(੭)
ਕਬੀਲੇ ਦੇ ਅਧੀਨ ਹੋ ਗਏ, ਜਿਨ੍ਹਾਂ ਦੇ ਗ੍ਰੋਹ ਏਸ਼ੀਆ ਦੇ ਵਖੋ ਵਖ ਭਾਗਾਂ ਵਿਚ ਤੁਰੇ ਫਿਰ ਰਹੇ ਸਨ। ਅਖੀਰ ਇਨ੍ਹਾਂ ਆਗੂਆਂ ਨੂੰ ਸਿੰਧ ਨਦੀ ਦੀ ਗੋਦ ਵਿਚ ਆ ਕੇ ਪਨਾਹ ਲੈਣੀ ਪਈ। ਇਨ੍ਹਾਂ ਸਕਾਈਥ ਲੋਕਾਂ ਨੇ ਮਹਾਰਾਜਾ ਅਸ਼ੋਕ ਦੇ ਬੁਧ ਧਰਮ ਨੂੰ ਮਾਤ ਪਾ ਕੇ ਨਵੀਨ ਬੁਧ ਧਰਮ ਦੀ ਸਥਾਪਨਾਂ ਕੀਤੀ। ਇਨ੍ਹਾਂ ਲੋਕਾਂ ਦੇ ਨਾਂ ਤੇ ਥੰਮਾਂ ਤੇ ਉੱਕਰੇ ਅੱਖਰ ਅਜ ਵੀ ਇਨ੍ਹਾਂ ਦੀ ਬੁਧ ਧਰਮ ਬਾਰੇ ਸ਼ਰਧਾ ਦੀ ਪਰਪੱਕਤਾ ਨੂੰ ਦਰਸਾਉਂਦੇ ਹਨ। ਇਹ ਇਕ ਇਤਿਹਾਸਕ ਸਚਾਈ ਸਿੱਧ ਹੈ ਕਿ ਸਕਾਈਥੀੀਅਨ ਲੋਕਾਂ ਨੇ ਪੰਜਾਬ ਤੇ ਕਾਫੀ ਪਰਭਾਵ ਪਾਇਆ।ਫਿਰ ਸਕੰਦਰ ਨੇ ਪੰਜਾਬ ਦੀ ਧਰਤੀ ਨੂੰ ਆਪਣੀਆਂ ਜਿੱਤਾਂ ਦਾ ਕੇਂਦਰ ਬਣਾਇਆ, ਤੇ ਏਥੋਂ ਤਕ ਹੀ ਬਸ ਨਹੀਂ, ਇਹ ਉਹੀ ਪੰਜਾਬ ਸੀ, ਜਿਥੇ ਕਿ ਇਸਲਾਮਕ ਫੌਜਾਂ, ਹੋਰਨਾਂ ਬਦੇਸ਼ੀ ਇਲਾਕਿਆਂ, ਏਸ਼ੀਆ, ਅਫਰੀਕਾ ਤੇ ਜਨੂਬੀ ਯੂਰਪ ਦੇ ਹਿਸਿਆਂ ਸਪੇਨ ਤੇ ਪੁਰਤਗਾਲ ਤਕ ਨੂੰ ਆਪਣੇ ਅਧੀਨ ਕਰਨ ਮਗਰੋਂ, ਆਪਣੇ ਪੈਰਾਂ ਹੇਠ ਲਤਾੜਦੀਆਂ ਹੋਈਆਂ ਅਗੇ ਲੰਘ ਗਈਆਂ ਸਨ। ਫਿਰ ਦੋ ਸਦੀਆਂ ਤੋਂ ਉਪਰ ਤਕ ਇਸ ਦੇਸ਼ ਦੇ ਹਿੰਦੂ ਵਸਨੀਕਾਂ ਨੂੰ ਮੁਸਲਮਾਨ ਧਾੜਵੀ ਹੈਰਾਨ ਤੇ ਤੰਗ ਕਰਦੇ ਰਹੇ। ਮਹਿਮੂਦ ਨੇ ਹਿੰਦੂਆਂ ਨੂੰ ਲੁੱਟਿਆ, ਉਹਨਾਂ ਦੇ ਘਰਾਂ ਨੂੰ ਤਬਾਹ ਕੀਤਾ, ਉਹਨਾਂ ਦੇ ਬੁਤਾਂ ਨੂੰ ਤੋੜਿਆ ਤੇ ਧਰਤੀ ਦੇ ਹਰ ਹਿੱਸੇ ਨੂੰ ਏਨਾ ਕਮਜ਼ੋਰ ਬਣਾ ਦਿਤਾ ਕਿ ਉਥੋਂ ਕੁਝ ਵੀ ਪ੍ਰਾਪਤ ਕਰਨ ਦੀ ਭਾਵਨਾ ਖਤਮ ਹੋ ਗਈ। ਇਥੋਂ ਤਕ ਕਿ ਏਥੋਂ ਕਈ ਹਜ਼ਾਰ ਲੋਕਾਂ ਨੂੰ ਬਿਨਾਂ ਹੀ ਕਿਸੇ ਕਾਰਨ ਦੇ ਗੁਲਾਮਾਂ ਦੇ ਰੂਪ ਵਿਚ ਹੱਕ ਕੇ ਆਪਣੇ ਨਾਲ ਲੈ ਤੁਰਿਆ। ਤਾਰਤਾਰ ਦੇ ਉਸ ਉਘੇ ਫਸਲੀ ਬਟੇਰੇ, ਚੰਗੇਜ਼ ਖਾਂ ਦੀਆਂ ਮਾਂਗਵੀਆਂ ਧਾੜਾਂ ਨੇ ਉਸ ਦੇ ਭਰਾ ਦੇ ਅਧੀਨ, ਪੰਜਾਬ ਵਿਚ ਉਹ ਉਧੜ ਧੁੰਮੀ ਮਚਾਈ, ਜਿਹੋ ਜਿਹੀ ਕਿ ਪਹਿਲਾਂ ਉਹਨਾਂ ਹੰਗਰੀ, ਰੂਸ, ਜਰਮਨੀ ਤੇ ਏਥੋਂ ਤਕ ਕਿ ਬਾਲਟਕ ਦੇ ਕੰਢਿਆਂ ਤੇ ਵੀ ਇਸ ਤੋਂ ਵੀ ਕਿਤੇ ਵਧ ਉਸ ਕੀਤਾ। ਤਮਰਲਿੰਗ (ਤਮਰਲੇਨ), ਜਿਹੜਾ ਕਿ ਸੰਸਾਰ ਵਜੋਤੂ ਸੀ ਤੇ ਜਿਹੜਾ ਆਪਣੀ ਔਲਾਦ ਲਈ ਸਤਾਈ ਤਾਜ ਛੱਡ ਮੋਇਆ ਸੀ ਤੇ ਸਮਰਕੰਦ ਨੂੰ ਏਸ਼ੀਆ ਦਾ ਸਭ ਤੋਂ ਸੋਹਣਾ ਸ਼ਹਿਰ ਬਣਾਉਣ ਲਈ, ਉਸ ਸੰਸਾਰ ਦੇ ਕਈ ਹੋਰ ਸ਼ਹਿਰਾਂ ਨੂੰ ਤਬਾਹ ਕੀਤਾ ਫਿਰ ਉਸ ਨੇ ਹੀ ਪੰਜਾਬ ਨੂੰ ਹੀ ਆਪਣੇ ਫੌਜੀ ਦਿਖਾਵੇ ਦਾ ਕੇਂਦਰ ਚੁਣਿਆ। ਇਸ ਤੋਂ ਇਲਾਵਾ ਬਾਬਰ, ਨਾਦਰ ਤੇ ਅਬਦਾਲੀ, ਆਪੋ ਆਪਣੀ ਵਾਰੀ ਸਿਰ, ਹਮੇਸ਼ਾ ਹੀ ਪੰਜਾਬ ਦੇ ਦਰਿਆਵਾਂ ਦੇ ਵਿਚਕਾਹੇ ਨੂੰ ਆਪਣੀਆਂ ਲੜਾਈਆਂ ਦਾ ਕੇਂਦਰ ਬਣਾਉਂਦੇ ਰਹੇ। ਸੰਖੇਪ ਵਿਚ ਇਹੀ ਕਿਹਾ ਜਾ ਸਕਦਾ ਹੈ ਕਿ ਸਕੰਦਰ ਦੇ ਹਲੇ ਤੋਂ ਲੈ ਕੇ ਸ਼ਾਹ ਜ਼ਮਾਨ ਦੇ ਧਾੜੇ ਤਕ, ਇਹ ਪੰਜਾਬ ਸਦੀਆਂ ਤੋਂ ਹਰ ਲੁਟੇਰੇ ਨੂੰ ਅਗੇ ਵਧਣ ਲਈ ਰਸਤਾ ਦਿੰਦਾ ਰਿਹਾ ਚਾਹੇ ਉਹ ਉਤਰ ਵਲੋਂ ਆਇਆਂ ਚਾਹੇ ਪੱਛਮ ਵਲੋਂ।
ਪੰਜਾਬ ਸਿੱਖਾਂ ਦਾ ਘਰ ਹੈ। ਇਹ ਉਹ ਸਿਖ ਹਨ ਜਿਨ੍ਹਾਂ ਦੇ ਧਰਮ ਦੀ ਨੀਂਹ (ਗੁਰੂ) ਨਾਨਕ ਨੇ ਰਖੀ। ਜਿਸ ਨੇ ਕਿ ਧਾਰਮਕ ਭਾਵਨਾਵਾਂ ਨੂੰ ਵਿਸਥਾਰ ਦੇਣ ਤੇ ਵੰਡਣ ਦੀ ਥਾਂ ਤੇ "ਰਬ ਇਕ ਹੈ" ਤੇ ਭਗਤੀ ਭਾਵਨਾਵਾਂ ਵੀ ਇਕ ਹਨ, ਦਾ ਪਰਚਾਰ ਕੀਤਾ ਤੇ ਮੁਲਾਣਿਆਂ ਤੇ ਪੰਡਤਾਂ ਨੂੰ ਦਸਿਆ ਕਿ