ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੫੨)

ਬਹੁਤ ਪਤਨ ਹੋ ਚੁਕਾ ਹੈ । ਇਸੇ ਤਰ੍ਹਾਂ ਪੁਰਾਤਨ ਹਿੰਦੀ ਦੇਵਤੇ ਇੰਦਰ ਨੂੰ ਅਸੁਰਾਂ ਦੇ ਬਾਪ ਦਾਦੇ ਦੇ ਸ਼ਹਿਰਾਂ ਨੂੰ ਮਲੀਆ-ਮੇਟ ਕਰਨ ਵਾਲਾ

ਅਤੇ ਸ਼ਹਿਰਾਂ ਦੇ ਰਾਖਿਆਂ ਦੀਆਂ ਜੜਾਂ ਪੁਟਣ ਵਾਲਾ ਦਸਿਆ ਗਿਆ ਹੈ, ਜੋ ਦਯੁ ਲੋਕਾਂ ਦੇ ਸ਼ਹਿਰ ਉਜਾੜਦਾ ਅਤੇ ਵੈਰੀ ਦੇ ਦੇਵਤੇ ਰਹਿਤ ਨਗਰਾਂ ਨੂੰ ਢਾਹੰਦਾ ਹੈ। ਉਸ ਦੀ ਇਸ ਗਲ ਲਈ ਬੜੀ ਪ੍ਰਸੰਸਾ ਕੀਤੀ ਗਈ ਹੈ ਕਿ ਉਸ ਨੇ “ਧਰਮਾਤਮਾ ਦੇਵ ਦਾਸ ਲਈ ਪੱਥਰ ਦੇ ਬਣੇ ਹੋਏ ਸੌ ਸ਼ਹਿਰ ਬਰਬਾਦ ਕਰ ਦਿਤੇ।” ਏਸੇ ਤਰ੍ਹਾਂ ਅਗਨੀ ਦੇਵਤੇ ਬਾਰੇ ਦਸਿਆ ਹੈ ਕਿ ਉਸ ਨੇ ਦਯੂ ਲੋਕਾਂ ਦੇ ਵਿਸ਼ਾਲ ਫ਼ੌਲਾਦੀ ਕੰਪਾਂ ਵਾਲੇ ਸ਼ਹਿਰਾਂ ਨੂੰ ਢਾਹ ਢੇਰੀ ਕੀਤਾ” ਅਤੇ ਉਹਨਾਂ ਨੂੰ ਕਤਲ ਕਰ ਦਿਤਾ। ਕਈ ਥਾਵਾਂ ਉਤੇ ਉਸ ਨੂੰ “ਸ਼ਹਿਰ ਤਬਾਹ ਕਰਨ ਵਾਲਾ ਵਰਨਣ ਕੀਤਾ ਗਿਆ ਹੈ । ਉਸ ਦੀ ਇਸ ਗਲੇ ਬੜੀ ਪ੍ਰਸੰਸਾ ਕੀਤੀ ਗਈ ਹੈ ਕਿ ਉਸ ਨੇ ਸ਼ਰੁਕਤਾ ਅਤੇ ਦੂਜੇ ਅਸੁਰਾਂ ਦੇ ਗੜ੍ਹ (ਕਿਲੇ) ਤੇ ਸਤ ਕੰਧਾਂ ਵਾਲੇ ਸ਼ਹਿਰਾਂ ਨੂੰ ਤਹਿਸ ਨਹਿਸ ਕਰ ਦਿਤਾ ਸੀ। ਉਸ ਪਾਸ ਇਹ ਪ੍ਰਾਰਥਨਾ ਵੀ ਕੀਤੀ ਗਈ ਹੈ ਕਿ ਉਹ ਉਹਨਾਂ ਸ਼ਹਿਰਾਂ ਦੀ ਮੁਰੰਮਤ ਕਰੇ ਜਿਥੇ ਪਹਿਲੇ ਰਾਖਸ਼ ਰਹਿੰਦੇ ਸਨ ।” ਉਸ ਦੀ ਇਸ ਲਈ ਵਡਿਆਈ ਕੀਤੀ ਹੈ ਕਿਉਂਕਿ ਉਸ ਨੇ ਅਪਵਿਤਰ ਅਸੁਰਾਂ ਦੇ ਧਨੁਸ਼ ਤੋੜ ਕੇ ਰਖ ਦਿਤੇ ਸਨ । ਅਤੇ ਆਪਣੇ ਅਤੁਟ ਗੁਰਜ ਦੀ ਸਹੈਤਾ ਨਾਲ ਸੰਭਾਗ ਦੇ ਸੌ ਪੁਰਾਤਨ ਸ਼ਹਿਰ ਢਹਿ ਢੇਰੀ ਕਰ ਦਿਤੇ ਸਨ।” ਸੰਭਾਗ ਇਕ ਅਸੁਰ ਅਰਥਾਤ ਅਸਲ ਵਸਨੀਕ ਸੀ। ਸਰਸਵਤੀ ਦੀ ਇਸ ਲਈ ਪ੍ਰਸ਼ੰਸਾ ਕੀਤੀ ਹੈ ਕਿ ਉਹ ਐਨੀ ਸ਼ਕਤੀ ਸ਼ਾਲੀ ਹੈ ਜਿੰਨਾ ਫੌਲਾਦ ਦਾ ਬਣਿਆ ਹੋਇਆ ਨਗਰ ।

ਕਿਲ੍ਹੇ ਤੇ ਮੁਨਾਰਿਆਂ ਵਾਲੇ

ਉਹਨਾਂ ਦੇ ਰਚੇ ਹੋਏ ਵੇਦ ਮੰਤਰਾਂ ਵਿਚ ਧਨਵਾਨ ਰਾਖਸ਼ਾਂ” ਅਤੇ ਉਹਨਾਂ ਦੇ “ਸਤ ਮੁਨਾਰਿਆਂ” ਤੇ ਨਵੇਂ ਗੜ੍ਹਾਂ ਦਾ ਵਰਨਣ ਹੈ। ਇਹਨਾਂ ਦੇ ਸਦਾਚਾਰਕ ਤੇ ਧਾਰਮਿਕ ਪਤਨ ਦੇ ਸਹੀ ਸਮੇਂ ਨੂੰ ਜਾਣਨ ਦਾ ਕੋਈ ਸਾਧਨ ਨਹੀਂ। ਫੇਰ ਵੀ ਸੰਸਕਰਿਤ ਰਹਿਤ ਦਖਣੀ ਹਿੰਦ ਦੀ ਤਾਮਲ ਬੋਲੀ ਦੀ ਪੂਰਨਤਾ, ਜੋ ਸੰਸਕ੍ਰਿਤ ਦੇ ਆਰੰਭ ਤੋਂ ਪਹਿਲੇ ਤਰੱਕੀ ਦੇ ਸਿਖਰ ਤੇ ਪਹੁੰਚ ਚੁਕੀ ਸੀ, ਅਤੇ ਜੋ ਹੁਣ ਤੀਕ ਜ਼ਿੰਦਾ ਰਹੀ ਹੈ, ਇਹ ਗਲ ਸਪਸ਼ਟ ਕਰਦੀ ਹੈ ਕਿ ਮਹਾਨ ਆਰੀਆ ਨਸਲ ਦੇ ਆਉਣ ਸਮੇਂ, ਅਰਥਾਤ ਅਜ ਤੋਂ ਤਿੰਨ ਹਜ਼ਾਰ ਸਾਲ ਪਹਿਲੇ ਭਾਰਤ ਵਰਸ਼ ਦੇ ਅਸਲ ਵਸਨੀਕ ਸਭਿਯਤਾ ਦੀ ਉਸ ਟੀਸੀ ਉਤੇ ਅਪੜ ਚੁਕੇ ਸਨ; ਜੋ ਉਹਨਾਂ ਦੇ ਵਿਜਈਆਂ ਦੀ ਸਭਿਅਤਾ ਤੋਂ ਕਿਸੇ ਗਲੇ ਘਟ ਨਹੀਂ ਸੀ। ਹਿੰਦੀ ਬੋਲੀ ਵਿਚ ਵਰਤੇ ਗਏ ਸ਼ਬਦਾਂ ਦਾ ਦਸਵਾਂ ਹਿੱਸਾ ਐਸੇ ਸ਼ਬਦ ਹਨ ਜੋ ਸੰਸਕ੍ਰਿਤ ਦੀ ਬਜਾਏ ਦੂਜੀਆਂ ਬੋਲੀਆਂ ਵਿਚੋਂ ਲਏ ਗਏ ਹਨ । ਮਰਟੀ ਦੇ ਸ਼ਬਦ ਕੋਸ਼ ਵਿਚ ਪੰਜਵਾਂ ਹਿੱਸਾ ਦੂਜੀਆਂ ਬੋਲੀਆਂ ਦਾ ਮੌਜੂਦ ਹੈ ।

ਤਲੇਗੂ ਆਦਿ ਵਿਚਲੇ ਅਸੰਸਕਿਰਤੀ ਲਫਜ਼ਾਂ ਦੀ ਤੁਰਾਨੀ ਬੋਲੀ ਨਾਲ ਇਕਸਾਰਤਾ

ਇਸ ਤੋਂ ਹੋਰ ਅਗੇ ਦਖਣ ਵਿਚ ਤਲੇਗੂ, ਕਨਾਰੀ, ਅਤੇ ਮਲਾਈ ਬੋਲੀਆਂ ਵਿਚ ਸੰਸਕ੍ਰਿਤ ਦੀ ਇਸ ਤੋਂ ਵੀ ਘਟ ਮਿਲਾਵਟ ਹੈ। ਇਹਨਾਂ ਬੋਲੀਆਂ ਵਿਚ ਅਸੰਸਕਰਿਤੀ ਸ਼ਬਦ ਤਾਤਾਰੀਆਂ ਅਥਵਾ ਤੁਰਾਨੀ ਬੋਲੀਆਂ ਨਾਲ ਬਿਲਕਲ ਮਿਲਦੇ ਜੁਲਦੇ ਹਨ ਅਤੇ ਇਹ ਸਬੂਤ ਹੈ ਇਸ ਗਲ ਦਾ ਕਿ ਹਿੰਦੁਸਤਾਨ ਉਤੇ ਵਿਜਈਆਂ ਦੀ ਪਹਿਲੀ ਚੜ੍ਹਾਈ ਸੀਬੀ ਅਥਵਾ ਮਧ ਏਸ਼ੀਆ ਦੇ ਵੀਰਾਨ ਇਲਾਕਿਆਂ ਦੇ

ਲੋਕਾਂ ਵਲੋਂ ਹੋਈ।

ਤੁਰਾਨੀ ਹਿੰਦੂਆਂ ਦੀਆਂ ਇਮਾਰਤੀ ਯਾਦਗਾਰਾਂ

ਤੁਰਾਨੀ ਹਿੰਦੂ ਹਿੰਦੁਸਤਾਨ ਦੇ ਵੱਡੇ ਮੰਦਰ ਉਸਰੀਏ ਬਣ ਗਏ । ਇਹਨਾਂ ਦੀਆਂ ਬਣਾਈਆਂ ਹੋਈਆਂ ਧਾਰਮਕ ਯਾਦਗਾਰਾਂ ਅਜ ਤੀਕ ਹਿੰਦ ਵਿਚ ਮੌਜੂਦ ਹਨ ਅਤੇ ਹਿੰਦੀ ਇਮਾਰਤਾਂ ਦਾ ਵਡਾ ਪ੍ਰਸੰਸਕ ਫਰਗੂਸਨ ਇਨ੍ਹਾਂ ਦੀ ਬੜੀ ਸਲਾਹੁਤਾ ਕਰਦਾ ਹੈ। ਅਲੌਰਾ ਦੇ ਅਸਥਾਨ ਉਤੇ ਪਹਾੜ ਵਿਚੋਂ ਕਰਕੇ ਬਣਿਆ ਹੋਇਆ ਕੈਲਾਸ਼ ਮੰਦਰ, ਤੰਜ਼ੋਰ ਦਾ ਮਹਾਨ ਵਡਾ ਪੈਗੋਡਾ; ਸੁਰਿੰਗਨ ਦਾ ਮੰਦਰ ਉਸੇ ਨਸਲ ਦੇ ਲੋਕਾਂ ਦੀ ਇਮਾਰਤੀ ਕਾਰੀਗਰੀ ਦਾ ਨਮੂਨਾ ਹਨ, ਜਿਨ੍ਹਾਂ ਨੂੰ ਬਰਾਹਮਣਾਂ ਨੇ ਫਤਹ ਕੀਤਾ ਸੀ ।

ਅਨਾਰੀਆਂ ਵਿਚ ਜ਼ਾਤ ਪਾਤ ਦੀ ਅਣਹੋਂਦ

ਜਿਥੋਂ ਤੀਕ ਜ਼ਿੰਦਗੀ ਦੇ ਰਹਿਣ ਬਹਿਣ ਅਤੇ ਧਾਰਮਿਕ ਨਿਸਚੇ ਦਾ ਸਬੰਧ ਹੈ । ਭਾਰਤ ਦੇ ਅਸਲ ਵਸਨੀਕ ਆਪਣੇ ਹਿੰਦੂ ਵਿਜਈਆਂ ਤੋਂ ਉਕੇ ਹੀ ਅਡਰੇ ਸਨ। ਹਿੰਦੂਆਂ ਦੇ ਉਲਟ ਉਹਨਾਂ ਅੰਦਰ ਕੋਈ ਜ਼ਾਤ ਪਾਤ ਨਹੀਂ ਸੀ। ਸਗੋਂ ਇਹ ਗਲ ਸ਼ੱਕੀ ਹੈ ਕਿ ਸਭ ਤੋਂ ਪਹਿਲੇ ਆਉਣ ਵਾਲੇ ਹਿੰਦੂਆਂ ਵਿਚ ਵੀ ਕੋਈ ਭਿੰਨ ਭੇਦ ਸੀ। ਯੋਗੀਆਂ ਅਤੇ ਗੁਸਾਈਆਂ ਦੇ ਧਾਰਮਕ ਫਿਰਕੇ ਜ਼ਾਤ ਪਾਤ ਦੀ ਨਿਖੇਧੀ ਕਰਦੇ ਹਨ। ਇਥੋਂ ਤੀਕ ਕਿ ਜਿਹੜੇ ਬ੍ਰਾਹਮਣ ਵੀ ਇਹਨਾਂ ਵਿਚ ਸ਼ਾਮਲ ਹੋ ਜਾਣ ਉਹ ਲੋਕ ਵੀ ਜ਼ਾਤ ਪਾਤ ਨੂੰ ਨਹੀਂ ਮੰਨਦੇ

ਮੁਰਦੇ ਦਬੌਣ ਦਾ ਢੰਗ

ਹਿੰਦੂ ਆਪਣੇ ਮੁਰਦੇ ਸਾੜਦੇ ਹਨ ਪਰ ਅਸਲ ਵਸਨੀਕ ਇਹਨਾਂ ਨੂੰ ਧਰਤੀ ਵਿਚ ਦਬਾ ਦੇਂਦੇ ਸਨ ! ਇਹ ਮੁਰਦੇ ਗੋਲ ਪੱਥਰਾਂ, ਥੜਿਆਂ ਅਤੇ ਸਿਧੀਆਂ ਪੱਥਰ ਦੀਆਂ ਸਿਲਾਂ ਹੇਠ ਠੀਕ ਓਵੇਂ ਹੀ ਦਬਾਏ ਜਾਂਦੇ ਸਨ ਜਿਵੇਂ ਕਿ ਯੂਰਪ ਦੇ ਪਹਿਲੇ ਵਸਨੀਕ ਦਬਾਉਂਦੇ ਸਨ। ਇਹੋ ਜਿਹੀਆਂ ਪੱਥਰਾਂ ਦੀਆਂ ਮਿਲਾਂ ਹੇਠੋਂ ਇਹਨਾਂ ਦੇ ਦੱਬੇ ਹੋਏ ਮਰਦਿਆਂ ਦੀਆਂ ਮਨੁੱਖਾ ਹੱਡੀਆਂ ਉਹਨਾਂ ਦੀਆਂ ਕਬਰਾਂ ਵਿਚੋਂ ਪੁਟੀਆਂ ਗਈਆਂ ਹਨ। ਇਹ ਲੋਕ ਆਪਣੇ ਮੁਰਦਿਆਂ ਦੇ ਨਾਲ ਹਥਿਆਰ, ਪੁਸ਼ਾਕਾਂ ਅਤੇ ਕਈ ਹਾਲਤਾਂ ਵਿਚ ਡੰਗਰ ਵੀ ; ਜਿਹਾ ਕਿ ਸੀਥੀਅਨ ਦਾ ਰਿਵਾਜ ਸੀ, ਇਸ ਖਿਆਲ ਨਾਲ ਦਬਾ ਦੇਂਦੇ ਸਨ ਕਿ ਇਹ ਚੀਜ਼ਾਂ ਉਹਨਾਂ ਨੂੰ ਅਗਲੇ ਜਹਾਨ ਪਹੁੰਚ ਕੇ ਮਿਲ ਜਾਣਗੀਆਂ। ਹੈਰਡੋਟਸ ਨੇ ਇਕ ਥਾਂ ਲਿਖਿਆ ਹੈ ਕਿ ਪੁਰਾਤਨ ਸੀਬੀ ਵਸਨੀਕ ਆਪਣੇ ਸਿਪਾਹੀਆਂ ਦੇ ਨਾਲ ਹੀ ਉਹਨਾਂ ਦਾ ਅਸਲਾ ਵੀ ਦਬਾ ਦੇਂਦੇ ਸਨ । ਪੋਲੈਂਡ ਅਤੇ ਤਾਤਾਰੀ ਮੈਦਾਨਾਂ ਵਿਚ ਜੰਗੀ ਕੁਹਾੜੇ, ਲੋਹੇ ਦੇ ਧਨੁਸ਼ ਤੇ ਤੀਰ ਪੁਰਾਣੀਆਂ ਕਬਰਾਂ ਵਿਚੋਂ ਲਭੇ ਹਨ। ਨਾਗਪੁਰ (ਮਧ ਹਿੰਦ) ਵਿਚ ਵੀ ਇਹੋ ਜਹੀਆਂ ਦਰਿਆਫਤਾਂ ਮਿਲੀਆਂ ਹਨ। ਇਹ ਸਭ ਦਫਨਾਉ ਂਅਸਥਾਨ ਸੀਥੀ ਲੋਕਾਂ ਦੇ ਬਣਾਏ ਹੋਏ ਹਨ | ਇਹ ਚੀਜ਼ਾਂ ਸਪਸ਼ਟ ਕਰਦੀਆਂ ਹਨ ਕਿ ਮਹਾਨ ਹਿਮਾਲਾ ਪਰਬਤ ਲੜੀ ਦੇ ਉਤਰ ਅਤੇ ਦਖਣੀ ਪਾਸੇ ਦੋ ਲੋਕ ਵੀ ਸੀਬੀਅਨ ਅਥਵਾ ਮਧ ਏਸ਼ੀਆ ਦੇ ਵਸਨੀਕਾਂ ਦੀ ਸਾਂਝੀ ਨਸਲ ਵਿਚੋਂ ਸਨ। ਹਿੰਦੂ ਵਿਧਵਾ ਇਸਤਰੀਆਂ ਨੂੰ ਸ਼ਾਦੀ ਕਰਨ ਦੀ ਆਗਿਆ ਨਹੀਂ। ਅਸਲ ਵਸਨੀਕਾਂ ਦੀਆਂ ਵਿਧਵਾਵਾਂ ਨਾ ਕੇਵਲ ਸ਼ਾਦੀ ਹੀ ਕਰ ਲੈਂਦੀਆਂ ਸਗੋਂ ਸੀਥੀ ਕੌਮਾਂ ਦੀ ਪੈਰਵੀ ਕਰਦੀਆਂ ਹੋਈਆਂ ਆਮ ਤੌਰ ਉਤੇ ਆਪਣੇ ਸਵਰਗੀ ਪੜੀਆਂ ਦੇ ਛੋਟੇ ਭਾਈ ਨਾਲ ਹੀ ਵਿਆਹ

Sri Satguru Jagjit Singh Ji eLibrary Namdhari Elibrary@gmail.com