ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੧)

ਕਿਉਂਕਿ ਮਕਦੂਨੀਆ ਦੇ ਮਹਾਨ ਵਡੇ ਵਿਜਈ ਦੀ ਪੂਰਬ ਵਿਚਲੀ ਪੇਸ਼ਕਦਮੀ ਏਥੇ ਆ ਕੇ ਹੀ ਰੁਕੀ ਸੀ। ਇਥੇ ਹੀ ਉਸ ਨੇ ਆਪਣੀ ਵਿਜੇ ਦੀ ਯਾਦ ਵਿਚ ੧੨ ਮੁਨਾਰੇ ਖੜੇ ਕੀਤੇ ਸਨ ਤੇ ਇਥੋਂ ਹੀ ਉਸਨੂੰ ਪਿਛੇ ਪਰਤਨਾ ਪਿਆ। ਪਿਫਲੇ ਥੋੜੇ ਜਿਹੇ ਸਮੇਂ ਵਿਚ ਬਰਤਾਨਵੀ ਜਰਨੈਲ ਲਾਰਡ ਲੇਕ ਨੇ ਜਸਵੰਤ ਰਾਉ ਹੁਲਕਰ ਦਾ ਪਿੱਛਾ ਲਈ ਬਿਆਸ ਤੋਂ ਹੀ ਆਪਣਾ ਪ੍ਰਸਿਧ ਕੂਚ ਸ਼ੁਰੂ ਕੀਤਾ ਸੀ। ਅੰਤ ਉਸ ਨੇ ੧੮੦੫ ਈਸਵੀ ਵਿਚ ਸੁਲਹ ਦੀ ਮੰਗ ਕੀਤੀ ਤੇ ਉਸ ਨਾਲ ੨੪ ਦਸੰਬਰ ਦੀ ਸੰਧੀ ਹੋਈ।

ਦਰਿਆ ਸਤਲੁਜ

ਨਿਕਾਸ

ਸਤਲੁਜ*, ਜਿਸ ਨੂੰ ਪੁਰਾਤਨ ਸਮੇਂ ਵਿਚ ਹੇਸੂ ਡਰੂਸ ਕਿਹਾ ਜਾਂਦਾ ਸੀ, ਪੰਜਾਬ ਦੇ ਅਤਿਅੰਤ ਪੂਰਬੀ ਦਰਿਆਵਾਂ ਵਿਚੋਂ ਹੈ। ਦਰਿਆ ਸਿੰਧ ਵਾਂਗ ਇਹ ਵੀ ਪਵਿਤਰ ਕੈਲਾਸ਼ ਪਰਬਤ ਦੇ ਢਲਵਾਨਾਂ ਵਿਚੋਂ ਨਿਕਲਦਾ ਹੈ। ਇਸ ਦਾ ਦੂਰ ਦੁਰਾਡਾ ਨਿਕਾਸ ਅਸਥਾਨ ਉਹੋ ਪੂਰਬੀ ਨਦੀ ਨਾਲੇ ਹਨ ਜੋ ਮਹਾਨ ਵਡੇ ਛੰਭ ਮਾਨ- ਸਰੋਵਰ ਅਤੇ ਹਾਵਨ ਹਰੋਡ ਨੂੰ ਪਾਣੀ ਪਚੌਂਦੇ ਹਨ ਤੇ ਜੋ ੩੦°੮' ਲੈਟੀਚੂਡ ਤੇ ੮੧°੫੩' ਲਾਂਗੀਚੂਡ ਵਿਚ ਵਾਕਿਆ ਹੈ। ਸਤਲੁਜ ਦਾ ਨਿਕਾਸ ਵੀ ਸਿੰਧ ਅਤੇ ਬ੍ਰਹਮ ਪੁਤ੍ਰ ਦੇ ਨਿਕਾਸ ਦੇ ਪਾਸ ਹੀ ਹੈ। ਤਿਬਤ ਵਾਲੇ ਬ੍ਰਹਮ ਪੁਤ੍ਰ ਨੂੰ ਤਸਾਨ-ਪੂ ਆਖਦੇ ਹਨ। ਏਥੇ ਦੇ ਆਸ ਪਾਸ ਦੇ ਪਰਬਤਾਂ ਦੀਆਂ ਚੋਟੀਆਂ ਲਗ ਪਗ ੨੨੦੦੦ ਫੁਟ ਉਚੀਆਂ ਹਨ। ਅਬੁਲ ਫਜ਼ਲ ਨੇ ਸੈਨ ੧੫੮੨ ਵਿਚ ਲਿਖਿਆ ਸੀ ਕਿ ਇਸ ਦਾ ਪੁਰਾਤਨ ਨਾਮ ਸ਼ਤੂਦਰ ਹੈ ਅਤੇ ਇਸ ਦਾ ਨਿਕਾਸ ਚੀਨ ਰਾਜ ਵਿਚਲੇ ਘਾਬਲੋਰ ਦੇ ਚੋਟੀਆਂ ਵਾਲੇ ਪਰਬਤਾਂ ਵਿਚ ਹੈ। ਹਿੰਦੂ ਕੈਲਾਸ਼ ਨੂੰ ਸੁਵੱਰਗ ਅਤੇ ਸ਼ਿਵਜੀ ਮਹਾਰਾਜ ਦਾ ਨਿਵਾਸ ਅਸਥਾਨ ਮੰਨਦੇ ਹਨ।

ਇਸ ਦਾ ਬਹਾਓ

ਪਹਾੜੀ ਉੱਚਾਈਆਂ ਵਿਚੋਂ ਆਰੰਭ ਹੋ ਕੇ ਸਤਲੁਜ ਪਹਿਲੇ ਗੋਜੇ ਦੀ ਵਿਸ਼ਾਲ ਜਿਲ੍ਹਣ ਵਿਚ ਦਾਖਲ ਹੁੰਦ ਹੈ। ਆਪਣੇ ਨਿਕਾਸ ਤੋਂਂ ੧੮੮ ਮੀਲ ਦੂਰ ਪੁਜ ਕੇ ਲੇਹ ਜਾਂ ਸਪਿਟੀ ਦੇ ਉੱਤਰ ਪੱਛਮ ਵਲੋਂ ਇਕ ਇਸ ਤੋਂ ਵੀ ਵੱਡੇ ਦਰਿਆ ਨੂੰ ਆਪਣੇ ਵਿਚ ਸਮਾ ਲੈਦਾ ਹੈ। ਇਹ ਅਸਥਾਨ ਸਮੰਦਰੀ ਪੱਧਰ ਤੋਂ ੮੫੯੨ ਉਚਾ ਹੈ। ਇਹਨਾਂ ਦੋਹਾਂ ਦਰਿਆਵਾਂ ਦੇ ਸੰਗਮ ਨੂੰ ਸੈਲਾਨੀਆਂ ਨੇ ਕੁਦਰਤ ਦਾ ਇਕ ਵਚਿਤਰ ਚਮਤਕਾਰ ਦਸਿਆ ਹੈ। ਇਹ ਸੰਸਾਰ ਦਾ ਇਕ ਸਭ ਤੋਂ ਵੱਡਾ ਤੇ ਸ਼ਾਨਦਾਰ ਅਜੂਬਾ ਮੰਨਿਆ ਜਾਂਦਾ ਹੈ। ਸਪਿਟੀ ਨਦੀ ਡੂੰਘੇ ਤੇ ਤੰਗ ਰਸਤੇ ਧਰਤੀ ਦੇ ਅੰਦਰੋਂ ਅੰਦਰ ਆਉਂਟੀ ਹੈ ਅਤੇ ਇਸ ਦੇ ਸ਼ਾਂਤ ਨੀਲੇ ਪਾਣੀ ਸਤਲੁਜ ਦੇ ਗੰਦਲੇ ਪਾਣੀ ਨਾਲ ਮਿਲ ਕੇ ਬੜਾ ਸ਼ੋਰ ਕਰਦੇ ਹਨ। ਸੰਗਮ ਦੇ ਥਲੇ ਵਾਲੇ ਪਾਸੇ ਦਰਿਆ ਐਨਾ ਡੂੰਘਾ


* ਇਸ ਦਰਿਆ ਦਾ ਨਾਮ ਏਰੀਅਨ ਏ ਸਾਰੰਜਿਜ, ਜ਼ਰਾਡਰੁਸ ਨੇ ਜ਼ੰਡਾਰੂ, ਪਟੋਲਮੀ ਨੇ ਜ਼ਪਾਡ ਪੋਸ, ਪਲਿਨੀ ਨੇ ਸਾਈਡਰੂਸ ਜਾਂ ਕੇਸੀ ਡਰੁਸ, ਸਟਰਾਬੋ ਨ ਹਾਈਪਾਨੀਸ, ਆਇਨਿ ਅਕਬਰੀ ਨੇ ਸੇਤਲੂਜ ਜਾਂ ਸ਼ੇਟਰੂਡਰ ਅਤੇ ਸੰਸਕ੍ਰਿਤ ਵਾਲਿਆਂ ਨੇ ਸਿਤੋਦਾ, ਸਤਾਦਰੂ ਅਥਵਾ ਸਤਰੁਦਾ ਲਿਖਿਆ ਹੈ। ਨਿਚਲੇ ਪਰਬਤ ਵਾਸੀ ਇਸ ਨੂੰ ਸਤਾਦਰੂ, ਖਾਨੋਵਰ ਦੇ ਵਸਨੀਕ ਜ਼ਗਤੀ ਅਤੇ ਤਾਤਾਰੀ ਲਾਨਿੰਗਕੰਪਾਂ ਆਖਦੇ ਹਨ। ਕੰਪਾ ਦਾ ਭਾਵ ਆਮ ਤੌਰ ਉਤੇ ਦਰਿਆ ਲਿਆ ਜਾਂਦਾ ਹੈ।

ਤੇ ਤੇਜ਼ ਹੋ ਜਾਂਦਾ ਹੈ ਕਿ ਦਸ ਪੌਂਡ (ਲਗ ਪਲ ਪੈਜ ਸੇਰ) ਦੇ ਪੱਥਰ ਨਾਂਲ ਵੀ ਇਸ ਦੀ ਤੈਹ ਦਾ ਪਤਾ ਨਹੀ ਲਗ ਸਕਦਾ। ਇਸ ਤੋਂ ੮੦ ਮੀਲ ਅਗੇ ਚਲ ਕੇ ਲਿੰਗ ਦੇ ਅਸਥਾਨ ਉਤੇ ਇਸ ਦਰਿਆ ਉਤੇ ਲੋਹੇ ਦੇ ਜੰਜੀਰ ਦਾ ਪੁਲ ਬਣਿਆ ਹੋਇਆ ਹੈ, ਜਿਥੋਂ ਲੋਕ ਇਸਨੂੰ ਪਾਰ ਕਰ ਸਕਦੇ ਹਨ। ਇਥੇ ਇਸ ਦੀ ਚੌੜਾਈ ਐਨੀ ਵਧੀਕ ਹੈ ਕਿ ਰਸਿਆਂ ਦਾ ਪੁਲ ਬਝ ਹੀ ਨਹੀਂ ਸਕਦਾ। ਲਿੰਗ ਤੋਂ ਥੋੜਾ ਜਿਹਾ ਫਾਸਲਾ ਥਲੇ ਵਲੇ ਦਰਿਆ ਦੀ ਤਹਿ ਸਤਹ ਸਮੁੰਦਰ ਤੋਂ ੧੦੭੯੨ ਫੁਟ ਉੱਚੀ ਹੈ। ਇਥੋਂ ਦੇ ਵਸਨੀਕ ਇਸ ਦਰਿਆ ਨੂੰ ਏਥੇ ਲੰਗਜਿੰਗ ਖਾਂਪਾ ਆਖਦੇ ਹਨ। ਥਲੇ ਵਲ ਦੇ ਲੋਕ ਇਸ ਨੂੰ ਮੁਕਸੰਗ, ਸਾਨਪੂ ਅਤੇ ਜਿਉਂਗਤੀ_ਕਹਿੰਦੇ ਹਨ। ਇਸ ਤੋ ਹੋਰ ਅਗੇ ਚਲ ਕੈ ਸਮਿਦਰੰਗ ਤੇ ਹੋਰ ਅਗੇਰੇ ਚਲ ਕੇ ਬਾਸਾਹਰ ਵਿਚ ਸਤੁਦਰਾ (ਸੌ ਰਾਹਾਂ ਵਾਲਾ) ਤੇ ਇਸ ਤੋ ਅਗਲੇ ਇਲਾਕੇ ਵਿਚ ਇਸ ਨੂੰ ਸਤਲੁਜ ਕਹਿੰਦੇ ਹਨ। ਇਸੇ ਨਾਮ ਨਾਲ ਇਹ ਸਿੰਧ ਨਾਲ ਸੰਗਮ ਤੀਕ ਪ੍ਰਸਿੱਧ ਹੈ। ਚੀਨੀ ਇਲਾਕੇ ਵਿਚ ਸ਼ਿਪਕੀ ਦੇ ਨੇੜੇ ਦਰਿਆ ਦੀ ਉਚਾਈ ੧੦,੦੦੦ ਫੁਟ ਸਤਹ ਸਮੁੰਦਰ ਤੋਂ ਉਚੀ ਹੈ। ਸ਼ਿਪਕੀ ਤੋਂ ਥਲੇ ਵਾਲੇ ਪਾਸੇ ਦਰਿਆ ਦਾ ਰਸਤਾ ਚੱਟਾਨਾਂ ਨੇ ਰੌਕ ਰਖਿਆ ਹੈ ਅਤੇ ਤੰਗ ਰਸਤਾ ਹੋਣ ਕਰ ਕੇ ਇਸ ਦਾ ਵੇਗ ਵੀ ਬੜਾ ਤੇਜ਼ ਹੋ ਜਾਂਦਾ ਹੈ। ਏਥੋਂ ਬੜੀ ਤੇਜ਼ੀ ਨਾਲ ਮੋੜਾ ਖਾ ਕੇ ਇਹ ੧੫੦ ਮੀਲ ਤੀਕ ਦਖਣ ਪੱਛਮ ਵਲ ਪਹਾੜਾਂ ਵਿਚ ਵਗਦਾ ਹੈ। ਏਥੇ ਕੋਈ ਆਦਮੀ ਇਸ ਨੂੰ ਪਾਰ ਨਹੀਂ ਕਰ ਸਕਦਾ। ਇਸ ਥਾਂ ਤੋ ਅਗੇ ਇਹ ਦਖਣ ਪੱਛਮ ਵਲ ਮੁੜ ਜਾਂਦਾ ਅਤੇ ਬਾਹਰਲੇ ਹਿਮਾਲਾ ਉਦਾਲੇ ਚੱਕਰ ਕਟਦਾ ਹੋਇਆ ਇਹ ਕਈ ਨਦੀਆਂ ਵਿਚ ਵੰਡਿਆ ਜਾਂਦਾ ਹੈ। ਇਹ ਸਾਰੀਆਂ ਨਦੀਆਂ ਸ਼ਿਵਾਲਕ ਪਰਬਤਾਂ ਦੀ ਲੜੀ ਵਿਚ ਪੂਜ ਕੇ ਇਕ ਤੰਗ ਰਸਤੇ ਵਿਚ ਫੇਰ ਮਿਲ ਜਾਂਦੀਆਂ ਹਨ। ਉਤਰ ਵਲ ਸਜੇ ਕੰਢੇ ਉਤੇ ਜੌੜੇ ਦੇ ਅਸਥਾਨ ਉਤੇ ਇਸ ਵਿਚੋਂ ਦੋ ਤੋ ਤਿੰਨ ਫੁਟ ਤੀਕ ਉਚੇ ਗਰਮ ਸੋਮੇ ਉਛਲਦੇ ਹਨ, ਜਿਨਾਂ ਦੀ ਗਰਮੀ ੧੩੦° ਫੈਰਨ ਹਾਈਟ ਹੁੰਦੀ ਹੈ। ਇਹਨਾਂ ਸੋਮਿਆਂ ਦੇ ਪਾਣੀ ਵਿਚੋਂ ਗੰਧਕ ਦੀ ਬੋ ਆਉਂਦੀ ਹੈ। ਸ਼ਿਪਕੀ ਤੋਂ ਲੈ ਕੇ ਬਾਸਾਹਰ ਵਿਚ ਰਾਮ ਪੂਰ ਤੀਕ ਸਤਲੂਜ ਦਾ ਪਤਨ (ਗਿਰਾ) ਲਗਪਗ ਇਕੋ ਜਿਹਾ ਤੇ ਫੀ ਮੀਲ ੬੦ ਫੁਟ ਹੈ।

ਝੂਲਣਾ ਪੂਲ

ਰਾਮਪੁਰ ਦੇ ਅਸਥਾਨ ਉਤੇ ਸਰਦੀਆਂ ਦੀ ਰੁਤ ਵਿਚ ਇਸ ਦਰਿਆ ਨੂੰ ਲੋਕ ਫੁਲਾਈਆਂ ਹੋਈਆਂ ਮਸ਼ਕਾਂ ਉਤੇ ਪਾਰ ਕਰਦੇ ਹਨ। ਬਰਸਾਤ ਦੀ ਰੁਤੇ ਇਸ ਉਤੇ ਰਸਿਆਂ ਦਾ ਪੁਲ ਬਣਾ ਦਿਤਾ ਜਾਂਦਾ ਹੈ ਜਿਸ ਨੂੰ ਝੂਲਾ ਕਰਕੇ ਸਦਦੇ ਹਨ।

ਬਿਲਾਸ ਪੁਰ ਤੋਂ ਥੋੜਾ ਥਲੇ ਵਲ ਸਤਲੁਜ ਉਤਰ-ਪੱਛਮੀ ਰਸਤਾ ਧਾਰਨ ਕਰ ਲੈਂਦਾ ਹੈ। ਇਸ ਤੋਂ ਅਗੇ ਜਾ ਕੇ ਫੇਰ ਦੱਖਣ- ਪੱਛਮ ਵਲ ਵਗਦਾ ਹੋਇਆ ਦੱਖਣ ਪੂਰਬੀ ਰਸਤਾ ਧਾਰਨ ਕਰ ਲੈਂਦਾਾ ਹੈ। ਰੋਪੜ ਤੋਂ ਕੁਝ ਕੁ ਮੀਲ ਉਪਰ ਵਲ ੩੦°੫੮' ਲੈਟੀਚੂਡ ਤੇ ੭੬°੨੯' ਲਾਂਗੀਚੂਡ ਵਿਚ ਇਹ ਹਿਮਾਲਾ ਦੀ ਪਹਾੜੀ ਉਚਾਨ ਤੋਂ ਝੇਜਵਾਨ ਦੇ ਨਿਚਲੇ ਪਥਰੀਲੇ ਇਲਾਕੇ ਉਪਰ ਡਿਗਦਾ ਅਤੇ ਚੌੜੀ ਤੇ ਸ਼ੋਰ ਮਚੌਂਦੀ ਹੋਈ ਨਦੀ ਦੇ ਰੁਪ ਵਿਚ ਪੰਜਾਬ ਦੇ ਮੈਦਾਨਾਂ ਵਿਚ ਆ ਨਿਕਲਦਾ ਹੈ। ਇਸ ਥਾਂ ਉਤੇ ਇਸ ਦਾ ਨੀਲਾ ਪਨ ਤੇ ਪਹਾੜੀ ਰੰਗ ਖਤਮ ਹੋ ਜਾਂਦਾ ਹੈ। ਏਥੇ ਏਸ ਵਿਚ ਬੇੜੀ ਦੀ ਆਵਾਜਾਈ ਹੋ ਸਕਦੀ_ਹੈ। ਰੋਪੜ ਤੋਂ ਫੇਰ ਇਹ ਪੱਛਮ ਵਲ ਵਗਣਾ ਸ਼ੁਰੂ ਹੁਦਾ ਅਤੇ ਦੋ ਸ਼ਾਖਾਂ ਵਿਚ ਵੰਡਿਆ ਜਾਂਦਾ ਹੈ। ਇਹ ਦੋਵੇਂ ਸ਼ਾਖ਼ਾਂ ਲੁਧਿਆਣਾ ਪਹੁੰਚਣ ਤੋਂ ਪਹਿਲੇ ਹੀ ਮੁੜ ਆਪੋ ਵਿਚ ਮਿਲ ਜਾਂਦੀਆਂ ਹਨ। ਫਲੌਰ ਤੋਂ ਜਿਥੇ ਇਸ ਦੀ ਚੁੜਾਈ ੨੧੦੦ ਫੁਟ ਹੈ, ਦਰਿਆ ਸਤਲੂਜ ਵਿਚ ਸਾਰਾ ਮੌਸਮ ਬੇੜੀਆਂ