਾਬ ਦੇ ਪੱਛਮ ਵਲ ਹੈ ਹਾਲਾਂਕਿ ਪੱਧਰੇ ਮੈਦਾਨਾਂ ਵਿਚ ਇਹ ਉਸ ਦਰਿਆ ਦੇ ਪੂਰਬ ਵਲ ਵਹਿੰਦੇ ਹਨ। ਬਿਆਸ ਅਤੇ ਸਤਲੂਜ ਦੇ ਸੰਗਮ ਦੇ ਪਾਸ ਹੀ ਬਿਆਸ ਦੀ ਸ਼ਾਖ਼ ਕਾਂਗੜ ਇਕ ਝੀਲ (ਛੰਬ) ਦਾ ਰੂਪ ਧਾਰਨ ਕਰ ਲੈਂਦੀ ਹੈ। ਅਕਬਰ ਦਾ ਗਰਮਾਈ ਮਹਲ ਇਹ ਉਹੋ ਅਸਥਾਨ ਹੈ ਜਿੱਥੇ ਸ਼ਹਿਨਸ਼ਾਹ ਅਕਬਰ ਨੈ ਇਕ ਬੜਾ ਰਮਣੀਕ ਤੇ ਸਰਦ ਮਹਲ ਬਣਾਇਆ ਸੀ। ਜਿਥੇ ਜ਼ਮੀਨ ਦੋਜ਼ ਕਮਰੇ ਬਣਾਏ ਗਏ ਸਨ। ਇਸ ਦੇ ਆਸ ਪਾਸ ਜਿਹੜਾ ਜੰਗਲ ਸੀ ਉਸ ਵਿਚ ਸ਼ੇਰ, ਚੀਤੇ, ਹਰਨ ਤੇ ਹੋਰ ਅਣਗਿਣਤ ਜੌਗਲੀ ਜਾਨਵਰ ਸ਼ਿਕਾਰ ਕਰਨ ਵਾਲੇ ਪਾਏ ਜਾਂਦੇ ਹਨ। ਇਤਿਹਾਸਕ ਸੰਬੰਧ ਇਹ ਪੁਰਾਤਨ ਇਤਿਹਾਸ ਦਾ ਯਾਦਗਾਰੀ ਦਰਿਆ ਹੈ |
ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/34
ਦਿੱਖ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ