ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦਾ ਇਤਿਹਾਸ - ਮੁਹੰਮਦ ਲਤੀਫ਼.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੫੩)

ਰਚਾਉਦੀਆਂ ਸਨ।

ਅਸਲ ਵਸਨੀਕਾਂ ਦੀ ਖੁਰਾਕ-ਮਾਸ

ਅਜ ਕਲ ਦੇ ਹਿੰਦੂ, ਪੁਰਾਤਨ ਹਿੰਦੂਆਂ ਦੇ ਉਲਟ ਗਊ ਮਾਸ ਖਾਣ ਤੋਂ ਨਫਰਤ ਕਰਦੇ ਹਨ ਅਸਲ ਵਸਨੀਕਾਂ ਦੀ ਖੁਰਾਕ ਮਾਸ ਸੀ । ਪੰਜਾਬ ਦੀ ਛੋਟੀ ਜਿਹੀ ਕੌਮ ਡਾਂਗੀ, ਜੋ ਅਸਲ ਵਸਨੀਕਾਂ ਦੀ ਨਸਲ ਦੀ ਯਾਦਗਾਰ ਖਿਆਲ ਕੀਤੀ ਜਾਂਦੀ ਹੈ, ਖੁਲੇ ਬੰਦ ਗਊ ਮਾਸ ਦੀ ਵਰਤੋਂ ਕਰਦੀ ਹੈ । ਸਾਂਸੀ ਅਥਵਾ ਖਾਨਾਬਦੋਸ਼ ਪੰਜਾਬ ਦੀਆਂ ਸ਼ਿਕਾਰੀ ਤੇ ਦਰਿਆਈਂ ਜਾਤੀਆਂ ਹਨ। ਇਹਨਾਂ ਬਾਰੇ ਨਿਸ਼ਚਾ ਹੈ ਕਿ ਇਹ ਪੁਰਾਤਨ ਨਸਲਾਂ ਵਿਚੋਂ ਹਨ। ਇਹ ਲੋਕ ਲੂਮੜ, ਗਿਦੜ ਅਤੇ ਕੋਹੜ ਕਿਰਲੀਆਂ ਤੇ ਹੋਰ ਕੀੜੇ ਮਕੌੜੇ ਖਾ ਜਾਂਦੇ ਹਨ |

ਨਸ਼ੀਲੀ ਸ਼ਰਾਬ ਦੀ ਵਰਤੋਂ

ਵੇਦਕ[1] ਸਮੇਂ ਦੇ ਭਗਤਾਂ ਦੇ ਉਲਟ ਅਜ ਕਲ ਦੇ ਹਿੰਦੂ ਨਸ਼ੀਲੀ ਸ਼ਰਾਬ ਦੀ ਵਰਤੋਂ ਨਹੀਂ ਕਰਦੇ । ਸ਼ਾਸਤਰਾਂ, ਵਿਚ ਸ਼ਰਾਬ ਦੀ ਵਰਤੋਂ ਨੂੰ ਪਾਪ ਦਸਿਆ ਗਿਆ ਹੈ । ਅਸਲ ਵਸਨੀਕਾਂ ਵਿਚਾਲੇ ਕੋਈ ਭਾਈ ਚਾਰਕ ਅਥਵਾ ਧਾਰਮਕ ਰਸਮ, ਸ਼ਰਾਬ ਪੀਣ ਤੇ ਨਾਚ ਰੰਗ ਤੋਂ ਬਗੈਰ ਪੂਰਨ ਹੀ ਨਹੀਂ ਮੰਨੀ ਜਾਂਦੀ । ਮਹਾ ਭਾਰਤ ਵਿਚ ਸ਼ਰਾਬ ਪੀਣ ਦੇ ਆਮ ਨਜ਼ਾਰੇ ਵਖਾਈ ਦੇਂਦੇ ਹਨ ।

ਉਹਨਾਂ ਦੇ ਭਾਈ ਚਾਰਕ ਰਿਵਾਜ

ਹਿੰਦੂਆਂ ਅੰਦਰ ਹਰ ਜ਼ਾਤ ਦੇ ਲੋਕ ਆਪਣਾ ਭੋਜਨ ਆਪ ਬਣਾਉਂਦੇ ਹਨ । ਇਹ ਲੋਕ ਆਪਣੀ ਜਾਤ ਜਾਂ ਉਚੀ ਜਾਤ ਦੇ ਲੋਕਾਂ ਹਥੀਂ ਤਿਆਰ ਕੀਤੇ ਭੋਜਨ ਤੋਂ ਬਿਨਾ ਹੋਰ ਕਿਸੇ ਦੂਜੇ ਦੇ ਹੱਥ ਦਾ ਪੱਕਾ ਖਾਣਾ ਨਹੀਂ ਖਾਂਦੇ ।ਭਾਰਤ ਦੇ ਪੁਰਾਤਨ ਅਸਲ ਵਸਨੀਕਾਂ ਅੰਦਰ ਇਹੋ ਜਿਹੀ ਕੋਈ ਪਾਬੰਦੀ ਨਹੀਂ । ਹਿੰਦੂ ਜੀਵ ਹਤਿਆ ਦੇ ਵਿਰੋਧੀ ਹਨ ਪਰ ਅਸਲ ਵਸਨੀਕ ਜੀਉਂਦੇ ਮਨੁਖਾਂ ਦੀ ਬਲੀ ਚੜਉਂਦੇ ਸਨ । ਉਹ ਬਰਾਹਮਣਾਂ ਨੂੰ ਆਪਣਾ ਧਾਰਮਕ ਗੁਰੂ ਨਹੀਂ ਸਨ ਮੰਨਦੇ । ਉਹ ਆਪਣਾ ਪੂਜ ਆਪ ਚੁਣਦੇ ਸਨ ਤੇ ਚੁਣਦੇ ਸਨ ਉਸ ਮਨੁਖ ਨੂੰ, ਜਿਸ ਅੰਦਰ ਜਾਦੂਗਰੀ ਤੇ ਟੂਣੇ ਦੇ ਗੁਣ ਹੋਣ |

ਇਹਨਾਂ ਕੌਮਾਂ ਦੇ ਪੁਰਾਤਨ ਨਾਮ ਜੋ ਹਿੰਦੂਆਂ ਨੇ ਪ੍ਰਵਾਨੇ

ਹਿੰਦੂ ਮਾਂ ਦੀਆਂ ਸ਼ਹਿਰੀ ਸੰਸਥਾਵਾਂ ਮਿਊਨੀਸੀਪਲ ਕਿਸਮ ਦੀਆਂ ਸਨ । ਇਸ ਦੇ ਉਲਟ ਪੁਰਾਤਨ ਅਸਲ ਵਸਨੀਕ ਖਾਨਦਾਨੀ ਵਡੇਰਿਆਂ ਦਾ ਹੁਕਮ ਮੰਨਦੇ ਸਨ। ਭਾਰਤ ਦੇ ਲਗ ਪਗ ਹਰ ਭਾਗ ਵਿਚ ਅਸਲ ਵਸਨੀਕਾਂ ਨੂੰ ਗੁਲਾਮੀ ਲਈ ਮਜਬੂਰ ਕੀਤਾ ਜਾਂਦਾ ਸੀ। ਭਾਰਤ ਦੇ ਉਹ ਅਸਲ ਵਸਨੀਕ,ਜੋ ਜ਼ਿੰਦਾ ਬਚ ਗਏ ਜਾਂ ਜਿਹੜੇ ਪਹਾੜਾਂ ਤੇ ਮਾਰੂਥਲਾਂ

ਵਲ ਨਾ ਨਸ ਸਕੇ ਉਹਨਾਂ ਸਭਨਾਂ ਨੂੰ ਹਿੰਦੂ ਮਾਲਕਾਂ ਲਈ ਕੰਮ

ਕਰਨਾ ਪੈਂਦਾ ਸੀ । ਕਈ ਅਸਥਾਨਾਂ ਉਤੇ ਇਹ ਲੋਕ ਅਜੇ ਤੀਕ ਕਮੀਣ ਬਣ ਕੇ ਕੰਮ ਕਰਦੇ ਹਨ ਅਤੇ ਦੂਜੇ ਅਸਥਾਨਾਂ ਤੇ ਇਹਨਾਂ ਨੂੰ, ਹਿੰਦੂ ਮਾਲਕਾਂ ਨੂੰ ਭਾਰੀ ਟੈਕਸ ਦੇਣਾ ਪੈਂਦਾ ਹੈ । ਇਸ ਗਲ ਬਾਵਜੂਦ ਇਹਨਾਂ ਸਭ ਪੁਰਾਤਨ ਵਸਨੀਕਾਂ ਅੰਦਰ ਇਕ ਜ਼ਬਰਦਸਤ ਜਜ਼ਬਾ ਪਾਇਆ ਜਾਂਦਾ ਹੈ ਅਤੇ ਇਹ ਲੋਕ ਭਾਰਤ ਦੀ ਭੂਮੀ ਦੇ ਆਪਣੇ ਆਪ ਨੂੰ ਅਜੇ ਤੀਕ ਮਾਲਕ ਹੀ ਸਮਝਦੇ ਹਨ। ਰਾਜਪੂਤਾਨੇ ਦੇ ਮੀਨੇ ਹੇਠ ਲਿਖੀ ਅਖੌਤ ਨਾਲ ਆਪਣੇ ਅਧਿਕਾਰ

ਇਕ ਦੂਜੇ ਨੂੰ ਜਤਾਉਂਦੇ ਹਨ :

“ਭਾਗ ਦਾ ਧਨ ਰਾਜ ਹੋ-ਭੂਮ ਦਾ ਧਨ ਮਾਜ ਹੈ "

ਅਰਥਾਤ ਰਾਜਾ ਆਪਣੇ ਹਿਸੇ ਦਾ ਮਾਲਕ ਹੈ ਤੇ ਮੈਂ ਭੂਮੀ (ਧਰਤੀ) ਦਾ ਮਾਲਕ ਹਾਂ ਇਹਨਾਂ ਕੌਮਾਂ ਦੇ ਮਾਲਕੀ ਦੇ ਆਦੀ ਹੱਕ ਨੂੰ, ਹਿੰਦੂ ਅਜ ਤੀਕ ਇਕ ਵਚਿਤਰ ਢੰਗ ਨਾਲ ਮੰਨਦੇ ਆਏ ਹਨ । ਮੇਵਾੜ ਵਿਚ ਜੇ ਕੋਈ ਨਵਾਂ ਰਾਜਾ ਮਸਨਦ (ਗੱਦੀ) ਉਤੇ ਬੈਠਦਾ ਹੈ ਤਦ ਉਸ ਦੇ ਮਸਤਕ ਨੂੰ ਤਿਲਕ ਲਾਉਣ ਦੀ ਰਸਮ, ਜੋ ਉਸ ਦੇ ਰਾਜਾ ਹੋਣ ਦੀ ਨਿਸ਼ਾਨੀ ਹੁੰਦੀ ਹੈ, ਇਕ ਮੀਨਾ ਹੀ ਅਦਾ ਕਰਦਾ ਹੈ। ਉਹ ਰਾਜੇ ਦੇ ਮੱਥੇ ਉਤੇ ਲਾਲ ਰੰਗ ਦਾ ਟਿੱਕਾ ਲਾਉਂਦਾ ਹੈ। ਇਹ ਲਾਲ ਰੰਗ ਮੀਨ ਪੈਰ ਅੰਗੂਠੇ ਵਿਚੋਂ ਲਿਆ ਜਾਂਦਾ ਹੈ । ਹਿੰਦੂ ਰਾਜਿਆਂ ਵਿਚ ਸਭ ਤੋੰ ਪੁਰਾਤਨ ਉਦੇਪੁਰ ਦੇ ਰਾਜਪੂਤ ਰਾਜੇ ਦੀ ਗਦੀ ਨਸ਼ੀਨ ਸਮੇ ਵੀ ਇਕ ਭੀਲ ਇਹੋ ਰਸਮ ਅਦਾ ਕਰਦਾ ਹੈ । ਇਹ ਗਲ ਸਿੱਧ ਕਰਦੀ ਹੈ ਕਿ ਅਵਲ ਦਰਜੇ ਦੇ ਹਿੰਦੂ ਮਹਾਰਾਜੇ ਅਜੇ ਤੀਕ ਇਹਨਾਂ ਪੁਰਾਤਨ ਵਸਨੀਕਾਂ ਦੇ ਧਰਤੀ ਦੇ ਖ਼ਾਲਕ ਹੋਣ ਦੇ ਹੱਕ ਨੂੰ ਬਰਾਬਰ ਮੰਨਦੇ ਚਲੇ ਆ ਰਹੇ ਹਨ। ਇਹ ਲੋਕ ਉਦੋਂ ਤੀਕ ਆਪਣੀ ਮਹਾਰਾਜਗੀ ਦੇ ਅਧਿਕਾਰ ਨੂੰ ਪੂਰਨ ਨਹੀਂ ਸਮਝਦੇ ਜਦ ਤੀਕ ਕਿ ਧਰਤੀ ਦਾ ਅਸਲ ਮਾਲਕ ਉਹਨਾਂ ਲਈ ਆਪਣਾ ਲਹੂ ਵਹਾ ਕ ਉਸ ਨੂੰ ਆਪਣਾ ਰਾਜਾ ਨਹੀਂ ਮੰਨਦਾ ।

ਪ੍ਰਾਜਿਤ ਨਸਲ ਹੋਣ ਕਰਕੇ ਘਿਰਣਾ

ਬਤੌਰ ਪ੍ਰਾਜਿਤ ਨਸਲ ਦੇ ਇਹਨਾਂ ਲੋਕਾਂ ਪਾਸੋਂ ਘਿਰਣਾ ਕੀਤੀ ਜਾਂਦੀ ਅਤੇ ਇਹਨਾਂ ਦੀ ਕਿਸਮਤ ਵਿਚ ਵਿਜਈ ਮਾਲਕਾਂ ਦੀ ਗੁਲਾਮੀ ਤੇ ਸੇਵਾ ਲਿਖ ਦਿਤੀ ਗਈ ਹੈ। ਸੁਭਾਵਕ ਤੇ ਦਿਮਾਗੀ ਤੌਰ ਉਤੇ ਆਰੀਆ ਲੋਕ ਇਹਨਾਂ ਜਾਂਗਲੀ ਲੋਕਾਂ ਨਾਲੋਂ ਅਡਰੇ ਹਨ ਉਹ ਇਸ ਫਰਕ ਨੂੰ ਬਹੁਤ ਬੁਰੀ ਤਰ੍ਹਾਂ ਅਨੁਭਵ ਕਰਦੇ ਹਨ। T

ਹਿੰਦੀ ਕਾਮਨਵੈਲਥ ਵਿਚੋਂ ਛੇਕੇ ਹੋਏ

ਹਿੰਦੂਆਂ ਨੇ ਬੜੀ ਸਫਾਈ ਨਾਲ ਇਹਨਾਂ ਨੂੰ ਹਿੰਦੀ ਕਾਮਨਵੈਲਥ ਵਿਚੋਂ ਛੇਕ ਦਿਤਾ ਹੋਇਆ ਹੈ। ਉਹ ਇਹਨਾਂ ਨੂੰ ਮਨੁੱਖ ਦੀ ਬਜਾਏ ਪਸ਼ੂ ਸਮਝਦੇ ਹਨ । ਮਨੂੰ ਸਿਮ੍ਰਿਤੀ ਦੇ ਦਸਵੇਂ ਅਧਿਆਇ ਵਿਚ ਇਹ ਹੁਕਮ ਦਿਤਾ ਗਿਆ ਹੈ ਕਿ (੧) ਇਹਨਾਂ ਦੇ ਘਰ ਨਗਰਾਂ ਤੋਂ ਦੂਰ ਬਾਹਰ ਹੋਣ (੨) ਇਹਨਾਂ ਦੀ ਜਾਇਦਾਦ ਕੇਵਲ ਕੁੱਤੇ ਤੇ ਖੋਤੇ ਹੋਣ । (੩) ਇਹਨਾਂ ਨੂੰ ਪਹਿਨਣ ਲਈ ਉਹ ਕਪੜੇ ਦਿਤੇ ਜਾਣ ਜੋ ਮਰਦਿਆਂ ਤੋਂ ਉਤਾਰੇ ਹੋਏ ਹੋਣ (੪) ਇਹ ਲੋਕ ਲੋਹੇ ਦੇ ਗਹਿਣੇ ਪਾਉਣ (੫) ਇਹ ਲੋਕ ਇਕ ਥਾਂ ਤੋਂ ਦੂਜੀ ਥਾਂ ਭੌਂਦੇ ਰਹਿਣੇ (੬) ਕੋਈ ' ਪਤਵੰਤਾ ਮਨੁਖ ਇਹਨਾਂ ਨਾਲ ਗੱਲ ਬਾਤ ਨਾ ਕਰੇ (੭) ਰਾਜਾ ਜਿਨ੍ਹਾਂ ਆਦਮੀਆਂ ਨੂੰ ਮੌਤ ਦੀ ਸਜ਼ਾ ਦੇਵੇ ਇਹ ਲੋਕ ਉਹਨਾਂ ਸੰਬੰਧੀ ਂ ਜਲਾਦੀ ਦਾ ਘਿਰਣਤ ਕੰਮ ਕਰਨਾ। ਇਸ ਸੇਵਾ ਬਦਲੇ ਇਹਨਾਂ ਨੂੰ ਮਰਨ ਵਾਲੇ ਦਾ ਬਿਸਤਰਾ, ਕਪੜੇ ਅਤੇ ਗਹਿਣੇ ਦੇ ਦਿਤੇ ਜਾਣ।

Sri Satguru Jagjit Singh Ji eLibrary Namdhari Elibrary@gmail.com

  1. ਨਾ ਕੇਵਲ ਵੇਦਕ ਸਮੇ ਦੇ ਭਗਤ ਹੀ ਸ਼ਰਾਬ ਦੀ ਵਰਤੋਂ ਕਰਦੇ, ਸਗੋਂ ਓਹਨਾਂ ਦੇ ਦੇਵਤੇ ਵੀ ਇਸ ਦਾ ਖੁਲਾ ਡੁਲ੍ਹਾ ਭੋਗ ਲਾਉਂਦੇ ਸਨ । ਇਕ ਆਰੀਆ ਭਗਤ ਦੇਵਤਾ ਇੰਦਰ ਦੀ ਪੂਜਾ ਕਰਦਾ ਹੋਇਆ ਆਖਦਾ ਹੈ ‘ਐ ਇੰਦਰ ਦੇਵਤਾ ! ਪਵਿਤਰ ਕੁਸ਼ਾ ਆਸਨ ਉਤੇ ਬਰਾਜ ਜਾਓ ਅਤੇ ਸੋਮ ਰਸ ਪੀ ਕੇ ਘਰ ਨੂੰ ਜਾਓ ।”